ETV Bharat / bharat

ਬਾਲ ਮਜ਼ਦੂਰੀ: ਇੱਕ ਬੁਰਾਈ ਜਿਸਨੂੰ ਅਜੇ ਤੱਕ ਨਹੀਂ ਕੀਤਾ ਜਾ ਸਕਿਆ ਖ਼ਤਮ

author img

By

Published : Jun 12, 2019, 9:24 AM IST

ਬਾਲ ਮਜ਼ਦੂਰੀ ਬਾਰੇ ਕੌਮਾਂਤਰੀ ਲੇਬਰ ਸੰਗਠਨ (ਆਈ.ਐਲ.ਓ.) ਦੀ ਰਿਪੋਰਟ 'ਚ ਕਿਹਾ ਗਿਆ ਹੈ ਕਿ ਸੰਸਾਰ ਭਰ 'ਚ ਬਾਲ ਮਜ਼ਦੂਰੀ 'ਚ ਸ਼ਾਮਲ 152 ਲੱਖ ਬੱਚਿਆਂ ਵਿਚੋਂ 73 ਲੱਖ ਬੱਚੇ ਖਤਰਨਾਕ ਕੰਮ ਕਰਦੇ ਹਨ।

File photo

ਚੰਡੀਗੜ੍ਹ: ਭਾਰਤ ਦੂਜੇ ਵਿਕਸਤ ਦੇਸ਼ਾਂ ਦੇ ਨਾਲ ਆਪਣੀ ਰਫ਼ਤਾਰ ਨੂੰ ਮੇਲ ਕਰਨ ਲਈ ਸਖ਼ਤ ਮਿਹਨਤ ਕਰ ਰਿਹਾ ਹੈ ਪਰ, ਨੀਤੀ ਨਿਰਮਾਤਾਵਾਂ ਵੱਲੋਂ ਕੀਤੇ ਵਾਅਦਿਆਂ ਦੇ ਬਾਵਜੂਦ ਭਾਰਤ ਦੀ ਅਬਾਦੀ ਦਾ ਇੱਕ ਵੱਡਾ ਹਿੱਸਾ ਵਿਕਾਸ ਤੋਂ ਵਾਂਝਾ ਹੈ। ਬੱਚਿਆਂ ਨੂੰ ਮੁਲਕ ਦੇ ਵਿਕਾਸ ਸੂਚਕ ਵਜੋਂ ਦੇਖਿਆ ਜਾਂਦਾ ਹੈ, ਪਰ ਇਹ ਤੱਥ ਕਿ ਦੇਸ਼ ਦੇ 10.1 ਮਿਲੀਅਨ ਬੱਚਿਆਂ ਦਾ ਭਵਿੱਖ 'ਬਾਲ ਮਜ਼ਦੂਰੀ' 'ਚ ਉਲਝਿਆ ਹੋਇਆ ਹੈ, ਦੇਸ਼ ਦੇ ਤੇਜ਼ ਵਾਧੇ ਲਈ ਇਕ ਵੱਡਾ ਖਤਰਾ ਬਣ ਗਿਆ ਹੈ।

12 ਜੂਨ ਨੂੰ ਸੰਸਾਰ ਭਰ 'ਚ 'ਬਾਲ ਮਜਦੂਰੀ ਵਿਰੁੱਧ ਵਿਸ਼ਵ ਦਿਹਾੜਾ' ਮਨਾਇਆ ਜਾਂਦਾ ਹੈ। ਅੰਤਰ-ਰਾਸ਼ਟਰੀ ਲੇਬਰ ਸੰਸਥਾਵਾਂ ਨੇ ਇਸ ਦਿਨ ਦੀ ਸ਼ੁਰੂਆਤ ਸਾਲ 2002 ਵਿੱਚ ਕੀਤੀ ਸੀ ਤਾਂ ਕਿ ਵਿਸ਼ਵ ਪੱਧਰ 'ਤੇ ਬਾਲ ਮਜ਼ਦੂਰੀ ਨੂੰ ਠੱਲ੍ਹ ਪਾਈ ਜਾ ਸਕੇ।

2011 ਦੀ ਮਰਦਮਸ਼ੁਮਾਰੀ ਮੁਤਾਬਕ ਭਾਰਤ 'ਚ ਕੁੱਲ 10.1 ਲੱਖ ਬਾਲ ਮਜ਼ਦੂਰਾਂ ਵਿੱਚੋਂ 4.5 ਲੱਖ ਕੁੜੀਆਂ ਹਨ ਤੇ ਬਾਕੀ 5.6 ਲੱਖ ਮੁੰਡੇ ਹਨ।

2001 ਵਿਚ ਯੂ.ਐਨ.ਆਈ.ਸੀ.ਈ.ਐਫ਼. ਦੀ ਇਕ ਰਿਪੋਰਟ 'ਚ ਦਾਅਵਾ ਕੀਤਾ ਗਿਆ ਸੀ ਕਿ ਭਾਰਤ 'ਚ ਬਾਲ ਮਜ਼ਦੂਰੀ ਕੁਲ ਕਾਮਿਆਂ 'ਚ 13 ਫ਼ੀਸਦੀ ਦਾ ਯੋਗਦਾਨ ਪਾਉਂਦੀ ਹੈ।

