ETV Bharat / bharat

Bilaspur Uslapur murder: ਬਿਲਾਸਪੁਰ ਦੇ ਉਸਲਾਪੁਰ 'ਚ ਪਾਣੀ ਦੀ ਟੈਂਕੀ 'ਚੋਂ ਮਿਲੀ ਔਰਤ ਦੀ ਲਾਸ਼, ਪਤੀ ਹਿਰਾਸਤ 'ਚ - ਛੱਤੀਸਗੜ੍ਹ ਨੇ ਪਤੀ ਨੂੰ ਕੀਤਾ ਹਿਰਾਸਤ ਵਿੱਚ

ਬਿਲਾਸਪੁਰ ਦੇ ਉਸਲਾਪੁਰ 'ਚ ਪੁਲਸ ਨੇ ਕਥਿਤ ਮੁਲਜ਼ਮ ਪਤੀ ਪਵਨ ਠਾਕੁਰ ਨੂੰ ਆਪਣੀ ਪਤਨੀ ਸਤੀ ਸਾਹੂ ਦਾ ਕਤਲ ਕਰਨ ਅਤੇ ਉਸ ਦੇ ਟੁਕੜੇ-ਟੁਕੜੇ ਕਰਨ ਅਤੇ ਘਰ 'ਚ ਪਾਣੀ ਦੀ ਟੈਂਕੀ 'ਚ ਸੁੱਟਣ ਦੇ ਇਲਜ਼ਾਮ 'ਚ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਲਾਸ਼ ਬਰਾਮਦ ਕਰ ਲਈ ਹੈ ਅਤੇ ਪੁਲਿਸ ਦਾ ਕਹਿਣਾ ਹੈ ਕਿ ਇੱਕ ਤੋਂ ਦੋ ਮਹੀਨੇ ਪਹਿਲਾਂ ਮੁਲਜ਼ਮ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਸੀ।

BILASPUR USLAPUR MURDER MUTILATED BODY OF WOMAN RECOVER FROM WATER TANK IN CHHATTISGARH HUSBAND DETAINS
Bilaspur Uslapur murder: ਬਿਲਾਸਪੁਰ ਦੇ ਉਸਲਾਪੁਰ 'ਚ ਪਾਣੀ ਦੀ ਟੈਂਕੀ 'ਚੋਂ ਮਿਲੀ ਔਰਤ ਦੀ ਲਾਸ਼, ਪਤੀ ਹਿਰਾਸਤ 'ਚ
author img

By

Published : Mar 6, 2023, 5:30 PM IST

ਬਿਲਾਸਪੁਰ: ਛੱਤੀਸਗੜ੍ਹ ਦੇ ਬਿਲਾਸਪੁਰ ਜ਼ਿਲ੍ਹੇ ਵਿੱਚ ਇੱਕ ਖੌਫਨਾਕ ਮੰਜ਼ਰ ਵੇਖਣ ਨੂੰ ਮਿਲਿਆ ਹੈ। ਸਾਕਰੀ ਥਾਣਾ ਖੇਤਰ 'ਚ ਇਕ ਔਰਤ ਦੀ ਲਾਸ਼ ਟੁਕੜਿਆਂ 'ਚ ਮਿਲੀ ਹੈ। ਕਤਲ ਕੀਤੀ ਗਈ ਲਾਸ਼ ਨੂੰ ਟੁਕੜਿਆਂ ਵਿੱਚ ਕੱਟ ਕੇ ਪਾਣੀ ਦੀ ਟੈਂਕੀ ਵਿੱਚ ਛੁਪਾ ਦਿੱਤਾ ਗਿਆ ਸੀ। ਪੁਲਿਸ ਨੂੰ ਇਸ ਗੱਲ ਦਾ ਉਦੋਂ ਪਤਾ ਲੱਗਾ ਜਦੋਂ ਪੁਲਿਸ ਚੋਰੀ ਦੇ ਦੂਜੇ ਮਾਮਲੇ 'ਚ ਸ਼ੱਕ ਦੇ ਆਧਾਰ 'ਤੇ ਨੌਜਵਾਨ ਦੇ ਘਰ ਪਹੁੰਚੀ। ਮੁਲਜ਼ਮ ਪਤੀ ਨੂੰ ਪੁਲਸ ਨੇ ਹਿਰਾਸਤ 'ਚ ਲੈ ਲਿਆ ਹੈ ਅਤੇ ਉਸ ਤੋਂ ਪੁੱਛਗਿੱਛ ਜਾਰੀ ਹੈ।

