ETV Bharat / bharat

ਪ੍ਰਿਅੰਕਾ ਗਾਂਧੀ ਵੱਲੋਂ ਲਗਾਏ ਦੋਸ਼ਾਂ 'ਤੇ ਮਹਿਲਾ ਪੁਲਿਸ ਅਧਿਕਾਰੀ ਨੇ ਦਿੱਤੀ ਸਫ਼ਾਈ - Priyanka Gandhi

ਕਾਂਗਰਸ ਦੀ ਜਨਰਲ ਸੈਕਟਰੀ ਪ੍ਰਿਅੰਕਾ ਗਾਂਧੀ ਦੇ ਕਾਫਲੇ ਨੂੰ ਰੋਕਣ ਦਾ ਮਾਮਲਾ ਭਖਦਾ ਜਾ ਰਿਹਾ ਹੈ। ਮਹਿਲਾ ਪੁਲਿਸ ਅਧਿਕਾਰੀ ਨੇ ਇਸ ਮਾਮਲੇ 'ਤੇ ਆਪਣਾ ਪੱਖ ਰੱਖਿਆ ਹੈ।

ਪ੍ਰਿਯੰਕਾ ਗਾਂਧੀ ਨੇ ਯੂਪੀ ਪੁਲਿਸ 'ਤੇ ਲਾਏ ਦੋਸ਼

author img

By

Published : Dec 29, 2019, 5:02 PM IST

ਲਖਨਊ: ਕਾਂਗਰਸ ਦੀ ਜਨਰਲ ਸੈਕਟਰੀ ਪ੍ਰਿਅੰਕਾ ਗਾਂਧੀ ਦੇ ਕਾਫਲੇ ਨੂੰ ਰੋਕਣ ਤੇ ਉਨ੍ਹਾਂ ਨਾਲ ਬਦਸਲੂਕੀ ਨੂੰ ਲੈ ਕੇ ਵਿਵਾਦ ਖੜਾ ਹੋ ਗਿਆ ਹੈ। ਇਸ ਮਾਮਲੇ 'ਤੇ ਮਹਿਲਾ ਪੁਲਿਸ ਅਧਿਕਾਰੀ ਨੇ ਵੀ ਆਪਣਾ ਪੱਖ ਰੱਖਿਆ ਹੈ।

ਪੁਲਿਸ ਅਧਿਕਾਰੀ ਨੇ ਦੱਸੀ ਪੂਰੀ ਕਹਾਣੀ

ਇਸ ਮਾਮਲੇ ਵਿੱਚ, ਯੂਪੀ ਪੁਲਿਸ ਮਹਿਲਾ ਅਧਿਕਾਰੀ ਦੀ ਅਰਚਨਾ ਸਿੰਘ (ਸੀਓ, ਹਜ਼ਰਤਗੰਜ) ਨੇ ਕਿਹਾ ਕਿ ਪ੍ਰਿਯੰਕਾ ਗਾਂਧੀ ਪਹਿਲਾਂ ਤੋਂ ਨਿਰਧਾਰਤ ਰਸਤੇ ਤੋਂ ਨਹੀਂ ਲੰਘੀ ਅਤੇ ਦੂਜੇ ਰਸਤੇ ਪਹੁੰਚ ਗਈ। ਇਸ ਤੋਂ ਬਾਅਦ, ਉਸ ਦੇ ਕਾਫਲੇ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਉਨ੍ਹਾਂ ਨੂੰ ਰੋਕਣਾ ਪਿਆ।

ਪ੍ਰਿਯੰਕਾ ਗਾਂਧੀ ਨੇ ਯੂਪੀ ਪੁਲਿਸ 'ਤੇ ਲਾਏ ਦੋਸ਼
ਪ੍ਰਿਯੰਕਾ ਗਾਂਧੀ ਨੇ ਯੂਪੀ ਪੁਲਿਸ 'ਤੇ ਲਾਏ ਦੋਸ਼

