ਚੰਡੀਗੜ੍ਹ: ਮਲੇਸ਼ੀਆ ਦੀ ਜੇਲ੍ਹ ਵਿੱਚ ਫ਼ਸੇ ਨੌਜਵਾਨ ਹਰਬੰਸ ਸਿੰਘ ਦੀ ਰਿਹਾਈ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੀਤੀ ਗਈ ਅਪੀਲ ਮਗਰੋਂ ਵਿਦੇਸ਼ ਮੰਤਰੀ ਐੱਸ.ਜੈਸ਼ੰਕਰ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ। ਵਿਦੇਸ਼ ਮੰਤਰੀ ਨੇ ਕਿਹਾ ਕਿ ਹਰਬੰਸ ਦੇ ਐਮਰਜੈਂਸੀ ਟ੍ਰੈਵਲ ਕਾਗਜ਼ਾਤ ਬਣ ਗਏ ਹਨ ਤੇ ਉਹ ਛੇਤੀ ਹੀ ਵਾਪਸ ਆ ਸਕਦਾ ਹੈ।
-
Our HC in Malaysia @hcikl is in regular touch with Harbans Singh who was imprisoned on 13 May for visa violation & released on 19 June. He is currently in a detention camp for repatriation. An emergency travel document has been issued by our HC for his expeditious return https://t.co/kHLb7MOP6u
— Dr. S. Jaishankar (@DrSJaishankar) July 3, 2019 " class="align-text-top noRightClick twitterSection" data="
">Our HC in Malaysia @hcikl is in regular touch with Harbans Singh who was imprisoned on 13 May for visa violation & released on 19 June. He is currently in a detention camp for repatriation. An emergency travel document has been issued by our HC for his expeditious return https://t.co/kHLb7MOP6u
— Dr. S. Jaishankar (@DrSJaishankar) July 3, 2019Our HC in Malaysia @hcikl is in regular touch with Harbans Singh who was imprisoned on 13 May for visa violation & released on 19 June. He is currently in a detention camp for repatriation. An emergency travel document has been issued by our HC for his expeditious return https://t.co/kHLb7MOP6u
— Dr. S. Jaishankar (@DrSJaishankar) July 3, 2019
ਉਨ੍ਹਾਂ ਦੱਸਿਆ ਕਿ ਹਰਬੰਸ ਸਿੰਘ ਅਗਸਤ 2018 'ਚ ਟੂਰਿਸਟ ਵੀਜ਼ਾ 'ਤੇ ਮਲੇਸ਼ੀਆ ਗਿਆ ਸੀ ਪਰ 13 ਮਈ ਨੂੰ ਵੀਜ਼ਾ ਨਿਯਮਾਂ ਦੀ ਉਲੰਘਣਾ ਲਈ ਮਲੇਸ਼ੀਆ ਪੁਲਿਸ ਨੇ ਹਰਬੰਸ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਇਸ ਦੇ ਨਾਲ ਹੀ ਪਿਛਲੀ 19 ਜੂਨ ਨੂੰ ਹਰਬੰਸ ਮਲੇਸ਼ੀਆ ਦੀ ਜੇਲ੍ਹ ਤੋਂ ਬਾਹਰ ਆ ਗਿਆ ਪਰ ਉਸ ਨੂੰ ਮਲੇਸ਼ੀਆ ਦੇ ਹਿਰਾਸਤੀ ਕੈਂਪ 'ਚ ਰੱਖਿਆ ਗਿਆ ਹੈ।
ਦੱਸ ਦਈਏ, ਹਰਬੰਸ ਦੇ ਪਰਿਵਾਰ ਵਾਲਿਆਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਆਪਣੇ ਪੁੱਤਰ ਦੀ ਮੁਲਕ ਵਾਪਸੀ ਦੀ ਅਪੀਲ ਕੀਤੀ ਸੀ। ਇਸ ਤੋਂ ਬਾਅਦ ਕੈਪਟਨ ਨੇ ਕੇਂਦਰ ਸਰਕਾਰ ਨੂੰ ਪੱਤਰ ਲਿਖਿਆ ਜਿਸ ਮਗਰੋਂ ਉਸ ਦੀ ਵਤਨ ਵਾਪਸੀ ਹੋਣ ਜਾ ਰਹੀ ਹੈ।