ਚੰਡੀਗੜ੍ਹ: ਪੰਜਾਬ ਦੇ ਸੂਬਾ ਪ੍ਰਧਾਨ ਭਗਵੰਤ ਮਾਨ ਵੱਲੋਂ ਸ਼ੁੱਕਰਵਾਰ ਨੂੰ ਪ੍ਰੈੱਸ ਕਾਨਫਰੰਸ ਕੀਤੀ ਗਈ ਜਿਸ ਦੌਰਾਨ ਉਨ੍ਹਾਂ ਨੇ ਕਾਂਗਰਸ ਸਰਕਾਰ 'ਤੇ ਨਿਸ਼ਾਨੇ ਸਾਧਦਿਆਂ ਕਿਹਾ ਕਿ ਪੰਜਾਬ ਸਰਕਾਰ ਆਪਣੀ ਬਾਹਰੋਂ ਲਿਮਿਟ ਵਧਾਉਣ ਦੇ ਲਈ ਕਿਸਾਨਾਂ 'ਤੇ ਬੋਝ ਪਾ ਕੇ ਉਨ੍ਹਾਂ ਨੂੰ ਕਰਜ਼ੇ ਵੱਲ ਧੱਕਣਾ ਚਾਹੁੰਦੀ ਹੈ।
ਉਨ੍ਹਾਂ ਨੇ ਕਿਹਾ ਕਿ ਕਿਸਾਨਾਂ ਤੋਂ ਬਿਜਲੀ ਦੇ ਬਿਲ ਦੇ ਪੈਸੇ ਵਸੂਲਣ ਦੇ ਲਈ ਕੈਬਨਿਟ ਵਿੱਚ ਇਸ ਤੇ ਮੋਹਰ ਲਾਈ ਗਈ ਹੈ। ਇਹ ਗੱਲ ਬਿਲਕੁੱਲ ਯਕੀਨ ਦੇ ਕਾਬਲ ਨਹੀਂ ਹੈ ਕਿ ਕਿਸਾਨ ਨੂੰ ਸੱਦਾ ਮੁਨਾਫ਼ਾ ਦਿੱਤਾ ਜਾਵੇਗਾ। ਜਦੋਂ ਕਿ ਸਾਢੇ ਤਿੰਨ ਸਾਲ 'ਚ ਸਰਕਾਰ ਹਾਲੇ ਤੱਕ ਆਪ ਦਾ ਇੱਕ ਵੀ ਵਾਅਦਾ ਪੂਰਾ ਨਹੀਂ ਕਰ ਪਾਈ ਹੈ। ਪਾਣੀ ਤੇ ਸੈੱਸ ਦੀ ਵਸੂਲੀ ਨੂੰ ਵੀ ਲੈ ਕੇ ਮੁੱਖ ਮੰਤਰੀ ਦੇ ਵੱਲੋਂ ਹਾਂ ਕਰ ਦਿੱਤੀ ਗਈ ਹੈ ਜਿਸ ਤਰ੍ਹਾਂ ਕੇਂਦਰ ਕਹਿੰਦਾ ਹੈ ਮੁੱਖ ਮੰਤਰੀ ਉਸੇ ਤਰ੍ਹਾਂ ਹੀ ਮਨ ਜਾਂਦੇ ਹਨ।
ਮੁੱਖ ਮੰਤਰੀ ਭਗਵੇ ਰੰਗ ਦੇ ਵਿੱਚ ਰੰਗੇ ਗਏ ਹਨ ਜਿਸ ਕਰਕੇ ਪੰਜਾਬ ਦੇ ਹੱਕ ਦੀ ਗੱਲ ਕੇਂਦਰ ਦੇ ਸਾਹਮਣੇ ਨਹੀਂ ਚੁੱਕਦੇ ਪੰਜਾਬ ਪਹਿਲਾਂ ਤੋਂ ਹੀ ਜ਼ਿਆਦਾ ਮਹਿੰਗੀ ਘਰੇਲੂ ਬਿਜਲੀ ਖ਼ਰੀਦ ਰਿਹੈ ਪੰਜਾਬ ਦਾ ਬਿੱਲ ਪੂਰੇ ਦੇਸ਼ ਦੇ ਵਿੱਚੋਂ ਸਾਰੇ ਸੂਬਿਆਂ ਤੋਂ ਵੱਧ ਆਉਂਦਾ ਹੈ।
ਉਨ੍ਹਾਂ ਕਿਹਾ ਕਿ ਸਰਕਾਰ ਦੇ ਵੱਲੋਂ ਥਰਮਲ ਪਲਾਂਟ ਵਿੱਚ ਪੋਲਿਊਸ਼ਨ ਕੰਟਰੋਲ ਇੰਸਟਰੂਮੈਂਟ ਲਗਾਉਣੇ ਸਨ ਪਰ ਨਹੀਂ ਲਗਾਏ ਗਏ ਇਸ ਵਾਰ ਕਰਕੇ ਸੁਪਰੀਮ ਕੋਰਟ ਵੱਲੋਂ ਜੁਰਮਾਨਾ ਲਗਾਇਆ ਗਿਆ ਜੋ ਜੁਰਮਾਨਾ ਹੁਣ ਆਮ ਜਨਤਾ ਤੋਂ ਵਸੂਲਿਆ ਜਾ ਰਿਹਾ।
