ETV Bharat / bharat

ਜਨਮਦਿਨ ਵਿਸ਼ੇਸ਼: ਸੋਹਣ ਸਿੰਘ ਸੀਤਲ ਦੀ ਜੀਵਨੀ ’ਤੇ ਝਾਤ - ਸ੍ਰੀ ਅਕਾਲ ਤਖਤ ਸਾਹਿਬ

ਪ੍ਰਸਿੱਧ ਢਾਡੀ ਅਤੇ ਇਤਿਹਾਸਿਕ ਨਾਵਲਕਾਰ ਗਿਆਨੀ ਸੋਹਣ ਸਿੰਘ ਸੀਤਲ ਦੇ ਜੀਵਨ ’ਤੇ ਇੱਕ ਝਾਤ

ਸੋਹਣ ਸਿੰਘ ਸੀਤਲ ਦੀ ਜੀਵਨੀ ’ਤੇ ਝਾਤ
ਸੋਹਣ ਸਿੰਘ ਸੀਤਲ ਦੀ ਜੀਵਨੀ ’ਤੇ ਝਾਤ
author img

By

Published : Aug 7, 2021, 5:27 PM IST

ਚੰਡੀਗੜ੍ਹ: ਪ੍ਰਸਿੱਧ ਢਾਡੀ ਅਤੇ ਇਤਿਹਾਸਿਕ ਨਾਵਲਕਾਰ ਗਿਆਨੀ ਸੋਹਣ ਸਿੰਘ ਸੀਤਲ ਦੀ ਅੱਜ ਜਨਮ ਸ਼ਤਾਬਦੀ ਹੈ। ਸੋਹਣ ਸਿੰਘ ਸੀਤਲ ਜਿੱਥੇ ਪ੍ਰਸਿੱਧ ਢਾਡੀ ਸਨ ਉਥੇ ਹੀ ਇੱਕ ਉਘੇ ਨਾਵਲਕਾਰ ਵੀ ਸਨ ਜਿਨ੍ਹਾਂ ਕਈ ਨਾਵਲ ਲਿਖੇ ਆਉਂ ਉਨ੍ਹਾਂ ਨੇ ਜੀਵਨ ’ਤੇ ਝਾਤ ਮਾਰਦੇ ਹਾਂ।

ਇਹ ਵੀ ਪੜੋ: ਰਬਿੰਦਰਨਾਥ ਟੈਗੋਰ ਦੇ ਰਾਸ਼ਟਰਵਾਦ ਨੂੰ ਲੈਕੇ ਕੀ ਸਨ ਵਿਚਾਰ, ਵੇਖੋ ਖਾਸ ਰਿਪੋਰਟ

ਕਦੋਂ ਹੋਇਆ ਸੀ ਜਨਮ

ਪ੍ਰਸਿੱਧ ਢਾਡੀ ਅਤੇ ਇਤਿਹਾਸਿਕ ਨਾਵਲਕਾਰ ਗਿਆਨੀ ਸੋਹਣ ਸਿੰਘ ਸੀਤਲ ਦਾ ਜਨਮ 7 ਅਗਸਤ 1909 ਈ ਨੂੰ ਲਾਹੌਰ ਜ਼ਿਲ੍ਹੇ ਦੇ ਪਿੰਡ ਕਾਦੀਵਿੰਡ ਵਿੱਚ ਸ. ਖੁਸ਼ਹਾਲ ਸਿੰਘ ਦੇ ਘਰ ਮਾਈ ਦਿਆਲ ਕੌਰ ਦੀ ਕੁੱਖੋਂ ਹੋਇਆ। ਇਹਨਾਂ ਦਾ ਜਨਮ ਪਿੰਡ ਕਾਦੀਵਿੰਡ, ਤਹਿਸੀਲ ਕਸੂਰ, ਜ਼ਿਲ੍ਹਾ ਲਾਹੌਰ (ਪਾਕਿਸਤਾਨ) ਵਿਖੇ ਹੋਇਆ ਸੀ। ਦਸਵੀਂ ਪਾਸ ਕਰਨ ਉਪਰੰਤ ਇਹਨਾ ਨੇ ਗਿਆਨੀ ਦੀ ਪਰੀਖਿਆ ਪਾਸ ਕੀਤੀ।

