ਚੰਡੀਗੜ੍ਹ: ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਜੇ.ਪੀ. ਨੱਡਾ ਅਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਅਤੇ ਕੇਂਦਰੀ ਸ਼ਹਿਰੀ ਮੰਤਰੀ ਵੀ.ਕੇ. ਸਿੰਘ ਪੰਜਾਬ ਵਿੱਚ ਭਾਜਪਾ ਉਮੀਦਵਾਰਾਂ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਦੇ ਹੋਏ 12 ਫਰਵਰੀ ਨੂੰ ਕੁੱਲ 10 ਜਨ ਸਭਾਵਾਂ ਨੂੰ ਸੰਬੋਧਨ ਕਰਨਗੇ।
ਇਹ ਜਾਣਕਾਰੀ ਭਾਰਤੀ ਜਨਤਾ ਪਾਰਟੀ ਦੇ ਸੂਬਾ ਜਨਰਲ ਸਕੱਤਰ ਅਤੇ ਪੰਜਾਬ ਚੋਣ ਸੰਚਾਲਨ ਕਮੇਟੀ ਦੇ ਕਨਵੀਨਰ ਜੀਵਨ ਗੁਪਤਾ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਭਾਜਪਾ ਦੇ ਕੌਮੀ ਪ੍ਰਧਾਨ ਜੇ.ਪੀ. ਨੱਡਾ 4 ਅਤੇ ਮਨੋਹਰ ਲਾਲ ਖੱਟਰ ਤੇ ਵੀ.ਕੇ. ਸਿੰਘ ਤਿੰਨ-ਤਿੰਨ ਜਨਤਕ ਮੀਟਿੰਗਾਂ ਕਰਨਗੇ।
ਜਨਤਕ ਮੀਟਿੰਗਾਂ ਦਾ ਕੀ ਹੋਵੇਗਾ ਸਮਾਂ
![ਭਾਜਪਾ ਦੇ ਬਾਹਰਲੇ ਰਾਜਾਂ ਦੇ ਮੰਤਰੀ ਕਰਨਗੇ ਪੰਜਾਬ ਵਿੱਚ ਜਨਤਕ ਮੀਟਿੰਗਾਂ](https://etvbharatimages.akamaized.net/etvbharat/prod-images/14438246_hjhjhjhj.jpeg)
ਜੀਵਨ ਗੁਪਤਾ ਨੇ ਦੱਸਿਆ ਕਿ ਭਾਜਪਾ ਦੇ ਕੌਮੀ ਪ੍ਰਧਾਨ ਜੇ.ਪੀ. ਨੱਡਾ 12 ਫਰਵਰੀ ਨੂੰ ਬਲਾਚੌਰ ਵਿੱਚ ਸਵੇਰੇ 11:15 ਵਜੇ, ਰੋਪੜ ਵਿੱਚ ਦੁਪਿਹਰ12:45 ਵਜੇ, ਰਾਜਪੁਰਾ ਵਿੱਚ 3:15 ਵਜੇ ਅਤੇ ਘਨੌਰ ਵਿੱਚ ਸ਼ਾਮ 4:45 ਵਜੇ ਜਨਤਕ ਮੀਟਿੰਗਾਂ ਨੂੰ ਸੰਬੋਧਨ ਕਰਨਗੇ।
![ਭਾਜਪਾ ਦੇ ਬਾਹਰਲੇ ਰਾਜਾਂ ਦੇ ਮੰਤਰੀ ਕਰਨਗੇ ਪੰਜਾਬ ਵਿੱਚ ਜਨਤਕ ਮੀਟਿੰਗਾਂ](https://etvbharatimages.akamaized.net/etvbharat/prod-images/14438246_hjhjhj.jpeg)
ਜੀਵਨ ਗੁਪਤਾ ਨੇ ਦੱਸਿਆ ਕਿ ਇਸੇ ਤਰ੍ਹਾਂ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ 12 ਫਰਵਰੀ ਨੂੰ ਸਵੇਰੇ 11:15 ਵਜੇ ਵਿਧਾਨ ਸਭਾ ਹਲਕਾ ਲੁਧਿਆਣਾ ਦੇ ਪਿੰਡ ਗਿੱਲ, 12:15 ਵਜੇ ਜਗਰਾਉਂ ਅਤੇ ਦੁਪਹਿਰ 3 ਵਜੇ ਕਪੂਰਥਲਾ ਵਿਖੇ ਜਨ ਸਭਾ ਨੂੰ ਸੰਬੋਧਨ ਕਰਨਗੇ।
![ਭਾਜਪਾ ਦੇ ਬਾਹਰਲੇ ਰਾਜਾਂ ਦੇ ਮੰਤਰੀ ਕਰਨਗੇ ਪੰਜਾਬ ਵਿੱਚ ਜਨਤਕ ਮੀਟਿੰਗਾਂ](https://etvbharatimages.akamaized.net/etvbharat/prod-images/14438246_thummmmm.jpeg)
ਜੀਵਨ ਗੁਪਤਾ ਨੇ ਦੱਸਿਆ ਕਿ ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਵੀ.ਕੇ. ਸਿੰਘ ਅੰਮ੍ਰਿਤਸਰ ਵਿੱਚ ਸਵੇਰੇ 11:30 ਵਜੇ ਉੱਤਰੀ ਵਿਧਾਨ ਸਭਾ ਹਲਕੇ ਵਿੱਚ, ਦੁਪਹਿਰ 12:30 ਵਜੇ ਅੰਮ੍ਰਿਤਸਰ ਪੂਰਬੀ ਵਿੱਚ ਅਤੇ ਬਾਅਦ ਦੁਪਹਿਰ 3:15 ਵਜੇ ਵਿਧਾਨ ਸਭਾ ਹਲਕਾ ਬਾਬਾ ਬਕਾਲਾ ਵਿੱਚ ਜਨ ਸਭਾ ਨੂੰ ਸੰਬੋਧਨ ਕਰਨਗੇ।
ਇਹ ਵੀ ਪੜ੍ਹੋ:ਅੰਬਿਕਾ ਸੋਨੀ ਦੀ ਵਜ੍ਹਾ ਤੋਂ ਮੈਂ ਮੁੱਖ ਮੰਤਰੀ ਨਹੀਂ ਬਣ ਪਾਇਆ: ਸੁਨੀਲ ਜਾਖੜ