ਪੁਲਿਸ ਅਧਿਕਾਰੀ ਅਰਚਨਾ ਸਿੰਘ ਨੇ ਕਿਹਾ ਕਿ ਪ੍ਰਿਯੰਕਾ ਗਾਂਧੀ ਦਾ ਗਲਾ ਫੜ੍ਹਨਾ ਅਤੇ ਉਨ੍ਹਾਂ ਨੂੰ ਹੇਠਾਂ ਸੁੱਟਣ ਵਰਗੀਆਂ ਕੁਝ ਗੁਮਰਾਹ ਕਰਨ ਵਾਲੀਆਂ ਗੱਲਾਂ ਸੋਸ਼ਲ ਮੀਡੀਆ 'ਤੇ ਫੈਲਾਈਆਂ ਜਾ ਰਹੀਆਂ ਹਨ (ਜਿਵੇਂ ਕਿ ਗਲਾ ਘੁੱਟਣਾ, ਡਿੱਗਣਾ ਆਦਿ), ਜੋ ਸਰਾਸਰ ਝੂਠ ਹਨ। ਅਰਚਨਾ ਨੇ ਕਿਹਾ ਕਿ ਉਸ ਨੇ ਆਪਣਾ ਫਰਜ਼ ਇਮਾਨਦਾਰੀ ਨਾਲ ਨਿਭਾਇਆ ਹੈ। ਮਹਿਲਾ ਅਧਿਕਾਰੀ ਨੇ ਕਿਹਾ, 'ਮੈਂ ਜਾਣਨਾ ਚਾਹੁੰਦੀ ਸੀ ਕਿ ਉਹ ਕਿੱਥੇ ਜਾ ਰਹੀ ਸੀ ਪਾਰਟੀ ਵਰਕਰਾਂ ਨੇ ਇਸ ਬਾਰੇ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ।' ਇਸ ਲਈ ਉਸ ਨੂੰ ਪ੍ਰਿਅੰਕਾ ਗਾਂਧੀ ਨੂੰ ਰੋਕਣਾ ਪਿਆ।

ਪਤੀ ਰਾਬਰਟ ਵਾਡਰਾ ਨੇ ਦਿੱਤਾ ਸਾਥ

  • I am extremely disturbed at the way Priyanka was manhandled by the woman cops. While one held her by the throat, the other woman cop pushed her & she fell down.
    But she was determined & she travelled on a two-wheeler to meet family members of Former IPS officer SR Darapuri.1/2 pic.twitter.com/xr597Alk9P

    — Robert Vadra (@irobertvadra) December 29, 2019 " class="align-text-top noRightClick twitterSection" data=" ">

ਇਸ ਪੂਰੇ ਵਿਵਾਦ ਨੂੰ ਲੈ ਕੇ ਪ੍ਰਿਅੰਕਾ ਗਾਂਧੀ ਦੇ ਪਤੀ ਰਾਬਰਟ ਵਾਡਰਾ ਨੇ ਕਿਹਾ ਹੈ ਕਿ ਪ੍ਰਿਯੰਕਾ ਨੇ ਜੋ ਕੀਤਾ ਉਹ ਸਹੀ ਸੀ ਅਤੇ ਲੋੜਵੰਦ ਲੋਕਾਂ ਨਾਲ ਦੁੱਖ 'ਚ ਸ਼ਾਮਲ ਹੋਣਾ ਕੋਈ ਗੁਨਾਹ ਨਹੀਂ ਹੈ।

  • I am proud of you Priyanka for being compassionate & for reaching out to people who need you.
    What you did was correct & there is no crime to be with people in need or in grief 2/2 pic.twitter.com/50GYKCx61M

ਰਾਬਰਟ ਵਾਡਰਾ ਨੇ ਕਿਹਾ, 'ਜਿਸ ਤਰ੍ਹਾਂ ਪ੍ਰਿਯੰਕਾ ਨਾਲ ਮਹਿਲਾ ਪੁਲਿਸ ਨੇ ਦੁਰਵਿਵਹਾਰ ਕੀਤਾ, ਉਸ ਤੋਂ ਮੈਂ ਬਹੁਤ ਪਰੇਸ਼ਾਨ ਹਾਂ। ਇੱਕ ਨੇ ਉਸ ਦਾ ਗਲਾ ਘੁੱਟਿਆ, ਦੂਜੇ ਨੇ ਉਸ ਨੂੰ ਧੱਕਾ ਦਿੱਤਾ ਅਤੇ ਉਹ ਹੇਠਾਂ ਡਿੱਗ ਗਈ। ਹਾਲਾਂਕਿ ਉਹ ਦ੍ਰਿੜ ਸੀ ਅਤੇ ਪ੍ਰਿਯੰਕਾ ਸਾਬਕਾ ਆਈਪੀਐਸ ਅਧਿਕਾਰੀ ਐਸਆਰ ਦਾਰਾਪੁਰੀ ਦੇ ਪਰਿਵਾਰਕ ਮੈਂਬਰਾਂ ਨੂੰ ਮਿਲਣ ਲਈ ਦੋ ਪਹੀਆ ਵਾਹਨ 'ਤੇ ਗਈ। ਰਾਬਰਟ ਵਾਡਰਾ ਨੇ ਕਿਹਾ, 'ਪ੍ਰਿਯੰਕਾ ਮੈਨੂੰ ਤੁਹਾਡੇ 'ਤੇ ਮਾਣ ਹੈ ਕਿ ਤੁਸੀਂ ਉਨ੍ਹਾਂ ਲੋਕਾਂ ਤੱਕ ਪਹੁੰਚ ਗਏ ਜਿਨ੍ਹਾਂ ਦੀ ਤੁਹਾਨੂੰ ਜ਼ਰੂਰਤ ਹੈ। ਤੁਸੀਂ ਜੋ ਕੀਤਾ ਉਹ ਸਹੀ ਸੀ ਅਤੇ ਲੋੜਵੰਦ ਲੋਕਾਂ ਨਾਲ ਹੋਣਾ ਜਾਂ ਉਨ੍ਹਾਂ ਦੇ ਦੁਖ 'ਚ ਸ਼ਾਮਲ ਹੋਣਾ ਕੋਈ ਗੁਨਾਹ ਨਹੀਂ ਹੈ।

ਪ੍ਰਿਯੰਕਾ ਗਾਂਧੀ ਨੇ ਯੂਪੀ ਪੁਲਿਸ 'ਤੇ ਲਗਾਏ ਦੋਸ਼

ਹਾਲਾਂਕਿ, ਪ੍ਰਿਯੰਕਾ ਗਾਂਧੀ ਨੇ ਯੂਪੀ ਪੁਲਿਸ 'ਤੇ ਦੋਸ਼ ਲਗਾਇਆ, 'ਮੈਨੂੰ ਰੋਕਿਆ ਗਿਆ, ਪੁਲਿਸ ਮੁਲਾਜ਼ਮ ਨੇ ਗਲਾ ਘੁੱਟਿਆ, ਮੈਨੂੰ ਧੱਕਾ ਦਿੱਤਾ। ਇਸ ਤੋਂ ਬਾਅਦ ਮੈਂ ਹੇਠਾਂ ਡਿੱਗ ਗਈ। ਮੈਨੂੰ ਮਹਿਲਾ ਪੁਲਿਸ ਅਧਿਕਾਰੀ ਨੇ ਰੋਕ ਲਿਆ। ਇਸ ਤੋਂ ਬਾਅਦ ਮੈਂ ਇੱਕ ਵਰਕਰ ਨਾਲ ਸਕੂਟਰ 'ਤੇ ਬੈਠ ਕੇ ਗਈ।'

ਕੀ ਹੈ ਪੂਰਾ ਮਾਮਲਾ...

ਕਾਂਗਰਸ ਦੀ ਜਨਰਲ ਸੈਕਟਰੀ ਪ੍ਰਿਯੰਕਾ ਗਾਂਧੀ ਨੇ ਯੂਪੀ ਪੁਲਿਸ ਉੱਤੇ ਵੱਡਾ ਇਲਜ਼ਾਮ ਲਗਾਇਆ ਹੈ। ਪ੍ਰਿਯੰਕਾ ਗਾਂਧੀ ਨੇ ਕਿਹਾ ਹੈ ਕਿ ਕਾਂਗਰਸ ਦਾ ਸਥਾਪਨਾ ਦਿਵਸ ਮਨਾਉਣ ਤੋਂ ਬਾਅਦ ਉਹ ਲਖਨਊ ਵਿੱਚ ਸੇਵਾਮੁਕਤ ਆਈਪੀਐਸ ਐਸਆਰ ਦਾਰਾਪੁਰੀ ਦੇ ਪਰਿਵਾਰਕ ਮੈਂਬਰਾਂ ਨੂੰ ਮਿਲਣ ਜਾ ਰਹੀ ਸੀ। ਇਸ ਦੌਰਾਨ ਪੁਲਿਸ ਨੇ ਉਨ੍ਹਾਂ ਦੀ ਗੱਡੀ ਨੂੰ ਜ਼ਬਰਦਸਤੀ ਲੋਹੀਆ ਪਾਰਕ ਦੇ ਸਾਹਮਣੇ ਘੇਰ ਲਿਆ।

