ਸ੍ਰੀਨਗਰ: ਜੰਮੂ-ਕਸ਼ਮੀਰ ਦੇ ਕੁਲਗਾਮ ਵਿੱਚ ਫੌਜ਼ ਅਤੇ ਅੱਤਵਾਦੀਆਂ ਦਰਮਿਆਨ ਚੱਲ ਰਹੇ ਮੁਕਾਬਲੇ ਵਿੱਚ 2 ਅੱਤਵਾਦੀ ਮਾਰੇ ਗਏ ਹਨ। ਕਸ਼ਮੀਰ ਜ਼ੋਨ ਪੁਲਿਸ ਨੇ ਕਿਹਾ ਕਿ ਤਲਾਸ਼ੀ ਮੁਹਿੰਮ ਜਾਰੀ ਹੈ।
-
#NiporaKulgamEncounterUpdate: 02 unidentified #terrorists killed. Search going on. Further details shall follow. @JmuKmrPolice https://t.co/omjdWHiD76
— Kashmir Zone Police (@KashmirPolice) June 13, 2020 " class="align-text-top noRightClick twitterSection" data="
">#NiporaKulgamEncounterUpdate: 02 unidentified #terrorists killed. Search going on. Further details shall follow. @JmuKmrPolice https://t.co/omjdWHiD76
— Kashmir Zone Police (@KashmirPolice) June 13, 2020#NiporaKulgamEncounterUpdate: 02 unidentified #terrorists killed. Search going on. Further details shall follow. @JmuKmrPolice https://t.co/omjdWHiD76
— Kashmir Zone Police (@KashmirPolice) June 13, 2020
ਦੱਖਣੀ ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ ਵਿੱਚ 10 ਜੂਨ ਨੂੰ ਸੁਰੱਖਿਆ ਬਲਾਂ ਨਾਲ ਮੁਕਾਬਲੇ ਵਿੱਚ ਪੰਜ ਅੱਤਵਾਦੀ ਮਾਰੇ ਗਏ ਸਨ। ਪੁਲਿਸ ਨੇ ਕਿਹਾ ਕਿ ਸੁਗੂ ਪਿੰਡ ਨੂੰ ਅੱਤਵਾਦੀਆਂ ਦੀ ਮੌਜੂਦਗੀ ਬਾਰੇ ਇੱਕ ਖ਼ਾਸ ਖੁਫੀਆ ਜਾਣਕਾਰੀ ਦੇ ਬਾਅਦ ਫੌਜ ਅਤੇ ਪੁਲਿਸ ਦੀ ਸਾਂਝੀ ਟੀਮ ਨੇ ਘੇਰਿਆ ਸੀ।
ਦੱਸ ਦੇਈਏ ਕਿ ਪਾਕਿਸਤਾਨ ਆਪਣੀ ਨਾਪਾਕ ਹਰਕਤਾਂ ਕਰਨ ਤੋਂ ਹਟ ਨਹੀਂ ਰਿਹਾ ਹੈ। ਉਨ੍ਹਾਂ ਸ਼ੁੱਕਰਵਾਰ ਨੂੰ ਉੱਤਰੀ ਕਸ਼ਮੀਰ ਦੇ ਉੜੀ ਸੈਕਟਰ ਵਿੱਚ ਰਿਹਾਇਸ਼ੀ ਇਲਾਕਿਆਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਭਾਰੀ ਗੋਲੀਬਾਰੀ ਵੀ ਕੀਤੀ। ਇੱਕ ਔਰਤ ਦੀ ਮੌਤ ਹੋ ਗਈ, ਜਦੋਂ ਕਿ ਤਿੰਨ ਹੋਰ ਨਾਗਰਿਕ ਵੀ ਜ਼ਖਮੀ ਹੋ ਗਏ।
ਦੂਜੇ ਪਾਸੇ ਪੁਣਛ ਦੇ ਕੀਰਨੀ ਸੈਕਟਰ ਵਿੱਚ ਉਸ ਨੇ ਘੁਸਪੈਠ ਕਰਨ ਲਈ ਭਾਰੀ ਗੋਲੀਬਾਰੀ ਕਰਨ ਨਾਲ ਹੀ ਬੈਟ ਹਮਲੇ ਦੀ ਕੋਸ਼ਿਸ਼ ਕੀਤੀ, ਜਿਸ ਨੂੰ ਫ਼ੌਜ ਨੇ ਨਾਕਾਮ ਕਰ ਦਿੱਤਾ। ਦੋਹਾਂ ਮੋਰਚਿਆਂ 'ਤੇ ਫੌਜ ਨੇ ਜ਼ਬਰਦਸਤ ਜਵਾਬੀ ਕਾਰਵਾਈ ਕਰਦੇ ਹੋਏ ਪਾਕਿਸਤਾਨ ਦੀਆਂ ਇੱਕ ਦਰਜਨ ਚੌਕੀਆਂ ਨੂੰ ਨਸ਼ਟ ਕਰ ਦਿੱਤਾ।
ਇਸ ਵਿੱਚ 8 ਪਾਕਿਸਤਾਨੀ ਫ਼ੌਜੀ ਮਾਰੇ ਗਏ, ਜਦਕਿ 19 ਫ਼ੌਜੀ ਜ਼ਖਮੀ ਹੋ ਗਏ। ਦੂਜੇ ਪਾਸੇ ਰਾਤ ਅੱਠ ਵਜੇ ਪਾਕਿਸਤਾਨੀ ਫੌਜ ਨੇ ਪੁਣਛ ਦੇ ਬਾਲਕੋਟ ਅਤੇ ਰਾਜੋਰੀ ਦੇ ਬਾਲਕੋਟ ਵਿਖੇ ਫਾਇਰਿੰਗ ਸ਼ੁਰੂ ਕਰ ਦਿੱਤੀ ਜੋ ਦੇਰ ਰਾਤ ਤੱਕ ਜਾਰੀ ਰਹੀ।
(ਵਧੇਰੇ ਜਾਣਕਾਰੀ ਲਈ ਉਡੀਕ ਕਰੋਂ)