ਕਰੌਲੀ: 7 ਅਕਤੂਬਰ ਨੂੰ ਇੱਕ ਮੰਦਰ ਦੇ ਪੁਜਾਰੀ ਨੂੰ ਕੁੱਝ ਦਬੰਗਾਂ ਨੇ ਜ਼ਿੰਦਾ ਸਾੜ ਦਿੱਤਾ ਸੀ। ਜਿਸ ਤੋਂ ਬਾਅਦ ਰਾਜਸਥਾਨ ਦੀ ਰਾਜਨੀਤੀ ਇੱਕ ਵਾਰ ਫਿਰ ਗਰਮਾ ਗਈ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਰਾਜ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਭਰੋਸਾ ਦਿੱਤਾ ਹੈ ਕਿ ਦੋਸ਼ੀਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਸੂਬੇ ਵਿੱਚ ਜਬਰ ਜਨਾਹ ਦੇ ਮਾਮਲਿਆਂ 'ਤੇ ਪਹਿਲਾਂ ਹੀ ਹਮਲਾਵਰ ਬਣ ਚੁੱਕੀ ਭਾਜਪਾ ਨੇ ਇੱਕ ਵਾਰ ਫਿਰ ਸਰਕਾਰ 'ਤੇ ਨਿਸ਼ਾਨਾ ਸਾਧਿਆ ਹੈ। ਪੜ੍ਹੋ ਕਰੌਲੀ ਦੀ ਇਸ ਘਟਨਾ ਦੇ ਵਿਚਕਾਰ ਹੁਣ ਤੱਕ ਕੀ ਵਾਪਰਿਆ ਹੈ, ਕਿਸ ਨੇ ਕਿਹਾ ਕੀ ਕਿਹਾ..
ਰਾਜਪਾਲ ਨੇ ਮੁੱਖ ਮੰਤਰੀ ਗਹਿਲੋਤ ਨਾਲ ਕੀਤੀ ਗੱਲਬਾਤ
ਰਾਜਪਾਲ ਕਲਰਾਜ ਮਿਸ਼ਰਾ ਨੇ ਸ਼ਨੀਵਾਰ ਨੂੰ ਮੁੱਖ ਮੰਤਰੀ ਅਸ਼ੋਕ ਗਹਿਲੋਤ ਨਾਲ ਕਰੌਲੀ ਵਿੱਚ ਪੁਜਾਰੀ ਨੂੰ ਜ਼ਿੰਦਾ ਸਾੜਨ, ਬਾੜਮੇਰ ਵਿੱਚ ਇੱਕ ਨਬਾਲਗ ਨਾਲ ਬਲਾਤਕਾਰ ਅਤੇ ਰਾਜ ਦੀ ਕਾਨੂੰਨ ਵਿਵਸਥਾ ਬਾਰੇ ਵਿਚਾਰ ਵਟਾਂਦਰੇ ਕੀਤੇ। ਇਸ ਦੌਰਾਨ ਰਾਜਪਾਲ ਮਿਸ਼ਰਾ ਨੇ ਮੁੱਖ ਮੰਤਰੀ ਗਹਿਲੋਤ ਨਾਲ ਇਨ੍ਹਾਂ ਘਟਨਾਵਾਂ ਬਾਰੇ ਚਿੰਤਾ ਜ਼ਾਹਰ ਕੀਤੀ। ਮੁੱਖ ਮੰਤਰੀ ਨੇ ਰਾਜਪਾਲ ਨੂੰ ਦੱਸਿਆ ਕਿ ਰਾਜ ਸਰਕਾਰ ਨੇ ਇਨ੍ਹਾਂ ਸਾਰੀਆਂ ਘਟਨਾਵਾਂ ਦਾ ਨੋਟਿਸ ਲਿਆ ਹੈ।
ਲਾਂਸ਼ ਲੈ ਕੇ ਧਰਨੇ ਉੱਤੇ ਬੈਠੇ ਕਿਰੋੜੀ ਲਾਲ ਮੀਣਾ
