ETV Bharat / bharat

ਭਾਰਤ 2022 ਤੱਕ ਹਰ ਪੱਖੋਂ ਸਵੈ-ਨਿਰਭਰ ਹੋਵੇ: ਉਪ ਰਾਸ਼ਟਰਪਤੀ

author img

By

Published : Aug 15, 2020, 5:47 PM IST

ਆਜ਼ਾਦੀ ਦਿਵਸ ਮੌਕੇ ਉਪ ਰਾਸ਼ਟਰਪਤੀ ਐਮ ਵੈਂਕਈਆ ਨਾਇਡੂ ਨੇ ਫੇਸਬੁੱਕ ਪੋੋਸਟ ਦੇ ਜ਼ਰੀਏ ਕਿਹਾ ਕਿ ਇਸ ਆਜ਼ਾਦੀ ਦਿਵਸ ਉੱਤੇ ਹਰੇਕ ਭਾਰਤੀ, ਖ਼ਾਸਕਰ ਨੌਜਵਾਨਾਂ ਨੂੰ ਇੱਕ ਵਚਨ ਲੈਣਾ ਪਵੇਗਾ ਕਿ ਉਹ ਅੱਗੇ ਵਧਣਗੇ ਤੇ ਹਰ ਉਸ ਸ਼ਕਤੀ ਨਾਲ ਲੜਣਗੇ ਜੋ ਲੋਕਾਂ ਨੂੰ ਵੰਡ ਸਕਦੀ ਹੈ ਤੇ ਅਸਫ਼ਲ ਕਰਣਗੇ।

ਤਸਵੀਰ
ਤਸਵੀਰ

ਨਵੀਂ ਦਿੱਲੀ: ਉਪ ਰਾਸ਼ਟਰਪਤੀ ਐਮ ਵੈਂਕਈਆ ਨਾਇਡੂ ਨੇ ਆਜ਼ਾਦੀ ਦਿਵਸ ਦੇ ਮੌਕੇ ਉੱਤੇ ਕਿਹਾ ਕਿ ਭਾਰਤ ਨੂੰ 2022 ਤੱਕ ਹਰ ਪੱਖ ਤੋਂ ਸਵੈ-ਨਿਰਭਰ ਬਣਨਾ ਚਾਹੀਦਾ ਹੈ। ਇਸ ਦੇ ਨਾਲ ਹੀ ਨੌਜਵਾਨਾਂ ਨੂੰ ਇਹ ਵਚਨ ਲੈਣਾ ਚਾਹੀਦਾ ਹੈ ਕਿ ਫੁੱਟ ਪਾਉਣ ਵਾਲੀ ਤਾਕਤਾਂ ਦਾ ਉਹ ਮੁਕਾਬਲਾ ਕਰਨਗੇ।

ਉਨ੍ਹਾਂ ਨੇ ਇੱਕ ਫੇਸਬੁੱਕ ਪੋਸਟ ਵਿੱਚ ਕਿਹਾ ਕਿ ‘ਅੱਜ ਅਸੀਂ ਆਪਣਾ 74ਵਾਂ ਆਜ਼ਾਦੀ ਦਿਵਸ ਮਨਾ ਰਹੇ ਹਾਂ। ਇਸ ਮੌਕੇ ਅਸੀਂ ਉਨ੍ਹਾਂ ਕੌਮੀ ਨਾਇਕਾਂ, ਦ੍ਰਿੜ ਵਿਸ਼ਵਾਸ ਤੇ ਵਚਨ ਅੱਗੇ ਝੁਕਦੇ ਹਾਂ ਜਿਨ੍ਹਾਂ ਨੇ ਸਾਨੂੰ ਦੇਸ਼ ਦੀ ਆਜ਼ਾਦੀ, ਦੇਸ਼ ਦੀ ਖੋਈ ਹੋਈ ਇੱਜ਼ਤ, ਮਾਣ ਸਨਮਾਨ ਨੂੰ ਮੁੜ ਸੁਰਜੀਤ ਕਰਨ ਦੀ ਆਜ਼ਾਦੀ ਦਿੱਤੀ ਹੈ। ਇਸ ਮੌਕੇ ਅਸੀਂ ਪਿਛਲੇ ਸੱਤ ਦਹਾਕਿਆਂ ਵਿੱਚ ਦੇਸ਼ ਦੀ ਤਰੱਕੀ ਦਾ ਜਸ਼ਨ ਮਨਾਉਂਦੇ ਹਾਂ।

