ਜਲੰਧਰ: ਪੰਜਾਬ ਵਿਧਾਨ ਸਭਾ ਚੋਣਾਂ (Punjab Assembly Elections) ਦੇ ਨਤੀਜੇ ਆਉਣ ਤੋਂ ਬਾਅਦ ਸਾਫ਼ ਜ਼ਾਹਰ ਹੋ ਗਿਆ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) ਦਾ ਪੰਜਾਬ ਵਿੱਚ ਜਾਦੂ ਨਹੀਂ ਚੱਲ ਸਕਿਆ। ਭਾਜਪਾ ਦੇ ਹੱਕ ਵਿੱਚ 4-5 ਰੈਲੀਆਂ ਕਰਨ ਦੇ ਬਾਵਜੂਦ ਸਿਰਫ਼ 2 ਸੀਟਾਂ ‘ਤੇ ਜਿੱਤ ਪ੍ਰਾਪਤ ਕਰ ਸਕੀ ਹੈ ਭਾਜਪਾ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪੰਜਾਬ ਵਿੱਚ 5 ਜਨਵਰੀ ਨੂੰ ਫ਼ਿਰੋਜ਼ਪੁਰ ਵਿਖੇ ਰੈਲੀ (Rally at Ferozepur on 5th January) ਨੂੰ ਸੰਬੋਧਨ ਕੀਤਾ ਜਾਣਾ ਸੀ, ਪਰ ਮੌਸਮ ਖ਼ਰਾਬ ਹੋਣ ਕਾਰਨ ਸੜਕੀ ਮਾਰਗ ਰਾਹੀਂ ਰੈਲੀ ‘ਚ ਨਾ ਪਹੁੰਚ ਸਕੇ ਫਿਰ ਕਰੀਬ ਇੱਕ ਮਹੀਨੇ ਬਾਅਦ 14 ਫਰਵਰੀ ਨੂੰ ਜਲੰਧਰ ਵਿਖੇ ਮਹਾਂ ਰੈਲੀ ਨੂੰ ਸੰਬੋਧਨ ਕਰਦੇ ਹੋਏ ਨਰਿੰਦਰ ਮੋਦੀ (Prime Minister Narendra Modi) ਨੇ ਪੰਜਾਬ ਵਿਧਾਨ ਸਭਾ ਚੋਣਾਂ ਲਈ ਨਵਾਂ ਨਾਅਰਾ ਦਿੰਦਿਆਂ ਨਵਾਂ ਪੰਜਾਬ ਭਾਜਪਾ ਦੇ ਨਾਲ ਲੋਕਾਂ ਨੂੰ ਸੰਬੋਧਨ ਕੀਤਾ।
16 ਫਰਵਰੀ ਨੂੰ ਪਠਾਨਕੋਟ ਵਿਖੇ ਮਹਾਂ ਰੈਲੀ ਕੀਤੀ ਅਤੇ ਸੰਬੋਧਨ ਦੌਰਾਨ ਕਿਹਾ ਕਿ ਭਾਜਪਾ ਇਸ 21ਵੀਂ ਸਦੀ ਦਾ ਨਵਾਂ ਪੰਜਾਬ ਬਣਾਵੇਗੀ, ਇਸੇ ਤਰ੍ਹਾਂ 17 ਫ਼ਰਵਰੀ ਨੂੰ ਮਾਲਵਾ ਦੇ ਅਬੋਹਰ ਇਲਾਕੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਮਹਾਰੈਲੀ ਕੀਤੀ ਗਈ, ਪਰ ਇਨ੍ਹਾਂ ਮਹਾਂ ਰੈਲੀਆਂ ਦੇ ਬਾਵਜੂਦ ਭਾਜਪਾ ਵੱਲੋਂ ਪੈਂਹਠ ਸੀਟਾਂ ‘ਤੇ ਚੋਣਾਂ ਲੜਨ ਦੇ ਤੋਂ ਬਾਅਦ ਵੀ ਮਾਤਰ 2 ਸੀਟਾਂ ‘ਤੇ ਹੀ ਜਿੱਤ ਪ੍ਰਾਪਤ ਕੀਤੀ ਜਾ ਸਕੀ।
ਪਠਾਨਕੋਟ ਤੋਂ ਅਸ਼ਵਨੀ ਸ਼ਰਮਾ ਜੋ ਭਾਜਪਾ ਦੇ ਉਮੀਦਵਾਰ ਸਨ, ਅਮਿਤ ਬ੍ਰਿੱਜ ਨੂੰ ਜੋ ਕਿ ਕਾਂਗਰਸ ਦੇ ਉਮੀਦਵਾਰ ਸਨ ਨੂੰ ਹਰਾਇਆ ਅਤੇ ਹੁਸ਼ਿਆਰਪੁਰ ਦੇ ਮੁਕੇਰੀਆਂ ਤੋਂ ਜੰਗੀ ਲਾਲ ਮਹਾਜਨ ਭਾਜਪਾ ਉਮੀਦਵਾਰ ਵੱਲੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਪ੍ਰੋ. ਗੁਰਧਿਆਨ ਸਿੰਘ ਨੂੰ ਨੌੰ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਮਾਤ ਦਿੱਤੀ ਹੈ।
ਇੱਥੇ ਦੱਸਣਯੋਗ ਹੈ ਕਿ ਭਾਜਪਾ ਵੱਲੋਂ ਪੰਜਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ਪੰਜਾਬ ਲੋਕ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਨਾਲ ਗੱਠਜੋੜ ਕਰਕੇ ਚੋਣਾਂ ਲੜੀਆਂ ਗਈਆਂ ਸਨ ਭਾਜਪਾ ਵੱਲੋਂ ਪੈਂਹਠ ਸੀਟਾਂ ਤੇ ਆਪਣੇ ਉਮੀਦਵਾਰ ਉਤਾਰੇ ਗਏ ਸਨ ਜਿਨ੍ਹਾਂ ਵਿੱਚੋਂ ਸਿਰਫ਼ ਦੋ ਨੂੰ ਹੀ ਜਿੱਤ ਪ੍ਰਾਪਤ ਹੋ ਸਕੇ ਇਸ ਤੋਂ ਸਾਫ਼ ਜ਼ਾਹਿਰ ਹੈ ਕਿ ਪੰਜਾਬ ਵਿੱਚ ਦੇਸ਼ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਵੱਲੋਂ ਕੀਤੀਆਂ ਗਈਆਂ ਰੈਲੀਆਂ ਦਾ ਕੋਈ ਬਹੁਤਾ ਪ੍ਰਭਾਵ ਦੇਖਣ ਨੂੰ ਨਹੀਂ ਮਿਲਿਆ।
ਇਹ ਵੀ ਪੜ੍ਹੋ:Live Update:ਯੂਪੀ: ਬਲਿਆ 'ਚ EVM 'ਚ ਗੜਬੜੀ, ਸਲੇਮਪੁਰ ਵਿਧਾਨ ਸਭਾ ਦੀ ਰੁਕੀ ਗਿਣਤੀ