ਬਿਹਾਰ/ਪਟਨਾ: ਬਿਹਾਰ ਦੇ ਪਟਨਾ 'ਚ ਇਕ ਸੜਕ ਹਾਦਸੇ 'ਚ ਭਾਜਪਾ ਦੇ ਰਾਜ ਸਭਾ ਮੈਂਬਰ ਸਤੀਸ਼ ਚੰਦਰ ਦੂਬੇ ਜ਼ਖਮੀ ਹੋ ਗਏ ਹਨ। ਇਸ ਘਟਨਾ 'ਚ ਸੰਸਦ ਮੈਂਬਰ ਤੋਂ ਇਲਾਵਾ ਉਨ੍ਹਾਂ ਦੇ ਡਰਾਈਵਰ, ਬਾਡੀਗਾਰਡ ਅਤੇ ਜੀਜਾ ਸਮੇਤ ਚਾਰ ਲੋਕ ਜ਼ਖਮੀ ਹੋ ਗਏ ਹਨ। ਇਹ ਘਟਨਾ ਪਟਨਾ ਦੇ ਗਾਂਧੀ ਸੇਤੂ 'ਤੇ ਪਿੱਲਰ ਨੰਬਰ 46 ਨੇੜੇ ਵਾਪਰੀ। ਦੱਸਿਆ ਜਾ ਰਿਹਾ ਹੈ ਕਿ ਸੰਸਦ ਮੈਂਬਰ ਹਾਜੀਪੁਰ ਤੋਂ ਪਟਨਾ ਵੱਲ ਆ ਰਹੇ ਸਨ, ਇਸੇ ਦੌਰਾਨ ਇਹ ਹਾਦਸਾ ਵਾਪਰ ਗਿਆ। ਸਾਰੇ ਲੋਕਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।
ਕੰਟੇਨਰ ਨਾਲ ਹੋਇਆ ਹਾਦਾਸਾ: ਘਟਨਾ ਬਾਰੇ ਦੱਸਿਆ ਜਾ ਰਿਹਾ ਹੈ ਕਿ ਸੰਸਦ ਮੈਂਬਰ ਦੀ ਲਗਜ਼ਰੀ ਕਾਰ ਕਾਫੀ ਤੇਜ਼ ਰਫਤਾਰ 'ਚ ਸੀ। ਕਾਰ ਨੇ ਅੱਗੇ ਜਾ ਰਹੇ ਕੰਟੇਨਰ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ। ਜਿਸ ਕਾਰਨ ਕਾਰ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਪਿੱਛੇ ਤੋਂ ਆ ਰਹੀ ਐਸਕਾਰਟ ਗੱਡੀ ਦੇ ਪੁਲਿਸ ਮੁਲਾਜ਼ਮਾਂ ਨੇ ਸਾਰੇ ਲੋਕਾਂ ਨੂੰ ਗੱਡੀ 'ਚੋਂ ਬਾਹਰ ਕੱਢ ਕੇ ਹਸਪਤਾਲ 'ਚ ਦਾਖਲ ਕਰਵਾਇਆ। ਸੰਸਦ ਮੈਂਬਰ ਨੂੰ ਖ਼ਤਰੇ ਤੋਂ ਬਾਹਰ ਦੱਸਿਆ ਜਾ ਰਿਹਾ ਹੈ। ਬਾਡੀਗਾਰਡ ਅਤੇ ਡਰਾਈਵਰ ਦੇ ਸਿਰ 'ਤੇ ਗੰਭੀਰ ਸੱਟਾਂ ਲੱਗੀਆਂ ਹਨ। ਪਟਨਾ ਦੇ ਐਸਐਸਪੀ ਨੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਸੰਸਦ ਮੈਂਬਰ ਸਤੀਸ਼ ਚੰਦਰ ਦੂਬੇ ਖਤਰੇ ਤੋਂ ਬਾਹਰ ਹਨ, ਪਰ ਉਨ੍ਹਾਂ ਦੇ ਬਾਡੀਗਾਰਡ ਅਤੇ ਡਰਾਈਵਰ ਦੇ ਸਿਰ ਸਮੇਤ ਸਰੀਰ ਦੇ ਕਈ ਹਿੱਸਿਆਂ 'ਤੇ ਸੱਟਾਂ ਲੱਗੀਆਂ ਹਨ। ਕਾਰ 'ਚ ਸੰਸਦ ਮੈਂਬਰ ਦਾ ਜੀਜਾ ਵੀ ਸਵਾਰ ਸੀ। ਇਹ ਹਾਦਸਾ ਸਵੇਰੇ 4 ਵਜੇ ਹੋਇਆ। ਸਵੇਰੇ ਸਾਂਸਦ ਨੇ ਦਿੱਲੀ ਜਾਣਾ ਸੀ। ਇਸ ਲਈ ਉਹ ਹਾਜੀਪੁਰ ਤੋਂ ਪਟਨਾ ਆ ਰਹੇ ਸਨ। ਜ਼ਖਮੀਆਂ ਦਾ ਇਲਾਜ ਚੱਲ ਰਿਹਾ ਹੈ। - ਰਾਜੀਵ ਮਿਸ਼ਰਾ, ਐਸਐਸਪੀ, ਪਟਨਾ
- Haryana wrestler Video Viral: ਅੰਤਰਰਾਸ਼ਟਰੀ ਮਹਿਲਾ ਪਹਿਲਵਾਨ ਦੀ ਅਸ਼ਲੀਲ ਫੋਟੋ-ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ, ਪਿਤਾ ਨੇ ਦਰਜ ਕਰਵਾਈ ਸ਼ਿਕਾਇਤ
- Hoshiarpur Crime News : ਲੁਟੇਰਿਆਂ ਦੀ ਘਿਨੌਣੀ ਕਰਤੂਤ, ਕੰਮ ਤੋਂ ਘਰ ਜਾ ਰਹੇ ਦਿਵਿਆਂਗ ਨੌਜਵਾਨ ਤੋਂ ਕੁੱਟਮਾਰ ਕਰਕੇ ਕੀਤੀ ਲੁੱਟ, CCTV ਵੀਡੀਓ ਵਾਇਰਲ
- Youth Killed In Rajasthan: ਲੜਕੀ ਨੂੰ ਭੈਣ ਬਣਾਉਣਾ ਨੌਜਵਾਨ ਨੂੰ ਪਿਆ ਮਹਿੰਗਾ, ਕੁੜੀ ਦੇ ਭਰਾਵਾਂ ਨੇ ਚਾਕੂ ਮਾਰ ਕੇ ਕੀਤਾ ਕਤਲ
ਬਗਾਹਾ ਤੋਂ ਪਟਨਾ ਆ ਰਹੇ ਸਨ ਸੰਸਦ ਮੈਂਬਰ: ਜਾਣਕਾਰੀ ਮੁਤਾਬਕ ਸੰਸਦ ਮੈਂਬਰ ਸਤੀਸ਼ ਚੰਦਰ ਦੂਬੇ ਐਤਵਾਰ ਨੂੰ ਬਗਾਹਾ 'ਚ ਸਨ। ਪ੍ਰਧਾਨ ਮੰਤਰੀ ਦਾ ਜਨਮ ਦਿਨ ਮਨਾਉਣ ਤੋਂ ਬਾਅਦ ਉਹ ਦੇਰ ਰਾਤ ਪਟਨਾ ਆ ਰਹੇ ਸਨ। ਇਸ ਦੌਰਾਨ ਸਵੇਰ ਦੇ ਸਮੇ ਕਾਰ ਨੇ ਕੰਟੇਨਰ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ 'ਚ ਜ਼ਖਮੀ ਹੋਏ ਬਾਡੀਗਾਰਡ, ਡਰਾਈਵਰ ਅਤੇ ਉਨਾਂ ਦੇ ਜੀਜੇ ਨੂੰ ਪੀ.ਐੱਮ.ਸੀ.ਐੱਮ. ਚ ਭਰਤੀ ਕਰਵਾਇਆ ਗਿਆ ਹੈ। ਸੰਸਦ ਮੈਂਬਰ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ, ਹਾਲਾਂਕਿ ਉਨ੍ਹਾਂ ਦਾ ਇਲਾਜ ਪਟਨਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਚੱਲ ਰਿਹਾ ਹੈ।