ETV Bharat / bharat

Unlock-1: ਕੇਂਦਰ ਸਰਕਾਰ ਨੇ ਹੋਟਲ, ਮਾਲ, ਰੈਸਟੋਰੈਂਟ ਲਈ ਜਾਰੀ ਕੀਤੇ ਦਿਸ਼ਾ ਨਿਰਦੇਸ਼

8 ਜੂਨ ਤੋਂ ਹੋਟਲ, ਰੈਸਟੋਰੈਂਟ ਅਤੇ ਧਾਰਮਿਕ ਸਥਾਨ ਆਮ ਲੋਕਾਂ ਲਈ ਖੁੱਲ੍ਹਣਗੇ। ਪਰ ਹੁਣ ਕੁਝ ਸਰਕਾਰੀ ਨਿਯਮਾਂ ਦੀ ਪਾਲਣਾ ਕਰਨਾ ਜ਼ਰੂਰੀ ਹੋਵੇਗੀ। ਇਸ ਦੇ ਲਈ ਕੇਂਦਰ ਸਰਕਾਰ ਨੇ ਇੱਕ ਦਿਸ਼ਾ ਨਿਰਦੇਸ਼ ਜਾਰੀ ਕੀਤਾ ਹੈ।

Unlock-1: ਕੇਂਦਰ ਸਰਕਾਰ ਨੇ ਹੋਟਲ, ਮਾਲ, ਰੈਸਟੋਰੈਂਟ ਲਈ ਜਾਰੀ ਕੀਤੇ ਦਿਸ਼ਾ ਨਿਰਦੇਸ਼
Unlock-1: ਕੇਂਦਰ ਸਰਕਾਰ ਨੇ ਹੋਟਲ, ਮਾਲ, ਰੈਸਟੋਰੈਂਟ ਲਈ ਜਾਰੀ ਕੀਤੇ ਦਿਸ਼ਾ ਨਿਰਦੇਸ਼
author img

By

Published : Jun 5, 2020, 7:01 AM IST

ਨਵੀਂ ਦਿੱਲੀ: ਕੋਰੋਨਾ ਵਾਇਰਸ ਦੇ ਕਾਰਨ ਲਾਗੂ ਕੀਤੀ ਗਈ ਤਾਲਾਬੰਦੀ ਤੋਂ ਬਾਅਦ ਦੇਸ਼ ਹੌਲੀ ਹੌਲੀ ਖੁੱਲ੍ਹਣ ਜਾ ਰਿਹਾ ਹੈ। 8 ਜੂਨ ਤੋਂ ਹੋਟਲ, ਰੈਸਟੋਰੈਂਟ ਅਤੇ ਧਾਰਮਿਕ ਸਥਾਨ ਆਮ ਲੋਕਾਂ ਲਈ ਖੁੱਲ੍ਹਣਗੇ। ਪਰ ਇੱਥੇ ਜਾਣ ਲਈ ਤੁਹਾਨੂੰ ਹੁਣ ਕੁੱਝ ਸਰਕਾਰੀ ਨਿਯਮਾਂ ਦੀ ਪਾਲਣਾ ਕਰਨੀ ਪਵੇਗੀ। ਇਸ ਦੇ ਲਈ ਕੇਂਦਰ ਸਰਕਾਰ ਨੇ ਇੱਕ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ।

ਗ੍ਰਹਿ ਮੰਤਰਾਲੇ ਨੇ ਕੰਟੇਨਮੈਂਟ ਜ਼ੋਨ ਨੂੰ ਛੱਡ ਕੇ ਬਾਕੀ ਦੇਸ਼ ਦੇ ਹਿੱਸਿਆ 'ਚ ਧਰਮ ਸਥਾਨ, ਮਾਲ, ਰੈਸਟੋਰੈਂਟ ਅਤੇ ਹੋਟਲ ਖੋਲ੍ਹਣ ਦੀ ਇਜ਼ਾਜਤ ਦਿੱਤੀ ਸੀ। ਅਨਲੌਕ -1 ਦੇ ਤਹਿਤ ਸਰਕਾਰ ਨੇ ਇਨ੍ਹਾਂ ਥਾਵਾਂ ਨੂੰ 8 ਜੂਨ ਤੋਂ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ ਹੈ।

