ਨਵੀਂ ਦਿੱਲੀ: ਅਸਮ ਵਿੱਚ 10 ਜਨਵਰੀ ਯਾਨੀ ਸ਼ੁਕਰਵਾਰ ਤੋਂ ਸ਼ੁਰੂ ਹੋਣ ਵਾਲੇ ਖੇਲੋ ਇੰਡਿਆ ਗੇਮਜ਼ ਤੋਂ ਇੱਕ ਦਿਨ ਪਹਿਲਾਂ ਵੀਰਵਾਰ ਨੂੰ 12 ਸਾਲਾ ਤੀਰਅੰਦਾਜ ਸ਼ਿਵਾਂਗਿਨੀ ਗੋਹੇਨ ਜਖ਼ਮੀ ਹੋ ਗਈ ਹੈ। ਅਭਿਆਸ ਦੌਰਾਨ ਸ਼ਿਵਾਂਗਿਨੀ ਦੇ ਗਲੇ ਵਿੱਚ ਤੀਰ ਲੱਗ ਗਿਆ। ਉਸ ਨੂੰ ਦਿੱਲੀ ਦੇ ਏਮਜ਼ ਹਸਪਤਾਲ ਰੇਫਰ ਕਰ ਦਿੱਤਾ ਗਿਆ ਹੈ।
ਤੀਰਅੰਦਾਜ ਸ਼ਿਵਾਂਗਿਨੀ ਗੋਹੇਨ ਨਾਲ ਹਾਦਸਾ ਉਨ੍ਹਾਂ ਦੇ ਘਰ ਕੋਲ ਡਿਬੜੂਗੜ੍ਹ ਦੇ ਛਬੂਆ ਵਿੱਚ ਵਾਪਰਿਆ। ਗੋਹੇਨ ਸਪੋਰਟਸ ਅਥਾਰਟੀ ਆਫ ਇੰਡੀਆ (ਸਾਈ) ਦੀ ਟ੍ਰੇਨੀ ਹੈ। ਸ਼ਿਵਾਂਗਿਨੀ ਛਬੂਆ ਦੇ ਸਾਈ ਟ੍ਰੇਨਿੰਗ ਸੇਂਟਰ ਵਿੱਚ ਅਭਿਆਸ ਕਰਦੀ ਹੈ। ਹਾਦਸਾ ਅਭਿਆਸ ਦੌਰਾਨ ਵਾਪਰਿਆ ਇਸ ਲਈ ਗੋਹੇਨ ਦੇ ਇਲਾਜ ਦਾ ਖ਼ਰਚ ਸਪੋਰਟਸ ਅਥਾਰਟੀ ਆਫ ਇੰਡੀਆ ਹੀ ਚੁੱਕੇਗੀ।
ਉੱਥੋ ਦੇ ਸਥਾਨਕ ਡਾਕਟਰ ਨੇ ਮੁੱਢਲੇ ਇਲਾਜ ਤੋਂ ਬਾਅਦ ਸ਼ਿਵਾਂਗਿਨੀ ਨੂੰ ਦਿੱਲੀ ਦੇ ਏਮਜ਼ ਹਸਪਤਾਲ ਰੇਫਰ ਕਰ ਦਿੱਤਾ ਗਿਆ ਹੈ, ਜਿੱਥੇ ਗੋਹੇਨ ਦਾ ਇਲਾਜ ਜਾਰੀ ਹੈ।
ਜ਼ਿਕਰਯੋਗ ਹੈ ਕਿ ਤੀਜੇ ਖੇਲੋ ਇੰਡਿਆ ਦਾ ਆਗਾਜ਼ 10 ਜਨਵਰੀ ਯਾਨੀ ਅੱਜ ਸ਼ਨੀਵਾਰ ਤੋਂ ਅਸਮ ਵਿੱਚ ਹੋਵੇਗਾ। ਇਸ ਵਿੱਚ 37 ਰਾਜਾਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ 6800 ਖਿਡਾਰੀ 20 ਖੇਡਾਂ ਵਿੱਚ ਹਿੱਸਾ ਲੈਣਗੇ। ਇਸ ਉਦਘਾਟਨ ਸਮਾਰੋਹ ਵਿੱਚ ਪੀਐਮ ਨਰਿੰਦਰ ਮੋਦੀ ਸ਼ਿਰਕਤ ਕਰਨ ਨਹੀਂ ਆਉਣਗੇ। ਇਸ ਗੱਲ ਦੀ ਪੁਸ਼ਟੀ ਭਾਜਪਾ ਦੇ ਰਾਜ ਇਕਾਈ ਦੇ ਬੁਲਾਰੇ ਰੂਪਮ ਗੋਸਵਾਮੀ ਨੇ ਬੁੱਧਵਾਰ ਕੀਤੀ ਸੀ।
ਇਹ ਵੀ ਪੜ੍ਹੋ: ਵਿਦੇਸ਼ੀ ਰਾਜਦੂਤ ਜੰਮੂ-ਕਸ਼ਮੀਰ ਫੇਰੀ ਦੇ ਦੂਜੇ ਦਿਨ ਉਜੜੇ ਹੋਏ ਕਸ਼ਮੀਰੀ ਪੰਡਿਤਾਂ ਨਾਲ ਕਰਨਗੇ ਮੁਲਾਕਾਤ