ਚੰਡੀਗੜ੍ਹ: ਗੁਜਰਾਤ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਅਖਾੜਾ ਪੂਰੀ ਤਰ੍ਹਾਂ ਨਾਲ ਭਖਿਆ ਹੋਇਆ ਹੈ। ਇਨ੍ਹਾਂ ਚੋਣਾਂ ਦੇ ਚੱਲਦੇ ਹਰ ਇੱਕ ਪਾਰਟੀ ਵੱਲੋਂ ਜਿੱਤ ਨੂੰ ਯਕੀਨੀ ਬਣਾਉਣ ਨੂੰ ਲੈ ਕੇ ਚੋਣ ਪ੍ਰਚਾਰ ਜੋਰਾਂ ਉੱਤੇ ਹੈ। ਇਸੇ ਦੇ ਚੱਲਦੇ ਆਮ ਆਦਮੀ ਪਾਰਟੀ ਵੱਲੋਂ ਵੀ ਜਿੱਤ ਯਕੀਨੀ ਬਣਾਉਣ ਦੇ ਉਦੇਸ਼ ਨਾਲ ਉੱਥੇ ਚੋਣ ਪ੍ਰਚਾਰ ਜ਼ੋਰਾਂ 'ਤੇ ਹੈ। ਚੋਣਾਂ ਦੇ ਚੱਲਦੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਗੁਜਰਾਤ ਦੇ ਬਾਰਦੋਲੀ ਵਿਖੇ ਰੋਡ ਸ਼ੋਅ ਕੀਤਾ ਜਿਸ ਉੱਤੇ ਹੁਣ ਸਿਆਸਤ ਸ਼ੁਰੂ ਹੋ ਗਈ ਹੈ।
-
गुजरात मे अरविंद केजरीवाल के करीबी भगवंत मान का रोड शो… pic.twitter.com/AIESf2Nduq
— Amit Malviya (@amitmalviya) November 25, 2022 " class="align-text-top noRightClick twitterSection" data="
">गुजरात मे अरविंद केजरीवाल के करीबी भगवंत मान का रोड शो… pic.twitter.com/AIESf2Nduq
— Amit Malviya (@amitmalviya) November 25, 2022गुजरात मे अरविंद केजरीवाल के करीबी भगवंत मान का रोड शो… pic.twitter.com/AIESf2Nduq
— Amit Malviya (@amitmalviya) November 25, 2022
ਦੱਸ ਦਈਏ ਕਿ ਗੁਜਰਾਤ ਦੇ ਬਾਰਦੋਲੀ ਵਿਖੇ ਕੀਤਾ ਗਿਆ ਰੋਡ ਸ਼ੋਅ ਉੱਤੇ ਭਾਰਤੀ ਜਨਤਾ ਪਾਰਟੀ ਵੱਲੋਂ ਨਿਸ਼ਾਨਾ ਸਾਧਿਆ ਗਿਆ ਹੈ। ਬੀਜੇਪੀ ਆਗੂ ਅਮਿਤ ਮਾਲਵੀਆ ਨੇ ਇਸ ਸਬੰਧੀ ਟਵੀਟ ਵੀ ਕੀਤਾ ਗਿਆ ਹੈ। ਇਸ ਟਵੀਟ ਰਾਹੀ ਉਨ੍ਹਾਂ ਨੇ ਵੀਡੀਓ ਸਾਂਝੀ ਕੀਤੀ ਹੈ। ਨਾਲ ਹੀ ਬੀਜੇਪੀ ਆਗੂ ਨੇ ਤੰਜ ਕੱਸਦਿਆਂ ਲਿਖਿਆ ਕਿ ਗੁਜਰਾਤ ਵਿੱਚ ਅਰਵਿੰਦ ਕੇਜਰੀਵਾਲ ਦੇ ਕਰੀਬੀ ਭਗਵੰਤ ਮਾਨ ਦਾ ਰੋਡ ਸ਼ੋਅ।
-
ਗੁਜਰਾਤ ਵਾਸੀ ਇਸ ਵਾਰ ਇਤਿਹਾਸ ਲਿਖਣਗੇ...#Bardoli ਵਿਖੇ ਲੋਕਾਂ ਦਾ ਇਹ ਠਾਠਾਂ ਮਾਰਦਾ ਇਕੱਠ ਸ੍ਰੀ ਅਰਵਿੰਦ ਕੇਜਰੀਵਾਲ ਜੀ ਦੀ ਇਮਾਨਦਾਰ ਸਿਆਸਤ ਦੇ ਹੱਕ 'ਚ ਦਿੱਤੇ ਜਾਣ ਵਾਲੇ ਫ਼ਤਵੇ ਦੀ ਅਗਾਊ ਝਲਕ ਹੈ...!#EkMoKoKejriwalNe pic.twitter.com/lSo2F89IfE
