ਬਠਿੰਡਾ : ਵਰਲਡ ਕੱਪ 2019 'ਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਅੱਜ ਕ੍ਰਿਕਟ ਦਾ ਮਹਾਂ ਮੁਕਾਬਲਾ ਹੈ। ਇਸ ਮੈਚ ਲਈ ਸ਼ਹਿਰ ਦੇ ਲੋਕਾਂ ਵਿੱਚ ਭਾਰੀ ਉਤਸ਼ਾਹ ਹੈ।
ਵਰਲਡ ਕੱਪ ਦੇ ਇਤਿਹਾਸ ਵਿੱਚ ਭਾਰਤ ਅਤੇ ਪਾਕਿਸਤਾਨ ਦੀਆਂ ਟੀਮਾਂ ਮੁੜ 7ਵੀਂ ਵਾਰ ਆਹਮੋ-ਸਾਹਮਣੇ ਹੋਣਗੀਆਂ। ਜਿਥੇ ਹੁਣ ਤੱਕ ਵਰਲਡ ਕੱਪ 2019 ਵਿੱਚ ਭਾਰਤੀ ਕ੍ਰਿਕਟ ਟੀਮ ਨੇ 3 ਮੈਚ ਖੇਡ ਚੁੱਕੀ ਹੈ ਅਤੇ ਉਨ੍ਹਾਂ ਚੋਂ 2 ਮੈਚਾਂ 'ਚ ਜਿੱਤ ਹਾਸਲ ਕਰ ਚੁੱਕੀ ਹੈ ਅਤੇ 1 ਮੈਚ ਬੇਨਤੀਜਾ ਰਿਹਾ। ਉਥੇ ਹੀ ਦੂਜੇ ਪਾਸੇ ਪਾਕਿਸਤਾਨ ਦੀ ਟੀਮ ਨੇ 4 ਮੈਚ ਖੇਡੇ ਹਨ ਜਿਨ੍ਹਾਂ ਉਨ੍ਹਾਂ ਵੱਲੋਂ 1 ਮੈਚ ਵਿੱਚ ਜਿੱਤ , 2 'ਚ ਹਾਰ ਅਤੇ ਇੱਕ ਮੈਚ ਬੇਨਤੀਜਾ ਰਿਹਾ। ਵਲਰਡ ਕੱਪ ਦੇ ਅੰਕ ਸੂਚੀ ਵਿੱਚ ਭਾਰਤ ਚੌਥੇ ਸਥਾਨ ਅਤੇ ਪਾਕਿਸਤਾਨ ਨੌਵੇਂ ਨੰਬਰ ਉੱਤੇ ਹੈ।
ਭਾਰਤ ਅਤੇ ਪਾਕਿਸਤਾਨ ਵਿਚਾਲੇ ਇਸ ਹਾਈਵੋਲਟੇਜ ਮੈਚ ਨੂੰ ਲੈ ਕੇ ਕ੍ਰਿਕਟ ਪ੍ਰੇਮੀਆਂ ਵਿੱਚ ਭਾਰੀ ਉਤਸ਼ਾਹ ਵੇਖਣ ਨੂੰ ਮਿਲਿਆ। ਇਸ ਬਾਰੇ ਲੋਕਾਂ ਨੇ ਆਪਣੀ ਭਾਵਨਾਵਾਂ ਈਟੀਵੀ ਭਾਰਤ ਨਾਲ ਸਾਂਝੀ ਕਰਦਿਆਂ ਕਿਹਾ ਕਿ ਉਹ ਆਪਣੇ ਸਾਰੇ ਕੰਮ ਛੱਡ ਕੇ ਮੈਚ ਦੇ ਸ਼ੁਰੂ ਹੋਣ ਦਾ ਇੰਤਜ਼ਾਰ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਮੈਚ ਭਾਰਤ ਹੀ ਜਿੱਤੇਗਾ।