ਬਿਜਲੀ ਦੇ ਘੋਟਾਲੇ ਤੇ ਭਗਵੰਤ ਮਾਨ ਨੇ ਕਿਹਾ ਕਿ ਇਸ ਦੇ ਵਿੱਚ ਮੰਤਰੀ ਸੁਖਜਿੰਦਰ ਰੰਧਾਵਾ ਦਾ ਨਾਮ ਆਇਆ ਐੱਫਆਈਆਰ ਵੀ ਦਰਜ ਹੋਈ ਹੈ ਪਰ ਉਨ੍ਹਾਂ ਦੀ ਗ੍ਰਿਫਤਾਰੀ ਨਹੀਂ ਹੋਈ, ਕਿਉਂਕਿ ਉਨ੍ਹਾਂ ਨੂੰ ਕੈਪਟਨ ਦੀ ਸ਼ਹਿ ਹੈ।
ਮਾਨ ਨੇ ਕਿਹਾ ਕਿ ਅਸੀਂ ਮੁੱਖ ਵਿਰੋਧੀ ਧਿਰਾਂ ਅਕਾਲੀ ਦਲ ਬਿਜਲੀ ਪਾਣੀ ਅਤੇ ਬੀਜ ਘੋਟਾਲੇ ਨੂੰ ਲੈ ਕੇ ਆਵਾਜ਼ ਕਿਵੇਂ ਚੁੱਕ ਸਕਦੀ ਹੈ ਜਦੋਂ ਕਿ ਉਹ ਖੁਦ ਕਿਸਾਨੀ ਨਾਲ ਜੁੜੇ ਘੋਟਾਲਿਆਂ ਦੇ ਵਿੱਚ ਸ਼ਾਮਲ ਰਹੇ ਹਨ।
ਉਨ੍ਹਾਂ ਕਿਹਾ ਕਿ ਨਕਲੀ ਪੈਸਟੀਸਾਈਡ ਦੇ ਕਾਰਨ ਕਿਸਾਨਾਂ ਨੂੰ ਜਿੰਨਾ ਨੁਕਸਾਨ ਹੋਇਆ ਉਸ ਦੇ ਜ਼ਿੰਮੇਵਾਰ ਤੋਤਾ ਸਿੰਘ ਨੇ ਅਕਾਲੀ ਦਲ ਕਿਸ ਮੂੰਹ ਨਾਲ ਪ੍ਰਦਰਸ਼ਨ ਕਰ ਰਿਹਾ ਸਮਝ ਨਹੀਂ ਆ ਰਿਹਾ ਹੈ।
ਭਗਵੰਤ ਮਾਨ ਨੇ ਕਿਹਾ ਕਿ ਬੀਬਾ ਹਰਸਿਮਰਤ ਕੌਰ ਬਾਦਲ ਅੱਗੇ ਆਉਣ ਕੇਂਦਰ ਦੇ ਸਾਹਮਣੇ ਪੰਜਾਬ ਦੇ ਮੁੱਦੇ ਚੁੱਕਣ ਤਾਂ ਅਸੀਂ ਉਨ੍ਹਾਂ ਦਾ ਸਮਰਥਨ ਕਰਾਂਗੇ ਪੰਜਾਬ ਸਰਕਾਰ ਵੱਲੋਂ ਆਪਣੀ ਵਿੱਤੀ ਹਾਲਤ ਨੂੰ ਠੀਕ ਕਰਨ ਦੇ ਲਈ ਇਕ ਵੀ ਪ੍ਰਾਜੈਕਟ ਨਹੀਂ ਲਗਾਇਆ ਗਿਆ।
ਚੀਫ ਸੈਕਟਰੀ ਕਰਨ ਅਵਤਾਰ ਸਿੰਘ ਦੀ ਮਾਫੀ ਬਾਰੇ ਬੋਲਦੇ ਹੋਏ ਮਾਨ ਨੇ ਕਿਹਾ ਕਿ ਮੁਆਫੀ ਦੀ ਹੈਟ੍ਰਿਕ ਲੱਗੀ ਹੈ ਚੀਫ ਸਕੱਤਰ ਨੇ ਜੋ ਮੁਆਫੀ ਮੰਗੀ ਹੈ ਤਿੰਨ ਵਾਰ ਮਾਫੀ ਮੰਗਣ ਦੇ ਨਾਲ ਕਿੰਨੇ ਪੈਸੇ ਆਏ ਰਾਜਾ ਵੜਿੰਗ ਮਨਪ੍ਰੀਤ ਬਾਦਲ ਚਰਨਜੀਤ ਚੰਨੀ ਇਸ ਦਾ ਜਵਾਬ ਦੇਣ ਕਿ ਘੋਟਾਲੇ ਦੀ ਜਾਂਚ ਪੂਰੀ ਹੋ ਗਈ ਹੈ।