ਸ਼ਨੀਵਾਰ ਨੂੰ ਰਾਜ ਸਭਾ ਦੇ ਸੰਸਦ ਮੈਂਬਰ ਡਾ. ਕਿਰੋੜੀ ਲਾਲ ਮੀਣਾ ਪੀੜਤ ਨੂੰ ਇਨਸਾਫ਼ ਦਿਵਾਉਣ ਲਈ ਮੌਕੇ ‘ਤੇ ਪਹੁੰਚ ਗਏ ਹਨ। ਮੀਣਾ ਮ੍ਰਿਤਕ ਦੇਹ ਨੂੰ ਲੈ ਕੇ ਮ੍ਰਿਤਕ ਦੇ ਪਰਿਵਾਰ ਨਾਲ ਧਰਨੇ 'ਤੇ ਬੈਠੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਪੀੜਤ ਵਿਅਕਤੀ ਨੂੰ 3 ਘੰਟਿਆਂ ਵਿੱਚ ਇਨਸਾਫ਼ ਨਾ ਮਿਲਿਆ ਤਾਂ ਲਾਸ਼ ਨੂੰ ਸੀ.ਐੱਮ ਹਾਊਸ ‘ਤੇ ਰੱਖ ਕੇ ਧਰਨਾ ਦੇਣਗੇ।
ਸਰਕਾਰ ਦੇ ਅਸਥਿਰ ਹੋਣ ਕਾਰਨ ਸੂਬੇ ਵਿੱਚ ਕ੍ਰਾਈਮ ਦਾ ਗ੍ਰਾਫ਼ ਵੱਧਦਾ ਜਾ ਰਿਹਾ ਹੈ: ਸ਼ੇਖਾਵਤ
ਕੇਂਦਰੀ ਜਲ ਊਰਜਾ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਕਿਹਾ ਕਿ ਰਾਜਸਥਾਨ ਵਿੱਚ ਪਿਛਲੇ ਡੇਢ ਸਾਲਾਂ ਤੋਂ ਸਰਕਾਰ ਦੀ ਖੜੋਤ ਅਤੇ ਅਸਹਿਮਤੀ ਕਾਰਨ ਕਾਨੂੰਨ ਵਿਵਸਥਾ ਲਗਭਗ ਖ਼ਤਮ ਹੋ ਗਈ ਹੈ। ਰਾਜਸਥਾਨ ਦੀ ਪੁਲਿਸ ਨੂੰ ਦੇਸ਼ ਦੀ ਸਰਬੋਤਮ ਪੁਲਿਸ ਮੰਨਿਆ ਜਾਂਦਾ ਸੀ, ਜਿਸ ਦਾ ਮੰਤਵ ਸੀ 'ਅਪਰਾਧੀਆਂ' ਚ ਡਰ, ਆਮ ਆਦਮੀ 'ਤੇ ਭਰੋਸਾ', ਪਰ ਜਿਸ ਤਰੀਕੇ ਨਾਲ ਪਿਛਲੇ ਡੇਢ ਸਾਲ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ, ਉਸ ਨਾਲ ਆਮ ਲੋਕਾਂ ਵਿੱਚ ਡਰ ਵੱਧਦਾ ਜਾ ਰਿਹਾ ਹੈ।
ਸ਼ੇਖਾਵਤ ਦਾ ਟਵੀਟ
ਕਰੌਲੀ ਦੇ ਇੱਕ ਮੰਦਰ ਦੇ ਪੁਜਾਰੀ ਨੂੰ ਜ਼ਿੰਦਾ ਸਾੜ ਦੇਣਾ ਰਾਜਸਥਾਨ ਦੀ ਹਾਲਤ ਦੱਸ ਰਿਹਾ ਹੈ। ਅਸ਼ੋਕ ਜੀ ਰਾਜਸਥਾਨ ਨੂੰ ਬੰਗਾਲ ਬਣਾਉਣਾ ਚਾਹੁੰਦੇ ਹਨ ਜਾਂ ਰਾਜ ਨੂੰ ਜੇਹਾਦੀਆਂ ਦੇ ਹਵਾਲੇ ਕਰ ਚੁੱਕੇ ਹਨ, ਜਾਂ ਇਸਦਾ ਦੋਸ਼ ਰਾਜਕੁਮਾਰ ਵਾਂਗ ਮੋਦੀ ਜੀ ਜਾਂ ਯੋਗੀ ਜੀ 'ਤੇ ਲੱਗੇਗਾ?