2 ਮਹੀਨੇ ਪਹਿਲਾਂ ਕੀਤਾ ਸੀ ਪਤਨੀ ਦਾ ਕਤਲ : ਪੁਲਸ ਪੁੱਛਗਿੱਛ 'ਚ ਸਾਹਮਣੇ ਆਇਆ ਹੈ ਕਿ ਗੀਤਾਂਜਲੀ ਨਗਰ 'ਚ ਰਹਿਣ ਵਾਲੇ ਤਖਤਪੁਰ ਦੇ ਨੌਜਵਾਨ ਪਵਨ ਠਾਕੁਰ ਨੇ ਸਤੀ ਸਾਹੂ ਨਾਂ ਦੀ ਲੜਕੀ ਨਾਲ ਪ੍ਰੇਮ ਵਿਆਹ ਕਰਵਾਇਆ ਸੀ। ਮੁਲਜ਼ਮ ਨੌਜਵਾਨ ਸੀਸੀਟੀਵੀ ਲਗਾਉਣ ਦਾ ਕੰਮ ਕਰਦਾ ਸੀ, ਉਸ ਦੇ ਦੋ ਬੱਚੇ ਸਨ। ਪਰ ਮੁਲਜ਼ਮ ਪਵਨ ਠਾਕੁਰ ਨੂੰ ਆਪਣੀ ਪਤਨੀ ਦੇ ਚਰਿੱਤਰ 'ਤੇ ਸ਼ੱਕ ਸੀ। ਇਸੇ ਸ਼ੱਕ ਦੇ ਚੱਲਦਿਆਂ ਉਹ ਦੋ ਮਹੀਨੇ ਪਹਿਲਾਂ ਪਹਿਲਾਂ ਆਪਣੇ ਦੋ ਬੱਚਿਆਂ ਨੂੰ ਪਿੰਡ ਛੱਡ ਗਿਆ ਅਤੇ ਪਤਨੀ ਦਾ ਕਤਲ ਕਰਨ ਤੋਂ ਬਾਅਦ ਲਾਸ਼ ਨੂੰ ਪੋਲੀਥੀਨ ਵਿੱਚ ਟੁਕੜਿਆਂ ਵਿੱਚ ਬੰਨ੍ਹ ਕੇ ਪਾਣੀ ਵਾਲੀ ਟੈਂਕੀ ਵਿੱਚ ਰੱਖ ਦਿੱਤਾ। ਇਸ ਦੌਰਾਨ ਮੁਲਜ਼ਮ ਨੇ ਲਾਸ਼ ਨੂੰ ਲੁਕਾਉਣ ਦੀ ਕਈ ਵਾਰ ਕੋਸ਼ਿਸ਼ ਕੀਤੀ ਪਰ ਉਸ ਨੂੰ ਮੌਕਾ ਨਹੀਂ ਮਿਲਿਆ।

ਇਹ ਵੀ ਪੜ੍ਹੋ: Delhi liquor Scam: ਮਨੀਸ਼ ਸਿਸੋਦੀਆ 20 ਮਾਰਚ ਤੱਕ ਰਹਿਣਗੇ ਜੇਲ੍ਹ 'ਚ, ਸੋਮਵਾਰ ਨੂੰ ਰਿਮਾਂਡ ਹੋਇਆ ਸੀ ਖ਼ਤਮ

ਚੋਰੀ ਦੇ ਦੂਜੇ ਮਾਮਲੇ 'ਚ ਤਲਾਸ਼ੀ ਦੌਰਾਨ ਮਿਲੀ ਲਾਸ਼: ਕ੍ਰਾਈਮ ਬ੍ਰਾਂਚ ਦੀ ਟੀਮ ਐਤਵਾਰ ਨੂੰ ਚੋਰੀ ਅਤੇ ਕਿਸੇ ਹੋਰ ਮਾਮਲੇ 'ਚ ਮੁਲਜ਼ਮ ਨੌਜਵਾਨ ਦੇ ਘਰ ਤਲਾਸ਼ੀ ਲਈ ਪਹੁੰਚੀ ਸੀ। ਇਸ ਦੌਰਾਨ ਔਰਤ ਦੀ ਲਾਸ਼ ਟੈਂਕੀ ਵਿੱਚੋਂ ਮਿਲੀ। ਪੁੱਛਗਿੱਛ ਦੌਰਾਨ ਮੁਲਜ਼ਮ ਪਤੀ ਨੇ ਦੋ ਮਹੀਨੇ ਪਹਿਲਾਂ ਆਪਣੀ ਪਤਨੀ ਦੇ ਕਤਲ ਬਾਰੇ ਦੱਸਿਆ। ਸਕਰੀ ਥਾਣੇ ਦੇ ਇੰਚਾਰਜ ਸਾਗਰ ਪਾਠਕ ਨੇ ਦੱਸਿਆ ਕਿ ਔਰਤ ਦੀ ਲਾਸ਼ ਟੁਕੜਿਆਂ ਵਿੱਚ ਮਿਲੀ ਹੈ। ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ, ਮ੍ਰਿਤਕਾ ਦੇ ਪਤੀ ਤੋਂ ਪੁੱਛਗਿੱਛ ਜਾਰੀ ਹੈ। ਦੱਸ ਦਈਏ ਬੀਤੇ ਦਿਨੀ ਅਜਿਹੇ ਕਈ ਕਤਲ ਕਾਂਡ ਸਾਹਮਣੇ ਆਏ ਨੇ ਜਿੱਥੇ ਪਤੀਆਂ ਵੱਲੋਂ ਆਪਣੀਆਂ ਪਤਨੀਆਂ ਦਾ ਬੇਰਹਿਮੀ ਨਾਲ ਕਤਲ ਕਰਕੇ ਲਾਸ਼ ਦੇ ਟੋਟੇ ਕਰ ਦਿੱਤੇ।

ਇਹ ਵੀ ਪੜ੍ਹੋ: Oceans Seven challenge: ਮਹਾਰਾਸ਼ਟਰ ਦੇ ਤੈਰਾਕ ਪ੍ਰਭਾਤ ਕੋਲੀ ਰੱਚਿਆ ਇਤਿਹਾਸ, 9 ਘੰਟੇ ਸਮੁੰਦਰ ਵਿੱਚ ਰਹਿ ਕੇ ਕੀਤਾ ਇਹ ਕਮਾਲ

ETV Bharat Logo

Copyright © 2024 Ushodaya Enterprises Pvt. Ltd., All Rights Reserved.