ਨੌਜਵਾਨਾਂ ਨੂੰ ਲੈਣਾ ਹੋਵੇਗਾ ਵਚਨ

ਉਪ ਰਾਸ਼ਟਰਪਤੀ ਨੇ ਕਿਹਾ ਕਿ ਬ੍ਰਿਟਿਸ਼ ਸ਼ਾਸਨ ਦੁਆਰਾ ਸਾਨੂੰ ਲੁੱਟਣ ਤੋਂ ਇਲਾਵਾ ਵਿਦੇਸ਼ੀ ਤਾਕਤਾਂ ਨੇ ਪਾੜਾ ਅਤੇ ਰਾਜ ਦੀ ਨੀਤੀ ਤਹਿਤ ਧਰਮ, ਜਾਤ ਅਤੇ ਖੇਤਰ ਦੇ ਅਧਾਰ 'ਤੇ ਸਮਾਜ ਵਿੱਚ ਵੰਡ ਪਾਈ ਹੈ। ਇਸ ਆਜ਼ਾਦੀ ਦਿਵਸ 'ਤੇ ਹਰ ਭਾਰਤੀ ਖ਼ਾਸਕਰ ਨੌਜਵਾਨਾਂ ਨੂੰ ਇੱਕ ਵਚਨ ਲੈਣਾ ਪਏਗਾ ਕਿ ਉਹ ਅੱਗੇ ਵਧਣਗੇ ਅਤੇ ਹਰ ਉਸ ਸ਼ਕਤੀ ਵਿਰੁੱਧ ਲੜਨਗੇ ਜੋ ਲੋਕਾਂ ਨੂੰ ਵੰਡ ਰਹੀ ਹੈ ਅਤੇ ਉਸ ਨੂੰ ਅਸਫ਼ਲ ਕਰਨਗੇ।

'ਸੰਕਲਪ ਨਾਲ ਸਿਧੀ' ਦਾ ਮੰਤਰ

ਉਨ੍ਹਾਂ ਅੱਗੇ ਕਿਹਾ ਕਿ ‘ਪਿਛਲੇ 5 ਸਾਲਾਂ ਵਿੱਚ ਅਸੀਂ ਬੁਨਿਆਦੀ ਢਾਂਚੇ ਦਾ ਤੇਜ਼ੀ ਨਾਲ ਵਿਕਾਸ ਕੀਤਾ ਹੈ ਅਤੇ ਸਮਾਜਿਕ ਸੁਰੱਖਿਆ ਪ੍ਰਣਾਲੀ ਨੂੰ ਮਜ਼ਬੂਤ ਕੀਤਾ ਹੈ। ਅੱਜ ਭਾਰਤ ਵਿੱਚ ਕੋਈ ਵੀ ਅਜਿਹਾ ਪਿੰਡ ਨਹੀਂ ਹੈ ਜਿਥੇ ਬਿਜਲੀਕਰਨ ਨਹੀਂ ਹੋਇਆ ਹੈ। ਵੈਂਕਈਆ ਨਾਇਡੂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ਦਿੱਤਾ ਗਿਆ `ਸੰਕਲਪ ਨਾਲ ਸਿਧੀ` ਦਾ ਮੰਤਰ ਇੱਕ ਸੱਦਾ ਹੈ ਕਿ 2022-23 ਤੱਕ ਨਵਾਂ ਭਾਰਤ ਬਣਾਉਣ ਲਈ ਸਾਨੂੰ ਆਪਣੀ ਸੋਚ, ਵਿਵਹਾਰ ਅਤੇ ਵਿਹਾਰ ਵਿੱਚ ਇੱਕ ਵੱਡਾ ਬਦਲਾਅ ਕਰਨਾ ਚਾਹੀਦਾ ਹੈ।

'ਹਰ ਖੇਤਰ ਹਰ ਪੱਥੋਂ ਸਵੈ-ਨਿਰਭਰ ਹੋਣਾ ਚਾਹੀਦੈ'

ਵੈਂਕਈਆ ਨਾਇਡੂ ਨੇ ਜ਼ੋਰ ਦੇ ਕੇ ਕਿਹਾ ਕਿ 2022 ਤੱਕ ਕੋਈ ਵੀ ਭਾਰਤ ਵਿੱਚ ਬੇਘਰ ਨਹੀਂ ਹੋਣਾ ਚਾਹੀਦਾ, ਹਰ ਨਾਗਰਿਕ ਨੂੰ ਸਿੱਖਿਆ, ਸਿਹਤ ਅਤੇ ਰੁਜ਼ਗਾਰ ਦੇ ਮੌਕੇ, ਪੀਣ ਵਾਲਾ ਸਾਫ਼ ਪਾਣੀ, ਪੌਸ਼ਟਿਕ ਭੋਜਨ, ਸਫ਼ਾਈ ਦੀ ਪਹੁੰਚ ਹੋਣੀ ਚਾਹੀਦੀ ਹੈ। 2022 ਤੱਕ ਭਾਰਤ ਨੂੰ ਹਰ ਖੇਤਰ ਵਿੱਚ ਹਰ ਅਰਥ ਵਿੱਚ ਸਵੈ-ਨਿਰਭਰ ਹੋਣਾ ਚਾਹੀਦਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.