ETV Bharat / bharat

ਭਿਆਨਕ ਸੜਕ ਹਾਦਸਿਆਂ ਵਿੱਚ 21 ਲੋਕਾਂ ਦੀ ਦਰਦਨਾਕ ਮੌਤ

ਭਾਰਤ ਦੇ ਦੋ ਸੂਬਿਆਂ ਤੋਂ ਭਿਆਨਕ ਸੜਕ ਹਾਦਸੇ ਦੀਆਂ ਖ਼ਬਰਾਂ ਸਾਹਮਣੇ ਆਈਆਂ ਹਨ। ਇਨ੍ਹਾਂ ਦੋਹਾਂ ਹਾਦਿਸਆਂ ਵਿੱਚ 21 ਲੋਕਾਂ ਨੇ ਆਪਣੀ ਜਾਨ ਗੁਆ ਦਿੱਤੀ ਹੈ।

author img

By

Published : Aug 27, 2019, 2:53 PM IST

ਸ਼ਾਹਜਹਾਂਪੁਰ/ਕਲਬੁਰਗੀ: ਉੱਤਰ ਪ੍ਰਦੇਸ਼ ਦੇ ਸ਼ਾਹਜਹਾਂਪੁਰ ਅਤੇ ਕਰਨਾਟਕ ਦੇ ਕਲਬੁਰਗੀ ਤੋਂ ਭਿਆਨਕ ਸੜਕ ਹਾਦਸੇ ਦੀ ਖ਼ਬਰ ਆਈ ਹੈ। ਸ਼ਾਹਜਹਾਂਪੁਰ ਵਿੱਚ 2 ਟੈਂਪੂਆਂ ਦੇ ਉੱਤੇ ਟਰੱਕ ਪਲਟ ਗਿਆ, ਜਿਸ ਨਾਲ 16 ਲੋਕਾਂ ਦੀ ਮੌਤ ਹੋ ਗਈ, ਉੱਥੇ ਹੀ ਕਲਬੁਰਗੀ ਦੇ ਸਾਵਾਲਾਗੀ ਪਿੰਡ ਨੇੜੇ ਸੋਮਵਾਰ ਦੀ ਰਾਤ ਨੂੰ ਖੜ੍ਹੇ ਟਰੱਕ ਵਿੱਚ ਕਾਰ ਟਕਰਾਉਣ ਨਾਲ ਇੱਕੋ ਹੀ ਪਰਿਵਾਰ ਦੇ 5 ਲੋਕਾਂ ਦੀ ਮੌਤ ਹੋ ਗਈ।

ਯੂਪੀ ਵਿੱਚ 16 ਲੋਕਾਂ ਦੀ ਮੌਤ
ਮੰਗਲਵਾਰ ਦੀ ਸਵੇਰ ਸ਼ਾਹਜਹਾਂਪੁਰ ਵਿੱਚ ਉਦੋਂ ਹਾਹਾਕਾਰ ਮਚ ਗਿਆ, ਜਦੋਂ ਦੋ ਟੈਂਪੂ ਅਤੇ ਟਰੱਕ ਆਪਸ ਵਿੱਚ ਭਿੜ ਗਏ। ਇਸ ਤੋਂ ਬਾਅਦ ਟਰੱਕ ਟੈਂਪੂਆਂ ਦੇ ਉੱਤੇ ਹੀ ਪਲਟ ਗਿਆ। ਹਾਦਸੇ ਤੋਂ ਬਾਅਦ 16 ਲੋਕਾਂ ਦੀਆਂ ਲਾਸ਼ਾਂ ਕੱਢੀਆਂ ਗਈਆਂ ਅਤੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਮੌਕੇ ਉੱਤੇ ਰਾਹਤ ਅਤੇ ਬਚਾਅ ਦਾ ਕੰਮ ਜਾਰੀ ਹੈ। ਜ਼ਖ਼ਮੀਆਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਪੁਲਿਸ ਅਧਿਕਾਰੀ ਵੀ ਮੌਕੇ ਉੱਤੇ ਪੁੱਜ ਗਏ ਹਨ। ਇਹ ਹਾਦਸਾ ਸ਼ਾਹਜਹਾਂਪੁਰ ਦੇ ਜਮੂਕਾ ਤਿਰਾਹੇ 'ਤੇ ਹੋਇਆ।

