ਲਲਿਤਪੁਰ: ਉੱਤਰ ਪ੍ਰਦੇਸ਼ ਦੇ ਲਲਿਤਪੁਰ ਜ਼ਿਲ੍ਹੇ 'ਚ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿਥੇ ਇੱਕ ਔਰਤ ਨੂੰ ਸੋਮਵਾਰ ਦੀ ਰਾਤ ਨੂੰ ਦਾਜ ਲਈ ਕਥਿਤ ਤੌਰ 'ਤੇ ਸਹੁਰਿਆਂ ਨੇ ਜਿਉਂਦਾ ਸਾੜ ਦਿੱਤਾ। ਜ਼ਿਲ੍ਹਾ ਹਸਪਤਾਲ ਵਿਖੇ ਇਲਾਜ ਦੌਰਾਨ ਮੰਗਲਵਾਰ ਨੂੰ ਉਕਤ ਮਹਿਲਾ ਨੇ ਦਮ ਤੋੜ ਦਿੱਤਾ।
ਪੁਲਿਸ ਅਨੁਸਾਰ ਮਹੋਨੀ ਕਸਬੇ ਦੇ ਵਸਨੀਕ ਸੰਤੋਸ਼ ਨੇ ਆਪਣੀ ਬੇਟੀ ਨੇਹਾ ਦਾ ਵਿਆਹ ਆਜ਼ਾਦ ਤਿਵਾਰੀ ਨਾਲ ਕੀਤਾ ਸੀ। ਮ੍ਰਿਤਕਾਂ ਦੇ ਪਰਿਵਾਰ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ ਕਿ ਬੀਤੀ ਰਾਤ ਇਹ ਜੋੜਾ ਲੜ ਰਿਹਾ ਸੀ ਅਤੇ ਆਜ਼ਾਦ ਪੈਸੇ ਦੀ ਮੰਗ ਕਰ ਰਿਹਾ ਸੀ ਜਿਸ ਤੋਂ ਉਸ ਨੇ ਇਨਕਾਰ ਕਰ ਦਿੱਤਾ। ਜਿਸ ਤੋਂ ਬਾਅਦ ਪਤੀ ਸਮੇਤ ਸਹੁਰਿਆਂ ਨੇ ਉਸ ਨੂੰ ਰੱਸੀ ਨਾਲ ਬੰਨ੍ਹ ਦਿੱਤਾ ਅਤੇ ਉਸ ਨੂੰ ਜਿਉਂਦਾ ਸਾੜ ਦਿੱਤਾ।
ਉਨ੍ਹਾਂ ਕਿਹਾ ਕਿ ਪਿਛਲੇ ਦੋ ਸਾਲਾਂ ਤੋਂ ਉਸ ਦੇ ਸਹੁਰੇ ਦਾਜ ਲਈ ਉਸ 'ਤੇ ਤਸ਼ੱਦਦ ਕਰਦੇ ਸਨ। ਪੁਲਿਸ ਨੇ ਮ੍ਰਿਤਕ ਦੇ ਪਤੀ ਆਜ਼ਾਦ ਤਿਵਾਰੀ ਸਣੇ ਸਹੁਰਿਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ, ਸਾਰੇ ਮੁਲਜ਼ਮ ਫਿਲਹਾਲ ਫਰਾਰ ਹਨ ਅਤੇ ਭਾਲ ਜਾਰੀ ਹੈ।