— Bhagwant Mann (@BhagwantMann) November 25, 2022 " class="align-text-top noRightClick twitterSection" data="
">ਗੁਜਰਾਤ ਵਾਸੀ ਇਸ ਵਾਰ ਇਤਿਹਾਸ ਲਿਖਣਗੇ...#Bardoli ਵਿਖੇ ਲੋਕਾਂ ਦਾ ਇਹ ਠਾਠਾਂ ਮਾਰਦਾ ਇਕੱਠ ਸ੍ਰੀ ਅਰਵਿੰਦ ਕੇਜਰੀਵਾਲ ਜੀ ਦੀ ਇਮਾਨਦਾਰ ਸਿਆਸਤ ਦੇ ਹੱਕ 'ਚ ਦਿੱਤੇ ਜਾਣ ਵਾਲੇ ਫ਼ਤਵੇ ਦੀ ਅਗਾਊ ਝਲਕ ਹੈ...!#EkMoKoKejriwalNe pic.twitter.com/lSo2F89IfE
— Bhagwant Mann (@BhagwantMann) November 25, 2022ਗੁਜਰਾਤ ਵਾਸੀ ਇਸ ਵਾਰ ਇਤਿਹਾਸ ਲਿਖਣਗੇ...#Bardoli ਵਿਖੇ ਲੋਕਾਂ ਦਾ ਇਹ ਠਾਠਾਂ ਮਾਰਦਾ ਇਕੱਠ ਸ੍ਰੀ ਅਰਵਿੰਦ ਕੇਜਰੀਵਾਲ ਜੀ ਦੀ ਇਮਾਨਦਾਰ ਸਿਆਸਤ ਦੇ ਹੱਕ 'ਚ ਦਿੱਤੇ ਜਾਣ ਵਾਲੇ ਫ਼ਤਵੇ ਦੀ ਅਗਾਊ ਝਲਕ ਹੈ...!#EkMoKoKejriwalNe pic.twitter.com/lSo2F89IfE
— Bhagwant Mann (@BhagwantMann) November 25, 2022
ਬੀਜੇਪੀ ਆਗੂ ਅਮਿਤ ਮਾਲਵੀਆ ਵੱਲੋਂ ਜਾਰੀ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਪੰਜਾਬ ਦੇ ਸੀਐੱਮ ਭਗਵੰਤ ਮਾਨ ਰੋਡ ਸ਼ੋਅ ਕਰ ਰਹੇ ਅਤੇ ਸਨਰੁੱਫ ਵਿਚੋਂ ਬਾਹਰ ਨਿਕਲ ਕੇ ਲੋਕਾਂ ਦੇ ਨਾਲ ਸੰਪਰਕ ਬਣਾਉਣ ਦੀ ਕੋਸ਼ਿਸ਼ ਵੀ ਕਰ ਰਹੇ ਹਨ। ਹਾਲਾਂਕਿ ਇਸ ਵੀਡੀਓ ਰਾਹੀ ਬੀਜੇਪੀ ਆਗੂ ਨੇ ਰੋਡ ਸ਼ੋਅ ਦੌਰਾਨ ਇਹ ਜਤਾਉਣਾ ਹੈ ਕਿ ਉਨ੍ਹਾਂ ਦੇ ਰੋਡ ਸ਼ੋਅ ਦੌਰਾਨ ਬਿਲਕੁੱਲ ਵੀ ਲੋਕਾਂ ਦਾ ਇਕੱਠ ਨਹੀਂ ਦਿਖਾਈ ਦੇ ਰਿਹਾ ਹੈ।
ਉੱਥੇ ਹੀ ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵੀ ਆਪਣੇ ਰੋਡ ਸ਼ੋਅ ਦੌਰਾਨ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਨਾਲ ਹੀ ਕਿਹਾ ਹੈ ਕਿ ਗੁਜਰਾਤ ਵਾਸੀ ਇਸ ਵਾਰ ਇਤਿਹਾਸ ਲਿਖਣਗੇ। ਬਾਰਦੋਲੀ ਵਿਖੇ ਲੋਕਾਂ ਦਾ ਇਹ ਠਾਠਾਂ ਮਾਰਦਾ ਇਕੱਠ ਅਰਵਿੰਦ ਕੇਜਰੀਵਾਲ ਜੀ ਦੀ ਇਮਾਨਦਾਰ ਸਿਆਸਤ ਦੇ ਹੱਕ 'ਚ ਦਿੱਤੇ ਜਾਣ ਵਾਲੇ ਫ਼ਤਵੇ ਦੀ ਅਗਾਊ ਝਲਕ ਹੈ। ਨਾਲ ਹੀ ਉਨ੍ਹਾਂ ਨੇ ਗੁਜਾਰਤੀ ਭਾਸ਼ਾ ਵਿੱਚ ਹੈਸ਼ਟੈੱਗ ਦਿੰਦੇ ਹੋਏ ਲਿਖਿਆ ਹੈ ਕਿ ਇੱਕ ਮੋਕੋ ਕੇਜਰੀਵਾਲ ਨੇ।
ਇਹ ਵੀ ਪੜੋ: ਅਕਾਲੀ ਆਗੂ ਸੁੱਚਾ ਸਿੰਘ ਲੰਗਾਹ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਲੱਗੀ ਧਾਰਮਿਕ ਸਜ਼ਾ, ਸੁਣਾਇਆ ਇਹ ਹੁਕਮ