ਹੈਦਰਾਬਾਦ: ਆਧੁਨਿਕ ਯੁੱਗ 'ਚ ਹਰ ਇਨਸਾਨ ਦੀ ਜ਼ਿੰਦਗੀ ਰਫ਼ਤਾਰ ਨਾਲ ਅੱਗੇ ਵੱਧ ਰਹੀ ਹੈ। ਲੋਕ ਨੌਕਰੀ, ਬਿਜ਼ਨਸ ਤੇ ਕੰਮਕਾਜ ਦੀ ਦੌੜ 'ਚ ਖ਼ੁਦ ਨੂੰ ਹੀ ਭੁੱਲਦੇ ਜਾ ਰਹੇ ਹਨ। ਮਾਨਸਿਕ ਤਣਾਅ ਅਤੇ ਕੰਮ ਦਾ ਜ਼ਿਆਦਾ ਬੋਝ ਸਾਡੀ ਸਿਹਤ ਉੱਤੇ ਸਿੱਧਾ ਅਸਰ ਕਰ ਰਿਹਾ ਹੈ। ਇੱਥੋਂ ਤੱਕ ਕਿ ਇਨਸਾਨ ਦੇ ਤੁਰਨ ਦਾ ਢੰਗ ਵੀ ਬਦਲਣ ਲੱਗਦਾ ਹੈ। ਜਿਵੇਂ-ਜਿਵੇਂ ਸਰੀਰਕ ਬਦਲਾਅ ਹੁੰਦੇ ਹਨ, ਉਸ ਤਰ੍ਹਾਂ ਇਨਸਾਨ ਦੀ ਤੋਰ ਵੀ ਬਦਲਦੀ ਜਾਂਦੀ ਹੈ।
ਖੋਜਕਰਤਾਵਾਂ ਨੇ ਪਾਇਆ ਹੈ ਕਿ ਵਿਅਕਤੀ ਦੇ ਤੁਰਨ ਦਾ ਢੰਗ ਅਤੇ ਸਿਹਤ ਦੋਵੇਂ ਜੁੜੇ ਹੋਏ ਹਨ। ਜੇ ਕੋਈ ਇਨਸਾਨ ਹੌਲੀ ਤੁਰਦਾ ਹੈ ਤਾਂ ਇਹ ਸ਼ਾਇਦ ਸਿਹਤ ਲਈ ਵਧੀਆ ਹੈ, ਪਰ ਜ਼ਿਆਦਾ ਹੌਲੀ ਤੁਰਨ ਵਾਲੇ ਲੋਕਾਂ ਨੂੰ ਭਵਿੱਖ ਵਿੱਚ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਜਰਨਲ ਆਫ਼ ਅਮੇਰੀਕਨ ਗੇਰੀਐਟ੍ਰਿਕਸ ਸੁਸਾਇਟੀ ਵਿੱਚ ਪ੍ਰਕਾਸ਼ਤ ਇਕ ਸਟਡੀ ਮੁਤਾਬਕ, ਜੇ ਕੋਈ ਵਿਅਕਤੀ ਜ਼ਿਆਦਾ ਹੌਲੀ ਤੁਰਦਾ ਹੈ ਤਾਂ ਹੋ ਸਕਦਾ ਹੈ ਕਿ ਭਵਿੱਖ ਵਿੱਚ ਉਹ ਬਿਲਕੁੱਲ ਵੀ ਤੁਰਨ ਦੇ ਕਾਬਿਲ ਨਾ ਹੋਵੇ।
ਅਮਰੀਕਾ ਦੀ ਪਿਟਸਬਰਗ ਯੂਨੀਵਰਸਿਟੀ ਦੇ ਖੋਜਕਰਤਾਵਾਂ ਨੇ ਤੁਰਨ ਦੇ ਸ਼ੁਰੂਆਤੀ ਅਤੇ ਛੋਟੇ ਬਦਲਾਵਾਂ ਨੂੰ ਜਦੋਂ ਬਾਰੀਕੀ ਨਾਲ ਵੇਖਿਆ ਤਾਂ ਉਨ੍ਹਾਂ ਨੇ ਇਨਸਾਨ ਦੇ ਸਰੀਰ 'ਚ ਬਦਲਾਅ ਵੇਖੇ।
ਇਸ ਰਿਸਰਚ ਵਿੱਚ ਪਾਇਆ ਗਿਆ ਕਿ ਭਾਵੇਂ ਤੁਸੀਂ ਹੌਲੀ ਤੁਰਦੇ ਹੋਂ, ਜਾਂ ਜ਼ਿਆਦਾ ਹੌਲੀ ਦੋਹਾਂ ਸਥਿਤੀਆਂ ਵਿੱਚ ਭਵਿੱਖ ਵਿੱਚ ਅਧਰੰਗ ਦੀ ਬੀਮਾਰੀ ਨੂੰ ਖੁੱਲਾ ਸੱਦਾ ਹੀ ਮੰਨਿਆ ਜਾ ਸਕਦਾ ਹੈ। ਰਿਸਰਚ ਵਿੱਚ ਹਿੱਸਾ ਲੈਣ ਵਾਲੇ ਜਿਹੜੇ ਲੋਕ ਤੁਰਨ-ਫਿਰਨ 'ਚ ਅਸਮਰੱਥ ਸਨ, ਉਹਨਾਂ ਵਿੱਚੋਂ ਜ਼ਿਆਦਾਤਰ ਨੂੰ ਸ਼ੂਗਰ, ਮੋਟਾਪਾ, ਗੋਡਿਆਂ ਦਾ ਦਰਦ, ਦਮਾ ਦੀ ਬੀਮਾਰੀ ਸੀ।