ETV Bharat / bharat

ਪੁਲਿਸ ਕਾਰਵਾਈ ਦੀ ਵਿਕਾਸ ਦੂਬੇ ਨੂੰ ਪਹਿਲਾ ਤੋਂ ਸੀ ਜਾਣਕਾਰੀ, ਸ਼ੱਕ ਦੇ ਘੇਰੇ 'ਚ ਕਾਨਪੁਰ ਪੁਲਿਸ - police operation in kanpur

ਕਾਨਪੁਰ 'ਚ 8 ਪੁਲਿਸ ਮੁਲਾਜ਼ਮਾਂ ਦੇ ਕਤਲ ਮਾਮਲੇ 'ਚ ਸੂਬਾ ਸਰਕਾਰ ਵੱਲੋਂ ਸਖ਼ਤੀ ਨਾਲ ਕਾਰਵਾਈ ਕੀਤੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ਉਸ ਇਲਾਕੇ ਦੇ ਚੌਬੇਪੁਰ ਥਾਣੇ 'ਤੇ ਜਾਂਚ ਬੈਠਾ ਦਿੱਤੀ ਗਈ ਹੈ। ਅਜਿਹਾ ਕਰਨ ਦਾ ਮੁੱਖ ਟੀਚਾ ਵਿਕਾਸ ਦੇ ਜਾਸੂਸ ਨੂੰ ਲੱਭਣਾ ਹੈ ਜੋ ਪੁਲਿਸ 'ਚ ਰਹਿ ਕੇ ਉਨ੍ਹਾਂ ਦੀ ਸਾਰੀ ਜਾਣਕਾਰੀ ਮੁਲਜ਼ਮ ਨੂੰ ਦੇ ਰਿਹਾ ਹੈ।

'ਜਾਸੂਸਾਂ' ਦੀ ਭਾਲ ਲਈ ਚੌਬੇਪੁਰ ਥਾਣੇ 'ਤੇ ਬੈਠੀ ਜਾਂਚ

author img

By

Published : Jul 5, 2020, 3:31 PM IST

ਕਾਨਪੁਰ: 8 ਪੁਲਿਸ ਮੁਲਾਜ਼ਮਾਂ ਦੇ ਕਤਲ ਤੋਂ ਬਾਅਦ ਇਲਾਕੇ ਦੇ ਚੌਬੇਪੁਰ ਥਾਣੇ 'ਤੇ ਜਾਂਚ ਬੈਠਾ ਦਿੱਤੀ ਗਈ ਹੈ। ਦੱਸਣਯੋਗ ਹੈ ਕਿ ਅਜਿਹਾ ਇਸ ਲਈ ਕੀਤਾ ਜਾ ਰਿਹਾ ਹੈ ਤਾਂ ਜੋ ਪੁਲਿਸ ਨੂੰ ਪਤਾ ਲਗੇ ਕਿ ਆਖ਼ਿਰ 'ਚ ਬਦਮਾਸ਼ਾਂ ਦਾ ਜਾਸੂਸ ਕੌਣ ਹੈ। ਸਾਰੇ ਥਾਣੇ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਕਿਹੜੇ-ਕਿਹੜੇ ਪੁਲਿਸ ਵਾਲੇ ਵਿਕਾਸ ਦੂਬੇ ਲਈ ਕੰਮ ਕਰਦੇ ਸਨ।

ਤਿੰਨ ਥਾਣਿਆਂ ਦੀ ਫੋਰਸ ਵਿਕਾਸ ਦੇ ਘਰ ਛਾਪੇਮਾਰੀ ਕਰਨ ਗਈ, ਪਰ ਇਸ ਬਾਰੇ ਸਾਰੀ ਜਾਣਕਾਰੀ ਵਿਕਾਸ ਨੂੰ ਪਹਿਲਾ ਤੋਂ ਹੀ ਸੀ। ਵਿਕਾਸ ਨੇ ਪੁਲਿਸ ਮੁਲਾਜ਼ਮਾਂ ਦੀ ਘੇਰਾਬੰਦੀ ਕਰਕੇ ਉਨ੍ਹਾਂ ਦਾ ਕਤਲ ਕਰ ਦਿੱਤਾ। ਵਿਕਾਸ ਨਾਲ ਮਿਲੇ ਹੋਣ ਦੇ ਸ਼ੱਕ 'ਚ ਚੌਬੇਪੁਰ ਥਾਣੇ ਦੇ ਇੰਚਾਰਜ ਵਿਨੈ ਤਿਵਾੜੀ ਨੂੰ ਮੁਅੱਤਲ ਕਰ ਦਿੱਤਾ ਗਿਆ। ਸੋਸ਼ਲ ਮੀਡੀਆ 'ਤੇ ਵੀ ਵਿਕਾਸ ਦੂਬੇ ਦਾ ਸਮਰਥਨ ਕਰਨ ਵਾਲਿਆਂ 'ਤੇ ਵੀ ਪੁਲਿਸ ਨੇ 'ਡੰਡਾ' ਚਲਾਇਆ ਹੈ।

