ਹੈਦਰਾਬਾਦ: ਦੂਜਾ ਵਿਸ਼ਵ ਖੁਰਾਕ ਸੁਰੱਖਿਆ ਦਿਵਸ ਅੱਜ ਭਾਵ 7 ਜੂਨ ਨੂੰ ਮਨਾਇਆ ਜਾ ਰਿਹਾ ਹੈ। ਇਸ ਦਾ ਉਦੇਸ਼ ਖੁਰਾਕ ਸੁਰੱਖਿਆ, ਮਾਨਵ ਸਿਹਤ, ਆਰਥਿਕ ਖੁਸ਼ਹਾਲੀ, ਖੇਤੀ, ਬਜ਼ਾਰ ਪਹੁੰਚ, ਟੂਰਿਜ਼ਮ ਵਿੱਚ ਯੋਗਦਾਨ ਤੇ ਵਿਕਾਸ ਦਾ ਪਤਾ ਲਗਾਉਣਾ ਹੈ।
ਵਿਸ਼ਵ ਖੁਰਾਕ ਸੁਰੱਖਿਆ ਦਿਵਸ ਪਹਿਲੀ ਵਾਰ ਪਿਛਲੇ ਸਾਲ 2019 ਵਿੱਚ ਮਨਾਇਆ ਗਿਆ ਸੀ। ਇਸ ਦੀ ਸਫ਼ਲਤਾ ਤੋਂ ਬਾਅਦ ਇਸ ਸਾਲ ਫਿਰ ਤੋਂ ਡਬਲਯੂਐਫ਼਼ਐਸਡੀ 2020 ਵਿੱਚ ਮਨਾਇਆ ਗਿਆ ਹੈ। ਡਬਲਯੂਐਚਓ, ਸੰਯੁਕਤ ਰਾਸ਼ਟਰ ਦੇ ਖੁਰਾਕ ਅਤੇ ਖੇਤੀਬਾੜੀ ਸੰਗਠਨ (ਐਫਏਓ) ਦੇ ਨਾਲ ਮਿਲ ਕੇ, ਵਿਸ਼ਵ ਸੁਰੱਖਿਆ ਦਿਵਸ ਮਨਾਉਣ ਲਈ ਮੈਂਬਰ ਰਾਜਾਂ ਦੀਆਂ ਕੋਸ਼ਿਸ਼ਾਂ ਦੀ ਸਹੂਲਤ ਤੋਂ ਸੰਤੁਸ਼ਟ ਹਨ।
ਇਸ ਨਾਲ ਗਲੋਬਲ ਪੱਧਰ 'ਤੇ ਇਸ ਨੂੰ ਪ੍ਰੋਮੋਟ ਕੀਤਾ ਜਾਵੇਗਾ। ਸਾਡੇ ਦੁਆਰਾ ਉਪਭੋਗ ਕੀਤੇ ਜਾਣ ਵਾਲੇ ਭੋਜਨ ਨੂੰ ਸੁਰੱਖਿਅਤ ਰੱਖਣ ਲਈ ਖੇਤ ਤੋਂ ਲੈ ਕੇ ਮੇਜ਼ ਤੱਕ ਕਈ ਲੋਕਾਂ ਦੀ ਅਹਿਮ ਭੂਮਿਕਾ ਹੁੰਦੀ ਹੈ ਤਾਂ ਜੋ ਸਾਡੀ ਸਿਹਤ ਨੂੰ ਨੁਕਸਾਨ ਨਾ ਹੋ ਸਕੇ।
ਖੁਰਾਕ ਸੁਰੱਖਿਆ, ਸਾਰਿਆਂ ਦੀ ਜ਼ਿੰਮੇਵਾਰੀ
ਸਾਰਿਆਂ ਨੂੰ ਸੁਰੱਖਿਅਤ, ਪੋਸ਼ਟਿਕ ਤੇ ਚੰਗਾ ਭੋਜਨ ਦਾ ਅਧਿਕਾਰ ਹੈ। ਅੱਜ ਵੀ ਦੁਨੀਆ ਵਿੱਚ 10 ਲੋਕਾਂ ਵਿੱਚੋਂ 1 ਵਿਅਕਤੀ ਦੂਸ਼ਿਤ ਭੋਜਨ ਖਾਣ ਤੋਂ ਬਾਅਦ ਬਿਮਾਰ ਹੋ ਜਾਂਦਾ ਹੈ। ਜੇਕਰ ਸਾਡਾ ਭੋਜਨ ਸੁਰੱਖਿਅਤ ਨਹੀਂ ਹੈ, ਤਾਂ ਬੱਚੇ ਪੜ੍ਹ ਲਿਖ ਨਹੀਂ ਸਕਣਗੇ, ਸਹੀ ਕੰਮ ਨਹੀਂ ਕਰ ਪਾਉਣਗੇ ਤੇ ਮਾਨਵ ਵਿਕਾਸ ਵੀ ਸੰਭਵ ਨਹੀਂ ਹੋਵਗਾ।
ਕਾਰਵਾਈ ਦੀ ਜ਼ਰੂਰਤ
1. ਸਰਕਾਰ ਨੂੰ ਸਾਰਿਆਂ ਲਈ ਸੁਰਖਿਅਤ ਤੇ ਪੋਸ਼ਟਿਕ ਭੋਜਨ ਪ੍ਰਦਾਨ ਕਰਨਾ ਚਾਹੀਦਾ ਹੈ।
2. ਖੇਤੀ ਤੇ ਖੁਰਾਕ ਉਤਪਾਦਕਾਂ ਨੂੰ ਚੰਗੀ ਪ੍ਰੀਕ੍ਰਿਆ ਨੂੰ ਅਪਣਾਉਣ ਦੀ ਜ਼ਰੂਰਤ ਹੈ।