ਸੋਹਣ ਸਿੰਘ ਸੀਤਲ
ਸੋਹਣ ਸਿੰਘ ਸੀਤਲ

ਅਠਵੀਂ ਵਿੱਚ ਪੜ੍ਹਦਿਆਂ ਹੋਇਆ ਸੀ ਵਿਆਹ

ਗਿਆਨੀ ਸੋਹਣ ਸਿੰਘ ਸੀਤਲ ਦਾ ਅਠਵੀਂ ਜਮਾਤ ਵਿੱਚ ਪੜ੍ਹਦਿਆਂ 10 ਸਤੰਬਰ 1927 ਨੂੰ ਵਿਆਹ ਹੋ ਗਿਆ ਸੀ। ਗਿਆਨੀ ਸੋਹਣ ਸਿੰਘ ਸੀਤਲ ਦੀ ਪਤਨੀ ਦਾ ਨਾਂ ਬੀਬੀ ਕਰਤਾਰ ਕੌਰ ਸੀ। ਇਨ੍ਹਾਂ ਦੇ ਘਰ ਤਿੰਨ ਪੁੱਤਰ ਅਤੇ ਇੱਕ ਬੇਟੀ ਨੇ ਜਨਮ ਲਿਆ।

ਛੋਟੀ ਉਮਰ ਤੋਂ ਸੀ ਵਾਰਾਂ ਦਾ ਸ਼ੌਕ

ਛੋਟੀ ਉਮਰ ਤੋਂ ਹੀ ਇਹਨਾਂ ਨੇ ਵਾਰਾਂ ਸੁਣਨ ਵਿੱਚ ਰੁਚੀ ਲੈਣੀ ਸ਼ੁਰੂ ਕਰ ਦਿੱਤੀ ਅਤੇ ਫਿਰ ਇਨ੍ਹਾਂ ਵਾਰਾਂ ਨੂੰ ਗਾ ਕੇ ਸੁਣਾਉਣ ਲਈ ਢਾਡੀ ਦੀ ਭੂਮਿਕਾ ਨਿਬਾਈ ਅਤੇ ਆਪ ਵਾਰਾਂ ਲਿਖਣੀਆਂ ਵੀ ਸ਼ੁਰੂ ਕਰ ਦਿੱਤੀਆਂ। ਇਸ ਨੇ ਲਲਿਆਣੀ ਪਿੰਡ ਦੇ ਭਈ ਚਰਾਗਦੀਨ ਨੂੰ ਆਪਣਾ ਉਸਤਾਦ ਬਣਾਇਆ। ਇਹ ਪਹਿਲਾਂ ਵਿਆਹ ਸ਼ਾਦੀਆਂ ਉਤੇ ਵੀ ਗਾਉਣ ਲਈ ਜਾਂਦਾ ਸੀ, ਪਰ ਬਾਅਦ ਵਿਚ ਜਾਣਾ ਬੰਦ ਕਰ ਦਿੱਤਾ ਅਤੇ ਪੂਰੀ ਤਰ੍ਹਾਂ ਗੁਰੂ - ਘਰ ਦਾ ਢਾਡੀ ਬਣ ਗਿਆ।

ਸੋਹਣ ਸਿੰਘ ਸੀਤਲ
ਸੋਹਣ ਸਿੰਘ ਸੀਤਲ

ਸ਼੍ਰੋਮਣੀ ਢਾਡੀ ਦੇ ਪੁਰਸਕਾਰ ਨਾਲ ਨਿਵਾਜਿਆ

ਸੰਨ 1983 ਈ . ਵਿੱਚ ਪੰਜਾਬ ਸਰਕਾਰ ਨੇ ਇਹਨਾਂ ਨੂੰ ਸ਼੍ਰੋਮਣੀ ਢਾਡੀ ਦੇ ਪੁਰਸਕਾਰ ਨਾਲ ਨਿਵਾਜਿਆ। ਇਹਨਾਂ ਨੇ ਵਾਰਾਂ ਨੂੰ ਸਿਰਫ਼ ਗਾਇਆ ਹੀ ਨਹੀਂ, ਉਨ੍ਹਾਂ ਨੂੰ ਪ੍ਰਕਾਸ਼ਿਤ ਵੀ ਕੀਤਾ।