ਦਯਾਸ਼ੰਕਰ ਦੀ ਗ੍ਰਿਫਤਾਰੀ ਨਾਲ ਹੋਏ ਕਈ ਖੁਲਾਸੇ

ਇਸ ਤੋਂ ਪਹਿਲਾ ਬੀਤੀ ਰਾਤ ਇੱਕ ਛਾਪੇਮਾਰੀ ਦੌਰਾਨ ਪੁਲਿਸ ਨੇ ਵਿਕਾਸ ਦੂਬੇ ਦੇ ਸਾਥੀ ਦਯਾਸ਼ੰਕਰ ਅਗਨੀਹੋਤਰੀ ਨੂੰ ਗ੍ਰਿਫਤਾਰ ਕੀਤਾ। ਦਯਾਸ਼ੰਕਰ ਅਗਨੀਹੋਤਰੀ ਤੋਂ ਪੁੱਛਗਿੱਛ ਦੌਰਾਨ ਕਈ ਅਹਿਮ ਗੱਲਾਂ ਸਾਹਮਣੇ ਆਈਆਂ ਹਨ। ਦਯਾਸ਼ੰਕਰ ਨੇ ਦੱਸਿਆ ਕਿ ਵਿਕਾਸ ਦੂਬੇ ਵੱਡੇ ਪੱਧਰ ‘ਤੇ ਨੈੱਟਵਰਕ ਕਰਕੇ ਆਪਣਾ ਗਿਰੋਹ ਚਲਾਉਂਦਾ ਸੀ। ਪੁਲਿਸ ਦੀ ਗ੍ਰਿਫਤ ਤੋਂ ਬਚੇ ਰਹਿਣ ਲਈ ਤੇ ਚਕਮਾ ਦੇਣ ਲਈ ਵਿਕਾਸ ਦੂਬੇ ਫੋਨ ਦਾ ਵੀ ਇਸਤੇਮਾਲ ਨਹੀਂ ਕਰਦਾ ਸੀ। ਵਿਕਾਸ ਨੂੰ ਜੇ ਕਿਸੇ ਨੂੰ ਡਰਾਉਣਾ ਹੁੰਦਾ ਸੀ ਤਾਂ ਉਹ ਆਪਣੇ ਬੰਦੇ ਹੱਥ ਸੂਚਨਾ ਭੇਜ ਕੇ ਧਮਕਾਉਂਦਾ ਸੀ।

ਪੁਲਿਸ ਦੀ ਪਹੁੰਚ ਤੋਂ ਦੂਰ

500 ਫੋਨਾਂ ਨੂੰ 48 ਘੰਟਿਆਂ ਵਿੱਚ ਨਿਗਰਾਨੀ ਹੇਠ ਰੱਖਣ ਦੇ ਬਾਵਜੂਦ ਪੁਲਿਸ ਨੂੰ ਵਿਕਾਸ ਦੂਬੇ ਬਾਰੇ ਕੋਈ ਖ਼ਾਸ ਸੁਰਾਗ ਨਹੀਂ ਮਿਲਿਆ ਹੈ। ਵਿਕਾਸ ਦੂਬੇ ਦਾ ਆਪਣਾ ਸਥਾਨਕ ਨੈਟਵਰਕ ਬਹੁਤ ਹੀ ਮਜਬੂਤ ਹੈ, ਉਸ ਨੇ ਪਿੰਡ ਤੇ ਖੇਤਰ 'ਚ ਆਪਣੇ ਜਾਸੂਸ ਫੈਲਾ ਰੱਖੇ ਹਨ। ਕੁਝ ਵੀ ਘਟਨਾ ਹੋਣ ਤੋਂ ਪਹਿਲਾ ਹੀ ਉਸ ਦੀ ਸੂਚਨਾ ਵਿਕਾਸ ਦੇ ਬੰਦੇ ਤੱਕ ਪਹੁੰਚ ਜਾਂਦੀ ਹੈ ਤੇ ਫਿਰ ਉਹ ਬੰਦਾ ਅੱਗੇ ਵਿਕਾਸ ਤੱਕ ਉਹ ਸੂਚਨਾ ਪਹੁੰਚਾਉਦਾ ਹੈ।

ਕੀ ਹੈ ਮਾਮਲਾ ?

ਦੱਸਣਯੋਗ ਹੈ ਕਿ ਵਿਕਾਸ ਦੂਬੇ ਤੇ ਉਸ ਦੇ ਸਾਥੀਆਂ ਨੇ ਪਿਛਲੇ ਦਿਨੀਂ ਕਾਨਪੁਰ 'ਚ 8 ਪੁਲਿਸ ਮੁਲਾਜ਼ਮਾਂ ਦਾ ਕਤਲ ਕੀਤਾ ਅਤੇ 6 ਨੂੰ ਗੰਭੀਰ ਜ਼ਖਮੀ ਕਰ ਦਿਤਾ ਸੀ। ਇਸ ਮਗਰੋਂ ਉਨ੍ਹਾਂ ਨੇ ਪੰਜ ਪੁਲਿਸ ਮੁਲਾਜ਼ਮਾਂ ਕੋਲੋਂ ਹਥਿਆਰ ਵੀ ਲੁੱਟ ਲਏ ਸਨ। ਕਾਨਪੁਰ ਪੁਲਿਸ ਨੇ ਇਸ ਮਾਮਲੇ 'ਚ ਵਿਕਾਸ ਦੂਬੇ ਸਣੇ 35 ਲੋਕਾਂ ਦੇ ਖਿਲਾਫ ਐਫਆਈਆਰ ਦਰਜ ਕੀਤੀ ਹੈ। ਪੁਲਿਸ ਦੀ ਐਸਆਈਟੀ ਟੀਮ ਸਣੇ ਤਕਰੀਬਨ 22 ਪੁਲਿਸ ਟੀਮਾਂ ਵੱਲੋਂ ਮੁਲਜ਼ਮ ਦੀ ਗ੍ਰਿਫ਼ਤਾਰੀ ਲਈ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.