ਸੂਰਤ: ਦੁਨੀਆ ਭਰ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਹੈ। ਇਸ ਇਤਿਹਾਸਕ ਦਿਨ ਉੱਤੇ ਸੂਰਤ ਦੇ ਇੱਕ ਨੌਜਵਾਨ ਨੇ ਗੁਰੂ ਨਾਨਕ ਦੇਵ ਜੀ ਦੀ ਬਹੁਤ ਹੀ ਸ਼ਾਨਦਾਰ ਰੰਗੋਲੀ ਬਣਾਈ ਹੈ।
ਗੁਜਰਾਤ ਦਾ ਇਹ ਨੌਜਵਾਨ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਇੰਨਾ ਪ੍ਰਭਾਵਿਤ ਹੋਇਆ ਕਿ ਉਸ ਨੇ ਸਿਰਫ਼ 24 ਘੰਟਿਆਂ ਵਿੱਚ ਇਹ ਰੰਗੋਲੀ ਬਣਾਈ ਹੈ। ਇਸ ਰੰਗੋਲੀ ਵਿੱਚ ਇੱਕ ਪਾਸੇ ਸ੍ਰੀ ਗੁਰੂ ਨਾਨਕ ਦੇਵ ਜੀ ਹਨ ਅਤੇ ਦੂਜੇ ਪਾਸੇ ਕਰਤਾਰਪੁਰ ਲਾਂਘਾ ਬਣਾਇਆ ਹੋਇਆ ਹੈ।
3x4 ਫੁੱਟ ਦੀ ਇਸ ਰੰਗੋਲੀ ਵਿੱਚ ਪੰਜ ਰੰਗ ਵਰਤੇ ਗਏ ਹਨ। ਇਹ ਇੱਕ ਤਰਾਂ ਖ਼ਾਸ ਮੋਨੋਕ੍ਰੋਮ ਆਰਟ ਹੈ ਜਿਸ ਵਿੱਚ ਬਲੈਕ ਐਂਡ ਵ੍ਹਾਈਟ ਰੰਗ ਵਰਤੇ ਜਾਂਦੇ ਹਨ।
ਦੱਸ ਦਈਏ ਕਿ ਇਸ ਨੌਜਵਾਨ ਦਾ ਨਾਂਅ ਕਰਨ ਜਰੀਵਾਲਾ ਹੈ ਜੋ ਇੱਕ ਰੰਗੋਲੀ ਆਰਟਿਸਟ ਦੇ ਨਾਲ-ਨਾਲ ਆਰੀਆ ਵਿਗਿਆਨ ਕਾਲਜ ਵਿੱਚ ਦਾ ਵਿਦਿਆਰਥੀ ਵੀ ਹੈ। ਇਸ ਬਾਰੇ ਜਦੋਂ ਕਰਨ ਨਾਲ ਗੱਲ ਕੀਤੀ ਗਈ ਤਾਂ ਉਸ ਨੇ ਦੱਸਿਆ ਕਿ ਉਹ ਪਹਿਲਾਂ ਤੋਂ ਹੀ ਗੁਰੂ ਨਾਨਕ ਦੇਵ ਜੀ ਅਤੇ ਉਨ੍ਹਾਂ ਕਰਜਾਂ ਤੋਂ ਪ੍ਰਭਾਵਿਤ ਹੈ।
ਉਸ ਨੇ ਦੱਸਿਆ ਕਿ ਗੁਰੂ ਨਾਨਕ ਦੇਵ ਜੀ ਨੇ ਦੇਸ਼ ਲਈ ਜੋ ਕੰਮ ਕੀਤੇ ਹਨ ਉਨ੍ਹਾਂ ਕਾਰਨ ਹੀ ਉਹ ਗੁਰੂ ਜੀ ਤੋਂ ਪ੍ਰਭਾਵਿਤ ਹੈ। ਇਹੀ ਕਾਰਨ ਹੈ ਕਿ ਉਸ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਇਹ ਸ਼ਾਨਦਾਰ ਰੰਗੋਲੀ ਬਣਾਈ ਹੈ।