ਨਵੀਂ ਦਿੱਲੀ: ਰਾਜਧਾਨੀ ਦਿੱਲੀ ਵਿੱਚ ਮੁੜ ਤੋਂ ਵਧਦੇ ਕੋਰੋਨਾ ਮਾਮਲਿਆਂ ਨੂੰ ਲੈ ਕੇ ਬੁਲਾਈ ਗਈ ਐਮਰਜੈਂਸੀ ਸਮੀਖਿਆ ਬੈਠਕ ਤੋਂ ਬਾਅਦ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪ੍ਰੈਸ ਕਾਨਫਰੰਸ ਕੀਤੀ। ਮੁੱਖ ਮੰਤਰੀ ਨੇ ਕਿਹਾ ਕਿ ਬੀਤੇ ਡੇਢ ਮਹੀਨੇ ਤੋਂ ਕੋਰੋਨਾ ਸਥਿਤੀ ਕਾਬੂ ਵਿੱਚ ਹੈ ਅਤੇ ਮਾਮਲਿਆਂ ਵਿੱਚ ਕਮੀ ਆ ਰਹੀ ਹੈ।
17 ਅਗਸਤ ਤੋਂ ਬਾਅਦ ਦਿੱਲੀ ਵਿੱਚ 1200 ਤੋਂ 1400 ਦੇ ਵਿਚਕਾਰ ਕੋਰੋਨਾ ਮਾਮਲੇ ਸਾਹਮਣੇ ਆ ਰਹੇ ਹਨ। ਪਰਸੋਂ ਦੇ ਮਾਮਲਿਆਂ ਦੀ ਰਿਪੋਰਟ ਜੋ ਕੱਲ ਆਈ ਸੀ ਉਸ ਵਿੱਚ 1544 ਮਾਮਲੇ ਆਏ ਸਨ। ਉੱਥੇ ਹੀ ਜੋ ਅੱਜ ਸ਼ਾਮ ਰਿਪੋਰਟ ਆਵੇਗੀ ਉਸ ਵਿੱਚ 1693 ਮਾਮਲੇ ਹਨ।
ਟੈਸਟ ਐਂਡ ਆਈਸੋਲੇਟ ਦੀ ਨੀਤੀ
ਅੱਜ ਹੋਈ ਮੀਟਿੰਗ ਨੂੰ ਲੈ ਕੇ ਮੁੱਖ ਮੰਤਰੀ ਨੇ ਦੱਸਿਆ ਕਿ ਅਸੀਂ ਹੁਕਮ ਦਿੱਤੇ ਹਨ ਕਿ ਦਿੱਲੀ ਵਿੱਚ ਕੋਰੋਨਾ ਟੈਸਟਾਂ ਦੀ ਗਿਣਤੀ 'ਚ ਵਾਧਾ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ਹੁਣ ਹਰ ਦਿਨ 20 ਹਜ਼ਾਰ ਟੈਸਟ ਕੀਤੇ ਜਾ ਰਹੇ ਹਨ ਪਰ ਇੱਕ ਹਫ਼ਤੇ ਦੇ ਅੰਦਰ ਇਹ ਗਿਣਤੀ 40 ਹਜ਼ਾਰ ਪ੍ਰਤੀ ਦਿਨ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਹੀ ਸਾਡੀ ਰਣਨੀਤੀ ਹੈ, ਟੈਸਟ ਐਂਡ ਆਈਸੋਲੇਟ।