ETV Bharat / bharat

ਜਦੋਂ ਇਮਰਾਨ ਖ਼ਾਨ ਨੇ ਕਬੂਲਿਆ ਕਿ ਪਾਕਿਸਤਾਨ ਯੁੱਧ ਵਿੱਚ ਭਾਰਤ ਤੋਂ ਨਹੀਂ ਜਿੱਤ ਸਕਦਾ - ਪਾਕਿਸਤਾਨ ਭਾਰਤ ਤੋਂ ਨਹੀਂ ਜਿੱਤ ਸਕਦਾ

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਇੱਕ ਇੰਟਰਵੀਊ ਦੌਰਾਨ ਕਿਹਾ ਕਿ ਪਾਕਿਸਤਾਨ ਭਾਰਤ ਤੋਂ ਯੁੱਧ ਵਿੱਚ ਨਹੀਂ ਜਿੱਤ ਸਕਦਾ। ਇਸ ਦੇ ਨਾਲ਼ ਹੀ ਕਿਹਾ ਕਿ ਪਾਕਿਸਤਾਨ ਆਖ਼ਰੀ ਦਮ ਤੱਕ ਲੜੇਗਾ

ਫ਼ੋਟੋ
author img

By

Published : Sep 15, 2019, 12:36 PM IST

ਨਵੀਂ ਦਿੱਲੀ: ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਇੱਕ ਵਾਰ ਮੁੜ ਤੋਂ ਭਾਰਤ ਨਾਲ਼ ਯੁੱਧ ਦੀ ਸੰਭਾਵਨਾ ਪ੍ਰਗਟ ਕੀਤੀ ਹੈ। ਉਨ੍ਹਾਂ ਕਸ਼ਮੀਰ ਮੁੱਦੇ ਨੂੰ ਲੈ ਕੇ ਪ੍ਰਮਾਣੂ ਯੁੱਧ ਹੋਣ ਦੇ ਸ਼ੱਕ ਜ਼ਾਹਰ ਕੀਤਾ ਹੈ। ਅਲਜਜ਼ੀਰਾ ਨੂੰ ਦਿੱਤੇ ਇੰਟਰਵੀਊ ਵਿੱਚ ਖ਼ਾਨ ਨੇ ਕਿਾਹ ਕਿ ਪਾਕਿਸਤਾਨ ਭਾਰਤ ਨਾਲ਼ ਯੁੱਧ ਵਿੱਚ ਹਾਰ ਸਕਦਾ ਹੈ ਅਤੇ ਇਸ ਦੌਰਾਨ ਪ੍ਰਮਾਣੂ ਹਮਲੇ ਹੋ ਸਕਦੇ ਹਨ।

ਕਸ਼ਮੀਰ ਤੇ ਭਾਰਤ ਨੂੰ ਪਰਮਾਣੂ ਹਮਲੇ ਦੀ ਧਮਕੀ ਦੇਣ ਬਾਰੇ ਪੁੱਛੇ ਸਵਾਲ ਬਾਬਤ ਖ਼ਾਨ ਨੇ ਕਿਹਾ, ਕੋਈ ਵਹਿਮ ਨਹੀਂ ਹੈ ਮੈਂ ਜੋ ਕਿਹਾ ਹੈ ਉਹ ਇਹ ਹੈ ਕਿ ਪਾਕਿਸਤਾਨ ਕਦੇ ਵੀ ਪ੍ਰਮਾਣੂ ਯੁੱਧ ਸ਼ੁਰੂ ਨਹੀਂ ਕਰੇਗਾ, ਮੈਂ ਸ਼ਾਂਤੀਵਾਦੀ ਹਾ, ਮੈਂ ਯੁੱਧ ਵਿਰੋਧੀ ਹਾਂ, ਮੇਰਾ ਮੰਨਣਾ ਹੈ ਕਿ ਯੁੱਧ ਨਾਲ ਸਮੱਸਿਆਵਾਂ ਦਾ ਹੱਲ ਨਹੀਂ ਹੁੰਦਾ, ਯੁੱਧ ਦੇ ਨਤੀਜ਼ੇ ਬੜੇ ਮਾੜੇ ਹੁੰਦੇ ਨੇ, ਵੀਅਤਨਾਮ, ਇਰਾਕ ਦੇ ਯੁੱਧ ਨੂੰ ਵੇਖੋ, ਇਨ੍ਹਾਂ ਯੁੱਧਾਂ ਤੋਂ ਕਈ ਸਮੱਸਿਆਵਾਂ ਪੈਦਾ ਹੋਈਆਂ ਹਨ ਜੋ ਸ਼ਾਇਦ ਉਸ ਕਾਰਨ ਤੋਂ ਵੱਧ ਗੰਭੀਰ ਹੈ ਜਿਸ ਨੂੰ ਲੈ ਕੇ ਯੁੱਧ ਸ਼ੁਰੂ ਕੀਤੇ ਗਏ ਸੀ।

