ETV Bharat / bharat

ਕਾਂਗਰਸੀ ਆਗੂ ਸ਼ਸ਼ੀ ਥਰੂਰ ਨੇ ਲੌਕਡਾਊਨ 'ਚ ਵਾਧੇ ਦਾ ਕੀਤਾ ਸਵਾਗਤ

ਕਾਂਗਰਸੀ ਆਗੂ ਸ਼ਸ਼ੀ ਥਰੂਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦੇਸ਼ ਵਿਆਪੀ ਤਾਲਾਬੰਦੀ ਨੂੰ 3 ਮਈ ਤੱਕ ਵਧਾਏ ਜਾਣ ਦੇ ਐਲਾਨ ਦਾ ਸਵਾਗਤ ਕਰਦਿਆ ਕਿਹਾ ਕਿ ਪੀਐਮ ਨੂੰ ਲੋੜਵੰਦਾਂ ਨੂੰ ਰਾਹਤ ਦੇਣ ਲਈ ਵੀ ਕੁੱਝ ਐਲਾਨ ਕਰਨੇ ਚਾਹੀਦੇ ਸਨ।

author img

By

Published : Apr 14, 2020, 5:43 PM IST

ਕਾਂਗਰਸੀ ਆਗੂ ਸ਼ਸ਼ੀ ਥਰੂਰ
ਕਾਂਗਰਸੀ ਆਗੂ ਸ਼ਸ਼ੀ ਥਰੂਰ

ਨਵੀਂ ਦਿੱਲੀ: ਸੀਨੀਅਰ ਕਾਂਗਰਸੀ ਨੇਤਾ ਅਤੇ ਸਾਬਕਾ ਕੇਂਦਰੀ ਮੰਤਰੀ ਸ਼ਸ਼ੀ ਥਰੂਰ ਨੇ ਮੰਗਲਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦੇਸ਼ ਵਿਆਪੀ ਤਾਲਾਬੰਦੀ ਨੂੰ 3 ਮਈ ਤੱਕ ਵਧਾਏ ਜਾਣ ਦੇ ਐਲਾਨ ਦਾ ਸਵਾਗਤ ਤਾਂ ਕੀਤਾ ਪਰ ਨਾਲ ਇਹ ਵੀ ਕਿਹਾ ਕਿ ਲੋੜਵੰਦਾਂ ਲਈ ਕੁੱਝ ਰਾਹਤ ਦੀ ਲੋੜ ਸੀ।

  • I support the announcement by @PMOIndia @narendraModi of #Lockdown extension. Can't discard the gains being made. But he should have also announced serious relief for those who cannot make ends meet. MNREGA payments, JanDhan accounts, GST dues to states,&aid to sweeten the pill.

    — Shashi Tharoor (@ShashiTharoor) April 14, 2020 " class="align-text-top noRightClick twitterSection" data=" ">

ਸ਼ਸ਼ੀ ਥਰੂਰ ਨੇ ਟਵੀਟ ਕਰਦਿਆਂ ਕਿਹਾ, "ਮੈਂ ਤਾਲਾਬੰਦੀ 'ਚ ਵਾਧੇ ਬਾਰੇ ਮੋਦੀ ਦੇ ਐਲਾਨ ਦਾ ਸਮਰਥਨ ਕਰਦਾ ਹਾਂ। ਹੋ ਰਹੇ ਲਾਭ ਨੂੰ ਨਕਾਰਿਆ ਨਹੀਂ ਜਾ ਸਕਦਾ। ਪਰ ਉਨ੍ਹਾਂ ਨੂੰ ਉਨ੍ਹਾਂ ਲੋਕਾਂ ਲਈ ਵੀ ਰਾਹਤ ਦਾ ਐਲਾਨ ਕਰਨਾ ਚਾਹੀਦਾ ਸੀ ਜਿਹੜੇ ਆਪਣੀਆਂ ਲੋੜਾਂ ਪੂਰੀਆਂ ਨਹੀਂ ਕਰ ਸਕਦੇ।"

ਇਸ ਦੇ ਨਾਲ ਹੀ ਥਰੂਰ ਨੇ ਇਸ ਔਖੀ ਘੜੀ ਵਿੱਚ ਰਾਹਤ ਲਈ ਮਨਰੇਗਾ ਦੀਆਂ ਅਦਾਇਗੀਆਂ, ਜਨ ਧਨ ਖਾਤਿਆਂ, ਰਾਜਾਂ ਦਾ ਜੀਐਸਟੀ ਬਕਾਇਆ ਦੇ ਐਲਾਨ ਦੀ ਲੋੜ 'ਤੇ ਵੀ ਜ਼ੋਰ ਦਿੱਤਾ।

ਭਾਰਤ ਵਿੱਚ ਕੋਰੋਨਾ ਵਾਇਰਸ ਦੇ ਕੁੱਲ ਮਾਮਲੇ ਵਧ ਕੇ 10,363 ਹੋ ਗਏ ਹਨ ਅਤੇ ਦੇਸ਼ ਭਰ ਵਿੱਚ 339 ਮੌਤਾਂ ਹੋਈਆਂ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਸਵੇਰੇ ਘੋਸ਼ਣਾ ਕੀਤੀ ਕਿ ਕੋਰੋਨਾ ਵਾਇਰਸ ਮਹਾਂਮਾਰੀ ਨਾਲ ਲੜਨ ਲਈ ਦੇਸ਼ ਭਰ ਵਿੱਚ ਤਾਲਾਬੰਦੀ 3 ਮਈ ਤੱਕ ਵਧਾ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਲਾਗ ਨੂੰ ਰੋਕਣ ਵਿੱਚ ਲੌਕਡਾਊਨ ਇੱਕ ਮਹੱਤਵਪੂਰਨ ਹੱਲ ਸਾਬਤ ਹੋਇਆ ਹੈ।

ਰਾਸ਼ਟਰ ਨੂੰ ਕੀਤੇ ਤਕਰੀਬਨ 25 ਮਿੰਟ ਦੇ ਸੰਬੋਧਨ ਵਿੱਚ ਪੀਐਮ ਮੋਦੀ ਨੇ ਕਿਹਾ ਕਿ ਤਾਲਾਬੰਦੀ ਨੂੰ ਆਪਣੇ ਦੂਜੇ ਪੜਾਅ ਵਿੱਚ ਸਖ਼ਤੀ ਨਾਲ ਲਾਗੂ ਕੀਤਾ ਜਾਵੇਗਾ ਅਤੇ ਬੁੱਧਵਾਰ ਨੂੰ ਵਿਸਥਾਰ ਦਿਸ਼ਾ ਨਿਰਦੇਸ਼ ਜਾਰੀ ਕੀਤੇ ਜਾਣਗੇ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਇਹ ਨਵੇਂ ਖੇਤਰਾਂ ਵਿੱਚ ਨਾ ਫ਼ੈਲ ਸਕੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.