road accident
ਹਾਦਸੇ ਤੋਂ ਬਾਅਦ ਦੀ ਤਸਵੀਰ।
ਇੱਕੋ ਪਰਿਵਾਰ ਦੇ 5 ਜੀਆਂ ਦੀ ਮੌਤਕਰਨਾਟਕ ਦੇ ਕਲਬੁਰਗੀ ਵਿੱਚ ਸੋਮਵਾਰ ਦੀ ਰਾਤ ਸਾਵਾਲਾਗੀ ਪਿੰਡ ਨੇੜੇ ਇੱਕ ਸਕਾਰਪੀਓ ਗੱਡੀ ਖੜ੍ਹੇ ਟਰੱਕ ਵਿੱਚ ਟਕਰਾ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਇੱਕੋ ਹੀ ਪਰਿਵਾਰ ਦੇ 5 ਜੀਆਂ ਦੀ ਜਾਨ ਚਲੀ ਗਈ। ਪੁਲਿਸ ਮੁਤਾਬਕ, ਹਾਦਸੇ ਵਿੱਚ 29 ਸਾਲ ਦੇ ਸੰਜਿਆ ਚੜਾਚਨਾ, ਉਨ੍ਹਾਂ ਦੀ 26 ਸਾਲ ਦੀ ਪਤਨੀ ਰਾਨੀ, ਦੋ ਬੇਟੇ ਸ਼੍ਰੇਅਸ(3) ਅਤੇ ਧੀਰਜ(2) ਸਮੇਤ ਇੱਕ ਰਿਸ਼ਤੇਦਾਰ ਭਾਗਿਆਸ੍ਰੀ ਅਲਗੀ(22) ਦੀ ਮੌਤ ਹੋ ਗਈ। ਮ੍ਰਿਤਕ ਮਹਾਰਾਸ਼ਟਰ ਦੇ ਦੱਖਣੀ ਸੋਲਾਪੁਰ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ। ਇਨ੍ਹਾਂ ਤੋਂ ਇਲਾਵਾ 3 ਜ਼ਖ਼ਮੀਆਂ ਨੂੰ ਇੱਕ ਨਿਜੀ ਹਸਪਤਾਲ ਵਿੱਚ ਦਾਖਿਲ ਕਰਵਾਇਆ ਗਿਆ ਹੈ।
road accident
ਹਾਦਸੇ ਤੋਂ ਬਾਅਦ ਦੀ ਤਸਵੀਰ।
ਇਹ ਪਰਿਵਾਰ ਤਿਰੂਪਤੀ ਤੋਂ ਤੀਰਥ ਯਾਤਰਾ ਕਰ ਵਾਪਸ ਆਪਣੇ ਘਰ ਦੱਖਣੀ ਸੋਲਾਪੁਰ ਜਾ ਰਿਹਾ ਸੀ। ਪੁਲਿਸ ਨੇ ਦੱਸਿਆ ਕਿ ਮ੍ਰਿਤਕਾਂ ਦੇ ਪਰਿਵਾਰ ਵਾਲਿਆਂ ਨੂੰ ਹਾਦਸੇ ਦੀ ਸੂਚਨਾ ਦੇ ਦਿੱਤੀ ਗਈ ਹੈ ਅਤੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।
ਵੇਖੋ ਵੀਡੀਓ।

Intro:Body:

ਭਿਆਨਕ ਸੜਕ ਹਾਦਸਿਆਂ ਵਿੱਚ 21 ਲੋਕਾਂ ਦੀ ਦਰਦਨਾਕ ਮੌਤ

ਭਾਰਤ ਦੇ ਦੋ ਸੂਬਿਆਂ ਤੋਂ ਭਿਆਨਕ ਸੜਕ ਹਾਦਸੇ ਦੀਆਂ ਖ਼ਬਰਾਂ ਸਾਹਮਣੇ ਆਈਆਂ ਹਨ। ਇਨ੍ਹਾਂ ਦੋਹਾਂ ਹਾਦਿਸਆਂ ਵਿੱਚ 21 ਲੋਕਾਂ ਨੇ ਆਪਣੀ ਜਾਨ ਗੁਆ ਦਿੱਤੀ ਹੈ।

ਸ਼ਾਹਜਹਾਂਪੁਰ/ਕਲਬੁਰਗੀ: ਉੱਤਰ ਪ੍ਰਦੇਸ਼ ਦੇ ਸ਼ਾਹਜਹਾਂਪੁਰ ਅਤੇ ਕਰਨਾਟਕ ਦੇ ਕਲਬੁਰਗੀ ਤੋਂ ਭਿਆਨਕ ਸੜਕ ਹਾਦਸੇ ਦੀ ਖ਼ਬਰ ਆਈ ਹੈ। ਸ਼ਾਹਜਹਾਂਪੁਰ ਵਿੱਚ 2 ਟੈਂਪੂਆਂ ਦੇ ਉੱਤੇ ਟਰੱਕ ਪਲਟ ਗਿਆ, ਜਿਸ ਨਾਲ 16 ਲੋਕਾਂ ਦੀ ਮੌਤ ਹੋ ਗਈ, ਉੱਥੇ ਹੀ ਕਲਬੁਰਗੀ ਦੇ ਸਾਵਾਲਾਗੀ ਪਿੰਡ ਨੇੜੇ ਸੋਮਵਾਰ ਦੀ ਰਾਤ ਨੂੰ ਖੜ੍ਹੇ ਟਰੱਕ ਵਿੱਚ ਕਾਰ ਟਕਰਾਉਣ ਨਾਲ ਇੱਕੋ ਹੀ ਪਰਿਵਾਰ ਦੇ 5 ਲੋਕਾਂ ਦੀ ਮੌਤ ਹੋ ਗਈ।

