ETV Bharat / bharat

ਹਮਜ਼ਾ ਬਿਨ ਲਾਦੇਨ ਦੀ ਮੌਤ ਨੇ ਅਲ ਕਾਇਦਾ ਦੀ ਮਹੱਤਵਪੂਰਨ ਲੀਡਰਸ਼ਿਪ ਨੂੰ ਕੀਤਾ ਕਮਜ਼ੋਰ- ਟਰੰਪ

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਓਸਾਮਾ ਬਿਨ ਲਾਦੇਨ ਦੇ ਪੁੱਤਰ ਹਮਜ਼ਾ ਬਿਨ ਲਾਦੇਨ ਦੇ ਮਾਰੇ ਜਾਣ ਦੀ ਪੁਸ਼ਟੀ ਕਰ ਦਿੱਤੀ ਹੈ। ਡੋਨਾਲਡ ਟਰੰਪ ਨੇ ਬਿਆਨ ਦਿੰਦਿਆਂ ਕਿਹਾ ਕਿ ਇਹ ਕਾਰਵਾਈ ਅਫਗਾਨਿਸਤਾਨ-ਪਾਕਿਸਤਾਨ ਦੇ ਖੇਤਰ ਵਿੱਚ ਹੋਈ ਹੈ ਅਤੇ ਕਿਹਾ ਕਿ ਹਮਜ਼ਾ ਬਿਨ ਲਾਦੇਨ ਦੀ ਮੌਤ ਨੇ ਅਲ ਕਾਇਦਾ ਦੀ ਮਹੱਤਵਪੂਰਨ ਲੀਡਰਸ਼ਿਪ ਨੂੰ ਕਮਜ਼ੋਰ ਕੀਤਾ ਹੈ।

author img

By

Published : Sep 14, 2019, 8:01 PM IST

ਹਮਜ਼ਾ ਬਿਨ ਲਾਦੇਨ

ਨਵੀਂ ਦਿੱਲੀ: ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਓਸਾਮਾ ਬਿਨ ਲਾਦੇਨ ਦੇ ਪੁੱਤਰ ਹਮਜ਼ਾ ਬਿਨ ਲਾਦੇਨ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ ਹੈ। ਟਰੰਪ ਨੇ ਬਿਆਨ ਦਿੰਦਿਆ ਕਿਹਾ ਹੈ ਕਿ ਹਮਜ਼ਾ ਬਿਨ ਲਾਦਿਨ ਦੀ ਮੌਤ ਦਾ ਨੁਕਸਾਨ ਨਾ ਸਿਰਫ਼ ਅਲ ਕਾਇਦਾ ਨੂੰ ਮਹੱਤਵਪੂਰਨ ਲੀਡਰਸ਼ਿਪ ਨੂੰ ਕਮਜ਼ੋਰ ਕਰਦਾ ਹੈ ਬਲਕਿ ਸਮੂਹ ਦੀਆਂ ਮਹੱਤਵਪੂਰਣ ਕਾਰਜਸ਼ੀਲ ਗਤੀਵਿਧੀਆਂ ਨੂੰ ਵੀ ਕਮਜ਼ੋਰ ਕਰਦਾ ਹੈ। ਟਰੰਪ ਨੇ ਇਹ ਵੀ ਕਿਹਾ ਕਿ ਹਮਜ਼ਾ ਬਿਨ ਲਾਦੇਨ ਵੱਖ-ਵੱਖ ਅੱਤਵਾਦੀ ਸਮੂਹਾਂ ਦੀ ਯੋਜਨਾਬੰਦੀ ਲਈ ਜ਼ਿੰਮੇਵਾਰ ਸੀ।

ਵਾਈਟ ਹਾਊਸ ਨੇ ਕਿਹਾ ਕਿ ਇਹ ਕਾਰਵਾਈ ਅਫਗਾਨਿਸਤਾਨ-ਪਾਕਿਸਤਾਨ ਦੇ ਖੇਤਰ ਵਿੱਚ ਹੋਈ ਹੈ। ਦੱਸਣਯੋਗ ਹੈ ਕਿ ਯੂਐਸ ਮੀਡੀਆ ਨੇ ਅਗਸਤ ਦੇ ਸ਼ੁਰੂ 'ਚ ਖੂਫੀਆ ਅਧਿਕਾਰੀਆਂ ਦਾ ਹਵਾਲਾ ਦਿੰਦੇ ਹੋਏ ਦੱਸਿਆ ਸੀ ਕਿ ਛੋਟਾ ਬਿਨ ਲਾਦੇਨ ਪਿਛਲੇ ਦੋ ਸਾਲਾਂ ਦੌਰਾਨ ਕਿਸੇ ਮੁਹਿੰਮ 'ਚ ਮਾਰਿਆ ਗਿਆ ਸੀ ਜਿਸ ਵਿਚ ਅਮਰੀਕਾ ਸ਼ਾਮਲ ਸੀ। ਸੁੱਰਖਿਆ ਸੱਕਤਰ ਮਾਰਕ ਐਸਪਰ ਨੇ ਪਿਛਲੇ ਮਹੀਨੇ ਦੇ ਅੰਤ 'ਚ ਮੌਤ ਦੀ ਪੁਸ਼ਟੀ ਕਰਦਿਆਂ ਕਿਹਾ ਸੀ ਕਿ ਇਹ ਉਸਦੀ ਸਮਝ ਸੀ ਕਿ ਬਿਨ ਲਾਦੇਨ ਦੀ ਮੌਤ ਹੋ ਗਈ ਹੈ, ਪਰ ਟਰੰਪ ਅਤੇ ਹੋਰ ਸੀਨੀਅਰ ਅਧਿਕਾਰੀਆਂ ਨੇ ਜਨਤਕ ਤੌਰ ‘ਤੇ ਇਸ ਖ਼ਬਰ ਦੀ ਪੁਸ਼ਟੀ ਨਹੀਂ ਕੀਤੀ ਸੀ।

ਇਹ ਵੀ ਪੜ੍ਹੋ- ਕੇਂਦਰ ਸਰਕਾਰ ਨੇ 312 ਸਿੱਖ ਵਿਦੇਸ਼ੀ ਨਾਗਰਿਕਾਂ ਦੇ ਨਾਂਅ ਕਾਲੀ ਸੂਚੀ ਵਿੱਚੋਂ ਹਟਾਏ

ਜ਼ਿਕਰਯੋਗ ਹੈ ਕਿ ਓਸਾਮਾ ਬਿਨ ਲਾਦੇਨ ਦੀ ਤੀਸਰੀ ਪਤਨੀ ਹਮਜ਼ਾ ਦੇ 20 ਬੱਚਿਆਂ ਚੋਂ 15 ਵਾਂ ਬੱਚਾ ਜੋ 30 ਸਾਲਾਂ ਦਾ ਸੀ ਅਲ-ਕਾਇਦਾ ਫ੍ਰੈਂਚਾਇਜ਼ੀ ਦੇ ਆਗੂ ਵੱਜੋਂ ਉੱਭਰ ਰਿਹਾ ਸੀ ਜਿਸ ਲਈ ਇੱਕ ਮੀਲੀਅਨ ਡਾਲਰ ਦਾ ਇਨਾਮ ਰੱਖਿਆ ਗਿਆ ਸੀ।

Intro:Body:

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.