ਹੈਦਰਾਬਾਦ: ਭਾਰਤ ਵਿੱਚ ਲੌਕਡਾਊਨ ਦੌਰਾਨ ਇੰਟਰਨੈੱਟ ਦੀ ਵਰਤੋਂ ਕਾਫ਼ੀ ਹੱਦ ਤੱਕ ਵੱਧ ਗਈ ਹੈ ਪਰ ਇਸ ਦੇ ਨਾਲ ਹੀ ਸਾਈਬਰ ਅਟੈਕ ਵੀ ਵੱਧ ਗਿਆ ਹੈ। ਭਾਰਤ ਸਰਕਾਰ ਦੀ ਸਾਈਬਰ ਸਕਿਉਰਿਟੀ ਨੋਡਲ ਏਂਜਸੀ ਭਾਰਤੀ ਕੰਪਿਊਟਰ ਐਮਰਜੈਂਸੀ ਰਿਸਪਾਂਸ ਵੱਲੋਂ ਇਸ ਨਾਲ ਜੁੜਿਆ ਇੱਕ ਅਲਰਟ ਦਿੱਤਾ ਗਿਆ ਹੈ।
ਉਨ੍ਹਾਂ ਕਹਿਣਾ ਹੈ ਕਿ ਭਾਰਤ ਵਿੱਚ ਵੱਡੇ ਪੈਮਾਨੇ ਉੱਤੇ ਸਾਈਬਰ ਅਟੈਕ ਕੀਤਾ ਜਾ ਸਕਦਾ ਹੈ ਤੇ ਇਸ ਵਿੱਚ ਵਿਅਕਤੀਗਤ ਤੋਂ ਇਲਾਵਾ ਵਪਾਰ ਨੂੰ ਵੀ ਨਿਸ਼ਾਨਾ ਬਣਾਇਆ ਜਾਵੇਗਾ। ਸਾਈਬਰ ਧਮਕੀ ਖੁਫ਼ੀਆ ਫਰਮ ਸਾਈਫਿਰਮਾ ਦੀ ਤਾਜ਼ਾ ਰਿਪੋਰਟ ਮੁਤਾਬਕ ਜੂਨ ਦੀ ਸ਼ੁਰੂਆਤ ਤੋਂ ਹੀ ਚੀਨ ਨੇ ਭਾਰਤ 'ਚ ਸਾਈਬਰ ਅਟੈਕ ਵਿੱਚ 200 ਫ਼ੀਸਦੀ ਵਾਧਾ ਕੀਤਾ ਹੈ। ਇਹ ਗਲਵਾਨ ਘਾਟੀ ਵਿੱਚ ਤਣਾਅ ਤੋਂ ਬਾਅਦ ਹੋਰ ਵੀ ਵੱਧ ਗਿਆ ਹੈ। ਅਜਿਹੇ ਵਿੱਚ ਹਰ ਵਿਅਕਤੀ ਨੂੰ ਚਿੰਤਾ ਹੁੰਦੀ ਹੈ ਕਿ ਉਹ ਇਸ ਸਾਈਬਰ ਅਟੈਕ ਤੋਂ ਆਪਣੀ ਰੱਖਿਆ ਕਰ ਸਕੇ ਤੇ ਸਾਈਬਰ ਸੁਰੱਖਿਆ ਜ਼ਰੂਰ ਖਰੀਦੇ।
ਵਿਅਕਤੀਗਤ ਬੀਮਾ ਪਾਲਿਸੀ ਕੀ ਹੈ?
ਇੱਕ ਵਿਅਕਤੀਗਤ ਸਾਈਬਰ ਬੀਮਾ ਪਾਲਿਸੀ 18 ਸਾਲ ਤੋਂ ਜ਼ਿਆਦਾ ਉਮਰ ਦੇ ਵਿਅਕਤੀਆਂ ਲਈ ਹੈ। ਇਹ ਸਾਈਬਰ ਨਾਲ ਜੁੜੇ ਸੁਰੱਖਿਆ ਉਲੰਘਣਾ ਤੋਂ ਬਾਅਦ ਰਿਕਵਰੀ ਨਾਲ ਜੁੜੇ ਖਰਚਿਆਂ ਦੀ ਭਰਪਾਈ ਕਰਕੇ ਸਾਈਬਰ ਦੇ ਜੋਖ਼ਮ ਨੂੰ ਘਟਾਉਣ ਵਿੱਚ ਲੋਕਾਂ ਦੀ ਮਦਦ ਕਰਦਾ ਹੈ।
ਕਿਹੜੇ ਬੀਮਾਕਰਤਾ ਵਿਅਕਤੀਗਤ ਸਾਈਬਰ ਬੀਮਾ ਪਾਲਿਸੀ ਪ੍ਰਦਾਨ ਕਰਦੇ ਹਨ?
ਭਾਰਤ ਵਿੱਚ ਨਿੱਜੀ ਸਾਈਬਰ ਬੀਮਾ ਪ੍ਰਦਾਨ ਕਰਨ ਵਾਲੇ 3 ਪ੍ਰਮੁੱਖ ਨਿੱਜੀ ਬੀਮਾਕਰਤਾਵਾਂ ਵਿੱਚੋਂ ਐਚਡੀਐਫਸੀ, ਆਈਆਰਜੀਓ, ਬਜ਼ਾਜ਼ ਤੇ ਆਈਸੀਆਈਸੀਆਈਸੀਆਈ ਲੌਂਬਾਰਡ ਜਨਰਲ ਬੀਮਾ ਸ਼ਾਮਲ ਹੈ।
ਕੀ ਕੁਝ ਕਵਰ ਕੀਤਾ ਗਿਆ ਹੈ?
ਕਵਰੇਜ ਵਿੱਚ ਆਮਤੌਰ 'ਤੇ ਪਹਿਚਾਣ ਦੀ ਚੋਰੀ, ਸਾਈਬਰ ਵਸੂਲੀ, ਮਾਲਵੇਅਰ ਘੁੱਸਪੈਠ, ਬੈਂਕ ਖਾਤੇ ਵਿੱਚ ਧੋਖਾਧੜੀ ਕਾਰਨ ਹੋਇਆ ਵਿੱਤੀ ਨੁਕਸਾਨ, ਕ੍ਰੈਡਿਟ ਕਾਰਡ ਤੇ ਮੋਬਾਈਲ ਵਾਲੇਟ ਲਈ ਸੁਰੱਖਿਆ ਸ਼ਾਮਲ ਹੈ।
ਕਿਵੇਂ ਖ਼ਰੀਦਿਆ ਜਾਵੇ?
ਬੀਮਾਕਰਤਾਵਾਂ ਦੀ ਅਧਿਕਾਰਤ ਵੈੱਬਸਾਈਟ ਰਾਹੀਂ ਇਸ ਨੂੰ ਆਨਲਾਈਨ ਖਰੀਦਿਆ ਜਾ ਸਕਦਾ ਹੈ। ਜ਼ਰੂਰੀ ਦਸਤਾਵੇਜ਼ਾਂ ਨਾਲ ਪਾਲਿਸੀ ਪ੍ਰਸਤਾਵ ਦਸਤਾਵੇਜ਼ਾਂ ਨੂੰ ਭਰੋ ਤੇ ਸਬਮਿਟ ਕਰੋ ਤੇ ਬਾਅਦ ਵਿੱਚ ਪਾਲਿਸੀ ਨੂੰ ਆਪਣੀ ਪਰਸਨਲ ਈਮੇਲ ਆਈਡੀ ਉੱਤੇ ਮੇਲ ਕਰ ਲਵੋ।