ਸੂਬਾ
- ਲੁਧਿਆਣਾ: ਕਾਂਗਰਸੀ ਉਮੀਦਵਾਰ ਰਵਨੀਤ ਬਿੱਟੂ ਅੱਜ ਆਪਣੀ ਨਾਮਜ਼ਦਗੀ ਕਰਨਗੇ ਦਾਖਲ, ਆਪਣੇ ਦਾਦੇ ਦੀ ਪੁਸ਼ਤੈਨੀ ਅੰਬੈਸਡਰ ਕਾਰ 'ਚ ਜਾ ਕੇ ਨਾਮਜ਼ਦਗੀ ਪੱਤਰ ਕਰਨਗੇ ਦਾਖਲ।
- ਬਠਿੰਡਾ: ਕਾਂਗਰਸੀ ਉਮੀਦਵਾਰ ਅਮਰਿੰਦਰ ਰਾਜਾ ਵੜਿੰਗ ਦੀ ਨਾਮਜ਼ਦਗੀ ਦਾਖਲ ਕਰਵਾਉਣ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਉਣਗੇ ਬਠਿੰਡਾ। ਬਠਿੰਡਾ 'ਚ ਕਰਨਗੇ ਰੋਡ ਸ਼ੋਅ।
- ਅੰਮ੍ਰਿਤਸਰ: ਭਾਜਪਾ ਦੇ ਸੂਬਾ ਪ੍ਰਧਾਨ ਸ਼ਵੇਤ ਮਲਿਕ ਅੱਜ ਕਰਨਗੇ ਪ੍ਰੈਸ ਕਾਨਫਰੰਸ। ਭਾਜਪਾ ਉਮੀਦਵਾਰ ਹਰਦੀਪ ਸਿੰਘ ਪੁਰੀ ਵੀ ਰਹਿਣਗੇ ਮੌਜੂਦ।
- ਪਟਿਆਲਾ: ਨਵਾਂ ਪੰਜਾਬ ਪਾਰਟੀ ਦੇ ਉਮੀਵਾਰ ਡਾ. ਧਰਮਵੀਰ ਗਾਂਧੀ ਅਤੇ ਆਮ ਆਦਮੀ ਪਾਰਟੀ ਦੀ ਨੀਨਾ ਮਿੱਤਲ ਅੱਜ ਨਾਮਜ਼ਦਗੀ ਪੱਤਰ ਕਰਨਗੇ ਦਾਖਿਲ।
- ਸ੍ਰੀ ਫਤਹਿਗੜ੍ਹ ਸਾਹਿਬ: ਕਾਂਗਰਸੀ ਉਮੀਦਵਾਰ ਅਮਰ ਸਿੰਘ ਤੇ ਅਕਾਲੀ ਦਲ ਦੇ ਉਮੀਦਵਾਰ ਦਰਬਾਰਾ ਸਿੰਘ ਗੁਰੂ ਦਾਖਲ ਕਰਨਗੇ ਨਾਮਜ਼ਦਗੀ ਪੱਤਰ।
- ਜਲੰਧਰ: ਆਮ ਆਦਮੀ ਪਾਰਟੀ ਦੇ ਉਮੀਦਵਾਰ ਜਸਟਿਸ ਜੋਰਾ ਸਿੰਘ ਭਰਨਗੇ ਨਾਮਜ਼ਦਗੀ ਪੱਤਰ।
- ਚੰਡੀਗੜ੍ਹ: ਭਾਜਪਾ ਉਮੀਦਵਾਰ ਕਿਰਨ ਖੇਰ ਦਾਖਿਲ ਕਰਨਗੇ ਨਾਮਜ਼ਦਗੀ ਪੱਤਰ।
ਦੇਸ਼
- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਵਾਰਾਣਸੀ 'ਚ ਕਰਨਗੇ ਰੋਡ ਸ਼ੋਅ, ਗੰਗਾ ਆਰਤੀ 'ਚ ਲੈਣਗੇ ਹਿੱਸਾ।
- ਭਾਜਪਾ ਪ੍ਰਧਾਨ ਅਮਿਤ ਸ਼ਾਹ ਯੂਪੀ ਦੇ ਗਾਜੀਪੁਰ, ਓਰਇਆ ਤੇ ਉਨਾਓ 'ਚ ਰੈਲੀ ਨੂੰ ਕਰਨਗੇ ਸੰਬੋਧਿਤ।