ਜਾਣਕਾਰੀ ਅਨੁਸਾਰ ਡੀਐਮ ਸਿਧਾਰਥ ਸਿਹਾਗ ਅਤੇ ਐਸਪੀ ਮੁੱਧਲ ਕਚਵਾ ਸਮਝੌਤੇ ਲਈ ਗੱਲਬਾਤ ਕਰ ਰਹੇ ਹਨ। ਪਰ ਪਿੰਡ ਵਾਸੀ ਅਜੇ ਵੀ ਉਨ੍ਹਾਂ ਦੀਆਂ ਮੰਗਾਂ 'ਤੇ ਅੜੇ ਹੋਏ ਹਨ। ਕਰਨ ਸੈਨਾ ਦੇ ਸੂਬਾ ਪ੍ਰਧਾਨ ਵੀ ਘਟਨਾ ਸਥਾਨ 'ਤੇ ਪਹੁੰਚ ਗਏ ਹਨ।
ਮਨੋਜ ਰਾਜੋਰੀਆ ਦਾ ਨਿਸ਼ਾਨਾ
ਧਰਨੇ ਵਿੱਚ ਪਹੁੰਚੇ ਸੰਸਦ ਮੈਂਬਰ ਮਨੋਜ ਰਾਜੋਰੀਆ ਨੇ ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਕਾਂਗਰਸ ਸਰਕਾਰ ਉੱਤੇ ਨਿਸ਼ਾਨਾ ਲਗਾਉਂਦਿਆਂ ਕਿਹਾ ਕਿ ਰਾਜ ਵਿੱਚ ਅਮਨ-ਕਾਨੂੰਨ ਅਸਫਲ ਹੋ ਗਿਆ ਹੈ, ਅਰਾਜਕਤਾ ਦੀ ਸਥਿਤੀ ਫੈਲ ਗਈ ਹੈ। ਹੜਤਾਲ ਉਦੋਂ ਤੱਕ ਜਾਰੀ ਰਹੇਗੀ ਜਦੋਂ ਤੱਕ ਪੀੜਤ ਪਰਿਵਾਰ ਨੂੰ ਇਨਸਾਫ਼ ਨਹੀਂ ਮਿਲਦਾ ਅਤੇ ਸਾਡੀ ਮੰਗ ਪੂਰੀ ਨਹੀਂ ਹੁੰਦੀ।
ਉਨ੍ਹਾਂ ਕਿਹਾ ਕਿ ਅਸੀਂ ਮੰਗ ਕਰਦੇ ਹਾਂ ਕਿ ਸਰਕਾਰ ਇਸ ਪਰਿਵਾਰ ਨੂੰ ਜਲਦੀ ਤੋਂ ਜਲਦੀ 50 ਲੱਖ ਰੁਪਏ ਦੀ ਵਿੱਤੀ ਸਹਾਇਤਾ ਅਤੇ ਪਰਿਵਾਰ ਦੇ ਇੱਕ ਮੈਂਬਰ ਨੂੰ ਇੱਕ ਸਰਕਾਰੀ ਨੌਕਰੀ ਪ੍ਰਦਾਨ ਕਰੇ। ਹੁਣ ਤੱਕ ਇਸ ਸੰਬੰਧ ਵਿਚ ਪੀੜਤ ਪਰਿਵਾਰ ਨੂੰ ਵਿੱਤੀ ਸਹਾਇਤਾ ਦੇਣ ਲਈ ਗੱਲਬਾਤ ਨਹੀਂ ਕੀਤੀ ਗਈ ਹੈ।
ਘਟਨਾ ਸਥਾਨ ਉੱਤੇ ਪਹੁੰਚੇ ਵੱਡੇ ਲੀਡਰ
