ਨਵੀਂ ਦਿੱਲੀ: ਸੰਗਰੂਰ ਲੋਕ ਸਭਾ ਸਾਂਸਦ ਤੇ ਪੰਜਾਬ ਆਪ ਦੇ ਪ੍ਰਧਾਨ ਭਗਵੰਤ ਮਾਨ ਨੂੰ ਆਪ ਨੇ ਸਟਾਰ ਪ੍ਰਚਾਰਕ ਬਣਾਇਆ ਹੈ ਜਿਸ ਤੋਂ ਬਾਅਦ ਉਹ ਪਾਰਟੀ ਦੇ ਪ੍ਰਚਾਰ ਲਈ ਦਿੱਲੀ ਵਿੱਚ ਜੁੱਟ ਗਏ ਹਨ। ਇਸੇ ਦੌਰਾਨ ਉਹ ਮਹਿਰੌਲੀ ਪੁੱਜੇ ਅਤੇ ਉੱਥੇ ਉਨ੍ਹਾਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਨਰੇਸ਼ ਯਾਦਵ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ।
ਇਸ ਦੌਰਾਨ ਭਗਵੰਤ ਮਾਨ ਨੇ ਭਾਰਤੀ ਜਨਤਾ ਪਾਰਟੀ ਉੱਤੇ ਨਿਸ਼ਾਨੇ ਵਿੰਨ੍ਹੇ। ਉਨ੍ਹਾਂ ਭਾਜਪਾ ਨੂੰ ਸਕੂਟਰ ਵਾਲੀ ਪਾਰਟੀ ਕਿਹਾ। ਉਨ੍ਹਾਂ ਕਿਹਾ ਕਿ ਦਿੱਲੀ ਵਿੱਚ ਸਕੂਟਰ ਵਾਲੀ ਪਾਰਟੀ ਸੀ ਅਤੇ ਇਸ ਵਾਰ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਹਾਰਨ ਵਾਲੀ ਹੈ। 11 ਫਰਵਰੀ ਨੂੰ ਜਦੋਂ ਨਤੀਜੇ ਆਉਣਗੇ ਤਾਂ ਸਾਰੀਆਂ ਉਮੀਦਾਂ 'ਤੇ ਪਾਣੀ ਫਿਰ ਜਾਵੇਗਾ ਤੇ ਦਿੱਲੀ ਵਿੱਚ ਆਪ ਦੀ ਸਰਕਾਰ ਬਣੇਗੀ।
ਇਹ ਵੀ ਪੜ੍ਹੋ: ਪਾਣੀ ਦੇ ਮੁੱਦੇ ਉੱਤੇ ਪੰਜਾਬ ਭਵਨ ਵਿੱਚ ਆਲ ਪਾਰਟੀ ਬੈਠਕ
ਇਸ ਦੇ ਨਲ ਹੀ ਆਪ ਉਮੀਦਵਾਰ ਨਰੇਸ਼ ਯਾਦਵ ਨੇ ਕਿਹਾ ਕਿ ਇਹ ਗੱਲ ਬਿਲਕੁਲ ਸਹੀ ਹੈ ਕਿ ਕੇਜਰੀਵਾਲ ਨੇ ਕਿਹਾ ਕਿ ਜੇ ਕੰਮ ਕੀਤਾ ਹੈ ਤਾਂ ਵੋਟ ਦਿਓ ਨਹੀਂ ਤੇ ਨਾ ਦਿਓ। ਇਸ ਵਾਰ ਦਿੱਲੀ ਵਿੱਚ ਕੰਮ ਦੇ ਨਾਂਅ ਉੱਤੇ ਹੀ ਵੋਟਾਂ ਪੈਣਗੀਆਂ।
ਦੱਸ ਦਈਏ ਕਿ ਦਿੱਲੀ ਵਿਧਾਨ ਸਭਾ ਚੋਣਾਂ ਲਈ 8 ਫਰਵਰੀ ਨੂੰ ਵੋਟਾਂ ਪੈਣਗੀਆਂ ਤੇ 11 ਫਰਵਰੀ ਨੂੰ ਨਤੀਜੇ ਐਲਾਨੇ ਜਾਣਗੇ।