3. ਵਪਾਰਿਆਂ ਨੂੰ ਇਸ ਗ਼ੱਲ ਦੀ ਪੁਸ਼ਟੀ ਕਰ ਲੈਣੀ ਚਾਹੀਂਦੀ ਹੈ ਕਿ ਭੋਜਨ ਸੁਰਖਿਅਤ ਹੈ।
4. ਸਾਰੇ ਉਪਭੋਗਤਾਵਾਂ ਨੂੰ ਸੁਰੱਖਿਅਤ, ਸਿਹਤਮੰਦ ਤੇ ਪੋਸ਼ਟਿਕ ਭੋਜਨ ਦਾ ਅਧਿਕਾਰ ਹੈ।
ਭੋਜਨ ਨੂੰ ਘਰਾਂ 'ਚ ਵਰਤਣ ਸਮੇਂ, ਰੈਸਟੋਰੈਂਟਾਂ ਜਾ ਸਥਾਨਕ ਬਜ਼ਾਰਾਂ ਵਿੱਚ ਵੇਚਦੇ ਸਮੇਂ ਸੁਰੱਖਿਅਤ ਰਹਿਣ ਦੇ ਸੁਝਾਅ
1. ਸਫ਼ਾਈ ਦਾ ਧਿਆਨ ਰੱਖੋ।
2. ਕੱਚੇ ਤੇ ਪੱਕੇ ਭੋਜਨ ਅਲਗ ਰੱਖੋ।
3. ਚੰਗੀ ਤਰ੍ਹਾਂ ਸੁਰਖਿਅਤ ਤਾਪਮਾਨ 'ਚ ਭੋਜਨ ਰੱਖੋ।
4. ਸੁਰਖਿਅਤ ਪਾਣੀ ਤੇ ਕੱਚੇ ਮਾਲ ਦਾ ਉਪਯੋਗ ਕਰੋ।
ਤਾਜ਼ੇ ਫ਼ਲ ਤੇ ਸਬਜ਼ੀਆਂ ਖਾਓ ਪਰ ਫ਼ਲ ਜਾਂ ਸਬਜ਼ੀਆਂ ਦੀ ਖਰੀਦ ਸਮੇਂ ਧਿਆਨ ਰੱਖੋ
1. ਫ਼ਲ ਤਾਜ਼ਾ ਹੋਵੇ।
2. ਫ਼ਲ ਸਥਾਨਿਕ ਤੇ ਮੌਸਮੀ ਹੋਵੇ।
3. ਸਬਜ਼ੀ ਜਾ ਫ਼ਲ ਦਾਗੀ ਨਾ ਹੋਵੇ।
4. ਸਬਜ਼ੀ ਜਾ ਫ਼ਲ ਜ਼ਿਆਦਾ ਪੱਕਿਆ ਨਾ ਹੋਵੇ।
ਇਸ ਤੋਂ ਇਲਾਵਾ ਜੇ ਕਿਸੇ ਨੂੰ ਡਰ ਹੋਵੇ ਕਿ ਖਾਣਾ ਖ਼ਰਾਬ ਹੋ ਗਿਆ ਹੈ ਤਾਂ ਉਸ ਨੂੰ ਨਾਲੋਂ ਨਾਲ ਹੀ ਸੁਟ ਦਿਓ ਤੇ ਕੰਟੇਨਰ ਨੂੰ ਚੰਗੀ ਤਰ੍ਹਾ ਧੋਵੋ
1. ਆਪਣੇ ਫਰੀਜ਼ ਨੂੰ ਅੰਦਰੋਂ ਚੰਗੀ ਤਰ੍ਹਾਂ ਸਾਫ਼ ਕਰੋ।
2. ਇੱਕ ਸਾਫ਼ ਕੱਪੜੇ ਤੇ ਕੀਟਨਾਸ਼ਕ ਜਾ ਗਰਮ ਸੋਢੇ ਦਾ ਉਪਯੋਗ ਕਰੋ।
3. ਵਿਅਕਤੀਗਤ ਤੌਰ 'ਤੇ ਸਾਫ਼ ਰਹੋ।
4. ਕੱਚੇ ਤੇ ਪੱਕੇ ਹੋਏ ਭੋਜਨ ਨੂੰ ਅਲਗ ਰੱਖੋ।
5. ਭੋਜਨ ਨੂੰ ਸੁਰਖਿਅਤ ਤਾਪਮਾਨ ਵਿੱਚ ਰੱਖੋ।
6. ਕੱਚੇ ਖਾਣੇ ਨੂੰ ਧਿਆਨ ਨਾਲ ਧੋਵੋ ਤੇ ਸਾਫ਼ ਪਾਣੀ ਦੀ ਵਰਤੋਂ ਕਰੋ।
7. ਮਾਸ ਨੂੰ ਚੰਗੀ ਤਰ੍ਹਾਂ ਨਾਲ ਪਕਾਓ।
8. ਕੱਚੇ ਮਾਸ ਤੇ ਪੱਕੇ ਹੋਏ ਖਾਣੇ ਨੂੰ ਅਲਗ ਅਲਗ ਰੱਖੋ।
9. ਖਾਣ ਵਾਲੇ ਭਾਂਡੇ ਨੂੰ ਸਾਫ਼ ਪਾਣੀ ਨਾਲ ਧੋਵੋ।
10. ਟੇਬਲ ਨੂੰ ਸਾਫ਼ ਰੱਖੋ।