ETV Bharat / bharat

ਉਨਾਓ ਪੀੜਤਾ ਦੇ ਪਿਤਾ ਦੇ ਕਤਲ ਮਾਮਲੇ 'ਚ ਕੁਲਦੀਪ ਸੇਂਗਰ ਸਣੇ 7 ਦੋਸ਼ੀਆਂ ਨੂੰ 10 ਸਾਲ ਦੀ ਸਜ਼ਾ - ਉਨਾਓ ਮਾਮਲਾ

ਉਨਾਓ ਜ਼ਬਰ ਜਨਾਹ ਮਾਮਲੇ 'ਚ ਤੀਸ ਹਜ਼ਾਰੀ ਅਦਾਲਤ ਨੇ ਦੋਸ਼ੀ ਕੁਲਦੀਪ ਸਿੰਘ ਸੇਂਗਰ ਸਣੇ 7 ਦੋਸ਼ੀਆਂ ਨੂੰ 10 ਸਾਲ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਇਸ ਮਾਮਲੇ ਦੇ ਮੁੱਖ ਦੋਸ਼ੀ ਸੇਂਗਰ ਉਸ ਦੇ ਭਰਾ ਅਤੂਲ ਸੇਂਗਰ ਨੂੰ 10-10 ਲੱਖ ਦਾ ਜ਼ੁਰਮਾਨਾ ਵੀ ਲਾਇਆ ਹੈ।

ਉਨਾਓ ਪੀੜਤਾ ਦੇ ਪਿਤਾ ਦੇ ਕਤਲ ਮਾਮਲੇ 'ਚ ਕੁਲਦੀਪ ਸੇਂਗਰ ਸਣੇ 7 ਦੋਸ਼ੀਆਂ ਨੂੰ 10 ਸਾਲ ਦੀ ਸਜ਼ਾ

author img

By

Published : Mar 13, 2020, 11:30 AM IST

Updated : Mar 13, 2020, 11:41 AM IST

ਨਵੀਂ ਦਿੱਲੀ: ਉਨਾਓ ਜ਼ਬਰ ਜਨਾਹ ਮਾਮਲੇ ਵਿੱਚ ਪੀੜਤਾ ਦੇ ਪਿਤਾ ਦੇ ਕਤਲ ਮਾਮਲੇ 'ਚ ਦੋਸ਼ੀ ਕੁਲਦੀਪ ਸਿੰਘ ਸੇਂਗਰ ਸਣੇ 7 ਦੋਸ਼ੀਆਂ ਨੂੰ 10 ਸਾਲ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਇਸ ਮਾਮਲੇ ਦੇ ਮੁੱਖ ਦੋਸ਼ੀ ਸੇਂਗਰ ਉਸ ਦੇ ਭਰਾ ਅਤੂਲ ਸੇਂਗਰ ਨੂੰ 10-10 ਲੱਖ ਦਾ ਜੁਰਮਾਨਾ ਵੀ ਲਾਇਆ ਹੈ।

ਤੀਸ ਹਜ਼ਾਰੀ ਅਦਾਲਤ ਨੇ ਪਹਿਲਾਂ ਹੀ ਉਨਾਓ ਬਲਾਤਕਾਰ ਪੀੜਤਾ ਦੇ ਪਿਤਾ ਦੇ ਕਤਲ ਦੇ ਦੋਸ਼ੀਆਂ ਨੂੰ ਦਿੱਤੀ ਗਈ ਸਜ਼ਾ ਬਾਰੇ ਫੈਸਲਾ ਰਾਖਵਾਂ ਰੱਖ ਲਿਆ ਸੀ। ਜ਼ਿਲ੍ਹਾ ਅਤੇ ਸੈਸ਼ਨ ਜੱਜ ਧਰਮੇਸ਼ ਸ਼ਰਮਾ ਨੇ ਸ਼ੁੱਕਰਵਾਰ ਯਾਨੀ 13 ਮਾਰਚ ਨੂੰ ਫ਼ੈਸਲਾ ਸੁਣਾਉਣ ਦੇ ਆਦੇਸ਼ ਦਿੱਤੇ ਸਨ।

ਉਨਾਓ ਪੀੜਤਾ ਦੇ ਪਿਤਾ ਦੇ ਕਤਲ ਮਾਮਲੇ 'ਚ ਕੁਲਦੀਪ ਸੇਂਗਰ ਸਣੇ 7 ਦੋਸ਼ੀਆਂ ਨੂੰ 10 ਸਾਲ ਦੀ ਸਜ਼ਾ
ਉਨਾਓ ਪੀੜਤਾ ਦੇ ਪਿਤਾ ਦੇ ਕਤਲ ਮਾਮਲੇ 'ਚ ਕੁਲਦੀਪ ਸੇਂਗਰ ਸਣੇ 7 ਦੋਸ਼ੀਆਂ ਨੂੰ 10 ਸਾਲ ਦੀ ਸਜ਼ਾ

