ETV Bharat / bharat

ਪੀਐਮ ਦੇ ਕਾਫਲੇ ਦੇ ਰੁਕਣ ਸਮੇਂ ਭਾਜਪਾ ਆਗੂ ਸਨ ਉਥੇ ਮੌਜੂਦ, ਕਾਂਗਰਸ ਵੱਲੋਂ ਵੀਡੀਓ ਜਾਰੀ - BJP leaders were present at the time of PM convoy stopped,

ਪ੍ਰਧਾਨ ਮੰਤਰੀ ਦੀ ਸੁਰੱਖਿਆ ਵਿੱਚ ਕੁਤਾਹੀ ਬਾਰੇ ਭਾਜਪਾ ਆਗੂਆਂ ਤੇ ਮੰਤਰੀਆਂ ਨੂੰ ਕਾਂਗਰਸ ਦੇ ਕੌਮੀ ਬੁਲਾਰਾ ਸੁਪ੍ਰਿਯਾ ਸ਼੍ਰੀਨਾਤੇ (Supriya Shrinate news) ਨੇ ਕਰੜੇ ਹੱਥੀਂ ਲੈਂਦਿਆਂ ਕਿਹਾ ਹੈ ਕਿ ਪੀਐਮ ਮੋਦੀ ਨੇ ਤਿੰਨ ਕਰੋੜ ਪੰਜਾਬੀਆਂ ਦਾ ਅਪਮਾਨ ਕਰਕੇ, ਉਨ੍ਹਾਂ ਨੂੰ ਆਪਣੀ ਜਾਨ ਦਾ ਦੁਸ਼ਮ ਠਹਿਰਾ ਕੇ, ਦੁਨੀਆ ਦੇ ਸਾਹਮਣੇ ਉਨ੍ਹਾਂ ਦਾ ਸਿਰ ਝੁਕਾ ਕੇ ਤੁਸੀਂ ਕੀ ਹਾਸਲ ਕੀਤਾ। ਉਨ੍ਹਾਂ ਕਿਹਾ ਕਿ ਪੀਐਮ ਦੇ ਆਲੇ ਦੁਆਲੇ ਤਾਂ ਤੁਹਾਡੇ ਹੀ ਸਮਰਥਕ ਸੀ(PM convoy stopped, congress released video)।

ਭਾਜਪਾ ਆਗੂ ਸਨ ਉਥੇ ਮੌਜੂਦ, ਕਾਂਗਰਸ ਵੱਲੋਂ ਵੀਡੀਓ ਜਾਰੀ

author img

By

Published : Jan 7, 2022, 2:39 PM IST

ਚੰਡੀਗੜ੍ਹ:ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਕਾਫਲੇ ਨੂੰ ਫਿਰੋਜਪੁਰ ਰੈਲੀ ਵਿੱਚ ਜਾਂਦਿਆਂ ਰਾਹ ਵਿੱਚੋਂ ਹੀ ਵਾਪਸ ਆਉਣ ਕਰਕੇ ਵਧੇ ਵਿਵਾਦ ਵਿੱਚ ਭਾਜਪਾ ਆਗੂਆਂ ਵੱਲੋਂ ਆ ਰਹੇ ਬਿਆਨਾਂ ’ਤੇ ਕਾਂਗਰਸ ਨੇ ਇੱਕ ਵੀਡੀਓ ਜਾਰੀ ਕਰਕੇ (PM convoy stopped, congress released video)ਦਾਅਵਾ ਕੀਤਾ ਹੈ ਕਿ ਜਿਸ ਵੇਲੇ ਪੀਐਮ ਦਾ ਕਾਫਲਾ ਰੁਕਿਆ ਸੀ, ਉਦੋਂ ਆਲੇ ਦੁਆਲੇ ਭਾਜਪਾ ਦੇ ਆਗੂ ਹੀ ਮੌਜੂਦ ਸੀ(BJP leaders were present at the time of PM convoy stopped)।

  • 3 करोड़ पंजाबियों का अपमान कर, उनको अपनी जान का दुश्मन ठहरा, दुनिया के सामने उनका सिर झुका कर आपने क्या हासिल किया मोदी जी जब कि आपके इर्द गिर्द तो आप ही के समर्थक थे? pic.twitter.com/4CN3UCzBV6

    — Supriya Shrinate (@SupriyaShrinate) January 7, 2022 " class="align-text-top noRightClick twitterSection" data=" ">

