ETV Bharat / bharat

ਅਜਿਹਾ ਪਿੰਡ ਜਿਥੇ ਹਰ ਥਾਂ ਰਹਿੰਦੇ ਹਨ ਤੀਰਅੰਦਾਜ਼ੀ ਦੇ ਉਸਤਾਦ - ਜਯੰਤੀਲਾਲ ਨਨੋਮਾ

1995 ਵਿੱਚ ਜਯੰਤੀ ਲਾਲ ਨੇ ਤੀਰਅੰਦਾਜ਼ੀ ਸ਼ੁਰੂ ਕੀਤੀ ਸੀ। ਸਾਲ 2006 'ਚ ਦੇਸ਼ ਲਈ ਉਨ੍ਹਾਂ ਪਹਿਲਾਂ ਮੈਡਲ ਜਿੱਤਿਆ ਸੀ। ਇਸ ਤੋਂ ਬਾਅਦ ਵੀ ਉਹ ਲਗਾਤਾਰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪ੍ਰਤਿਯੋਗਿਤਾਵਾਂ 'ਚ ਦੇਸ਼ ਦਾ ਸਿਰ ਮਾਣ ਨਾਲ ਉੱਚਾ ਕਰਦੇ ਰਹੇ। ਇਸ ਤੋਂ ਬਾਅਦ ਭਾਰਤੀ ਤੀਰਅੰਦਾਜ਼ੀ ਟੀਮ ਦੇ ਕੋਚ ਵੀ ਰਹੇ ਅਤੇ ਖੇਡ ਅਧਿਕਾਰੀ ਦੇ ਤੌਰ 'ਤੇ ਵੀ ਉਨ੍ਹਾਂ ਦਾ ਯੋਗਦਾਨ ਬੇਮਿਸਾਲ ਰਿਹਾ।

ਅਜਿਹਾ ਪਿੰਡ ਜਿਥੇ ਹਰ ਥਾਂ ਰਹਿੰਦੇ ਹਨ ਤੀਰਅੰਦਾਜ਼ੀ ਦੇ ਉਸਤਾਦ

author img

By

Published : Oct 2, 2020, 11:33 AM IST

ਰੋਹਤਕ: ਹੱਥਾਂ ਵਿੱਚ ਤੀਰ-ਕਮਾਨ ਅਤੇ ਨਿਸ਼ਾਨੇ 'ਤੇ ਨਜ਼ਰ, ਆਦਿਵਾਸੀ ਬਾਹੁਲਤਾ ਵਾਲੇ ਡੁੰਗਰਪੁਰ ਜਿਲ੍ਹੇ ਦੇ ਬਿਲੜੀ ਪਿੰਡ ਦੀ ਪਛਾਣ ਇਨ੍ਹਾਂ ਕੁਝ ਤੀਰਅੰਦਾਜ਼ਾਂ ਨਾਲ ਹੁੰਦੀ ਹੈ। ਪਿੰਡ ਵਿੱਚ 1 ਅੰਤਰਰਾਸ਼ਟਰੀ, 30 ਰਾਸ਼ਟਰੀ ਅਤੇ 20 ਤੋਂ ਵੱਧ ਰਾਜ ਪਧੱਰੀ ਤੀਰਅੰਦਾਜ਼ ਰਹਿੰਦੇ ਹਨ। ਪੁੱਤਰ ਹੀ ਨਹੀਂ ਪਿੰਡ ਦੀਆਂ ਧੀਆਂ ਵੀ ਘੱਟ ਨਹੀਂ ਹਨ।

ਕੁਝ ਪਰਿਵਾਰਾਂ 'ਚ ਤਾਂ ਸਾਰੇ ਭੈਣ-ਭਰਾ ਤੀਰਅੰਦਾਜ਼ੀ ਕਰਦੇ ਹਨ। ਮਨੀਸ਼ ਨਨੋਮਾ ਦੇ ਨਾਲ ਹੀ ਉਨ੍ਹਾਂ ਦੇ ਦੋਵੇ ਭਰਾ ਵਿਨੋਦ ਤੇ ਪੰਕਜ ਵੀ ਰਾਸ਼ਟਰੀ ਤੀਰਅੰਦਾਜ਼ ਹਨ। ਪਿੰਡ ਦੀ ਹੀ ਕਾਂਤਾ ਕਟਾਰਾ ਨੇ 1997 'ਚ ਰਾਸ਼ਟਰੀ ਪਧੱਰ 'ਤੇ ਗੋਲਡ ਜਿੱਤਿਆ, ਅਭਿਸ਼ੇਰ ਨਨੋਮਾ ਨੇ 4 ਗੋਲਡ ਹਾਸਲ ਕੀਤੇ। ਮਨੀਸ਼ ਨਨੋਮਾ ਰਾਸ਼ਟਰੀ ਪਧੱਰ 'ਤੇ 1 ਤੇ ਰਾਜ ਪਧੱਰ 'ਚ 4 ਗੋਲਡ ਜਿੱਤ ਚੁੱਕਿਆ ਹੈ। ਇਸ ਤੋਂ ਇਲਾਵਾ ਵੀ ਕਈ ਖਿਡਾਰੀ ਰਾਸ਼ਟਰੀ ਤੇ ਰਾਜ ਪਧੱਰ 'ਤੇ ਕਈ ਪ੍ਰਤਿਯੋਗਤਾਵਾਂ 'ਚ ਮੈਡਲ ਜਿੱਤ ਚੁੱਕੇ ਹਨ।

