ਨਵੀਂ ਦਿੱਲੀ: ਕੋਰੋਨਾ ਮਹਾਂਮਾਰੀ ਨੇ ਜਿੱਥੇ ਪੂਰੀ ਦੁਨੀਆ 'ਚ ਤਬਾਹੀ ਮਚਾਈ ਹੋਈ ਹੈ, ਉੱਥੇ ਹੀ ਇਸ ਨੇ ਜ਼ਿੰਦਗੀ ਨੂੰ ਲੀਹੋਂ ਲਾਹ ਦਿੱਤਾ ਹੈ। ਕੋਰੋਨਾ ਵਾਇਰਸ ਕਾਰਨ ਲੱਗੇ ਲੌਕਡਾਊਨ ਨੇ ਜ਼ਿਆਦਾਤਰ ਦਫ਼ਤਰ ਬੰਦ ਕਰਵਾ ਦਿੱਤੇ, ਜਿਸ ਕਾਰਨ ਜ਼ਿਆਦਾਤਾਰ ਕੰਪਨੀਆਂ ਨੇ ਆਪਣੇ ਮੁਲਾਜ਼ਮਾਂ ਨੂੰ ਘਰੋਂ ਕੰਮ ਕਰਨ ਦੀ ਸਹੂਲਤ ਮੁਹੱਈਆ ਕਰਵਾ ਦਿੱਤੀ। ਲਗਭਗ ਪੂਰੇ ਲੌਕਡਾਊਨ ਦੌਰਾਨ ਜ਼ਿਆਦਾਤਰ ਲੋਕਾਂ ਨੇ ਘਰੋਂ ਹੀ ਆਪਣੇ ਦਫ਼ਤਰ ਦਾ ਕੰਮ ਨਿਪਟਾਇਆ। ਹਾਲਾਂਕਿ ਹੁਣ ਹੌਲੀ-ਹੌਲੀ ਦਫ਼ਤਰ ਖੁੱਲ੍ਹਣ ਲੱਗੇ ਹਨ। ਇਸ ਦੌਰਾਨ ਇੱਕ ਅਜਿਹੀ ਰਿਸਰਚ ਸਾਹਮਣੇ ਆਈ ਹੈ ਕਿ ਜਿਹੜੀ ਤੁਹਾਨੂੰ ਥੋੜ੍ਹਾ ਪਰੇਸ਼ਾਨ ਕਰ ਸਕਦੀ ਹੈ।
ਦੇਸ਼ ਵਿੱਚ ਪਿਛਲੇ 10 ਮਹੀਨਿਆਂ 'ਚ ਫੈਲੀ ਕੋਰੋਨਾ ਮਹਾਂਮਾਰੀ ਕਾਰਨ ਲੋਕ ਵੀ ਲੰਬੇ ਸਮੇਂ ਤੋਂ ਵਰਕ ਫਰਾਮ ਹੋਮ (WFH) ਕਰ ਰਹੇ ਹਨ। ਅਜਿਹੇ ਵਿੱਚ ਲੋਕਾਂ ਦੀ ਸਿਟਿੰਗ ਕਾਫੀ ਵੱਧ ਗਈ ਹੈ। ਹਾਲ ਹੀ 'ਚ ਬ੍ਰਿਟਿਸ਼ ਜਰਨਲ ਆਫ ਸਪੋਰਟਸ ਮੈਡੀਸਿਨ ਨੇ ਇਸ ਸਬੰਧੀ ਅਹਿਮ ਖੁਲਾਸੇ ਕੀਤੇ ਹਨ।
ਖੋਜ ਦੌਰਾਨ ਹਜ਼ਾਰਾਂ ਦੀ ਗਿਣਤੀ 'ਚ ਲੋਕਾਂ ਦੀਆਂ ਰੋਜ਼ ਦੀਆਂ ਗਤੀਵਿਧੀਆਂ 'ਤੇ ਅਧਿਅਨ ਕੀਤਾ ਗਿਆ। ਖੋਜੀਆ ਨੇ ਦੇਖਿਆ ਕਿ ਜਿਹੜੇ ਦਿਨ ਭਰ ਦੀਆਂ ਗਤੀਵਿਧੀਆਂ ਦਾ ਹਿੱਸਾ ਨਹੀਂ ਬਣਦੇ, ਅਜਿਹੇ ਨੌਜਵਾਨਾਂ 'ਚ ਮੌਤ ਦਾ ਖ਼ਤਰਾ ਜ਼ਿਆਦਾ ਹੈ। ਜੇਕਰ ਥੋੜ੍ਹਾ-ਬਹੁਤਾ ਵੀ ਕੰਮ ਕੀਤਾ ਜਾਵੇ ਤਾਂ ਅਜਿਹਾ ਖ਼ਤਰੇ ਨੂੰ ਘਟਾਇਆ ਜਾ ਸਕਦਾ ਹੈ।
ਖੋਜੀਆਂ ਨੇ ਯੂਰਪ ਤੇ ਅਮਰੀਕਾ ਦੇ 50,000 ਲੋਕਾਂ 'ਤੇ ਅਧਿਅਨ ਕੀਤਾ ਤਾਂ ਪਾਇਆ ਕਿ ਜਿਹੜੇ ਲੋਕ ਥੋੜ੍ਹੀ ਜਿਹਾ ਹੀ ਵਰਕ-ਆਊਟ ਜਾਂ 10 ਮਿੰਟ ਲਈ ਵੀ ਤੇਜ਼ ਸੈਰ ਕਰਦੇ ਹਨ, ਤਾਂ ਲੰਬੀ ਸੀਟਿੰਗ ਦੇ ਪੈਣ ਵਾਲੇ ਮਾੜੇ ਪ੍ਰਭਾਵਾਵਾਂ ਨੂੰ ਘੱਟਾ ਸਕਦੇ ਹਨ। ਉੱਥੇ ਹੀ ਜਿਹੜੇ ਲੋਕ 35 ਮਿੰਟ ਤੱਕ ਤੇਜ਼ ਐਕਸਰਸਾਈਜ਼ ਕਰਦੇ ਹਨ ਤਾਂ ਉਹ ਚਾਹੇ ਜਿੰਨੇ ਘੰਟੇ ਮਰੀਜ਼ ਬੈਠਣ, ਉਨ੍ਹਾਂ ਉਪਰ ਲੰਬੀ ਸੀਟਿੰਗ ਦਾ ਕੋਈ ਮਾੜਾ ਅਸਰ ਨਹੀਂ ਹੁੰਦਾ। ਇਸ ਲਈ ਜੇਕਰ ਤੁਸੀਂ ਵੀ ਵਰਕ ਫਰਾਮ ਹੋਮ ਕਰ ਰਹੇ ਹਨ ਤਾਂ ਲੰਬੇ ਸਮੇਂ ਤੱਕ ਬੈਠਣ ਦੀ ਬਜਾਏ ਥੋੜ੍ਹੀ-ਥੋੜ੍ਹੀ ਦੇਰ ਬਾਅਦ ਖ਼ੁਦ ਨੂੰ ਅਰਾਮ ਦਿੰਦੇ ਰਹੋ ਤਾਂ ਜੋ ਅਜਿਹੇ ਮਾੜੇ ਪ੍ਰਭਾਵਾਂ ਨੂੰ ਘਟਾਇਆ ਜਾ ਸਕੇ।