ਜਦੋਂ ਬ੍ਰਿਟਿਸ਼ ਸ਼ਾਸਨ ਵਿਰੁੱਧ ਲੜਾਈ ਸਿਖਰਾਂ 'ਤੇ ਸੀ ਤੇ ਲੋਕ ਮਹਾਤਮਾ ਗਾਂਧੀ ਦੇ ਭਾਰਤ ਛੱਡੋ ਅੰਦੋਲਨ ਦਾ ਸਮਰਥਨ ਕਰ ਰਹੇ ਸਨ, ਉਸ ਵੇਲੇ ਉੱਤਰ ਪ੍ਰਦੇਸ਼ ਦੇ ਮਹਾਰਾਜਗੰਜ ਵਿੱਚ ਰਹਿਣ ਵਾਲੇ 28 ਸਾਲਾ ਵਿਅਕਤੀ ਨੇ ਅੰਗਰੇਜ਼ੀ ਹਕੂਮਤ ਨਾਲ ਬਗਾਵਤ ਕਰਨ ਲਈ ਆਪਣੀ ਜ਼ਮੀਨ 'ਤੇ ਆਪਣੇ ਪੈਸੇ ਖ਼ਰਚ ਕਰਕੇ ਉਮਾ ਸ਼ੰਕਰ ਪ੍ਰਸਾਦ ਹਾਈ ਸਕੂਲ ਦੀ ਸ਼ੁਰੂਆਤ ਕੀਤੀ। ਉਮਾਸ਼ੰਕਰ ਪ੍ਰਸਾਦ ਸੁਤੰਰਤਾ ਸੰਗਰਾਮ ਦੌਰਾਨ ਆਪਣੀ ਹਿੰਮਤ ਅਤੇ ਬਹਾਦਰੀ ਲਈ ਜਾਣੇ ਜਾਂਦੇ ਸਨ।
ਇਹ ਵੀ ਪੜ੍ਹੋ: ਮੈਨੂੰ ਟੈਲੀਵੀਜ਼ਨ ਲੈ ਦੇ ਵੇ...
1928 ਵਿੱਚ ਮਹਾਤਮਾ ਗਾਂਧੀ ਬ੍ਰਿਟਿਸ਼ ਸ਼ਾਸਨ ਵਿਰੁੱਧ ਆਜ਼ਾਦੀ ਦੇ ਸੰਘਰਸ਼ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਪੂਰੇ ਦੇਸ਼ ਵਿਚ ਗਏ। ਇਸ ਦੌਰਾਨ ਜਦੋਂ ਗਾਂਧੀ ਜੀ ਆਪਣੀ ਯਾਤਰਾ ਦੌਰਾਨ ਸਿਵਾਨ ਜ਼ਿਲ੍ਹੇ ਦੇ ਮਹਾਰਾਜਗੰਜ ਪੁੱਜੇ ਤਾਂ ਉਮਾਸ਼ੰਕਰ ਨੇ ਬ੍ਰਿਟਿਸ਼ ਸ਼ਾਸਨ ਖ਼ਿਲਾਫ਼ ਲੜਾਈ ਲੜਨ 'ਚ ਮਦਦ ਲਈ 1001 ਚਾਂਦੀ ਦੇ ਸਿੱਕੇ ਦੇ ਕੇ ਆਜ਼ਾਦੀ ਸੰਗਰਾਮ ਵਿੱਚ ਗਾਂਧੀ ਜੀ ਦਾ ਸਮਰਥਨ ਕੀਤਾ।
1942 'ਚ ਬ੍ਰਿਟਿਸ਼ ਸਰਕਾਰ ਨੇ ਉਮਾਸ਼ੰਕਰ ਪ੍ਰਸਾਦ ਵਿਰੁੱਧ ਵੇਖਦੇ ਹੀ ਗ਼ੋਲੀ ਚਲਾਉਣ ਦਾ ਹੁਕਮ ਦਿੱਤਾ ਕਿਉਂਕਿ ਉਹ ਸੁਤੰਤਰਤਾ ਸੰਗਰਾਮੀਆਂ ਦੀ ਮਦਦ ਕਰ ਰਹੇ ਸਨ। ਹੁਕਮਾਂ ਤੋਂ ਬਾਅਦ ਉਮਾਸ਼ੰਕਰ ਨੇ ਗੁਪਤ ਰੂਪ 'ਚ ਸੁਤੰਤਰਤਾ ਸੰਗਰਾਮ ਲਈ ਕੰਮ ਕਰਨਾ ਸ਼ੁਰੂ ਕਰ ਦਿੱਤਾ। ਇਸ ਕਰਕੇ ਬ੍ਰਿਟਿਸ਼ ਫ਼ੌਜ ਨੇ ਉਮਾਸ਼ੰਕਰ ਪ੍ਰਸਾਦ ਹਾਈ ਸਕੂਲ ਨੂੰ ਅੱਗ ਲਾ ਦਿੱਤੀ ਤੇ ਉਸ ਦੀ ਦੁਕਾਨ ਵੀ ਲੁੱਟ ਲਈ।
ਆਜ਼ਾਦੀ ਤੋਂ ਬਾਅਦ, ਉਮਾਸ਼ੰਕਰ ਨੇ ਦੇਸ਼ ਤੋਂ ਮੁਆਵਜ਼ਾ ਲੈਣ ਤੋਂ ਇਨਕਾਰ ਕਰ ਦਿੱਤਾ। ਲੂਣ ਸੱਤਿਆਗ੍ਰਹਿ, ਅਸਹਿਯੋਗ ਅੰਦੋਲਨ, ਭਾਰਤ ਛੱਡੋ ਅੰਦੋਲਨ ਵਿੱਚ ਉਨ੍ਹਾਂ ਦੀ ਭੂਮਿਕਾ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ। 1962 ਅਤੇ 1967 ਵਿੱਚ ਉਨ੍ਹਾਂ ਨੇ ਵਿਧਾਨ ਸਭਾ ਵਿੱਚ ਮਹਾਰਾਜਗੰਜ ਦੀ ਨੁਮਾਇੰਦਗੀ ਕੀਤੀ। 15 ਅਗਸਤ, 1985 ਨੂੰ ਉਮਾਸ਼ੰਕਰ ਪ੍ਰਸਾਦ ਦੀ ਮੌਤ ਹੋ ਗਈ ਪਰ ਉਹ ਅਜੇ ਵੀ ਮਹਾਰਾਜਗੰਜ ਦੇ ਗਾਂਧੀ ਅਤੇ ਮਾਲਵੀਆ ਵਜੋਂ ਜਾਣੇ ਜਾਂਦੇ ਹਨ।