ਪੋਰਟ ਬਲੇਅਰ: ਅੰਡੇਮਾਨ ਤੇ ਨਿਕੋਬਾਰ ਵਿੱਚ ਕੋਰੋਨਾ ਮਾਮਲੇ ਲਗਾਤਾਰ ਵੱਧ ਰਹੇ ਹਨ। ਇਸਦੀ ਵੱਧਦੀ ਗਿਣਤੀ ਅਤੇ ਅੰਡੇਮਾਨ ਤੇ ਨਿਕੋਬਾਰ ਦੀਪ ਸਮੂਹ ਵਿੱਚ ਮਹਾਂਮਾਰੀ ਕਾਰਨ ਹੋਣ ਵਾਲੀਆਂ ਮੌਤਾਂ 'ਤੇ ਚਿੰਤਾ ਜ਼ਹਰ ਕਰਦੇ ਹੋਏ ਭਾਰਤੀ ਕਮਿਉਨਿਸਟ ਪਾਰਟੀ (ਮਾਸਕਸਵਾਦੀ) ਦੇ ਜਨਰਲ ਸਕੱਤਰ ਸੀਤਾਰਾਮ ਯੇਚੁਰੀ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਪੱਤਰ ਲਿਖਿਆ ਹੈ।
ਯੇਚੁਰੀ ਨੇ ਪੱਤਰ ਵਿੱਚ ਲਿਖਿਆ ਹੈ ਕਿ ਜਿਵੇਂ-ਜਿਵੇਂ ਕੋਰੋਨਾ ਦੇ ਮਾਮਲੇ ਵੱਧ ਰਹੇ ਹਨ ਅਤੇ ਮੌਤਾਂ ਵੱਧ ਰਹੀਆਂ ਹਨ। ਅੰਡੇਮਾਨ ਵਿੱਚ ਜਾਂਚ ਲਈ ਸਿਰਫ਼ ਇੱਕ ਕੇਂਦਰ ਹੈ ਅਤੇ ਸਾਰੇ ਦੀਪ ਸਮੂਹਾਂ ਲਈ ਸਿਰਫ਼ ਇੱਕ ਕੋਵਿਡ ਹਸਪਤਾਲ ਹੈ, ਜਿਹੜਾ ਪੋਰਟ ਬਲੇਅਰ ਵਿੱਚ ਹੈ।
ਯੇਚੁਰੀ ਨੇ ਅੱਗੇ ਲਿਖਿਆ ਹੈ ਕਿ ਕੋਰੋਨਾ ਦੇ ਨਤੀਜੇ ਆਉਣ ਵਿੱਚ 8 ਦਿਨ ਦਾ ਸਮਾਂ ਲੱਗ ਜਾਂਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਕੋਵਿਡ ਹਸਪਤਾਲ ਵਿੱਚ 18 ਡਾਕਟਰ ਪਹਿਲਾਂ ਵਾਇਰਸ ਤੋਂ ਪੀੜਤ ਹੋ ਗਏ ਹਨ।
ਮੌਜੂਦਾ ਸਮੇਂ ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ ਲਗਭਗ 2 ਹਜ਼ਾਰ ਕੋਰੋਨਾ ਦੇ ਮਾਮਲੇ ਹਨ, ਜਿਨ੍ਹਾਂ ਵਿੱਚ 829 ਮਰੀਜ਼ ਠੀਕ ਹੋ ਗਏ। ਹੁਣ ਤੱਕ 21 ਲੋਕਾਂ ਦੀ ਇਸ ਬੀਮਾਰੀ ਨਾਲ ਮੌਤ ਹੋ ਚੁੱਕੀ ਹੈ।
ਉੱਤਰੀ ਅੰਡੇਮਾਨ ਅੱਧੀ ਆਬਾਦੀ ਵਾਲਾ ਖੇਤਰ ਹੈ ਅਤੇ ਇਹ ਪੋਰਟ ਬਲੇਅਰ ਤੋਂ ਲਗਭਗ 300 ਕਿਲੋਮੀਟਰ ਦੂਰ ਹੈ। ਉਥੇ ਸਥਿਤ ਇਕੋ-ਇਕ ਕੋਵਿਡ ਹਸਪਤਾਲ ਤੱਕ ਪੁੱਜਣ ਵਿੱਚ ਮਰੀਜ਼ ਨੂੰ ਕਈ ਘੰਟੇ ਲੱਗ ਜਾਂਦੇ ਹਨ।
ਉਨ੍ਹਾਂ ਚਿੱਠੀ ਵਿੱਚ ਹੋਰ ਜ਼ਿਆਦਾ ਕੋਵਿਡ ਕੇਂਦਰ ਖੋਲ੍ਹਣ ਦੀ ਮੰਗ ਕੀਤੀ ਹੈ, ਜਿਸ ਨਾਲ ਕੋਰੋਨਾ ਨਤੀਜੇ ਆਉਣ ਵਿੱਚ ਦੇਰ ਨਾ ਹੋਵੇ। ਕੋਵਿਡ ਮਰੀਜ਼ਾਂ ਦੇ ਇਲਾਜ ਵਿੱਚ ਸਮਰੱਥ ਜ਼ਿਆਦਾ ਸਿਹਤ ਕੇਂਦਰਾਂ ਨੂੰ ਦੀਪਾਂ ਵਿੱਚ ਕਈ ਥਾਂਵਾਂ 'ਤੇ ਸਥਾਪਿਤ ਕੀਤਾ ਜਾਣਾ ਚਾਹੀਦਾ ਹੈ।