ਨਵੀਂ ਦਿੱਲੀ: ਕੋਰੋਨਾ ਵਾਇਰਸ ਦੇ ਕਹਿਰ ਦੇ ਚਲਦੇ ਬੀਤੇ ਕਈ ਸਮੇਂ ਤੋਂ ਬੰਦ ਧਾਰਮਿਕ ਸਥਾਨ ਸੋਮਵਾਰ ਯਾਨੀ ਕਿ ਅੱਜ ਸ਼ਰਧਾਲੂਆਂ ਲਈ ਖੁੱਲ੍ਹ ਗਏ ਹਨ। ਹਾਲਾਂਕਿ ਇਸ ਦੌਰਾਨ ਸਰਕਾਰ ਨੇ ਲੋਕਾਂ ਨੂੰ ਸਮਾਜਕ ਦੂਰੀ ਤੇ ਦੂਜੀਆਂ ਹਿਦਾਇਤਾਂ ਦੀ ਪਾਲਣਾ ਕਰਨ ਦੇ ਨਿਰਦੇਸ਼ ਦਿੱਤੇ ਹਨ।
ਸਰਕਾਰ ਵੱਲੋਂ ਧਾਰਮਿਕ ਸਥਾਨਾਂ ਬਾਰੇ ਜਾਰੀ ਦਿਸ਼ਾ ਨਿਰਦੇਸ਼ਾਂ ਵਿੱਚ ਮੰਦਰ ਵਿੱਚ ਪ੍ਰਸਾਦ ਦੀ ਵੰਡ 'ਤੇ ਪਾਬੰਦੀ ਲਗਾਈ ਗਈ ਹੈ। ਪੰਜਾਬ 'ਚ ਵੀ ਅੱਜ ਵੱਖ ਵੱਖ ਥਾਵਾਂ 'ਤੇ ਗੁਰਦੁਆਰੇ ਤੇ ਮੰਦਿਰ ਸ਼ਰਧਾਲੂਆਂ ਲਈ ਖੁੱਲ੍ਹ ਗਏ ਹਨ। ਸ੍ਰੀ ਹਰਿਮੰਦਰ ਸਾਹਿਬ 'ਚ ਸਵੇਰ ਤੋਂ ਹੀ ਸ਼ਰਧਾਲੂਆਂ ਨੇ ਆਉਣਾ ਸ਼ੁਰੂ ਕਰ ਦਿੱਤਾ ਹੈ।
ਇਸ ਤੋਂ ਇਲਾਵਾ ਦਿੱਲੀ ਸਥਿਤ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ 'ਚ ਸਵੇਰ ਤੋਂ ਸੰਗਤ ਨੇ ਪਹੁੰਚ ਕਰਨੀ ਸ਼ੁਰੂ ਕਰ ਦਿੱਤੀ ਹੈ। ਗੁਰਦੁਆਰਾ ਸਾਹਿਬ 'ਚ ਸ਼ਰਧਾਲੂਆਂ ਦੇ ਆਉਣ 'ਤੇ ਉਨ੍ਹਾਂ ਦੀ ਸਕ੍ਰੀਨਿੰਗ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਸਾਰੀਆਂ ਸਰਕਾਰੀ ਹਿਦਾਇਤਾਂ ਦਾ ਗੁਰਦੁਆਰਾ ਪ੍ਰਸ਼ਾਸਨ ਵੱਲੋਂ ਪਾਲਣਾ ਕੀਤੀ ਜਾ ਰਹੀ ਹੈ।
ਧਾਰਮਿਕ ਸਥਾਨ ਵਿੱਚ ਦਾਖਲ ਹੋਣ ਲਈ ਕੁੱਝ ਨਿਯਮਾਂ ਦੀ ਪਾਲਣਾ ਕਰਨੀ ਜ਼ਰੂਰੀ ਹੋਵੇਗੀ ...
- ਇੱਕ ਦੂਜੇ ਤੋਂ 6 ਫੁੱਟ ਦੀ ਦੂਰੀ
- ਮਾਸਕ
- ਸੈਨੀਟਾਈਜ਼ਰ
- ਅਰੋਗਿਆ ਸੇਤੂ ਐਪ
- ਸਾਬਣ ਨਾਲ ਹੱਥ ਧੋਣਾ ਦਾ ਇੰਤੇਜ਼ਾਮ
- ਜੁੱਤੇ-ਚੱਪਲਾਂ ਨੂੰ ਕਾਰ ਵਿੱਚ ਹੀ ਉਤਾਰਣਾ ਹੋਵੇਗਾ
- ਪ੍ਰਾਰਥਨਾ/ ਇਬਾਦਤ ਲਈ ਘਰੋਂ ਚਟਾਈ ਲਿਆਓ
- ਮੂਰਤੀ-ਕਿਤਾਬ ਨੂੰ ਛੋਹਣ 'ਤੇ ਪਾਬੰਦੀ, ਪ੍ਰਸ਼ਾਦ ਵੀ ਨਹੀਂ ਮਿਲੇਗਾ
- ਭਜਨ-ਕੀਰਤਨ ਦਾ ਸਮੂਹਿਕ ਪ੍ਰੋਗਰਾਮ ਨਹੀਂ ਹੋਵੇਗਾ
- 20 ਤੋਂ ਜ਼ਿਆਦਾ ਲੋਕਾਂ ਦੇ ਜਮ੍ਹਾ ਹੋਣ 'ਤੇ ਪਾਬੰਧੀ