ਪ੍ਰਿਯੰਕਾ ਮੁਤਾਬਕ ਪੁਲਿਸ ਨੇ ਉਨ੍ਹਾਂ ਨੂੰ ਕਿਹਾ ਕਿ ਉਹ ਅੱਗੇ ਨਹੀਂ ਜਾ ਸਕਦੀ। ਜਦੋਂ ਉਹ ਕਾਰ ਤੋਂ ਉਤਰ ਕੇ ਤੁਰਨ ਲੱਗੀ ਤਾਂ ਪੁਲਿਸ ਵਾਲਿਆਂ ਨੇ ਉਸ ਨੂੰ ਘੇਰ ਲਿਆ। ਇਸ ਦੌਰਾਨ ਉਸ ਦਾ ਗਲਾ ਘੁੱਟਣ ਦੀ ਕੋਸ਼ਿਸ਼ ਵੀ ਕੀਤੀ ਗਈ।

ਪੁਲਿਸ ਨਾਲ ਤੂੰ ਤੜਾਕ ਦੇ ਵਿੱਚ ਪ੍ਰਿਅੰਕਾ ਗਾਂਧੀ ਦਾ ਕਾਫਲਾ ਰੂਕ ਗਿਆ। ਕਾਂਗਰਸ ਦੇ ਵੱਡੇ-ਵੱਡੇ ਨੇਤਾ ਯੂਪੀ ਪੁਲਿਸ ਦੇ ਵੱਡੇ ਅਫਸਰਾਂ ਨਾਲ ਬਹਿਸ ਕਰਦੇ ਵੇਖੇ ਗਏ। ਆਖਰਕਾਰ ਪ੍ਰਿਯੰਕਾ ਗਾਂਧੀ ਆਪਣੀ ਕਾਰ ਤੋਂ ਬਾਹਰ ਆਈ ਅਤੇ ਪੈਦਲ ਤੁੱਰਣ ਲੱਗੀ, ਪਰ ਪੁਲਿਸ ਪ੍ਰਿਅੰਕਾ ਗਾਂਧੀ ਨੂੰ ਰੋਕਣ 'ਤੇ ਅੜੀ ਰਹੀ। ਆਖਰਕਾਰ ਪ੍ਰਿਯੰਕਾ ਗਾਂਧੀ ਸਕੂਟੀ 'ਤੇ ਸਵਾਰ ਹੋ ਕੇ ਨਿਕਲੀ।

ਇਸ ਤੋਂ ਬਾਅਦ ਉਹ ਇੱਕ ਵਰਕਰ ਤੋਂ ਦੁਪਹੀਆ ਵਾਹਨ ਲੈ ਕੇ ਦਾਰਾਪੁਰੀ ਦੇ ਘਰ ਗਈ। ਹਾਲਾਂਕਿ, ਇਸ ਦੌਰਾਨ ਇੱਕ ਵਿਵਾਦ ਖੜਾ ਹੋ ਗਿਆ ਕਿ ਦੋਪਹੀਆ ਵਾਹਨ ਚਾਲਕ ਨੇ ਵੀ ਹੈਲਮੇਟ ਨਹੀਂ ਪਾਇਆ ਸੀ ਅਤੇ ਪ੍ਰਿਅੰਕਾ ਗਾਂਧੀ ਵੀ ਹੈਲਮਟ ਵਿੱਚ ਨਹੀਂ ਦਿਖਾਈ ਦਿੱਤੀ ਸੀ।

Intro:Body:

Title *:

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.