ਵਾਰ ਅਤੇ ਕਾਵਿ - ਸੰਕਲਨ ਇਸ ਪ੍ਰਕਾਰ ਹਨ

ਸੀਤਲ ਕਿਰਨਾਂ, ਸੀਤਲ ਸੁਗਾਤਾਂ, ਸੀਤਲ ਸੁਨੇਹੇ, ਸੀਤਲ ਮੁਨਾਰੇ, ਸੀਤਲ ਹੰਝੂ, ਸੀਤਲ ਹੁਲਾਰੇ, ਸੀਤਲ ਅੰਗਿਆਰੇ, ਸੀਤਲ ਤਰੰਗਾਂ, ਸੀਤਲ ਰਮਜ਼ਾਂ, ਸੀਤਲ ਪ੍ਰਸੰਗ, ਸੀਤਲ ਚਮਕਾਂ, ਸੀਤਲ ਪ੍ਰਕਾਸ਼, ਸੀਤਲ ਤਰਾਨੇ, ਸੀਤਲ ਵਲਵਲੇ ਅਤੇ ਸੀਤਲ ਵਾਰਾਂ ਆਦਿ।

ਸੋਹਣ ਸਿੰਘ ਸੀਤਲ
ਸੋਹਣ ਸਿੰਘ ਸੀਤਲ

ਇਤਿਹਾਸਿਕ ਕਿਤਾਬਾਂ ਵੀ ਲਿਖੀਆਂ

ਸਿੱਖ ਧਰਮ ਬਾਰੇ ਇਹਨਾਂ ਨੇ ਬਹੁਤ ਸਾਰੀਆਂ ਇਤਿਹਾਸਿਕ ਪੁਸਤਕਾਂ ਦੀ ਰਚਨਾ ਕੀਤੀ ਹੈ, ਜਿਵੇਂ ਸਿੱਖ ਇਤਿਹਾਸ ਦੇ ਸੋਮੇ (ਦੋ ਭਾਗ), ਗੁਰੂ ਨਾਨਕ ਦੇਵ ਜੀ, ਗੁਰੂ ਨਾਨਕ ਦੇਵ ਜੀ ਤੋਂ ਗੁਰੂ ਤੇਗ ਬਹਾਦਰ ਸਾਹਿਬ ਜੀ , ਮੇਰੇ ਇਤਿਹਾਸਕ ਲੈਕਚਰ, ਗੁਰਬਾਣੀ ਵਿਚਾਰ, ਗੁਰੂ ਗੋਬਿੰਦ ਸਿੰਘ ਜੀ, ਲਾਸਾਨੀ ਸ਼ਹੀਦ ਗੁਰੂ ਤੇਗ ਬਹਾਦਰ ਸਾਹਿਬ ਜੀ, ਸਿੱਖ ਰਾਜ ਕਿਵੇਂ ਗਿਆ, ਸਿੱਖ ਰਾਜ ਕਿਵੇਂ ਬਣਿਆਂ, ਦੁਖੀਏ ਮਾਂ ਪੁੱਤ, ਬੰਦਾ ਸਿੰਘ ਸ਼ਹੀਦ, ਸ਼ਹੀਦ ਤੇ ਯੋਧੇ, ਸਿੱਖ ਮਿਸਲਾਂ ਦੇ ਸਰਦਾਰ ਘਰਾਣੇ, ਸਿੱਖ ਰਾਜ ਤੇ ਸ਼ੇਰੇ ਪੰਜਾਬ ਆਦਿ।