ਅਜਿਹਾ ਪਿੰਡ ਜਿਥੇ ਹਰ ਥਾਂ ਰਹਿੰਦੇ ਹਨ ਤੀਰਅੰਦਾਜ਼ੀ ਦੇ ਉਸਤਾਦ

ਇਹ ਖਿਡਾਰੀ 5 ਕਿਲੋਮੀਟਰ ਦੂਰ ਸ਼ਹਿਰ 'ਚ ਸਥਿਤ ਸਪੋਰਟਸ ਕੰਪਲੈਕਸ ਜਾਂ ਫਿਰ ਪਿੰਡ ਦੇ ਖੇਤਾਂ 'ਚ ਹੀ ਅਭਿਆਸ ਕਰਦੇ ਹਨ। ਇਨ੍ਹਾਂ ਨੂੰ ਅੰਤਰਰਾਸ਼ਟਰੀ ਤੀਰਅੰਦਾਜ਼ ਅਤੇ 3 ਵਾਰ ਭਾਰਤੀ ਤੀਰਅੰਦਾਜ਼ੀ ਟੀਮ ਦੇ ਕੋਚ ਰਹਿ ਚੁੱਕੇ ਜਯੰਤੀਲਾਲ ਨਨੋਮਾ ਨੇ ਬਹੁਤ ਸਿਖਲਾਈ ਦਿੱਤੀ ਸੀ। ਹਾਲਾਂਕਿ ਇਸ ਸਾਲ ਇੱਕ ਸੜਕ ਦੁਰਘਟਨਾ 'ਚ ਜਯੰਤੀਲਾਲ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਹਨ।

1995 ਵਿੱਚ ਜਯੰਤੀ ਲਾਲ ਨੇ ਤੀਰਅੰਦਾਜ਼ੀ ਸ਼ੁਰੂ ਕੀਤੀ ਸੀ। ਸਾਲ 2006 'ਚ ਦੇਸ਼ ਲਈ ਉਨ੍ਹਾਂ ਪਹਿਲਾਂ ਮੈਡਲ ਜਿੱਤਿਆ ਸੀ। ਇਸ ਤੋਂ ਬਾਅਦ ਵੀ ਉਹ ਲਗਾਤਾਰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪ੍ਰਤਿਯੋਗਿਤਾਵਾਂ 'ਚ ਦੇਸ਼ ਦਾ ਸਿਰ ਮਾਣ ਨਾਲ ਉੱਚਾ ਕਰਦੇ ਰਹੇ। ਇਸ ਤੋਂ ਬਾਅਦ ਭਾਰਤੀ ਤੀਰਅੰਦਾਜ਼ੀ ਟੀਮ ਦੇ ਕੋਚ ਵੀ ਰਹੇ ਅਤੇ ਖੇਡ ਅਧਿਕਾਰੀ ਦੇ ਤੌਰ 'ਤੇ ਵੀ ਉਨ੍ਹਾਂ ਦਾ ਯੋਗਦਾਨ ਬੇਮਿਸਾਲ ਰਿਹਾ।

ਕਿਸੇ ਦੇ ਘਰਵਾਲਿਆਂ ਨੇ ਮਜ਼ਦੂਰੀ ਕਰ ਤਾਂ ਕਿਸੇ ਨੇ ਸਕਾਲਰਸ਼ਿਪ ਤੋਂ ਤੀਰ ਖਰੀਦੇ ਹਨ। ਕਹਿੰਦੇ ਹਨ, ਥੋੜਾ ਮੰਹਿਗਾ ਧਨੁਸ਼ ਮਿਲ ਜਾਏ, ਫਿਰ ਦੇਖੋ ਕਮਾਲ। ਖੁਦ ਜਯੰਤੀਲਾਲ ਨੇ 2006 'ਚ ਉਧਾਰੀ ਦੇ ਧਨੁਸ਼ ਨਾਲ ਵਰਲਡ ਚੈਂਪੀਅਨਸ਼ਿਪ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ। 10 ਤੋਂ ਵਧੇਰੇ ਅੰਤਰ ਰਾਸ਼ਟਰੀ ਅਤੇ ਰਾਸ਼ਟਰੀ ਪੱਧਰ 'ਤੇ 30 ਤੋਂ ਵੱਧ ਮੈਡਲ ਜੀਤੇ।