ਹੋਟਲ ਲਈ ਸਿਹਤ ਮੰਤਰਾਲੇ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ-

  • ਐਂਟਰੀ ਗੇਟ 'ਤੇ ਸੈਨੀਟਾਈਜ਼ਰ ਅਤੇ ਥਰਮਲ ਸਕ੍ਰੀਨਿੰਗ ਕਰਵਾਉਣੀ ਜ਼ਰੂਰੀ ਹੋਵੇਗੀ।
  • ਸਿਰਫ ਬਿਨਾਂ ਲੱਛਣਾਂ ਵਾਲੇ ਹੀ ਸਟਾਫ ਤੇ ਗੇਸਟ ਨੂੰ ਹੋਟਲ 'ਚ ਆਉਣ ਦੀ ਇਜ਼ਾਜਤ ਹੋਵੇਗੀ। ਇਸ ਦੌਰਾਨ ਹਰੇਕ ਨੂੰ ਫੇਸ ਮਾਸਕ ਲਗਾਉਣਾ ਜ਼ਰੂਰੀ ਹੋਵੇਗਾ।
  • ਹੋਟਲ ਪ੍ਰਬੰਧਨ ਵੱਲੋਂ ਸਮਾਜਿਕ ਦੂਰੀ ਨੂੰ ਯਕੀਨੀ ਬਣਾਉਣ ਲਈ ਲੋੜੀਂਦਾ ਸਟਾਫ ਤਾਇਨਾਤ ਕੀਤਾ ਜਾਵੇਗਾ।
  • ਕਰਮਚਾਰੀਆਂ ਨੂੰ ਦਸਤਾਨੇ ਪਹਿਨਣੇ ਰਹਿਣਾ ਹੋਵੇਗਾ ਅਤੇ ਸਾਵਧਾਨੀ ਦੇ ਹੋਰ ਜ਼ਰੂਰੀ ਉਪਾਅ ਕਰਨੇ ਪੈਣਗੇ।
  • ਸਾਰੇ ਕਰਮਚਾਰੀ ਖ਼ਾਸਕਰ ਸੀਨੀਅਰ ਕਰਮਚਾਰੀ, ਗਰਭਵਤੀ ਕਰਮਚਾਰੀਆਂ ਨੂੰ ਵਾਧੂ ਸਾਵਧਾਨੀਆਂ ਵਰਤਣੀਆਂ ਪੈਣਗੀਆਂ। ਕੋਸ਼ਿਸ਼ ਕੀਤੀ ਜਾਣੀ ਚਾਹੀਦੀ ਹੈ ਕਿ ਅਜਿਹੇ ਕਰਮਚਾਰੀ ਸਿੱਧੇ ਤੌਰ 'ਤੇ ਲੋਕਾਂ ਦੇ ਸੰਪਰਕ ਵਿਚ ਨਾ ਆਉਣ।
  • ਜਿਥੇ ਵੀ ਜ਼ਰੂਰੀ ਹੋਵੇ, ਹੋਟਲ ਪ੍ਰਬੰਧਨ ਘਰ ਤੋਂ ਕੰਮ ਦੀ ਸਹੂਲਤ 'ਤੇ ਜ਼ੋਰ ਦੇਵੇ।
  • ਹੋਟਲ ਵਿੱਚ ਢੁਕਵੀਂ ਭੀੜ ਪ੍ਰਬੰਧਨ ਨੂੰ ਯਕੀਨੀ ਬਣਾਇਆ ਜਾਵੇ ਅਤੇ ਨਾਲ ਹੀ ਬਾਹਰੀ ਥਾਂਵਾਂ ਜਿਵੇਂ ਕਿ ਪਾਰਕਿੰਗ ਸਥਾਨਾਂ ਵਿੱਚ ਸਮਾਜਕ ਦੂਰੀਆਂ ਦੇ ਨਿਯਮਾਂ ਦੀ ਪਾਲਣਾ ਕੀਤੀ ਜਾਵੇ।
  • ਵਧੇਰੇ ਲੋਕਾਂ ਦੇ ਇਕੱਠ 'ਤੇ ਰੋਕ ਹੈ।
