ETV Bharat / bharat

ਮਣੀਪੁਰ 'ਚ ਭਾਜਪਾ ਤੋਂ ਕੱਢੇ ਗਏ ਨੇਤਾ ਦੇ ਘਰ ਬਾਹਰ ਧਮਾਕਾ - ਵਿਧਾਨ ਸਭਾ ਚੋਣਾਂ ਦੇ ਦੂਜੇ ਪੜਾਅ ਦੀ ਸ਼ੁਰੂਆਤ

ਮਣੀਪੁਰ ਦੇ ਲਾਮਫੇਲ ਖੇਤਰ ਵਿੱਚ ਅਣਪਛਾਤੇ ਬਦਮਾਸ਼ਾਂ ਨੇ ਭਾਜਪਾ ਤੋਂ ਕੱਢੇ ਗਏ ਨੇਤਾ ਚੋਂਗਥਮ ਬਿਜੋਏ ਸਿੰਘ (Blast outside expelled BJP leader's residence) ਦੇ ਘਰ 'ਤੇ ਇੱਕ ਦੇਸੀ ਬੰਬ ਸੁੱਟਿਆ। ਇਹ ਹਮਲਾ ਬੀਤੀ ਰਾਤ ਨੂੰ ਹੋਇਆ। ਇਸ ਹਮਲੇ ਵਿੱਚ ਕਿਸੇ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ ਹੈ।

ਭਾਜਪਾ ਤੋਂ ਕੱਢੇ ਗਏ ਨੇਤਾ ਦੇ ਘਰ ਬਾਹਰ ਧਮਾਕਾ
ਭਾਜਪਾ ਤੋਂ ਕੱਢੇ ਗਏ ਨੇਤਾ ਦੇ ਘਰ ਬਾਹਰ ਧਮਾਕਾ
author img

By

Published : Mar 5, 2022, 11:47 AM IST

Updated : Mar 5, 2022, 12:12 PM IST

ਇੰਫਾਲ: ਅਣਪਛਾਤੇ ਬਦਮਾਸ਼ਾਂ ਨੇ ਮਣੀਪੁਰ ਦੀ ਰਾਜਧਾਨੀ ਇੰਫਾਲ ਦੇ ਪੱਛਮੀ ਖੇਤਰ ਦੇ ਲਾਮਫੇਲ ਖੇਤਰ ਵਿੱਚ ਕੱਢੇ ਗਏ ਭਾਜਪਾ ਨੇਤਾ ਚੋਂਗਥਮ ਬਿਜੋਏ ਸਿੰਘ (Chongtham Bijoy Singh) ਦੇ ਘਰ ਉੱਤੇ ਇੱਕ ਦੇਸੀ ਬੰਬ (Blast outside expelled BJP leader's residence) ਸੁੱਟਿਆ। ਇਸ ਹਮਲੇ ਵਿੱਚ ਕਿਸੇ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ ਹੈ। ਚੋਂਗਥਮ ਬਿਜੋਏ ਸਿੰਘ ਨੇ ਦੱਸਿਆ ਕਿ ਇਹ ਘਟਨਾ ਵਿਧਾਨ ਸਭਾ ਚੋਣਾਂ ਦੇ ਦੂਜੇ ਪੜਾਅ ਦੀ ਸ਼ੁਰੂਆਤ ਤੋਂ ਕੁਝ ਘੰਟੇ ਪਹਿਲਾਂ ਸ਼ੁੱਕਰਵਾਰ ਰਾਤ ਨੂੰ ਵਾਪਰੀ।

ਉਨ੍ਹਾਂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਅਨੁਸ਼ਾਸਨਹੀਣਤਾ ਦੇ ਆਧਾਰ 'ਤੇ ਪਾਰਟੀ ਨੇ ਪਿਛਲੇ ਮਹੀਨੇ ਬਿਜੋਏ ਸਿੰਘ ਨੂੰ ਛੇ ਸਾਲਾਂ ਲਈ ਪਾਰਟੀ ਤੋਂ ਕੱਢ ਦਿੱਤਾ ਸੀ। ਉਨ੍ਹਾਂ ਨੇ ਅੱਗੇ ਕਿਹਾ ਕਿ ਇਹ ਹਮਲਾ ਮੈਨੂੰ ਸਿਆਸੀ ਤੌਰ 'ਤੇ ਚੁੱਪ ਕਰਵਾਉਣ ਲਈ ਹੋ ਸਕਦਾ ਹੈ।'

ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਦੋ ਪਹੀਆ ਵਾਹਨ 'ਤੇ ਦੋ ਨਕਾਬਪੋਸ਼ ਵਿਅਕਤੀਆਂ ਦੁਆਰਾ ਕੀਤੇ ਗਏ ਧਮਾਕੇ ਵਿੱਚ ਕੋਈ ਜ਼ਖਮੀ ਨਹੀਂ ਹੋਇਆ ਹੈ। ਪੁਲਿਸ ਨੇ ਦੱਸਿਆ ਕਿ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ। ਮਣੀਪੁਰ ਵਿਧਾਨ ਸਭਾ ਚੋਣਾਂ ਦੇ ਦੂਜੇ ਅਤੇ ਆਖਰੀ ਪੜਾਅ ਲਈ ਛੇ ਜ਼ਿਲ੍ਹਿਆਂ ਦੀਆਂ 22 ਸੀਟਾਂ 'ਤੇ ਅੱਜ ਸਵੇਰੇ 7 ਵਜੇ ਵੋਟਿੰਗ ਸ਼ੁਰੂ ਹੋ ਗਿਆ ਹੈ।

ਇਹ ਵੀ ਪੜੋ: ਪੀਐਮ ਮੋਦੀ ਨੇ ਖਾਧਾ ਬਨਾਰਸੀ ਪਾਨ, ਕੁਲ੍ਹੜ 'ਚ ਇਸ ਤਰ੍ਹਾਂ ਲਈ ਚਾਹ ਦੀ ਚੁਸਕੀ...

ਕਿਵੇਂ ਪਾਰਟੀ ਤੋਂ ਕੱਢਿਆ ਗਿਆ

ਚੋਂਗਥਮ ਬਿਜੋਏ ਸਿੰਘ ਪਹਿਲਾਂ ਭਾਜਪਾ ਨਾਲ ਜੁੜੇ ਹੋਏ ਸੀ। ਉਹ ਪਾਰਟੀ ਦੇ ਸੂਬੇ ਦੇ ਮੁੱਖ ਬੁਲਾਰੇ ਸੀ। ਪਿਛਲੇ ਮਹੀਨੇ ਭਾਜਪਾ ਨੇ ਚੋਂਗਥਮ ਬਿਜੋਏ ਸਿੰਘ ਨੂੰ ਪਾਰਟੀ ਤੋਂ ਮੁਅੱਤਲ ਕਰ ਦਿੱਤਾ ਸੀ। ਬਿਜੋਏ ਨੂੰ ਛੇ ਸਾਲ ਲਈ ਪਾਰਟੀ ਤੋਂ ਕੱਢ ਦਿੱਤਾ ਗਿਆ ਸੀ। ਸੂਬੇ 'ਚ ਭਾਜਪਾ ਦੀ ਭਾਈਵਾਲ ਐਨਪੀਪੀ 'ਤੇ ਟਿੱਪਣੀ ਕਰਦੇ ਹੋਏ ਉਨ੍ਹਾਂ ਨੇ ਇਸ ਨੂੰ ਪਰਜੀਵੀ ਕਰਾਰ ਦਿੱਤਾ। ਉਨ੍ਹਾਂ ਦੀ ਟਿੱਪਣੀ 'ਤੇ ਕਾਰਵਾਈ ਕਰਦਿਆਂ ਪਾਰਟੀ ਨੇ ਉਨ੍ਹਾਂ ਨੂੰ ਕੱਢ ਦਿੱਤਾ। ਮਣੀਪੁਰ ਭਾਜਪਾ ਦੀ ਪ੍ਰਧਾਨ ਸ਼ਾਰਦਾ ਦੇਵੀ ਨੇ ਕਿਹਾ ਸੀ ਕਿ ਬਿਜੋਏ ਸਿੰਘ ਨੂੰ ਅਨੁਸ਼ਾਸਨਹੀਣਤਾ ਕਾਰਨ ਪਾਰਟੀ ਤੋਂ ਛੇ ਸਾਲ ਲਈ ਕੱਢ ਦਿੱਤਾ ਗਿਆ ਹੈ।

Last Updated : Mar 5, 2022, 12:12 PM IST

For All Latest Updates

ETV Bharat Logo

Copyright © 2025 Ushodaya Enterprises Pvt. Ltd., All Rights Reserved.