ਨਵੀਂ ਦਿੱਲੀ: ਦਿੱਲੀ ਦੇ ਲਾਜਪਤ ਨਗਰ ਥਾਣੇ ਦੀ ਪੁਲਿਸ ਟੀਮ ਨੇ ਸ਼ਰਾਬ ਤਸਕਰਾਂ ਦੇ ਗਿਰੋਹ ਨੂੰ ਕਾਬੂ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ ਜੋ ਕਿ ਦੁੱਧ ਦੇ ਕੈਰੇਟ ਵਿੱਚ ਲੁਕੋ ਕੇ ਸ਼ਰਾਬ ਦੀ ਤਸਕਰੀ ਕਰਦੇ ਸੀ।
ਪੁਲਿਸ ਮੁਤਾਬਕ ਗੁਪਤ ਸੂਚਨਾ 'ਤੇ ਕਾਰਵਾਈ ਕਰਦਿਆਂ ਸ਼ਨਿਵਾਰ ਨੂੰ ਲਾਜਪਤ ਨਗਰ ਇਲਾਕੇ ਦੀ ਰਿੰਗ ਰੋਡ 'ਤੇ ਜਦੋਂ ਇੱਕ ਟਾਟਾ 407 ਗੱਡੀ ਦੀ ਤਲਾਸ਼ੀ ਲਈ ਗਈ ਤਾਂ ਦੁੱਧ ਦੇ ਕੈਰੇਟਾਂ ਵਿੱਚ ਸ਼ਰਾਬ ਦੀਆਂ 220 ਪੇਟੀਆਂ ਮਿਲੀਆਂ। ਪੁਲਿਸ ਨੇ ਗੱਡੀ ਦੇ ਡਰਾਈਵਰ ਅਤੇ ਉਸ ਦੇ ਸਾਥੀ ਨੂੰ ਐਕਸਾਈਜ਼ ਐਕਟ ਤਹਿਤ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮਾਂ ਦੀ ਪਛਾਣ ਅਮਨ (26) ਅਤੇ ਵਿਰੇਂਦਰ ਸਿੰਘ ਬਿੰਦੂ (46) ਵੱਜੋਂ ਹੋਈ ਹੈ ਤੇ ਦੋਵੇਂ ਦਿੱਲੀ ਦੇ ਦਕਸ਼ਿਣਪੁਰੀ ਦੇ ਵਸਨੀਕ ਹਨ।
ਪੁੱਛਗਿੱਛ ਦੌਰਾਨ ਬਿੰਦੂ ਨੇ ਪੁਲਿਸ ਨੂੰ ਦੱਸਿਆ ਕਿ ਉਹ ਪਹਿਲਾਂ ਇੱਕ ਕੈਬ ਡਰਾਈਵਰ ਸੀ ਤੇ ਛੇਤੀ ਪੈਸਾ ਕਮਾਉਣ ਦੇ ਚੱਕਰ ਵਿੱਚ ਉਹ ਨਾਜਾਇਜ਼ ਸ਼ਰਾਬ ਦੀ ਤਸਕਰੀ ਕਰਨ ਲੱਗਿਆ। ਬਾਅਦ 'ਚ ਉਸ ਨੇ ਅਮਨ ਨੂੰ ਵੀ ਸ਼ਾਮਲ ਕਰ ਲਿਆ ਜਿਸ 'ਤੇ ਅੰਬੇਡਕਰ ਨਗਰ ਥਾਣੇ ਵਿੱਚ ਪਹਿਲਾਂ ਤੋਂ ਹੀ 2 ਮਾਮਲੇ ਦਰਜ ਹਨ। ਮੁਲਜ਼ਮਾਂ ਨੇ ਦੱਸਿਆ ਕਿ ਉਹ ਫ਼ਰੀਦਾਬਾਦ ਤੋਂ ਸ਼ਰਾਬ ਖ਼ਰੀਦ ਕੇ ਦਕਸ਼ਿਣਪੁਰੀ ਤੇ ਅੰਬੇਡਕਰ ਨਗਰ ਥਾਣੇ ਵਿੱਚ ਉੱਚੀ ਕੀਮਤ 'ਤੇ ਵੇਚ ਦਿੰਦੇ ਸਨ।
ਫਿਲਮੀ ਤਰੀਕੇ ਨਾਲ ਕਰਦੇ ਸੀ ਸ਼ਰਾਬ ਦੀ ਤਸਕਰੀ, 2 ਕਾਬੂ - illicit liquor seized
ਦਿੱਲੀ ਦੇ ਲਾਜਪਤ ਨਗਰ ਥਾਣੇ ਦੀ ਪੁਲਿਸ ਟੀਮ ਨੇ ਦੁੱਧ ਦੇ ਕੈਰੇਟ ਵਿੱਚ ਲੁਕੋ ਕੇ ਸ਼ਰਾਬ ਦੀ ਤਸਕਰੀ ਵਾਲੇ ਗਿਰੋਹ ਦਾ ਕੀਤਾ ਪਰਦਫ਼ਾਸ਼। 2 ਮੁਲਜ਼ਮ ਕੀਤੇ ਕਾਬੂ।

h
Conclusion: