ਹੈਦਰਾਬਾਦ: ਦੇਸ਼ ਤੇ ਵਿਦੇਸ਼ਾਂ ਵਿੱਚ ਓਮੀਕਰੋਨ ਦੇ ਨਾਲ-ਨਾਲ ਕੋਰੋਨਾ ਨੇ ਵੀ ਫਿਰ ਤੋਂ ਆਪਣਾ ਕਹਿਰ ਵਰ੍ਹਾ ਰੱਖਿਆ ਹੈ, ਜਿਸ ਕਰਕੇ ਬਹੁਤ ਸਾਰੀਆਂ ਅੰਤਰਰਾਸ਼ਟਰੀ ਉਡਾਨਾਂ ਤੇ ਇਸ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ।
ਜਿਸ ਤਹਿਤ ਹੀ ਆਸਟ੍ਰੇਲੀਆ ਸਰਕਾਰ ਨੇ ਵਿਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਲਈ ਵੱਡੀ ਰਾਹਤ ਦਿੱਤੀ ਹੈ, ਇਸ ਤਹਿਤ ਆਸਟ੍ਰੇਲੀਆ ਆਉਣ ਵਾਲੇ ਯਾਤਰੀਆਂ ਲਈ ਹੁਣ 24 ਘੰਟੇ ਪਹਿਲਾ ਦਾ ਪੀ.ਸੀ.ਆਰ ਟੈਸਟ ਦਾ ਨੈਗਟਿਵ ਨਤੀਜਾ ਦੇਣਾ ਦੀ ਲੋੜ ਨਹੀ ਹੋਵੇਗਾ। ਕਿਉਕਿ ਇਸ ਦੀ ਥਾਂ ਹੁਣ ਨਵਾਂ ਰੂਲ ਬਣਾਇਆ ਹੈ, ਜਿਸ ਤਹਿਤ 24 ਘੰਟਿਆਂ ਨਕਾਤਰਮਕ ਰੈਪਿਡ ਐਂਟੀਜਨ ਕਰਵਾਉਣਾ ਹੋਵੇਗਾ।
ਦੱਸ ਦਈਏ ਕਿ ਆਸਟ੍ਰੇਲੀਆ ਸਰਕਾਰ ਵੱਲੋਂ ਇੱਕ ਹੋਰ ਰਾਹਤ ਦਿੰਦਿਆ ਪਾਜ਼ੀਟਿਵ ਟੈਸਟ ਦੇ 7 ਦਿਨਾਂ ਬਾਅਦ ਵਿਦੇਸ਼ਾਂ ਤੋਂ ਯਾਤਰੀਆਂ ਨੂੰ ਦੇਸ਼ ਪਰਤਣ ਦੀ ਇਜਾਜ਼ਤ ਦਿੱਤੀ ਜਾਵੇਗੀ। ਇਸ ਤੋਂ ਇਲਾਵਾਂ ਸਿਹਤ ਮੰਤਰੀ ਗ੍ਰੇਗ ਹੰਟ ਨੇ ਕਿਹਾ ਕਿ 24 ਘੰਟਿਆਂ ਦੇ ਅੰਦਰ ਇੱਕ ਰੈਪਿਡ ਐੰਟੀਜੇਨ ਟੈਸਟ ਸਵੀਕਾਰ ਹੋਵੇਗਾ। ਜਦੋਂ ਕਿ ਇਹ ਨਿਯਮ 23 ਜਨਵਰੀ ਸਵੇਰ ਤੋਂ ਇਹ ਨਿਯਮ ਲਾਗੂ ਹੋ ਜਾਣਗੇ।
ਇਹ ਵੀ ਪੜੋ: ਮੁੰਬਈ ’ਚ 20 ਮੰਜ਼ਿਲਾ ਇਮਾਰਤ ’ਚ ਲੱਗੀ ਭਿਆਨਕ ਅੱਗ, 7 ਦੀ ਮੌਤ, 15 ਤੋਂ ਜਿਆਦਾ ਜ਼ਖਮੀ