ਨਵੀਂ ਦਿੱਲੀ: ਪੁਲਵਾਮਾ ਹਮਲੇ ਦੀ ਸਾਜਸ਼ ਰਚਣ ਵਾਲੇ ਪਾਕਿਸਤਾਨੀ ਅੱਤਵਾਦੀ ਸੰਗਠਨ ਜੈਸ਼-ਏ- ਮੁਹੰਮਦ ਵਿਰੁੱਧ ਭਾਰਤ ਨੂੰ ਸਿਆਸਤੀ ਮੋਰਚੇ ਉੱਤੇ ਸਫ਼ਲਤਾ ਮਿਲਦੀ ਵਿਖਾਈ ਦੇ ਰਹੀ ਹੈ। ਉਹ ਇਸ ਲਈ ਕਿਉਂਕਿ ਅਮਰੀਕਾ, ਫ਼ਰਾਂਸ ਅਤੇ ਬ੍ਰਿਟੇਨ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਵਿੱਚ ਜੈਸ਼ ਦੇ ਸਰਗਨਾ ਮਸੂਦ ਅਜ਼ਹਰ ਨੂੰ ਬਲੈਕ ਲਿਸਟ ਕਰਨ ਲਈ ਪ੍ਰਸਤਾਵ ਪੇਸ਼ ਕੀਤਾ ਹੈ।
ਅਮਰੀਕਾ, ਬ੍ਰਿਟੇਨ ਅਤੇ ਫ਼ਰਾਂਸ ਨੇ ਜੈਸ਼-ਏ-ਮੁਹੰਮਦ ਦੇ ਸਰਗਨਾ ਮਸੂਦ ਅਜਹਰ ਨੂੰ ਸੰਸਾਰਿਕ ਅੱਤਵਾਦੀ ਘੋਸ਼ਿਤ ਕਰਨ ਲਈ ਸੰਯੁਕਤ ਰਾਸ਼ਟਰ ਵਿੱਚ ਇੱਕ ਨਵਾਂ ਪ੍ਰਸਤਾਵ ਪੇਸ਼ ਕੀਤਾ ਹੈ।
ਪ੍ਰਸਤਾਵ ਵਿੱਚ ਕਿਹਾ ਗਿਆ ਹੈ ਕਿ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ ਸਰਗਨਾ ਮਸੂਦ ਅਜਹਰ ਨੇ ਹੀ ਭਾਰਤੀ ਅਰੱਧ-ਸੈਨਿਕ ਸੀਆਰਪੀਐਫ਼ ਕਾਫਿਲੇ ਉੱਤੇ ਹਮਲਾ ਕੀਤਾ ਸੀ। ਸੂਚੀ ਵਿੱਚ ਨਾਮ ਆਉਣ ਨਾਲ ਮਸੂਦ ਅਜ਼ਹਰ ਦੀਸੰਸਾਰਕ ਯਾਤਰਾ 'ਤੇ ਰੋਕ ਲੱਗ ਜਾਵੇਗੀਅਤੇ ਇਸ ਦੇ ਨਾਲ ਹੀ ਉਸਦੀ ਜਾਇਦਾਦ ਜ਼ਬਤ ਹੋ ਜਾਵੇਗੀ।