ਪਟਨਾ: ਕਹਿੰਦੇ ਹਨ ਡਾਕਟਰ ਰੱਬ ਦਾ ਰੂਪ ਹੁੰਦੇ ਹਨ ਅਤੇ ਇਸ ਗੱਲ ਨੂੰ ਸੱਚ ਸਾਬਿਤ ਕਰ ਰਹੀ ਹੈ ਬਿਹਾਰ 'ਚ ਰਹਿਣ ਵਾਲੀ ਡਾਕਟਰ ਸ਼ਾਂਤੀ ਰਾਏ। ਸ਼ਾਂਤੀ ਇਸਤਰੀ ਰੋਗਾਂ ਦੀ ਮਾਹਰ ਡਾਕਟਰ ਹੈ। ਇਹ ਡਾਕਟਰ ਕਈ ਬੇ-ਔਲਾਦ ਜੋੜਿਆਂ ਲਈ ਖੁਸ਼ੀ ਲੈਕੇ ਆਈ ਹੈ, ਜੋ ਸੰਤਾਨ ਨਾ ਹੋਣ ਕਾਰਨ ਦੁੱਖੀ ਸੀ। ਡਾਕਟਰੀ ਤੋਂ ਇਲਾਵਾ ਸ਼ਾਂਤੀ ਔਰਤਾਂ ਨੂੰ ਵੱਖ-ਵੱਖ ਮੁੱਦਿਆਂ 'ਤੇ ਜਾਗਰੂਕ ਵੀ ਕਰਨ ਲਈ ਵੀ ਤਿਆਰ ਰਹਿੰਦੀ ਹੈ। ਈਟੀਵੀ ਭਾਰਤ ਨਾਲ ਗੱਲਬਾਤ ਕਰਦੇ ਸ਼ਾਂਤੀ ਨੇ ਕਿਹਾ ਕਿ ਪਦਮ ਪੁਰਸਕਾਰ ਦੇ ਲਈ ਚੁਣੇ ਜਾਣ 'ਤੇ ਉਨ੍ਹਾਂ ਨੂੰ ਬਹੁਤ ਖੁਸ਼ੀ ਹੁੰਦੀ ਹੈ।
ਇਹ ਵੀ ਪੜ੍ਹੋ: ਮਹਿਲਾ ਦਿਵਸ ਵਿਸ਼ੇਸ਼: ਜੋ ਕਹਿੰਦੇ ਨੇ ਔਰਤਾਂ ਆਟੋ ਨਹੀਂ ਚਲਾ ਸਕਦੀਆਂ, ਉਨ੍ਹਾਂ ਲਈ ਇੱਕ ਸੁਨੇਹਾ...
ਪਰਿਵਾਰਕ ਪ੍ਰੇਸ਼ਾਨੀਆਂ ਵੀ ਸੁਣਦੀ ਹੈ
ਡਾਕਟਰ ਸ਼ਾਂਤੀ ਰਾਏ ਨੇ ਕਿਹਾ ਕਿ ਉਨ੍ਹਾਂ ਨੇ ਬਹੁਤ ਮਿਹਨਤ ਕੀਤੀ ਹੈ। ਉਹ ਕਹਿੰਦੀ ਹੈ ਕਿ ਇੱਕ ਔਰਤ ਹੋਣ ਦੇ ਨਾਤੇ ਉਹ ਔਰਤਾਂ ਦੇ ਦਰਦ ਨੂੰ ਮਹਿਸੂਸ ਕਰ ਪਾਉਂਦੀ ਹੈ। ਸ਼ਾਂਤੀ ਕਹਿੰਦੀ ਹੈ ਕਿ ਸਰੀਰਕ ਪ੍ਰੇਸ਼ਾਨੀ ਦੇ ਨਾਲ-ਨਾਲ ਮਰੀਜਾਂ ਨੂੰ ਪਰਿਵਾਰਕ ਪ੍ਰੇਸ਼ਾਨੀਆਂ ਵੀ ਸੁਣ ਲੈਂਦੀ ਹੈ। ਉਹ ਕਹਿੰਦੇ ਹਨ ਕਿ ਕਦੀ-ਕਦੀ ਪਰਿਵਾਰਕ ਪ੍ਰੇਸ਼ਾਨੀਆਂ ਵੀ ਬਿਮਾਰੀ ਦਾ ਕਾਰਨ ਬਣ ਜਾਂਦੀਆਂ ਹਨ ਇਸ ਲਈ ਸਭ ਜਾਣਨ ਤੋਂ ਬਾਅਦ ਉਹ ਇਲਾਜ਼ ਸ਼ੁਰੂ ਕਰਦੀ ਹੈ।
ਇੱਕ ਚੰਗੀ ਸਲਾਹਕਾਰ
ਡਾਕਟਰ ਸ਼ਾਂਤੀ ਰਾਏ ਨੂੰ ਬੇਔਲਾਦ ਜੋੜਿਆਂ ਦੀ ਸਭ ਤੋਂ ਚੰਗੀ ਸਲਾਹਕਾਰ ਮੰਨਿਆ ਜਾਂਦਾ ਹੈ। ਉਹ ਬੇਔਲਾਦ ਜੋੜਿਆ ਦੀ ਸਮੱਸਿਆ ਦਾ ਹੱਲ ਲੱਭਦੀ ਰਹਿੰਦੀ ਹੈ। ਉਨ੍ਹਾਂ ਨੇ ਸੇਰੋਗੇਸੀ ਦੇ ਵੀ ਕਈ ਮਾਮਲੇ ਹੱਲ ਕੀਤੇ ਹਨ। ਸ਼ਾਂਤੀ ਰਾਏ ਦੀ ਫ਼ੀਸ ਵੀ ਹੋਰਾਂ ਡਾਕਟਰਾਂ ਨਾਲੋਂ ਬਹੁਤ ਘੱਟ ਹੈ।
ਇਮਾਨਦਾਰੀ ਨਾਲ ਕਰੋਂ ਕੰਮ
ਪਦਮ ਭੂਸ਼ਨ ਮਿਲਣ 'ਤੇ ਡਾਕਟਰ ਸ਼ਾਂਤੀ ਰਾਏ ਨੇ ਕਿਹਾ ਕਿ ਕਦੀ ਸੋਚਿਆ ਵੀ ਨਹੀਂ ਸੀ ਕਿ ਪਦਮ ਭੂਸ਼ਨ ਵਰਗਾ ਸਨਮਾਨ ਮਿਲੇਗਾ। ਉਨ੍ਹਾਂ ਕਿਹਾ ਕਿ ਉਨ੍ਹਾਂ ਪੁਰਸਕਾਰ ਲਈ ਕਦੀ ਇਲਾਜ਼ ਨਹੀਂ ਕੀਤਾ।