ਫਤਿਹਾਬਾਦ: ਪਿਛਲੇ 6 ਮਹੀਨਿਆਂ ਤੋਂ ਕਿਸਾਨ ਦਿੱਲੀ ਦੀਆਂ ਸਰਹੱਦਾਂ 'ਤੇ ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਹਨ। ਇਸ ਦੇ ਨਾਲ ਹੀ ਭਾਜਪਾ-ਜੇਜੇਪੀ ਦੇ ਨੇਤਾਵਾਂ ਦਾ ਹਰਿਆਣਾ ਵਿੱਚ ਵੀ ਵਿਰੋਧ ਕੀਤਾ ਜਾ ਰਿਹਾ ਹੈ। ਇਸ ਕੜੀ ਵਿਚ ਕਿਸਾਨਾਂ ਨੇ ਮੰਗਲਵਾਰ ਨੂੰ ਟੋਹਾਣਾ ਤੋਂ ਜੇਜੇਪੀ ਵਿਧਾਇਕ ਦੇਵੇਂਦਰ ਬਬਲੀ ਦਾ ਜਬਰਦਸਤ ਵਿਰੋਧ ਕੀਤਾ ।
ਕਾਫਲੇ ਦਾ ਘਿਰਾਓ
ਇੰਨਾ ਹੀ ਨਹੀਂ, ਕਿਸਾਨਾਂ ਨੇ ਜੇਜੇਪੀ ਵਿਧਾਇਕ ਦੇ ਕਾਫਲੇ ਨੂੰ ਨਾ ਸਿਰਫ ਘੇਰਿਆ, ਬਲਕਿ ਉਸਦੀ ਕਾਰ ਦੇ ਸ਼ੀਸ਼ਿਆਂ ਦੀ ਤੋੜਫੋੜ ਵੀ ਕੀਤੀ।ਦੇਵੇਂਦਰ ਬਬਲੀ ਦੇ ਕਾਰ ਦੇ ਸ਼ੀਸ਼ਾ ਤੋੜਦਿਆਂ ਦੀ ਇਕ ਵੀਡੀਓ ਸਾਹਮਣੇ ਆਈ ਹੈ ਜਿਸ ਵਿੱਚ ਦੇਵੇਂਦਰ ਬਬਲੀ ਦੇ ਕਾਫਲੇ ਦੀਆਂ ਗੱਡੀਆਂ ਕਿਸਾਨਾਂ ਦੁਆਰਾ ਘਿਰੀਆਂ ਨਜ਼ਰ ਆ ਰਹੀਆਂ ਹਨ।ਇਸ ਦੌਰਾਨ ਮੌਕੇ ਤੇ ਪੁਲਿਸ ਵੀ ਦਿਖਾਈ ਦਿੱਤੀ ਜਿਸ ਕਰਕੇ ਕਿਸਾਨਾਂ ਤੇ ਪੁਲਿਸ ਵਿਚਕਾਰ ਮਾਹੌਲ ਤਣਾਅਪੂਰਨ ਬਣਿਆ ਦਿਖਾਈ ਦਿੱਤਾ।
ਕੇਂਦਰ ਨੂੰ ਚਿਤਾਵਨੀ
ਇੱਥੇ ਜਿਕਰਯੋਗ ਹੈ ਕਿ ਲਗਾਤਾਰ ਕਿਸਾਨਾਂ ਦੇ ਵਲੋਂ ਪੰਜਾਬ ਹਰਿਆਣਾ ਤੇ ਹੋਰ ਕਈ ਸੂਬਿਆਂ ਦੇ ਵਿੱਚ ਭਾਜਪਾ ਦੇ ਆਗੂਆਂ ਦਾ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ ਤਾਂ ਜੋ ਕੇਂਦਰ ਤੇ ਕਾਨੂੰਨ ਰੱਦ ਕਰਨ ਦੇ ਲਈ ਦਬਾਅ ਬਣਾਇਆ ਜਾ ਸਕੇ।ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੇ ਕੇਂਦਰ ਨੂੰ ਚਿਤਾਵਨੀ ਦਿੱਤੀ ਹੈ ਕਿ ਜੇ ਉਨ੍ਹਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਆਉਣ ਵਾਲੇ ਦਿਨ੍ਹਾਂ ਦੇ ਵਿੱਚ ਸਰਕਾਰ ਖਿਲਾਫ਼ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ।
ਇਹ ਵੀ ਪੜੋ:BABA RAMDEV NEWS: ਬਾਬਾ ਰਾਮਦੇਵ ਖਿਲਾਫ਼ ਚੰਡੀਗੜ੍ਹ ਦੀ ਜ਼ਿਲ੍ਹਾ ਅਦਾਲਤ ‘ਚ ਸ਼ਿਕਾਇਤ