ਨਵੀਂ ਦਿੱਲੀ: ਸ਼ਿਵ ਸੈਨਾ ਦੇ ਮੁਖੀ ਊਧਵ ਠਾਕਰੇ ਨੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕ ਲਈ ਹੈ। ਰਾਜਪਾਲ ਭਗਤ ਸਿੰਘ ਕੋਸ਼ਿਆਰੀ ਨੇ ਉਨ੍ਹਾਂ ਨੂੰ ਮੁੰਬਈ ਦੇ ਸ਼ਿਵਾਜੀ ਪਾਰਕ ਵਿੱਚ ਕਰਵਾਏ ਗਏ ਸਮਾਗਮ ਵਿੱਚ ਸਹੁੰ ਚੁਕਾਈ।
-
#Mumbai: Uddhav Thackeray after taking oath as the Chief Minister of Maharashtra. pic.twitter.com/FWthTdmWaf
— ANI (@ANI) November 28, 2019 " class="align-text-top noRightClick twitterSection" data="
">#Mumbai: Uddhav Thackeray after taking oath as the Chief Minister of Maharashtra. pic.twitter.com/FWthTdmWaf
— ANI (@ANI) November 28, 2019#Mumbai: Uddhav Thackeray after taking oath as the Chief Minister of Maharashtra. pic.twitter.com/FWthTdmWaf
— ANI (@ANI) November 28, 2019
ਊਧਵ ਠਾਕਰੇ ਪਰਿਵਾਰ ਵਿੱਚੋਂ ਪਹਿਲੇ ਮੁੱਖ ਮੰਤਰੀ ਹਨ। ਇਸ ਦੇ ਨਾਲ ਹੀ ਵਿਧਾਇਕਾਂ ਨੇ ਵੀ ਮੰਤਰੀ ਵਜੋਂ ਸਹੁੰ ਚੁੱਕੀ। ਕਾਂਗਰਸ ਦੇ ਬਾਲਾਸਾਹਿਬ ਥੋਰਾਟ, ਸ਼ਿਵ ਸੈਨਾ ਦੇ ਏਕਨਾਥ ਸ਼ਿੰਦੇ, ਸੁਭਾਸ਼ ਦੇਸਾਈ, ਐਨਸੀਪੀ ਦੇ ਛਗਨ ਭੁਜਬਲ, ਜੈਅੰਤ ਪਾਟਿਲ ਨੇ ਸਹੁੰ ਚੁੱਕੀ।
ਸਹੁੰ ਚੁੱਕ ਸਮਾਗਮ ਵਿੱਚ ਕਈ ਵੱਡੀਆਂ ਰਾਜਨੀਤਿਕ ਸ਼ਖਸੀਅਤਾਂ ਸ਼ਿਵਾਜੀ ਪਾਰਕ ਪਹੁੰਚੀਆਂ। ਇਨ੍ਹਾਂ ਵਿੱਚ ਮਹਾਰਾਸ਼ਟਰ ਨਵ ਨਿਰਮਾਣ ਸੈਨਾ (ਐਮਐਨਐਸ) ਦੇ ਮੁਖੀ ਅਤੇ ਊਧਵ ਠਾਕਰੇ ਦੇ ਭਰਾ ਰਾਜ ਠਾਕਰੇ, ਕਾਂਗਰਸ ਦੇ ਸੀਨੀਅਰ ਆਗੂ ਅਹਿਮਦ ਪਟੇਲ, ਮੱਲਿਕਾਰਜੁਨ ਖੜਗੇ, ਕਪਿਲ ਸਿੱਬਲ, ਐਨਸੀਪੀ ਨੇਤਾ ਸੁਪ੍ਰੀਆ ਸੁਲੇ, ਅਜੀਤ ਪਵਾਰ, ਨਵਾਬ ਮਲਿਕ, ਛਗਨ ਭੁਗਬਲ, ਪ੍ਰਫੁਲ ਪਟੇਲ, ਸ਼ਿਵ ਸੈਨਾ ਦੇ ਸੀਨੀਅਰ ਆਗੂ ਮਨੋਹਰ ਜੋਸ਼ੀ, ਮੱਧ ਪ੍ਰਦੇਸ਼ ਦੇ ਸੀਐਮ ਕਮਲਨਾਥ ਅਤੇ ਹੋਰ ਆਗੂ ਮੌਜੂਦ ਹੋਏ।
ਇਸ ਦੇ ਨਾਲ ਹੀ ਸਾਬਕਾ ਮੁੱਖ ਮੰਤਰੀ ਅਤੇ ਭਾਜਪਾ ਨੇਤਾ ਦੇਵੇਂਦਰ ਫੜਨਵੀਸ ਅਤੇ ਭਾਜਪਾ ਦੇ ਸੂਬਾ ਪ੍ਰਧਾਨ ਚੰਦਰਕਾਂਤ ਪਾਟਿਲ ਵੀ ਪ੍ਰੋਗਰਾਮ ਵਿੱਚ ਪਹੁੰਚੇ। ਇਸ ਦੇ ਨਾਲ ਹੀ ਉਦਯੋਗਪਤੀ ਮੁਕੇਸ਼ ਅੰਬਾਨੀ ਅਤੇ ਉਨ੍ਹਾਂ ਦੀ ਪਤਨੀ ਨੀਤਾ ਅੰਬਾਨੀ ਵੀ ਸਟੇਜ ਉੱਤੇ ਮੌਜੂਦ ਸਨ।