ਕਾਂਗਰਸ ਦੇ ਕੌਮੀ ਬੁਲਾਰੇ ਸੁਪ੍ਰਿਯਾ ਸ਼੍ਰੀਨਾਤੇ (Supriya Shrinate news) ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ, ਉਨ੍ਹਾਂ ਦੇ ਮੰਤਰੀ ਤੇ ਉਨ੍ਹਾਂ ਦੇ ਨੇਤਾ ਕਹਿ ਰਹੇ ਹਨ ਤੇ ਪ੍ਰਧਾਨ ਮੰਤਰੀ ਆਪ ਤਥਾ ਕਥਿਤ, ਉਨ੍ਹਾਂ ਦੇ ਦਫਤਰ ਤੋਂ ਕੋਈ ਅਧਿਕਾਰਤ ਬਿਆਨ ਨਹੀਂ ਆਇਆ, ਕਿ ਉਹ ਕਹਿ ਰਹੇ ਹਨ ਕਿ ਜਾਕਰ ਕਹਿ ਦਿਓ, ਮੈਂ ਜਿੰਦਾ ਬਚ ਕੇ ਆ ਗਿਆ। ਕੀ ਅੱਜ ਦੇਸ਼ ਦੇ ਹਾਲਾਤ ਇੰਨੇ ਵਿਗੜ ਚੁੱਕੇ ਹਨ ਤੇ ਕੀ ਦੇਸ਼ ਵਿੱਚ ਇੰਨੀ ਅਰਾਜਕਤਾ ਫੈਲ ਗਈ ਹੈ ਕਿ ਪ੍ਰਧਾਨ ਮੰਤਰੀ ਦੀ ਜਾਨ ਨੂੰ ਖਤਰਾ ਹੋ ਗਿਆ ਹੈ। ਕੀ ਪੰਜਾਬ ਦੀ ਤਿੰਨ ਕਰੋੜ ਜਨਤਾ ਪ੍ਰਧਾਨ ਮੰਤਰੀ ਦੀ ਜਾਨ ਦੀ ਦੁਸ਼ਮਨ ਬਣ ਗਈ ਹੈ।

ਕਾਂਗਰਸ ਦੇ ਬੁਲਾਰੇ ਨੇ ਸੁਆਲ ਕੀਤਾ ਹੈ ਕਿ ਕੀ ਪੰਜਾਬ, ਜਿਥੇ ਸਾਡੇ ਦੇਸ਼ ਦਾ ਅੰਨ ਪੈਦਾ ਹੁੰਦਾ ਹੈ, ਜਿਥੋਂ ਦੇ ਨੌਜਵਾਨ ਸਰਹੱਦਾਂ ’ਤੇ ਦੇਸ਼ ਦੀ ਰੱਖਿਆ ਲਈ ਲੜਦੇਹਨ। ਪੀਐਮ ਨੇ ਇੰਨੇ ਝੰਡੇ ਨਹੀਂ ਲਹਿਰਾਏ ਹੋਣਗੇ, ਜਿੰਨੇ ਝੰਡਿਆਂ ਦੇ ਕਫਨ ਵਿੱਚ ਪੰਜਾਬ ਦੇ ਜਵਾਨਾਂ ਦੀਆਂ ਲਾਸ਼ਾਂ ਸਰਹੱਦਾਂ ਤੋਂ ਲਿਪਟ ਕੇ ਆਉਂਦੀਆਂ ਹਨ। ਕੀ ਉਹ ਪੰਜਾਬੀ ਤੁਹਾਡੀ ਜਾਨ ਦੇ ਦੁਸ਼ਮਨ ਬਣ ਗਏ ਹਨ। ਤੁਸੀਂ ਪੰਜਾਬ ਦੀ ਤੇ ਪੰਜਾਬੀਅਤ ਦਾ ਪੂਰੀ ਦੁਨੀਆ ਵਿੱਚ ਮਖੌਲ ਉਡਾ ਰਹੇ ਓ। ਅੱਜ ਜੇਕਰ ਦੇਸ਼ ਦਾ ਪ੍ਰਧਾਨ ਮੰਤਰੀ ਕਹਿੰਦਾ ਹੈ ਕਿ ਇੱਕ ਸੂਬੇ ਦੇ ਲੋਕਾਂ ਤੋਂ ਉਸ ਨੂੰ ਜਾਨ ਦਾ ਖਤਰਾ ਹੈ ਤਾਂ ਦੁਨੀਆ ਕੀ ਸੋਚੇਗੀ। ਤੁਸੀਂ ਰਾਜਨੀਤੀ ਕਰੋ ਪਰ ਆਪਣੇ ਪੀਐਮ ਦੇ ਅਹੁਦੇ ਦੇ ਵਕਾਰ ’ਤੇ ਰਾਜਨੀਤੀ ਨਹੀਂ ਕਰਨੀ ਚਾਹੀਦੀ।

ਇਹ ਵੀ ਪੜ੍ਹੋ:PM Modi's Security Lapse: ਸੁਪਰੀਮ ਕੋਰਟ ਵੱਲੋਂ ਰਿਕਾਰਡ ਸੰਭਾਲਣ ਦੇ ਹੁਕਮ, 10 ਜਨਵਰੀ ਨੂੰ ਮੁੜ ਸੁਣਵਾਈ

ETV Bharat Logo

Copyright © 2025 Ushodaya Enterprises Pvt. Ltd., All Rights Reserved.