ਪੀੜਤ ਨੂੰ ਇਨਸਾਫ਼ ਦਿਵਾਉਣ ਲਈ, ਕਈ ਵੱਡੇ ਆਗੂ ਘਟਨਾ ਵਾਲੀ ਥਾਂ 'ਤੇ ਮ੍ਰਿਤਕ ਦੇਹ ਨਾਲ ਰੋਸ ਪ੍ਰਦਰਸ਼ਨ ਕਰ ਰਹੇ ਹਨ। ਇੱਥੇ, ਘਟਨਾ ਵਾਲੀ ਥਾਂ 'ਤੇ ਚੱਲ ਰਹੇ ਧਰਨੇ ਲਈ ਇਨਸਾਫ਼ ਦੀ ਮੰਗ ਕਰਨ ਵਾਲੇ ਲੋਕਾਂ ਦੀ ਗਿਣਤੀ ਵੱਧ ਰਹੀ ਹੈ। ਭਾਜਪਾ ਕਰੌਲੀ ਧੌਲਪੁਰ ਦੇ ਸੰਸਦ ਮੈਂਬਰ ਮਨੋਜ ਰਾਜੋਰੀਆ ਵੀ ਧਰਨੇ ਵਿੱਚ ਪਹੁੰਚੇ। ਰਾਜ ਸਭਾ ਦੇ ਸੰਸਦ ਮੈਂਬਰ ਕੀਰੋੜੀ ਲਾਲ ਮੀਨਾ, ਜੋ ਕਿ ਧਰਨੇ ਦਾ ਮੰਚਨ ਕਰ ਰਹੇ ਹਨ, ਧਰਨੇ ਵਾਲੀ ਥਾਂ 'ਤੇ ਬੈਠ ਗਏ ਹਨ। ਇਹੀ ਨਹੀਂ, ਲਾਸ਼ ਨੂੰ ਪੀੜਤ ਦੇ ਘਰ ਵਿੱਚ 12 ਘੰਟਿਆਂ ਤੋਂ ਵੀ ਜ਼ਿਆਦਾ ਸਮੇਂ ਲਈ ਰੱਖਿਆ ਗਿਆ ਹੈ, ਪਰ ਪ੍ਰਸ਼ਾਸਨ ਦੇ ਉੱਚ ਅਧਿਕਾਰੀ ਅਜੇ ਤੱਕ ਘਟਨਾ ਸਥਾਨ 'ਤੇ ਨਹੀਂ ਪਹੁੰਚੇ ਹਨ।
ਵਸੁੰਧਰਾ ਰਾਜੇ ਕੀਤਾ ਸ਼ਬਦੀ ਹਮਲਾ
ਕਰੌਲੀ ਜ਼ਿਲ੍ਹੇ ਦੇ ਸਪੋਤਰਾ ਵਿੱਚ ਮੰਦਰ ਦੇ ਪੁਜਾਰੀ ਨੂੰ ਜ਼ਿੰਦਾ ਸਾੜਨ ਦੇ ਮਾਮਲੇ ਦੀ ਜਿੰਨੀ ਨਿੰਦਾ ਕੀਤੀ ਜਾਵੇ ਦੁੱਖ ਜਤਾਇਆ ਜਾਵੇ ਉਨ੍ਹਾਂ ਘੱਟ ਹੈ।
ਮੁੱਖ ਮੰਤਰੀ ਗਹਿਲੋਤ ਨੇ ਟਵੀਟ ਕਰ ਕੇ ਕੀਤਾ ਦੁੱਖ ਦਾ ਪ੍ਰਗਟਾਵਾ
ਸਪੌਤਰਾ, ਕਰੌਲੀ ਵਿੱਚ ਬਾਬੂ ਲਾਲ ਵੈਸ਼ਨਵ ਜੀ ਦਾ ਕਤਲ ਬਹੁਤ ਮੰਦਭਾਗਾ ਅਤੇ ਨਿੰਦਣਯੋਗ ਹੈ, ਅਜਿਹੀਆਂ ਹਰਕਤਾਂ ਦਾ ਸੱਭਿਅਕ ਸਮਾਜ ਵਿੱਚ ਕੋਈ ਸਥਾਨ ਨਹੀਂ ਹੈ। ਸੂਬਾ ਸਰਕਾਰ ਇਸ ਦੁਖੀ ਸਮੇਂ ਵਿੱਚ ਪੀੜਛ ਪਰਿਵਾਰ ਦੇ ਨਾਲ ਹੈ। ਘਟਨਾ ਦੇ ਮੁੱਖ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਕਾਰਵਾਈ ਜਾਰੀ ਹੈ। ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ।