ਸੇਂਗਰ ਸਮੇਤ 7 ਲੋਕਾਂ ਦੋਸ਼ੀ ਕਰਾਰ

ਸੁਣਵਾਈ ਦੌਰਾਨ ਸੀਬੀਆਈ ਨੇ ਅਦਾਲਤ ਤੋਂ ਕੁਲਦੀਪ ਸਿੰਘ ਸੇਂਗਰ ਸਮੇਤ ਸੱਤ ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਜਾਣ ਦੀ ਮੰਗ ਕੀਤੀ। 4 ਮਾਰਚ ਨੂੰ ਅਦਾਲਤ ਨੇ ਕੁਲਦੀਪ ਸਿੰਘ ਸੇਂਗਰ ਸਮੇਤ 7 ਨੂੰ ਦੋਸ਼ੀ ਠਹਿਰਾਇਆ। ਜ਼ਿਲ੍ਹਾ ਅਤੇ ਸੈਸ਼ਨ ਜੱਜ ਧਰਮੇਸ਼ ਸ਼ਰਮਾ ਨੇ ਇਸ ਕੇਸ ਦੇ 4 ਮੁਲਜ਼ਮਾਂ ਨੂੰ ਬਰੀ ਕਰ ਦਿੱਤਾ ਹੈ। ਬਲਾਤਕਾਰ ਪੀੜਤਾ ਦੇ ਪਿਤਾ ਦੀ 9 ਅਪ੍ਰੈਲ 2018 ਨੂੰ ਨਿਆਂਇਕ ਹਿਰਾਸਤ ਵਿੱਚ ਮੌਤ ਹੋ ਗਈ।

4 ਜੂਨ, 2017 ਨੂੰ, ਜਦੋਂ ਬਲਾਤਕਾਰ ਪੀੜਤ ਲੜਕੀ ਨੇ ਕੁਲਦੀਪ ਸਿੰਘ ਸੇਂਗਰ 'ਤੇ ਦੋਸ਼ ਲਗਾਇਆ। ਇਸ ਤੋਂ ਬਾਅਦ ਕੁਲਦੀਪ ਸਿੰਘ ਸੇਂਗਰ ਦੇ ਭਰਾ ਅਤੁੱਲ ਸਿੰਘ ਅਤੇ ਉਸ ਦੇ ਸਾਥੀਆਂ ਨੇ ਪੀੜਤ ਲੜਕੀ ਦੇ ਪਿਤਾ ਨਾਲ ਬੁਰੀ ਤਰ੍ਹਾਂ ਕੁੱਟਮਾਰ ਕਰ ਉਸ ਨੂੰ ਪੁਲਿਸ ਹਵਾਲੇ ਕਰ ਦਿੱਤਾ। ਬਲਾਤਕਾਰ ਪੀੜਤਾ ਦੇ ਪਿਤਾ ਨੂੰ ਜੇਲ੍ਹ ਵਿੱਚ ਤਬਦੀਲ ਕਰਨ ਤੋਂ ਕੁਝ ਹੀ ਘੰਟਿਆਂ ਬਾਅਦ ਜ਼ਿਲ੍ਹਾ ਹਸਪਤਾਲ ਵਿੱਚ ਲੜਕੀ ਦੇ ਪਿਤਾ ਦੀ ਮੌਤ ਹੋ ਗਈ।

ਜਬਰ ਜਨਾਹ ਮਾਮਲੇ 'ਚ ਦੋਸ਼ੀ

20 ਦਸੰਬਰ 2019 ਨੂੰ ਬਲਾਤਕਾਰ ਦੇ ਕੇਸ ਵਿੱਚ ਕੁਲਦੀਪ ਸਿੰਘ ਸੇਂਗਰ ਨੂੰ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਸੀ। ਉਮਰ ਕੈਦ ਤੋਂ ਇਲਾਵਾ ਅਦਾਲਤ ਨੇ 25 ਲੱਖ ਰੁਪਏ ਦਾ ਜ਼ੁਰਮਾਨਾ ਵੀ ਲਗਾਇਆ। ਜੁਰਮਾਨੇ ਦੀ ਇਸ ਰਕਮ ਵਿਚੋਂ 10 ਲੱਖ ਰੁਪਏ ਪੀੜਤਾ ਨੂੰ ਦੇਣ ਦਾ ਆਦੇਸ਼ ਦਿੱਤਾ ਗਿਆ ਸੀ। ਕੁਲਦੀਪ ਸਿੰਘ ਸੇਂਗਰ ਨੇ ਤੀਸ ਹਜ਼ਾਰੀ ਕੋਰਟ ਦੇ ਇਸ ਫੈਸਲੇ ਖਿਲਾਫ ਦਿੱਲੀ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਹੈ।

Last Updated : Mar 13, 2020, 11:41 AM IST
ETV Bharat Logo

Copyright © 2025 Ushodaya Enterprises Pvt. Ltd., All Rights Reserved.