ਨਵੀਂ ਦਿੱਲੀ: ਗ੍ਰਹਿ ਮਾਮਲਿਆਂ ਦੀ ਸੰਸਦੀ ਕਮੇਟੀ ਨੇ ਇੱਕ ਨੋਟੀਫ਼ਿਕੇਸ਼ਨ ਵਿੱਚ ਸਾਰੇ ਮੰਤਰੀਆਂ ਤੇ ਸੰਸਦ ਮੈਂਬਰਾਂ ਨੂੰ ਸੰਸਦ ਦੇ ਅੰਦਰ ਦਾਖ਼ਲ ਕਰਨ ਸਮੇਂ ਫੇਸ ਮਾਸਕ ਪਹਿਣਨ ਤੇ ਆਰ ਐਫ਼ ਟੈਗ(ਰੇਡੀਓ ਫ੍ਰੀਕੁਐਂਸੀ ਆਈਡੈਂਟੀਫ਼ਿਕੇਸ਼ਨ ਟੈਗ) ਲਗਾਉਣ ਦੇ ਨਿਰਦੇਸ਼ ਦਿੱਤੇ ਹਨ।
ਕਮੇਟੀ ਨੇ ਕਿਹਾ ਕਿ ਕੋਵਿਡ-19 ਮਹਾਂਮਾਰੀ ਦੇ ਪ੍ਰਸਾਰ ਨੂੰ ਰੋਕਣ ਦੇ ਲਈ ਫੇਸ ਮਾਸਕ ਪਾਉਣ ਦੇ ਨਿਰਦੇਸ਼ਾਂ ਦੇ ਮੱਦੇਨਜ਼ਰ ਸੰਸਦ ਭਵਨ ਵਿੱਚ ਪ੍ਰਵੇਸ਼ ਕਰਨ ਉੱਤੇ ਮਾਣਯੋਗ ਸੰਸਦ ਮੈਂਬਰਾਂ ਦੀ ਉਚਿਤ ਪਹਿਚਾਣ ਵਿੱਚ ਕਾਫ਼ੀ ਮੁਸ਼ਕਿਲ ਹੁੰਦੀ ਹੈ। ਇਸ ਪ੍ਰੇਸ਼ਾਨੀ ਤੋਂ ਬਚਣ ਲਈ ਮੰਤਰੀਆਂ ਤੇ ਸੰਸਦ ਮੈਂਬਰਾਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਆਪਣੇ ਆਰਐਫ਼ ਟੈਗ ਲਗਾਉਣ।
ਗ੍ਰਹਿ ਮਾਮਲਿਆਂ ਦੇ ਸਬੰਧਤ ਵਿਭਾਗੀ ਸੰਸਦੀ ਸਥਾਈ ਕਮੇਟੀ ਨੇ ਕੋਵਿਡ-19 ਮਹਾਂਮਾਰੀ ਦੇ ਪ੍ਰਬੰਧ 'ਤੇ ਵਿਸਥਾਰਤ ਜਾਂਚ ਦੇ ਲਈ ਸਬੰਧਤ ਮੁੱਦਿਆਂ ਨੂੰ ਵੀ ਚੁਣਿਆ ਗਿਆ ਹੈ।
ਸੂਰਤਾਂ ਤੋਂ ਪਤਾ ਲੱਗਿਆ ਹੈ ਕਿ 19 ਅਗਸਤ ਨੂੰ ਹੋਣ ਵਾਲੀ ਅਗਾਮੀ ਬੈਠਕ ਵਿੱਚ ਗ੍ਰਹਿ ਮਾਮਲਿਆਂ ਨਾਲ ਸਬੰਧਤ ਸੰਸਦੀ ਸਥਾਈ ਕਮੇਟੀ ਸਿਹਤ ਮੰਤਰਾਲੇ ਦੇ ਨਾਲ-ਨਾਲ ਭਾਰਤ ਦੇ ਹੋਰ ਮੰਤਰਾਲਿਆਂ ਤੋਂ ਵੀ ਇਸ ਮਹਾਂਮਾਰੀ ਦੇ ਖ਼ਿਲਾਫ਼ ਭਾਰਤ ਦੀ ਭੂਮਿਕਾ 'ਤੇ ਵਿਚਾਰ ਵਿਟਾਂਦਰਾ ਕਰਨਗੇ।
ਇੱਕ ਅਧਿਕਾਰੀ ਨੇ ਦੱਸਿਆ ਕਿ ਸਬੰਧਿਤ ਸੰਸਦੀ ਕਮੇਟੀ ਦੇ ਸਾਰੇ 31 ਮੈਂਬਰਾਂ ਨੂੰ ਅਗਾਮੀ ਬੈਠਕ ਦੇ ਬਾਰੇ ਵਿੱਚ ਸੂਚਿਤ ਕਰ ਦਿੱਤਾ ਜਾਵੇਗਾ।
ਕੀ ਹੁੰਦਾ ਹੈ ਆਰਐਫ ਟੈਗ
ਆਰਏਐਫ਼ਆਈਡੀ (ਰੇਡੀਓ ਫ੍ਰੀਕੁਐਂਸੀ ਆਈਡੈਂਟੀਫਿ਼ਕੇਸ਼ਨ) ਟੈਗ ਦਾ ਉਪਯੋਗ ਕਿਸੇ ਉਤਪਾਦ, ਪਸ਼ੂ ਜਾਂ ਵਿਅਕਤੀ ਵਿੱਚ ਰੇਡੀਓ ਤਰੰਗਾਂ ਦੇ ਇਸਤਮਾਲ ਨਾਲ ਪਹਿਚਾਣ ਕਰਨ ਤੇ ਟ੍ਰੈਨਿੰਗ ਦੇ ਉਦੇਸ਼ ਨਾਲ ਲਗਾਇਆ ਜਾਂ ਪਾਇਆ ਜਾਂਦਾ ਹੈ।