ਸਤੀਸ਼ ਪੂਨੀਆ ਨੇ ਕੀਤਾ ਟਵੀਟ
ਰਾਜ ਵਿੱਚ ਹਰ ਤਰ੍ਹਾਂ ਦੇ ਅਪਰਾਧ ਦੀਆਂ ਘਟਨਾਵਾਂ ਵੱਧ ਰਹੀਆਂ ਹਨ। ਸਪੋਤਰਾ ਵਿੱਚ ਮੰਦਰ ਦੇ ਪੁਜਾਰੀ ਨੂੰ ਜ਼ਿੰਦਾ ਸਾੜਨ ਦੀ ਘਟਨਾ ਦਰਸਾਉਂਦੀ ਹੈ ਕਿ ਅਪਰਾਧੀਆਂ ਵਿੱਚ ਕਾਨੂੰਨ ਦਾ ਡਰ ਖ਼ਤਮ ਹੋ ਗਿਆ ਹੈ। ਸੂਬੇ ਦੇ ਲੋਕ ਡਰੇ ਹੋਏ ਹਨ, ਸਹਿਮੇ ਹੋਏ ਹਨ। ਗਹਿਲੋਤ ਜੀ, ਆਖਰਕਾਰ, ਤੁਸੀਂ ਕਦੋਂ ਤੱਕ ਅਪਰਾਧੀਆਂ ਦਾ ਮਸੀਹਾ ਰਹੋਗੇ?
ਸਚਿਨ ਪਾਇਲਟ ਨੇ ਵੀ ਕੀਤਾ ਟਵੀਟ
ਰਾਜ ਦੇ ਸਾਬਕਾ ਉਪ ਮੁੱਖ ਮੰਤਰੀ ਸਚਿਨ ਪਾਇਲਟ ਨੇ ਟਵੀਟ ਕੀਤਾ ਕਿ ਪੁਜਾਰੀ ਬਾਬੂ ਲਾਲ ਵੈਸ਼ਨਵਜੀ ਦਾ ਬੇਰਹਿਮੀ ਨਾਲ ਕਤਲ ਕਰਨਾ ਅਣਮਨੁੱਖੀ ਹਰਕਤ ਹੈ। ਮਨੁੱਖਤਾ ਵਿਰੁੱਧ ਇਸ ਘਿਨਾਉਣੇ ਜੁਰਮ ਲਈ ਸਖ਼ਤ ਕਾਰਵਾਈ ਕਰਦਿਆਂ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇਗੀ।
ਰਾਜਿੰਦਰ ਰਾਠੌਰ ਨੇ ਸਾਧਿਆ ਨਿਸ਼ਾਨਾ
ਹਾਥਰਾਸ ਵਿੱਚ ਵੀ ਮਾਨਵਤਾ ਸ਼ਰਮਸਾਰ ਹੋਈ ਸੀ, ਬੁੱਕਣਾ ਪਿੰਡ ਸਪੋਤਰਾ ਵਿੱਚ ਵੀ ਮਨੁੱਖਤਾ ਸ਼ਰਮਸਾਰ ਹੋਈ, ਅਜੀਹੀ ਘਟਨਾ ਦੀ ਤੁਲਣਾ ਕਿਸ ਨਾਲ ਕੀਤੀ ਜਾਵੇ ਇਹ ਜਾਣਕਾਰੀ ਤੁਸੀਂ ਹੀ ਦੇ ਦੇਵੋ...