ਯੂਪੀ ਵਿੱਚ 16 ਲੋਕਾਂ ਦੀ ਮੌਤ

ਮੰਗਲਵਾਰ ਦੀ ਸਵੇਰ ਸ਼ਾਹਜਹਾਂਪੁਰ ਵਿੱਚ ਉਦੋਂ ਹਾਹਾਕਾਰ ਮਚ ਗਿਆ, ਜਦੋਂ ਦੋ ਟੈਂਪੂ ਅਤੇ ਟਰੱਕ ਆਪਸ ਵਿੱਚ ਭਿੜ ਗਏ। ਇਸ ਤੋਂ ਬਾਅਦ ਟਰੱਕ ਟੈਂਪੂਆਂ ਦੇ ਉੱਤੇ ਹੀ ਪਲਟ ਗਿਆ। ਹਾਦਸੇ ਤੋਂ ਬਾਅਦ 16 ਲੋਕਾਂ ਦੀਆਂ ਲਾਸ਼ਾਂ ਕੱਢੀਆਂ ਗਈਆਂ ਅਤੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਮੌਕੇ ਉੱਤੇ ਰਾਹਤ ਅਤੇ ਬਚਾਅ ਦਾ ਕੰਮ ਜਾਰੀ ਹੈ। ਜ਼ਖ਼ਮੀਆਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਪੁਲਿਸ ਅਧਿਕਾਰੀ ਵੀ ਮੌਕੇ ਉੱਤੇ ਪੁੱਜ ਗਏ ਹਨ। ਇਹ ਹਾਦਸਾ ਸ਼ਾਹਜਹਾਂਪੁਰ ਦੇ ਜਮੂਕਾ ਤਿਰਾਹੇ 'ਤੇ ਹੋਇਆ।

ਇੱਕੋ ਪਰਿਵਾਰ ਦੇ 5 ਜੀਆਂ ਦੀ ਮੌਤ

ਕਰਨਾਟਕ ਦੇ ਕਲਬੁਰਗੀ ਵਿੱਚ ਸੋਮਵਾਰ ਦੀ ਰਾਤ ਸਾਵਾਲਾਗੀ ਪਿੰਡ ਨੇੜੇ ਇੱਕ ਸਕਾਰਪੀਓ ਗੱਡੀ ਖੜ੍ਹੇ ਟਰੱਕ ਵਿੱਚ ਟਕਰਾ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਇੱਕੋ ਹੀ ਪਰਿਵਾਰ ਦੇ 5 ਜੀਆਂ ਦੀ ਜਾਨ ਚਲੀ ਗਈ। ਪੁਲਿਸ ਮੁਤਾਬਕ, ਹਾਦਸੇ ਵਿੱਚ 29 ਸਾਲ ਦੇ ਸੰਜਿਆ ਚੜਾਚਨਾ, ਉਨ੍ਹਾਂ ਦੀ 26 ਸਾਲ ਦੀ ਪਤਨੀ ਰਾਨੀ, ਦੋ ਬੇਟੇ ਸ਼੍ਰੇਅਸ(3) ਅਤੇ ਧੀਰਜ(2) ਸਮੇਤ ਇੱਕ ਰਿਸ਼ਤੇਦਾਰ ਭਾਗਿਆਸ੍ਰੀ ਅਲਗੀ(22) ਦੀ ਮੌਤ ਹੋ ਗਈ। ਮ੍ਰਿਤਕ ਮਹਾਰਾਸ਼ਟਰ ਦੇ ਦੱਖਣੀ ਸੋਲਾਪੁਰ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ। ਇਨ੍ਹਾਂ ਤੋਂ ਇਲਾਵਾ 3 ਜ਼ਖ਼ਮੀਆਂ ਨੂੰ ਇੱਕ ਨਿਜੀ ਹਸਪਤਾਲ ਵਿੱਚ ਦਾਖਿਲ ਕਰਵਾਇਆ ਗਿਆ ਹੈ।

ਇਹ ਪਰਿਵਾਰ ਤਿਰੂਪਤੀ ਤੋਂ ਤੀਰਥ ਯਾਤਰਾ ਕਰ ਵਾਪਸ ਆਪਣੇ ਘਰ ਦੱਖਣੀ ਸੋਲਾਪੁਰ ਜਾ ਰਿਹਾ ਸੀ। ਪੁਲਿਸ ਨੇ ਦੱਸਿਆ ਕਿ ਮ੍ਰਿਤਕਾਂ ਦੇ ਪਰਿਵਾਰ ਵਾਲਿਆਂ ਨੂੰ ਹਾਦਸੇ ਦੀ ਸੂਚਨਾ ਦੇ ਦਿੱਤੀ ਗਈ ਹੈ ਅਤੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.