ਗੁਰੂਗ੍ਰਾਮ : ਪਿਪਲੀ ਵਿੱਚ ਕਿਸਾਨਾਂ ਉੱਤੇ ਹੋਏ ਲਾਠੀਚਾਰਜ ਅਤੇ ਕਿਸਾਨ ਅੰਦੋਲਨ ਉੱਤੇ ਚੌਤਰਫਾ ਘਿਰੀ ਮਨੋਹਰ ਸਰਕਾਰ ਉੱਤੇ ਵਿਰੋਧੀ ਆਗੂ ਅਤੇ ਸਾਬਕਾ ਮੁੱਖ ਮੰਤਰੀ ਹੁੱਡਾ ਨੇ ਜ਼ੋਰਦਾਰ ਸਿਆਸੀ ਹਮਲਾ ਕੀਤਾ। ਭੁਪਿੰਦਰ ਹੁੱਡਾ ਨੇ ਵਿਧਾਨਸਭਾ ਵਿੱਚ ਅਵਿਸ਼ਵਾਸ ਪ੍ਰਸਤਾਵ ਲੈ ਕੇ ਆਉਣ ਦੀ ਗੱਲ ਕਹਿ ਦਿੱਤੀ। ਕਾਂਗਰਸੀ ਉਘੇ ਨੇਤਾ ਅਤੇ ਸਾਬਕਾ ਸੀਐਮ ਹੁੱਡਾ ਨੇ ਬਿਆਨ ਦਿੱਤਾ ਕਿ ਮਨੋਹਰ ਲਾਲ ਦੀ ਸਰਕਾਰ ਜਨਤਾ ਅਤੇ ਕਿਸਾਨਾਂ ਦਾ ਵਿਸ਼ਵਾਸ ਖੋ ਚੁੱਕੀ ਹੈ।
ਹੁੱਡਾ ਨੇ ਕਿਹਾ ਕਿ ਅਜਿਹੀ ਨਕਾਰਾ ਸਰਕਾਰ ਨੂੰ ਸੱਤਾ ਵਿੱਚ ਰਹਿਣ ਦਾ ਕੋਈ ਹੱਕ ਨਹੀਂ ਹੈ। ਇਸ ਨੂੰ ਲੈ ਕੇ ਕਾਂਗਰਸ ਰਾਜਪਾਲ ਤੋਂ ਮੰਗ ਕਰਨਗੇ ਕਿ ਜਲਦ ਐਮਰਜੈਂਸੀ ਸੈਸ਼ਨ ਬੁਲਾਓ। ਜਿਸ ਵਿੱਚ ਕਾਂਗਰਸ ਅਵਿਸ਼ਵਾਸ ਪ੍ਰਸਤਾਵ ਲਿਆਵੇਗੀ ਜਿਸ ਤੋਂ ਬਾਅਦ ਇਹ ਸਾਫ਼ ਹੋ ਜਾਵੇਗਾ ਕਿ ਕੌਣ ਕਿਸਾਨਾਂ ਦੇ ਹੱਕ ਵਿੱਚ ਖੜਾ ਹੈ ਤੇ ਕੌਣ ਖ਼ਿਲਾਫ਼।
ਦਰਅਸਲ ਕਿਸਾਨ ਅੰਦੋਲਨ ਨੂੰ ਲੈ ਕੇ ਚਾਹੇ ਸੀਐੱਮ ਖੱਟਰ ਦਾ ਖਾਲਿਸਤਾਨੀ ਵਾਲਾ ਬਿਆਨ ਹੋਵੇ ਜਾਂ ਖੇਤੀਬਾੜੀ ਮੰਤਰੀ ਜੇ ਪੀ ਦਲਾਲ ਦਾ ਵਿਦੇਸ਼ੀ ਫੰਡਿੰਗ ਦਾ ਬਿਆਨ। ਪਹਿਲਾਂ ਹੀ ਮਨੋਹਰ ਸਰਕਾਰ ਆਲੋਚਨਾ ਦਾ ਸਾਹਮਣਾ ਕਰ ਰਹੀ ਹੈ। ਅਜਿਹੀ ਸਥਿਤੀ ਵਿੱਚ ਸਾਬਕਾ ਸੀਐਮ ਹੁੱਡਾ ਦੇ ਇਸ ਰਾਜਨੀਤਿਕ ਹਮਲੇ ਨੇ ਮਨੋਹਰ ਸਰਕਾਰ ਨੂੰ ਬਹੁਤ ਮੁਸੀਬਤ ਵਿੱਚ ਪਾ ਦਿੱਤਾ ਹੈ, ਇਹ ਆਉਣ ਵਾਲੇ ਦਿਨਾਂ ਵਿੱਚ ਨਿਸ਼ਚਤ ਤੌਰ 'ਤੇ ਸਪਸ਼ਟ ਹੋ ਜਾਵੇਗਾ।