ਤੇਜ਼ਪੁਰ: ਸ਼ੁੱਕਰਵਾਰ ਨੂੰ ਅਰੁਣਾਚਲ ਪ੍ਰਦੇਸ਼ 'ਚ ਸੂਬੇਦਾਰ ਜੋਗਿੰਦਰ ਸਿੰਘ ਨੂੰ ਸਮਰਪਿਤ ਇੱਕ ਵਾਰ ਮੈਮੋਰੀਅਲ ਬਣਾਇਆ ਗਿਆ ਹੈ। ਉਸ ਵਾਰ ਮੈਮੋਰੀਅਲ ਨੂੰ ਪਰਮਵੀਰ ਚੱਕਰ ਨਾਲ ਸਜਇਆ ਗਿਆ ਹੈ। ਅਰੁਣਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਦੀਆਂ ਕੋਸ਼ਿਸ਼ਾਂ ਸਦਕਾ ਅਤੇ ਸੂਬੇ ਦੀ ਸਰਪ੍ਰਸਤੀ ਕਰਕੇ ਇਹ ਵਾਰ ਮੈਮੋਰੀਅਲ ਬਮ ਲਾ 'ਚ ਬਣਾਇਆ ਗਿਆ। ਤਵਾਂਗ ਉਹੀ ਥਾਂ ਹੈ ਜਿੱਥੇ ਜੋਗਿੰਦਰ ਸਿੰਘ ਨੇ ਸਰਬਉੱਚ ਕੁਰਬਾਨੀ ਦਿੱਤੀ ਸੀ।
ਭਾਰਤੀ ਸੈਨਾ ਵੱਲੋਂ ਇਹ ਉਦਘਾਟਨ ਸਮਾਰੋਹ ਉਸੇ ਦਿਨ ਕਰਵਾਇਆ ਗਿਆ, ਜਦੋਂ 1962 'ਚ ਟੌਂਗਪਨ ਲਾ ਦੀ ਲੜਾਈ ਹੋਈ ਸੀ।
ਸੂਬੇਦਾਰ ਜੋਗਿੰਦਰ ਸਿੰਘ ਦੀ ਮਾਣਮੱਤੀ ਧੀ ਕੁਲਵੰਤ ਕੌਰ ਨੇ ਵਾਰ ਮੈਮੋਰੀਅਲ ਦਾ ਉਦਘਾਟਨ ਅਰੁਣਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਪੇਮਾ ਖਾਂਡੂ ਦੀ ਹਾਜ਼ਰੀ 'ਚ ਕੀਤਾ। ਇਸ ਮੌਕੇ ਸਿਆਸੀ ਆਗੂ, ਸੂਬਾ ਸਰਕਾਰ ਤੇ ਸੈਨਾ ਦੇ ਸੀਨੀਅਰ ਅਧਿਕਾਰੀ ਮੌਜੂਦ ਸੀ।
ਮੁੱਖ ਮੰਤਰੀ ਪੇਮਾ ਖਾਂਡੂ ਨੇ ਕਿਹਾ ਕਿ ਇਹ ਸੂਬੇਦਾਰ ਜੋਗਿੰਦਰ ਸਿੰਘ, ਪੀਵੀਸੀ ਤੇ ਉਸਦੇ ਸਾਥੀਆਂ ਨੂੰ ਇੱਕ ਬਣਦੀ ਸ਼ਰਧਾਂਜਲੀ ਸੀ। ਜਿਨ੍ਹਾਂ ਨੇ 1962 ਨੂੰ ਦੇਸ਼ ਲਈ ਵੱਡੀ ਕੁਰਬਾਨੀ ਦਿੱਤੀ ਸੀ।
ਜੀਓਸੀ ਵੱਲੋਂ ਮੁੱਖ ਮੰਤਰੀ ਦੀ ਪਹਿਲਕਦਮੀਂ ਲਈ ਉਨ੍ਹਾਂ ਦਾ ਸ਼ੁਕਰਾਨਾ ਕੀਤਾ ਗਿਆ ਤੇ ਭਾਰਤੀ ਸੈਨਾ ਨੇ ਇਹ ਭਰੋਸਾ ਦਿਵਾਇਆ ਉਹ ਹਰ ਤਰ੍ਹਾਂ ਦੀ ਘਟਨਾ ਲਈ ਤਿਆਰ ਹਨ।