ਸਰਕਾਰੀ ਮੈਡੀਕਲ ਕਾਲਜ ਦੀ ਫੀਸ ਵਧਾਏ ਜਾਣ ਤੇ ਬੋਲਦੇ ਹੋਏ ਮਾਨ ਨੇ ਕਿਹਾ ਕਿ ਪ੍ਰਾਈਵੇਟ ਕਾਲਜਾਂ ਦੇ ਵਿੱਚ ਵੀ ਮੈਡੀਕਲ ਕਾਲਜ ਦੀ ਫੀਸ ਬਹੁਤ ਵਧਾ ਦਿੱਤੀ ਗਈ ਹੈ। ਪ੍ਰਾਈਵੇਟ ਤੇ ਮੈਨੇਜਮੈਂਟ ਕੋਟੇ ਵਿੱਚ ਕਮਿਸ਼ਨ ਹੁੰਦੀ ਹੈ ਹੁਣ ਕੋਈ ਮਿਡਲ ਕਲਾਸ ਫੈਮਿਲੀ ਆਪਣੇ ਬੱਚੇ ਦਾ ਮੈਡੀਕਲ ਦੇ ਵਿੱਚ ਜਾਣ ਦਾ ਸੁਪਨਾ ਪੂਰਾ ਨਹੀਂ ਕਰ ਪਾਏਗੀ।
ਪੰਜਾਬ ਸਰਕਾਰ ਦੇ ਵਿੱਚ ਮਾਫ਼ੀਆ ਚੱਲ ਰਿਹਾ ਐਕਸਾਈਜ਼ ਮਾਫ਼ੀਆ ਰੇਤ ਮਾਫ਼ੀਆ ਅਤੇ ਕਿਸਾਨਾਂ ਤੋਂ ਬਿਜਲੀ ਦੇ ਪੈਸੇ ਵਸੂਲੇ ਜਾ ਰਹੇ ਨੇ ਤਿੰਨ ਸਾਲ ਚ ਸਰਕਾਰ ਨੇ ਕੁਝ ਨਹੀਂ ਕੀਤਾ ਬੱਸ ਖਾਲੀ ਖ਼ਜ਼ਾਨੇ ਦਾ ਰੋਣਾ ਰੋਇਆ।
ਉਨ੍ਹਾਂ ਨੇ ਮੰਗ ਕੀਤੀ ਕਿ ਇਲੈਕਟ੍ਰੀਸਿਟੀ ਐਕਟ ਨੂੰ ਲੈ ਕੇ ਪੰਜ ਜੂਨ ਤੋਂ ਪਹਿਲਾਂ ਵਿਧਾਨ ਸਭਾ ਸੈਸ਼ਨ ਬੁਲਾਇਆ ਜਾਏ ਜਿਵੇਂ ਸੀਏ ਦੇ ਖਿਲਾਫ ਪ੍ਰਸਤਾਵ ਪਾਸ ਕੀਤਾ ਸੀ। ਉਵੇਂ ਹੀ ਇਲੈਕਟ੍ਰੀਸਿਟੀ ਐਕਟ ਕੇਸ ਵੀ ਕੀਤਾ ਜਾਵੇ ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਪਤਾ ਹੈ ਕਿ ਉਹ ਖੁਦ ਤਾਂ ਉਨ੍ਹਾਂ ਨੇ ਹੁਣ ਦੁਬਾਰਾ ਸੱਤਾ ਚ ਨਹੀਂ ਆਉਣਾ ਇਸ ਕਰਕੇ ਪੰਜਾਬ ਨੂੰ ਨੁਕਸਾਨ ਪਹੁੰਚਾ ਰਹੇ ਨੇ ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਹੁਣ ਤਾਂ ਸੈਕਟ੍ਰੀਏਟ ਦੇ ਵਿੱਚ ਆ ਕੇ ਇਹ ਦੱਸਦੇ ਨੇ ਕਿ ਮੈਂ ਆ ਗਿਆ ਹਾਂ।