  • ਜੇ ਉਪਲਬਧ ਹੋਵੇ ਤਾਂ ਵੈਲੇ ਪਾਰਕਿੰਗ, ਢੁਕਵੇਂ ਸਟਾਫ ਦੇ ਮਾਸਕ ਅਤੇ ਦਸਤਾਨਿਆਂ ਨਾਲ ਕੰਮ ਚਾਲੂ ਹੋਵੇਗਾ।
  • ਵਾਹਨਾਂ ਦੇ ਸਟੀਰਿੰਗ, ਦਰਵਾਜ਼ੇ ਦੇ ਹੈਂਡਲ, ਕੁੰਡੀਆਂ ਆਦਿ ਦਾ ਸੈਨੀਟਾਈਜ਼ਸ਼ਨ ਕੀਤਾ ਜਾਣਾ ਚਾਹੀਦਾ ਹੈ।
  • ਮਹਿਮਾਨਾਂ, ਕਰਮਚਾਰੀਆਂ ਅਤੇ ਸਾਮਾਨ ਲਈ ਵੱਖਰੇ ਐਂਟਰੀ ਅਤੇ ਬਾਹਰ ਜਾਣ ਦੇ ਪ੍ਰਬੰਧ ਹੋਣੇ ਚਾਹੀਦੇ ਹਨ। ਹੋਟਲ ਵਿੱਚ ਦਾਖ਼ਲ ਹੋਣ ਲਈ ਕਤਾਰ ਵਿੱਚ ਲੱਗੇ ਲੋਕਾਂ ਵਿੱਚ ਘੱਟੋ ਘੱਟ 6 ਫੁੱਟ ਦੀ ਦੂਰੀ ਹੋਣੀ ਚਾਹੀਦੀ ਹੈ।
  • ਲਿਫਟ ਵਿੱਚ ਲੋਕਾਂ ਦੀ ਗਿਣਤੀ ਸੀਮਤ ਹੋਣੀ ਚਾਹੀਦੀ ਹੈ। ਤਾਂ ਜੋ ਸਮਾਜਕ ਦੂਰੀ ਦੀ ਪਾਲਣਾ ਕੀਤੀ ਜਾ ਸਕੇ।
  • ਮਹਿਮਾਨ ਦੀ ਜਾਣਕਾਰੀ (ਯਾਤਰਾ ਦਾ ਇਤਿਹਾਸ, ਮੈਡੀਕਲ ਸਥਿਤੀ) ਦੇ ਨਾਲ ਨਾਲ ਆਈਡੀ ਅਤੇ ਸਵੈ-ਘੋਸ਼ਣਾ ਪੱਤਰ ਮਹਿਮਾਨ ਵੱਲੋਂ ਸਵਾਗਤ ਸਮੇਂ ਦੇਣਾ ਚਾਹੀਦਾ ਹੈ।
  • ਫਾਰਮ ਭਰਨ ਤੋਂ ਬਾਅਦ, ਮਹਿਮਾਨ ਨੂੰ ਆਪਣੇ ਹੱਥਾਂ ਨੂੰ ਸੈਨੀਟਾਈਜ਼ ਕਰਨਾ ਹੋਵੇਗਾ।
  • ਚੈੱਕ ਇਨ ਅਤੇ ਚੈੱਕ ਆਉਟ ਲਈ ਕਿ ਕਿਉ ਆਰ ਕੋਡ, ਆਨਲਾਈਨ ਫਾਰਮ, ਡਿਜੀਟਲ ਭੁਗਤਾਨ ਅਪਣਾਉਣਾ ਪਵੇਗਾ।
  • ਮਹਿਮਾਨਾਂ ਦਾ ਸਮਾਨ ਕਮਰਿਆਂ ਵਿੱਚ ਭੇਜਣ ਤੋਂ ਪਹਿਲਾਂ ਉਸ ਨੂੰ ਸੈਨੀਟਾਈਜ਼ ਕੀਤਾ ਜਾਣਾ ਚਾਹੀਦਾ ਹੈ
  • ਗਰਭਵਤੀ ਅਤੇ ਬਜ਼ੁਰਗ ਮਹਿਮਾਨਾਂ ਨੂੰ ਵਧੇਰੇ ਸਾਵਧਾਨ ਰਹਿਣ ਦੀ ਲੋੜ ਹੈ।
  • ਕੰਟੇਨਮੈਂਟ ਜ਼ੋਨ ਤੋਂ ਆਉਣ ਵਾਲੇ ਮਹਿਮਾਨ ਨਾ ਰੋਕਣ ਦੀ ਦਿੱਤੀ ਗਈ ਸਲਾਹ