ਸੋਹਨ ਸਿੰਘ ਸੀਤਲ ਦੇ ਨਾਵਲ

ਸੋਹਨ ਸਿੰਘ ਸੀਤਲ ਨੇ ਪੰਜਾਬ ਦੀ ਪਿਛੋਕੜ ਅਤੇ ਸਿੱਖ ਇਤਿਹਾਸ ਤੋਂ ਅਨੁਪ੍ਰਾਣਿਤ ਬਹੁਤ ਸਾਰੇ ਨਾਵਲ ਵੀ ਪ੍ਰਕਾਸ਼ਿਤ ਕੀਤੇ ਹਨ, ਜਿਵੇਂ ਜੁਗ ਬਦਲ ਗਿਆ, ਜਵਾਲਾ ਮੁਖੀ, ਮੁੱਲ ਦਾ ਮਾਸ, ਧਰਤੀ ਦੀ ਬੇਟੀ, ਪੀੜ ਕਿ ਰੂਪ, ਪਤਵੰਤੇ ਕਾਤਲ, ਧਰਤੀ ਦੇ ਦੇਵਤੇ, ਸੁੰਵਾ ਆਹਲਣਾ, ਮਹਾਰਾਣੀ ਜਿੰਦਾਂ, ਤੂਤਾਂ ਵਾਲਾ ਖੂਹ, ਪ੍ਰੀਤ ਤੇ ਪੈਸਾ, ਈਚੋਗਿਲ ਨਹਿਰ ਤਕ, ਦੀਵੇ ਦੀ ਲੋ, ਵਿਜੋਗਣ, ਅੰਨ੍ਹੀ ਸੁੰਦਰਤਾ, ਜਲੇ ਪਰਛਾਵੇਂ, ਮਹਾਰਾਜਾ ਦਲੀਪ ਸਿੰਘ ਆਦਿ। ਇਨ੍ਹਾਂ ਵਿੱਚ ‘ਜੁਗ ਬਦਲ ਗਿਆ’ ਉਤੇ ਸੀਤਲ ਨੂੰ ਸਾਹਿਤ ਅਕਾਦਮੀ ਦਿੱਲੀ ਵਲੋਂ ਰਾਸ਼ਟਰੀ ਪੁਰਸਕਾਰ ਪ੍ਰਦਾਨ ਕੀਤਾ ਗਿਆ ਹੈ। ਇਸ ਤੋਂ ਇਲਾਵਾ ਅਨੇਕ ਸਾਹਿਤਕ ਅਤੇ ਧਾਰਮਿਕ ਸੰਸਥਾਵਾਂ ਵਲੋਂ ਵੀ ਗਿਆਨੀ ਹੋਰਾਂ ਨੂੰ ਸਨਮਾਨਿਤ ਕੀਤਾ ਜਾ ਚੁਕਿਆ ਹੈ।

ਸੋਹਣ ਸਿੰਘ ਸੀਤਲ
ਸੋਹਣ ਸਿੰਘ ਸੀਤਲ

ਲੁਧਿਆਣਾ ਵਿਖੇ ਲਏ ਆਖਰੀ ਸਾਹ

ਗਿਆਨੀ ਸੋਹਨ ਸਿੰਘ ਸੀਤਲ ਆਪਣੀ ਬਿਰਧ ਅਵਸਥਾ ਤਕ ਵੀ ਕਲਮ ਚਲਾਉਂਦੇ ਰਹੇ। ਉਨ੍ਹਾਂ ਦਾ ਦੇਹਾਂਤ ਲੁਧਿਆਣਾ ਨਗਰ ਵਿੱਚ 23 ਸਤੰਬਰ 1998 ਈ. ਵਿੱਚ ਹੋਇਆ। ਗਿਆਨੀ ਸੋਹਨ ਸਿੰਘ ਸੀਤਲ ਤੋਂ ਬਾਅਦ ਸਿੱਖ ਇਤਿਹਾਸ ਨੂੰ ਵਾਰਾਂ ਰਾਹੀ ਪੇਸ਼ ਕਰਨ ਦੇ ਹੁਨਰ ਵਾਲਾ ਉਹਨਾਂ ਵਰਗਾ ਢਾਡੀ ਪੰਥ ਨੂੰ ਅੱਜ ਤੱਕ ਨਹੀਂ ਮਿਲਿਆ। ਅੱਜ ਵੀ ਸ੍ਰੀ ਅਕਾਲ ਤਖਤ ਸਾਹਿਬ ਤੇ ਢਾਡੀ ਵੀਰਾਂ ਵੱਲੋਂ ਜੋ ਵਾਰਾਂ ਸੁਣਾਈਆਂ ਜਾਂਦੀਆਂ ਹਨ ਉਹਨਾਂ ਵਿੱਚੋਂ 85 ਫੀਸਦ ਵਾਰਾਂ ਗਿਆਨੀ ਸੋਹਣ ਸਿੰਘ ਸੀਤਲ ਦੀਆਂ ਹੀ ਲਿਖੀਆਂ ਹੋਈਆਂ ਹਨ।

ਸੋਹਣ ਸਿੰਘ ਸੀਤਲ ਦੀ ਜੀਵਨੀ ’ਤੇ ਝਾਤ
ਸੋਹਣ ਸਿੰਘ ਸੀਤਲ ਦੀ ਜੀਵਨੀ ’ਤੇ ਝਾਤ

ਇਹ ਵੀ ਪੜੋ: SOI ਆਗੂ ਦੇ ਕਤਲ ਮਾਮਲੇ ’ਚ ਪੁਲਿਸ ਨੇ ਕੀਤਾ ਵੱਡਾ ਖੁਲਾਸਾ

ETV Bharat Logo

Copyright © 2024 Ushodaya Enterprises Pvt. Ltd., All Rights Reserved.