ਇਸ ਦੇ ਨਾਲ਼ ਹੀ ਖ਼ਾਨ ਨੇ ਕਿਹਾ, ਮੈਂ ਇਸ ਗੱਲ ਨੂੰ ਲੈ ਕੇ ਸਪੱਸ਼ਟ ਹਾਂ ਕਿ ਜਦੋਂ ਦੋ ਪ੍ਰਮਾਣੂ ਹਥਿਆਰਾਂ ਵਾਲ਼ੇ ਦੇਸ਼ ਯੁੱਧ ਕਰਦੇ ਹਨ ਤਾਂ ਇਸ ਦੌਰਾਨ ਪ੍ਰਮਾਣੂ ਹਥਿਆਰਾਂ ਦੀ ਵਰਤੋਂ ਹੋਣ ਦੇ ਆਸਾਰ ਹੁੰਦੇ ਹਨ, ਜੇ ਮੈਂ ਕਿਹਾ ਕਿ ਪਾਕਿਸਤਾਨ ਯੁੱਧ ਹਾਰ ਰਿਹਾ ਹੈ ਅਤੇ ਜੇ ਇੱਕ ਦੇਸ਼ ਕੋਲ 2 ਹੀ ਰਾਹ ਹੋਣ ਜਾਂ ਤਾਂ ਉਹ ਆਤਮ ਸਮਰਪਣ ਕਰੇ ਜਾਂ ਫਿਰ ਆਪਣੀ ਆਜ਼ਾਦੀ ਲਈ ਆਖ਼ਰੀ ਸਾਹ ਤੱਕ ਲੜੇ, ਮੈਨੂੰ ਪਤਾ ਹੈ ਕਿ ਪਾਕਿਸਤਾਨ ਆਜ਼ਾਦੀ ਲਈ ਆਖ਼ਰੀ ਸਾਹ ਤੱਕ ਲੜੇਗਾ, ਜਦੋਂ ਇੱਕ ਪ੍ਰਮਾਣੂ ਸ਼ਕਤੀ ਵਾਲਾ ਦੇਸ਼ ਆਖ਼ਰੀ ਸਾਹ ਤੱਕ ਲੜਦਾ ਹੈ ਤਾਂ ਇਸ ਦੇ ਨਤੀਜ਼ੇ ਘਾਤਕ ਹੋਣਗੇ।

ਕਸ਼ਮੀਰ ਮੁੱਦੇ ਤੇ ਇਮਰਾਨ ਨੇ ਕਿਹਾ ਕਿ ਭਾਰਤ ਨੇ ਕਸ਼ਮੀਰ ਤੇ ਗ਼ੈਰ ਕਾਨੂੰਨੀ ਤਰੀਕੇ ਨਾਲ਼ ਕਬਜ਼ਾ ਕਰ ਲਿਆ ਹੈ ਅਤੇ ਕੌਮਾਂਤਰੀ ਕਾਨੂੰਨ ਦਾ ਉਲੰਘਣ ਕੀਤਾ ਹੈ। ਇਸ ਦੇ ਨਾਲ਼ ਹੀ ਇੱਕ ਵਾਰ ਕਿਹਾ ਕਿ ਭਾਰਤ ਨਾਲ਼ ਗੱਲਬਾਤ ਦੀ ਸੰਭਾਵਨਾ ਕੋਈ ਨਹੀਂ ਹੈ।

Intro:Body:

khan

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.