ਰੈਸਟੋਰੈਂਟਾਂ ਲਈ ਨਿਯਮ-

  • ਰੈਸਟੋਰੈਂਟ ਵਿੱਚ ਬੈਠਣ ਦੀ ਅਜਿਹੀ ਵਿਵਸਥਾ ਹੋਣੀ ਚਾਹੀਦੀ ਹੈ ਕਿ ਸਮਾਜਕ ਦੂਰੀਆਂ ਦਾ ਪਾਲਣ ਹੋ ਸਕੇ।
  • ਡਿਸਪੋਸੇਬਲ ਮੇਨੂ ਦੀ ਵਰਤੋਂ ਕਰਨ ਦੀ ਸਿਫਾਰਸ਼ ਕੀਤੀ ਜਾਂਦੀ ਹੈ।
  • ਕੱਪੜੇ ਨੈਪਕਿਨ ਦੀ ਬਜਾਏ ਚੰਗੀ ਕੁਆਲਿਟੀ ਦੇ ਡਿਸਪੋਸੇਬਲ ਪੇਪਰ ਨੈਪਕਿਨ ਦੀ ਵਰਤੋਂ ਨੂੰ ਉਤਸ਼ਾਹਤ ਕੀਤਾ ਜਾਣਾ ਚਾਹੀਦਾ ਹੈ।
  • ਜਿੰਨਾ ਸੰਭਵ ਹੋ ਸਕੇ ਡਿਜੀਟਲ ਭੁਗਤਾਨਾਂ ਦੀ ਵਰਤੋਂ ਕਰੋ।
  • ਬਫੈਟ ਸਰਵਿਸ ਦੇ ਦੌਰਾਨ ਸਮਾਜਿਕ ਦੂਰੀਆਂ ਦੀ ਪਾਲਣਾ ਹੋਣੀ ਚਾਹੀਦੀ।
  • ਰੈਸਟੋਰੈਂਟ ਵਿੱਚ ਬੈਠ ਕੇ ਖਾਣ ਦੀ ਬਜਾਏ ਟੇਕਅਵੇ 'ਤੇ ਜ਼ੋਰ ਦੇਣਾ ਚਾਹੀਦਾ।
  • ਹੋਮ ਡਿਲਿਵਰੀ ਤੋਂ ਪਹਿਲਾ ਹੋਟਲ ਅਧਿਕਾਰੀਆਂ ਵੱਲੋਂ ਕਰਮਚਾਰੀ ਦੀ ਥਰਮਲ ਜਾਂਚ ਕੀਤੀ ਜਾਵੇਗੀ।
  • ਰਸੋਈ ਵਿੱਚ ਅਮਲੇ ਨੂੰ ਸਮਾਜਕ ਦੂਰੀਆਂ ਦੀ ਪਾਲਣਾ ਕਰਨਾ ਹੋਵੇਗਾ।
  • ਨਿਯਮਤ ਅੰਤਰਾਲਾਂ 'ਤੇ ਰਸੋਈ ਨੂੰ ਸੈਨੀਟਾਈਜ਼ ਕਰਨਾ ਹੋਵੇਗਾ।