ਜਯੰਤੀ ਲਾਲ ਕਿਹਾ ਕਰਦੇ ਸਨ ਕਿ ਤੀਰਅੰਦਾਜ਼ੀ ਜਨੂੰਨ ਹੈ। ਖਿਡਾਰੀਆਂ 'ਚ ਜਿੱਤ ਦਾ ਜਜ਼ਬਾ ਹੈ। ਬੱਸ ਇੱਕ ਐਕਡਮੀ ਦੀ ਜ਼ਰੂਰਤ ਹੈ ਤਾਂ ਜੋ ਇਨ੍ਹਾਂ ਦੇ ਹੌਂਸਲਿਆਂ ਨੂੰ ਨਵੀਂ ਉਡਾਣ ਮਿਲ ਸਕੇ।

ਖਿਡਾਰੀਆਂ ਦਾ ਜਿੱਤਿਆ ਹੋਇਆ ਹਰ ਤਮਗਾ ਉਨ੍ਹਾਂ ਦੇ ਚਿਹਰੇ ਦੀ ਚਮਕ ਵਧਾਉਂਦਾ ਹੈ ਨਵੀਂ ਮੰਜ਼ਿਲ ਦੇ ਲਈ ਨਵਾਂ ਰਾਹ ਸੁਝਾਦਾ ਹੈ। ਉਹ ਇਥੇ ਹੀ ਨਹੀਂ ਰੁਕਣਾ ਚਾਹੁੰਦੇ। ਤੀਰਅੰਦਾਜ਼ੀ ਨਾਲ ਕਾਮਯਾਬੀ ਦਾ ਨਵਾਂ ਅਸਮਾਨ ਵਿਨ੍ਹਣਾ ਚਾਹੁੰਦੇ ਹਨ। ਤੀਰਅੰਦਾਜ਼ੀ ਖੇਡ ਲਈ ਜਯੰਤੀਲਾਲ ਨਨੋਮਾ ਦਾ ਯੋਗਦਾਨ ਉਨ੍ਹਾਂ ਦੀ ਪ੍ਰਾਪਤੀਆਂ ਤੋਂ ਕਈ ਉਪਰ ਸੀ। ਕਈ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪ੍ਰਤਿਯੋਗਤਾਵਾਂ ਵਿੱਚ ਮੈਡਲ ਜਿੱਤਣਾ ਅਤੇ ਤਿੰਨ ਵਾਰ ਭਾਰਤੀ ਤੀਰਅੰਦਾਜ਼ੀ ਟੀਮ ਦਾ ਕੋਚ ਬਣਨਾ ਉਨ੍ਹਾਂ ਦੀਆਂ ਵੱਡੀਆਂ ਪ੍ਰਾਪਤੀਆਂ ਕਹੀਆਂ ਜਾ ਸਕਦੀਆਂ ਹਨ। ਪਰ ਇਨ੍ਹਾਂ ਸਾਰੀਆਂ ਪ੍ਰਾਪਤੀਆਂ ਤੋਂ ਵੀ ਉੱਤੇ ਸੀ ਤਾਂ ਉਹ ਇਹ ਕਿ ਉਹ ਦੇਸ਼ ਲਈ ਇੱਕ ਸਫ਼ਲ ਤੀਰਅੰਦਾਜ਼ਾਂ ਦੀ ਫੌਜ ਤਿਆਰ ਕਰਨਾ ਚਾਹੁੰਦੇ ਸਨ।

ਉਹ ਆਪਣਿਆਂ ਕੋਸ਼ਿਸ਼ਾਂ 'ਚ ਕਾਫ਼ੀ ਹੱਦ ਤੱਕ ਸਫ਼ਲ ਵੀ ਰਹੇ, ਪਰ ਉਨ੍ਹਾਂ ਦੀ ਅਚਾਨਕ ਮੌਤ ਨਾਲ ਇੱਕ ਬਹੁਤ ਵੱਡਾ ਪਾੜ ਪੈ ਗਿਆ ਹੈ, ਜਿਸ ਦੀ ਭਰਪਾਈ ਅਗਲੇ ਕਈ ਦਹਾਕਿਆਂ ਤੱਕ ਨਹੀਂ ਹੋ ਸਕਦੀ। ਹੁਣ ਜਯੰਤੀਲਾਲ ਦੇ ਸਪਨੇ ਨੂੰ ਪੂਰਾ ਕਰਨ ਦੀ ਜਿੰਮੇਵਾਰੀ ਉਨ੍ਹਾਂ ਮਜਬੂਤ ਮੋਢਿਆ 'ਤੇ ਹੈ ਜਿਨ੍ਹਾਂ ਨੂੰ ਕਦੇ ਖੁਦ ਉਨ੍ਹਾਂ ਧਨੁਸ਼ ਫੜ੍ਹਾ ਕੇ ਨਿਸ਼ਾਨਾਂ ਲਗਾਣਾ ਸਿਖਾਇਆ ਸੀ। ਸ਼ਾਇਦ ਇਹ ਹੀ ਉਨ੍ਹਾਂ ਲਈ ਇੱਕ ਸੱਚੀ ਸ਼ਰਧਾਂਜਲੀ ਹੋਵੇਗੀ।

ETV Bharat Logo

Copyright © 2025 Ushodaya Enterprises Pvt. Ltd., All Rights Reserved.