ਹਾਲ ਹੀ ਦੇ ਵਿੱਚ ਬਾਲ ਮਜ਼ਦੂਰੀ ਬਾਰੇ ਕੌਮਾਂਤਰੀ ਲੇਬਰ ਸੰਗਠਨ (ਆਈ.ਐਲ.ਓ.) ਦੀ ਰਿਪੋਰਟ 'ਚ ਕਿਹਾ ਗਿਆ ਹੈ ਕਿ ਸੰਸਾਰ ਭਰ 'ਚ ਬਾਲ ਮਜ਼ਦੂਰੀ 'ਚ ਸ਼ਾਮਲ 152 ਲੱਖ ਬੱਚਿਆਂ ਵਿਚੋਂ 73 ਲੱਖ ਖਤਰਨਾਕ ਕੰਮ ਕਰਦੇ ਹਨ।

ਬੱਚੇ ਜਿਹੜੇ ਸੁਪਨੇ ਨਹੀਂ ਵੇਖ ਸਕਦੇ

  • ਸੰਸਾਰਕ ਪੱਧਰ 'ਤੇ ਮਜ਼ਦੂਰੀ ਵਿੱਚ ਲੱਗੇ ਬੱਚੇ : 151.6 ਮਿਲੀਅਨ
  • ਧੱਕੇਸ਼ਾਹੀ ਨਾਲ ਮਜ਼ਦੂਰੀ ਕਰਦੇ ਬੱਚੇ : 4.3 ਮਿਲੀਅਨ
  • ਸਕੂਲਾਂ ਤੋਂ ਬਾਹਰ ਬੱਚੇ : 263 ਮਿਲੀਅਨ

ਚਾਇਲਡ ਲੇਬਰ ਸਬੰਧੀ ILO ਦੇ ਅੰਕੜੇ :

* ਸੰਸਾਰਕ ਪੱਧਰ 'ਤੇ 152 ਮਿਲੀਅਨ ਬੱਚੇ ਮਜ਼ਦੂਰੀ ਕਰਦੇ ਹਨ, ਜਦ ਕਿ 73 ਮਿਲੀਅਨ ਸਖ਼ਤ ਕੰਮਾਂ 'ਚ ਲੱਗੇ ਹੋਏ ਹਨ।

* ਸਖ਼ਤ ਕੰਮਾਂ 'ਚ ਲੱਗੇ ਬੱਚਿਆਂ 'ਚ 45 ਮਿਲੀਅਨ ਮੁੰਡੇ ਹਨ ਤੇ 28 ਮਿਲੀਅਨ ਕੁੜੀਆ ਹਨ।

* ਪਿਛਲੇ ਸਾਲਾਂ 'ਚ, 5 ਸਾਲ ਦੀ ਉਮਰ ਤੋਂ ਲੈ ਕੇ 11 ਸਾਲ ਦੇ ਸਖ਼ਤ ਕੰਮਾਂ ਵਿੱਚ ਲੱਗੇ ਬੱਚਿਆਂ ਦੀ ਗਿਣਤੀ ਵੱਧ ਕੇ 19 ਮਿਲੀਅਨ ਹੋਈ ਹੈ।

ਭਾਰਤ 'ਚ ਚਾਇਲਡ ਲੇਬਰ

  • 15-18 ਸਾਲ ਦੀ ਉਮਰ ਦੇ 23 ਮਿਲੀਅਨ ਬੱਚੇ ਚਾਇਲਡ ਲੇਬਰ ਵਿੱਚ ਲੱਗੇ ਹੋਏ ਹਨ।
  • ਇੱਕ ਐੱਨਜੀਓ ਦੁਆਰਾ ਕਰਵਾਏ ਸਰਵੇ ਮੁਤਾਬਕ 19 ਮਿਲੀਅਨ ਸਕੂਲ ਛੱਡ ਚੁੱਕੇ ਹਨ।
  • 15-19 ਸਾਲ ਦੀ ਉਮਰ ਦੇ 9.2 ਮਿਲੀਅਨ ਬੱਚਿਆ ਦਾ ਵਿਆਹ ਹੋ ਚੁੱਕਿਆ ਹੈ।
  • 15-19 ਸਾਲ ਦੀ ਉਮਰ ਦੀਆਂ 2.4 ਮਿਲੀਅਨ ਕੁੜੀਆਂ ਮਾਵਾਂ ਬਣ ਗਈਆਂ ਹਨ।

ਭਾਰਤ ਵਿੱਚ ਜੇਕਰ ਕੋਈ ਵਿਅਕਤੀ ਬਾਲ ਮਜ਼ਦੂਰੀ ਕਰਵਾਉਂਦਾ ਫੜਿਆ ਜਾਂਦਾ ਹੈ ਤਾਂ ਉਸ ਨੂੰ 3 ਮਹੀਨਿਆਂ ਤੋਂ 1 ਸਾਲ ਦੀ ਸਜ਼ਾ ਜਾਂ 10,000-20,000 ਰੁਪਏ ਦਾ ਜ਼ੁਰਮਾਨਾ ਜਾਂ ਦੋਵੇਂ ਹੋ ਸਕਦੇ ਹਨ।

Intro:Body:

World Day against Child Labour

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.