ਹੋਰ ਕਿ ਹਨ ਨਿਯਮ

  • 65 ਸਾਲ ਤੋਂ ਵੱਧ ਅਤੇ 10 ਸਾਲ ਤੋਂ ਘੱਟ ਉਮਰ ਦੇ ਲੋਕਾਂ ਨੂੰ ਇਨ੍ਹਾਂ ਸਥਾਨਾਂ 'ਤੇ ਜਾਣ ਦੀ ਮਨਾਹੀ ਹੈ।
  • ਮੰਦਰਾਂ ਦੇ ਪ੍ਰਵੇਸ਼ ਦੁਆਰ 'ਤੇ ਸੈਨੀਟਾਈਜ਼ਰ ਅਤੇ ਥਰਮਲ ਸਕ੍ਰੀਨਿੰਗ ਜ਼ਰੂਰੀ ਹੋਵੇਗੀ।
  • ਇਨ੍ਹਾਂ ਥਾਵਾਂ 'ਤੇ ਘੱਟੋ ਘੱਟ 6 ਫੁੱਟ ਦੀ ਦੂਰੀ ਰੱਖਣੀ ਪਵੇਗੀ।
  • 40 ਸੈਕਿੰਡ ਲਈ ਸਾਬਣ ਨਾਲ ਜਾਂ ਸੈਨੀਟਾਈਜ਼ਰਜ਼ ਨਾਲ ਘੱਟੋ ਘੱਟ 20 ਸੈਕਿੰਡ ਲਈ ਹੱਥ ਸਾਫ ਕਰਨੇ ਪੈਣਗੇ।
  • ਖੰਘ ਜਾਂ ਛਿੱਕ ਵੇਲੇ ਮੂੰਹ ਉੱਤੇ ਕੱਪੜਾ ਰੱਖਣਾ ਮਹੱਤਵਪੂਰਨ ਹੋਵੇਗਾ।
  • ਕਿਤੇ ਵੀ ਥੁੱਕਣ 'ਤੇ ਪੂਰੀ ਤਰ੍ਹਾਂ ਪਾਬੰਦੀ ਹੈ।
  • ਏਸਕੇਲੇਟਰ 'ਤੇ ਇੱਕ ਕਦਮ ਛੱਡ ਕੇ ਹੀ ਦੂਜਾ ਆਦਮੀ ਖੜਾ ਹੋ ਸਕਦਾ ਹੈ।
  • ਜਿਹੜੇ ਮਾਲ, ਹੋਟਲ ਅਤੇ ਧਾਰਮਿਕ ਸਥਾਨਾਂ 'ਤੇ ਜਾਂਦੇ ਹਨ ਉਨ੍ਹਾਂ ਕੋਲ ਫੋਨ 'ਚ ਅਰੋਗਿਆ ਸੇਤੂ ਐਪ ਹੋਣਾ ਚਾਹੀਦਾ ਹੈ।
  • ਲੋਕਾਂ ਦੀ ਕਤਾਰ ਨੂੰ ਯਕੀਨੀ ਬਣਾਉਣ ਲਈ ਘੇਰੇ ਬਣਾਇਆ ਜਾਣਾ ਜ਼ਰੂਰੀ ਹੋਵੇਗਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.