ETV Bharat / bharat

ਬਿਹਾਰ ਚੋਣਾਂ: ਚੋਣ ਕਮਿਸ਼ਨ ਦੇ ਦਾਅਵਿਆਂ ਦੀ ਖੁੱਲ੍ਹੀ ਪੋਲ, ਇੱਕੋ ਸਮੇਂ ਕਈ ਜ਼ਿਲ੍ਹਿਆਂ ਵਿੱਚ ਦਰਜਨਾਂ EVM ਖਰਾਬ - ਬਿਹਾਰ ਵਿਧਾਨ ਸਭਾ ਚੋਣਾਂ

ਜਮੂਈ ਨਾਲ ਲੱਗਦੇ ਕਈ ਜ਼ਿਲ੍ਹਿਆਂ ਦੇ ਪੋਲਿੰਗ ਸਟੇਸ਼ਨਾਂ 'ਤੇ ਖਰਾਬ ਈਵੀਐਮ ਕਾਰਨ ਵੋਟਿੰਗ ਅਜੇ ਸ਼ੁਰੂ ਨਹੀਂ ਹੋਈ ਹੈ, ਇਸ ਲਈ ਕਈ ਥਾਵਾਂ 'ਤੇ ਘੰਟਿਆਂ ਬਾਅਦ ਵੋਟਿੰਗ ਸ਼ੁਰੂ ਹੋਈ। ਇਸ ਦੌਰਾਨ ਵੋਟਰਾਂ ਨੂੰ ਇੰਤਜ਼ਾਰ ਕਰਨਾ ਪਿਆ।

ਬਿਹਾਰ ਚੋਣਾਂ: ਚੋਣ ਕਮਿਸ਼ਨ ਦੇ ਦਾਅਵਿਆਂ ਦੀ ਖੁੱਲ੍ਹੀ ਪੋਲ, ਇੱਕੋ ਸਮੇਂ ਕਈ ਜ਼ਿਲ੍ਹਿਆਂ ਵਿੱਚ ਦਰਜਨਾਂ EVM ਖਰਾਬ

author img

By

Published : Oct 28, 2020, 11:14 AM IST

ਪਟਨਾ / ਜਮੂਈ: ਬਿਹਾਰ ਵਿਧਾਨ ਸਭਾ ਚੋਣਾਂ ਦੇ ਪਹਿਲੇ ਪੜਾਅ ਵਿੱਚ ਮੱਤਦਾਨ ਜਾਰੀ ਹੈ। ਉੱਥੇ ਹੀ ਸੂਬੇ ਦੇ ਕਈ ਜ਼ਿਲ੍ਹਿਆਂ ਵਿੱਚ ਈਵੀਐਮ ਮਸ਼ੀਨਾਂ ਦੇ ਖਰਾਬ ਹੋਣ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਹਨ। ਇਸ ਦੇ ਨਾਲ ਹੀ ਜਮੂਈ ਜ਼ਿਲ੍ਹੇ ਵਿੱਚ ਆਦਰਸ਼ ਪੋਲਿੰਗ ਸਟੇਸ਼ਨ ਨੰਬਰ 192 ਅਤੇ ਝਾਝਾ ਵਿਧਾਨ ਸਭਾ ਹਲਕੇ ਅਧੀਨ ਆਉਂਦੇ ਨਿਆਗਾਓ ਬੂਥ ਨੰਬਰ 99 ਸਣੇ ਦਰਜਨਾਂ ਥਾਵਾਂ 'ਤੇ ਈ.ਵੀ.ਐੱਮ. ਖਰਾਬ ਹੋਣ ਕਾਰਨ ਕਈ ਘੰਟੇ ਮੱਤਦਾਨ ਪ੍ਰਭਾਵਿਤ ਰਿਹਾ। ਇਸ ਦੌਰਾਨ ਆਦਰਸ਼ ਪੋਲਿੰਗ ਸਟੇਸ਼ਨ ਹਾਈ ਸਕੂਲ ਵਿੱਚ ਵੋਟਰਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਖ਼ਿਲਾਫ਼ ਹੰਗਾਮਾ ਕੀਤਾ।

ਪੇਂਡੂ ਖੇਤਰਾਂ ਵਿੱਚ ਵੋਟਰਾਂ ਦੀਆਂ ਲੰਬੀਆਂ ਕਤਾਰਾਂ

ਵੋਟਿੰਗ ਦੇ ਪਹਿਲੇ ਪੜਾਅ ਦੌਰਾਨ ਜ਼ਿਲ੍ਹੇ ਦੇ ਸਾਰੇ ਇਲਾਕਿਆਂ ਵਿੱਚ ਵੋਟਰਾਂ ਦੀਆਂ ਲੰਬੀਆਂ ਲਾਈਨਾਂ ਲੱਗੀਆਂ ਸਨ। ਸਵੇਰ ਤੋਂ ਹੀ ਲੋਕ ਸਾਰੇ ਕੰਮ ਛੱਡ ਵੋਟ ਪਾਉਣ ਦੇ ਲਈ ਆਏ ਸਨ। ਪਰ ਈਵੀਐਮ ਦੀ ਮਾੜੀ ਵਿਵਸਥਾ ਕਾਰਨ ਬਹੁਤ ਸਾਰੀਆਂ ਥਾਵਾਂ 'ਤੇ ਪੋਲਿੰਗ ਸਟੇਸ਼ਨ ਵਿੱਚ ਵਿਘਨ ਪਿਆ ਰਿਹਾ। ਹਾਲਾਂਕਿ, ਇਸ ਮਿਆਦ ਦੌਰਾਨ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮਾੜੇ ਈਵੀਐਮ ਬਦਲ ਦਿੱਤੇ ਗਏ। ਜਿਸ ਤੋਂ ਬਾਅਦ ਵੋਟਿੰਗ ਦੀ ਪ੍ਰਕਿਰਿਆ ਸੁਚਾਰੂ ਢੰਗ ਨਾਲ ਸ਼ੁਰੂ ਕੀਤੀ ਗਈ।

