ਪਟਨਾ: ਬਿਹਾਰ ਵਿਧਾਨ ਸਭਾ ਚੋਣਾਂ ਦੇ ਪਹਿਲੇ ਗੇੜ ਦੀ ਵੋਟਿੰਗ ਜਾਰੀ ਹੈ। ਬਿਹਾਰ ਦੇ 16 ਜ਼ਿਲ੍ਹਿਆਂ ਦੀ 71 ਸੀਟਾਂ 'ਤੇ ਵੋਟਿੰਗ ਦੀ ਪ੍ਰਕਿਰਿਆ ਚੱਲ ਰਹੀ ਹੈ। ਇਨ੍ਹਾਂ ਵਿਧਾਨ ਸਭਾ ਵਿੱਚ ਸੀਟਾਂ 'ਤੇ ਜਨਤਾ ਆਪਣੀ ਵੋਟ ਦੀ ਵਰਤੋਂ ਕਰਨ ਪਹੁੰਚ ਰਹੇ ਹਨ। ਕੁਲ 1066 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਅੱਜ ਈਵੀਐਮ ਵਿੱਚ ਕੈਦ ਹੋਵੇਗਾ। 3 ਹਜ਼ਾਰ 371 ਮਤਦਾਨ ਕੇਂਦਰਾਂ ਵਿੱਚ ਵੋਟਿੰਗ ਜਾਰੀ ਹੈ।
ਉੱਥੇ ਹੀ ਦੱਸਿਆ ਜਾ ਰਿਹਾ ਹੈ ਕਿ ਰੋਹਤਾਸ ਦੇ ਮਤਦਾਨ ਕੇਂਦਰ ਵਿੱਚ ਸਿਹਤ ਖ਼ਰਾਬ ਹੋਣ ਕਰਕੇ ਇੱਕ ਮਤਦਾਤਾ ਦੀ ਮੌਤ ਹੋ ਗਈ ਹੈ।
ਭਾਜਪਾ ਦੇ ਪੋਲਿੰਗ ਏਜੰਟ ਦੀ ਮੌਤ
ਨਵਾਦਾ ਵਿੱਚ ਹਿਸੂਆ ਦੇ ਪੋਲਿੰਗ ਬੂਥ ਨੰਬਰ 258 ਵਿੱਚ ਪੋਲਿੰਗ ਏਜੰਟ ਦੀ ਮੌਤ ਹੋ ਗਈ ਹੈ। ਭਾਜਪਾ ਦੇ ਪੋਲਿੰਗ ਏਜੰਟ ਕ੍ਰਿਸ਼ਣ ਸਿੰਘ ਦੀ ਹਾਰਟ ਅਟੈਕ ਨਾਲ ਮੌਤ ਹੋ ਗਈ ਹੈ।
ਸ਼੍ਰੋਯਸੀ ਨੇ ਕੀਤਾ ਮਤਦਾਨ
- ਜਮੁਈ ਤੋਂ ਸਾਬਕਾ ਸਾਂਸਦ ਪੁਤੁਲ ਸਿੰਘ ਤੇ ਸਾਬਕਾ ਕੇਂਦਰੀ ਮੰਤਰੀ ਦਿਗਵਿਜੈ ਸਿੰਘ ਦੀ ਧੀ ਨੇ ਮਤਦਾਨ ਕੀਤਾ।
- ਬਿਹਾਰ ਵਿਧਾਨ ਸਭਾ ਚੋਣਾਂ ਦੇ ਪਹਿਲੇ ਗੇੜੇ ਵਿੱਚ ਸਵੇਰੇ 9 ਵਜੇ ਤੱਕ 6.74 ਫ਼ੀਸਦੀ ਮਤਦਾਨ ਦਰਜ ਹੋਇਆ ਹੈ।
ਜਮੁਈ 'ਚ ਮਤਦਾਨ ਜਾਰੀ
ਜਮੁਈ ਜ਼ਿਲ੍ਹੇ ਵਿੱਚ ਸਖ਼ਤ ਸੁਰੱਖਿਆ ਦੇ ਤਹਿਤ ਮਤਦਾਨ ਜਾਰੀ ਹੈ।
ਇਸ ਦੇ ਨਾਲ ਹੀ ਬਿਹਾਰ ਦੇ ਗਯਾ ਸ਼ਹਿਰ ਦੇ ਸਵਰਾਜਪੁਰੀ ਰੋਡ 'ਤੇ ਮਹਿਲਾ ਵੋਟਰਾਂ ਨੇ ਹੰਗਾਮਾ ਕੀਤਾ। ਇਹ ਹੰਗਾਮਾ ਔਰਤਾਂ ਨੇ 133 ਬੂਥ ਨੰਬਰ ਵਿੱਚ ਕੀਤਾ।
ਬਿਹਾਰ ਦੇ ਮੰਤਰੀ ਸਾਈਕਲ 'ਤੇ ਵੋਟ ਪਾਉਣ ਪਹੁੰਚੇ
ਬਿਹਾਰ ਦੇ ਮੰਤਰੀ ਪ੍ਰੇਮ ਕੁਮਾਰ ਗਯਾ ਵਿੱਚ ਆਪਣਾ ਵੋਟ ਪਾਉਣ ਸਾਈਕਲ 'ਤੇ ਪਹੁੰਚੇ ਹਨ।
ਦੱਸ ਦਈਏ, 16 ਜ਼ਿਲ੍ਹਿਆਂ ਵਿੱਚ 9 ਵਜੇ ਤੱਕ ਕੁਲ 5.32% ਵੋਟਿੰਗ ਹੋਈ ਹੈ।
ਪਟਨਾ ਵਿੱਚ ਸਵੇਰੇ 9 ਵਜੇ ਤੱਕ 5.51% ਤੱਕ ਹੋਵੇਗਾ ਮਤਦਾਨ
ਸਵੇਰੇ 8 ਵਜੇ ਤੱਕ ਪਟਨਾ ਵਿੱਚ 4 ਫ਼ੀਸਦੀ ਮਤਦਾਨ ਹੋਇਆ
ਪਟਨਾ ਵਿੱਚ 4 ਵਿਧਾਨ ਸਭਾ ਸੀਟਾਂ 'ਤੇ ਵੋਟਿੰਗ ਜਾਰੀ ਹੈ।