- ਅੱਜ ਰਾਜਸਥਾਨ ਦੌਰੇ 'ਤੇ ਰਹਿਣਗੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ, ਰਾਹੁਲ ਅਜਮੇਰ ਦੇ ਮਸੂਦਾ ਹਲਕਾ ਦੇ ਬਾਂਦਨਵਾੜਾ ਪਿੰਡ 'ਚ ਰੈਲੀ ਨੂੰ ਕਰਨਗੇ ਸੰਬੋਧਿਤ।
- ਆਮ ਆਦਮੀ ਪਾਰਟੀ ਅੱਜ ਜਾਰੀ ਕਰੇਗੀ ਆਪਣਾ ਚੋਣ ਮੈਨੀਫੈਸਟੋ। ਪਾਰਟੀ ਦੇ ਰਾਸ਼ਟਰੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜਾਰੀ ਕਰਨਗੇ ਮੈਨੀਫੈਸਟੋ। ਪਾਰਟੀ ਦਿੱਲੀ ਦੇ ਹਰੇਕ ਨਾਗਰਿਕ ਨੂੰ ਆਪਣਾ ਘਰ, 2 ਲੱਖ ਨੌਜਵਾਨਾਂ ਨੂੰ ਨੌਕਰੀ, ਦਿੱਲੀ ਦੇ ਕਾਲਜ 'ਚ ਆਸਾਨੀ ਨਾਲ ਦਾਖਲੇ ਲਈ 85 ਫੀਸਦੀ ਰਿਜ਼ਰਵੇਸ਼ਨ, ਦਿੱਲੀ ਸਰਕਾਰ ਦੇ ਅਧੀਨ ਪੁਲਿਸ ਆਉਣ 'ਤੇ ਸੁਰੱਖਿਆ ਦੀ ਗਾਰੰਟੀ ਦਾ ਵਾਅਦਾ ਕਰ ਰਹੀ ਹੈ।
- ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜਿਤ ਡੋਭਾਲ ਦੇ ਬੇਟੇ ਵਿਵੇਕ ਡੋਭਾਲ ਦੇ ਮਾਣਹਾਨੀ ਮਾਮਲੇ 'ਚ ਪਟਿਆਲਾ ਹਾਊਸ ਕੋਰਟ ਅੱਜ ਕਰੇਗੀ ਸੁਣਵਾਈ, ਕਾਰਵਾਂ ਮੈਗਜ਼ੀਨ ਤੇ ਕਾਂਗਰਸ ਆਗੂ ਜੈਰਾਮ ਰਮੇਸ਼ ਖਿਲਾਫ਼ ਦਰਜ ਹੈ ਮਾਮਲਾ, ਕੋਰਟ ਨੇ ਪਿਛਲੀ ਸੁਣਵਾਈ 'ਚ ਨੇ ਜੈਰਾਮ ਰਮੇਸ਼, ਮੈਗਜ਼ੀਨ ਦੇ ਸੰਪਾਦਕ ਤੇ ਰਿਪੋਰਟਰ ਨੂੰ ਜਾਰੀ ਕੀਤਾ ਸੀ ਸਮਨ।
ਵਿਦੇਸ਼
- ਵਲਾਦਿਮੀਰ ਪੁਤਿਨ ਨਾਲ ਮੁਲਾਕਾਤ ਕਰਨਗੇ ਕਿਮ ਜੋਂਗ ਉਨ
ਖੇਡ ਮੁਕਾਬਲੇ
- ਕ੍ਰਿਕਟ : IPL-12- ਕੋਲਕਾਤਾ ਨਾਈਟ ਰਾਈਡਰਜ਼ Vs ਰਾਜਸਥਾਨ ਰਾਇਲਜ਼
- ਫੁੱਟਬਾਲ : ਯੂ. ਈ. ਐੱਫ. ਏ. ਯੂਰੋਪ ਲੀਗ-2018/19
- ਫੁੱਟਬਾਲ : ਏ ਅਮੀਰਾਤ ਐੱਫ. ਏ. ਕੱਪ ਫੁੱਟਬਾਲ ਟੂਰਨਾਮੈਂਟ
- ਟੈਨਿਸ : ਏ. ਟੀ. ਪੀ. 500 ਬਾਰਸੀਲੋਨਾ ਓਪਨ ਟੈਨਿਸ ਟੂਰਨਾਮੈਂਟ