ਇੱਥੇ ਵੀ ਮਿਲੀ ਖਰਾਬ EVM ਦੀ ਸ਼ਿਕਾਇਤ

  • ਬਾਂਕਾ ਦੇ ਕੇਟੋਰੀਆ ਦੇ ਬੂਥ ਨੰਬਰ 14 ਵਿਖੇ EVM ਖ਼ਰਾਬ ਹੋਣ ਕਾਰਨ ਪੂਰਾ ਸੈੱਟ ਬਦਲਿਆ ਗਿਆ। ਉਸੇ ਸਮੇਂ ਬੂਥ ਨੰਬਰ 65 ਅਤੇ 21 'ਤੇ ਸਿਰਫ ਵੀ.ਵੀ.ਪੈਟ. ਬਦਲਾਅ ਕੀਤੇ ਗਏ। ਕਟੋਰੀਆ ਦੇ ਬੂਥ ਨੰਬਰ 76 ਪੰਚਾਇਤ ਭਵਨ ਕਟੌਨ ਵਿੱਚ ਅੱਧੇ ਘੰਟੇ ਲਈ ਪੋਲਿੰਗ ਠੱਪ ਰਹੀ, ਪਰ ਹੁਣ ਵੋਟਾਂ ਪੈਣੀਆਂ ਸ਼ੁਰੂ ਹੋ ਗਈਆਂ ਹਨ।
  • ਭੋਜਪੁਰ ਦੇ ਰਾਜੇਂ ਵਿਖੇ ਵੀ ਈ.ਵੀ.ਐਮ. ਖਰਾਬ ਹੋਣ ਦੀ ਸ਼ਿਕਾਇਤ ਮਿਲੀ ਸੀ। ਬੂਥ ਨੰਬਰ 82 ਹਾਈ ਸਕੂਲ ਨਵਾਂਡਾ ਵਿੱਚ ਅਜੇ ਤੱਕ ਪੋਲਿੰਗ ਸ਼ੁਰੂ ਨਹੀਂ ਹੋਈ ਹੈ। 15 ਬੂਥਾਂ ਤੋਂ ਈ.ਵੀ.ਐਮ. ਖਰਾਬ ਹੋਣ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਹਨ।
  • ਗਿਆ ਦੇ ਇਮਾਮਗੰਜ ਵਿਧਾਨ ਸਭਾ ਹਲਕੇ ਦੇ ਬੂਥ ਨੰਬਰ 14-15 ਵਿੱਚ EVM ਖਰਾਬ ਹੋਣ ਕਾਰਨ ਪੋਲਿੰਗ ਵਿੱਚ ਵਿਘਨ ਪਿਆ। ਨਾਲ ਹੀ ਕੁਰੱਠਾ ਵਿਧਾਨ ਸਭਾ ਹਲਕੇ ਦੇ ਬੂਥ ਨੰਬਰ 212 ਵਿੱਚ ਵੀ ਮਾੜੇ ਈਵੀਐਮ ਕਾਰਨ ਵੋਟਿੰਗ ਬੰਦ ਕਰ ਦਿੱਤੀ ਗਈ।
  • ਗਿਆ ਦੇ ਉੱਤਰੀ ਵਿਧਾਨ ਸਭਾ ਦੇ ਪੋਲਿੰਗ ਸਟੇਸ਼ਨ ਨੰਬਰ 71 'ਤੇ ਈਵੀਐਮ ਖਰਾਬ ਹੋਣ ਦੀ ਖਬਰ ਮਿਲੀ ਹੈ।
  • ਰੋਹਤਾਸ ਦੀ ਡੇਹਰੀ ਵਿਧਾਨ ਸਭਾ ਦੇ ਮਾਡਲ ਬੂਥ ਨੰਬਰ 240 ਈ.ਵੀ.ਐਮ. ਵਿੱਚ ਖਰਾਬ ਹੋਣ ਕਾਰਨ ਪੋਲਿੰਗ ਸ਼ੁਰੂ ਨਹੀਂ ਕੀਤੀ ਗਈ ਹੈ।
  • ਬਾਂਕਾ ਦੀ ਅਮਰਪੁਰ ਅਸੈਂਬਲੀ ਦੇ ਬੂਥਾਂ 129 ਅਤੇ 132 ਤੇ ਵੀ ਈਵੀਐਮ ਖਰਾਬ ਹੋਣ ਦੀ ਖ਼ਬਰ ਮਿਲੀ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.