ETV Bharat / bharat

ਰਾਜਸਥਾਨ : ਮਿਲੋ ਟ੍ਰੀ ਮੈਨ ਨਾਲ ਜੋ ਹੁਣ ਤੱਕ ਲਗਾ ਚੁੱਕਾ ਹੈ 50 ਹਜ਼ਾਰ ਤੋਂ ਵੱਧ ਬੂਟੇ - ਗਲੋਬਲ ਵਾਰਮਿੰਗ

ਰਾਜਸਥਾਨ ਝੁੰਝੁਨੂ ਦੇ ਸੋਲਾਨਾ 'ਚ ਟ੍ਰੀ ਮੈਨ ਹੁਸ਼ਿਆਰ ਸਿੰਘ ਝਾਝੜੀਆ ਆਪਣੀ ਦ੍ਰਿੜ ਇੱਛਾ ਸ਼ਕਤੀ ਤੇ ਵਾਤਾਵਰਣ ਦੀ ਸੁਰੱਖਿਆ ਲਈ ਕੰਮ ਕਰ ਰਹੇ ਹਨ। ਹੁਸ਼ਿਆਰ ਸਿੰਘ ਆਪਣੇ ਪਿੰਡ ਸਣੇ ਨੇੜਲੇ ਪਿੰਡਾਂ ਨੂੰ ਵੀ ਹਰਾ-ਭਰਾ ਬਣਾਉਣ ਦਾ ਕੰਮ ਕਰ ਰਹੇ ਹਨ। ਉਨ੍ਹਾਂ ਦੀ ਨਰਸਰੀ 'ਚ ਦੂਰ-ਦੂਰ ਤੋਂ ਲੋਕ ਬੂਟੇ ਲੈਣ ਆਉਂਦੇ ਹਨ। ਉਨ੍ਹਾਂ ਦਾ ਕੰਮ ਮਹਿਜ ਰੁੱਖ ਜਾਂ ਬੂਟੇ ਲਾਉਣ ਤੱਕ ਹੀ ਸੀਮਤ ਨਹੀਂ ਹੈ, ਬਲਕਿ ਉਹ ਜਨਤਕ ਥਾਵਾਂ ਉੱਤੇ ਉਹ ਮੁਫ਼ਤ ਬੂਟੇ ਵੰਡਦੇ ਹਨ ਜਿਸ ਨਾਲ ਵਾਤਾਵਰਣ ਹਰਾ-ਭਰਾ ਰਹਿ ਸਕੇ।

ਟ੍ਰੀ ਮੈਨ ਨੇ ਲਾਏ 50 ਹਜ਼ਾਰ ਤੋਂ ਵੱਧ ਬੂਟੇ
ਟ੍ਰੀ ਮੈਨ ਨੇ ਲਾਏ 50 ਹਜ਼ਾਰ ਤੋਂ ਵੱਧ ਬੂਟੇ
author img

By

Published : Jun 27, 2020, 1:03 PM IST

ਜੈਪੁਰ:ਰਾਜਸਥਾਨ ਦੇ ਸੋਲਾਨਾ ਪਿੰਡ ਦੇ ਹੁਸ਼ਿਆਰ ਸਿੰਘ ਝਾਝੜੀਆ ਨੇ ਸਾਲ 2009 'ਚ ਬਿਨ੍ਹਾਂ ਕਿਸੇ ਰਸਮੀ ਸਿੱਖਿਆ ਦੇ ਇੱਕ ਨਰਸਰੀ ਖੋਲ੍ਹੀ। ਉਸ ਸਮੇਂ ਉਹ ਅਜਿਹੇ ਪੌਦੇ ਲਿਆਂਦੇ ਜੋ ਸ਼ੇਖਾਵਤੀ ਵਿੱਚ ਉਪਲਬਧ ਨਹੀਂ ਸਨ। ਉਨ੍ਹਾਂ ਦਾ ਮੰਨਣਾ ਹੈ ਕਿ ਜੇ ਤੁਸੀਂ ਕਿਸੇ ਜਨਤਕ ਜਗ੍ਹਾ 'ਤੇ ਬੂਟੇ ਲਗਾਉਣਾ ਚਾਹੁੰਦੇ ਹੋ, ਤਾਂ ਬੂਟੇ ਮੁਫ਼ਤ 'ਚ ਲੈ ਜਾਓ, ਪਰ ਜੇਕਰ ਤੁਸੀਂ ਆਪਣੇ ਘਰ, ਫਾਰਮ ਜਾਂ ਬਗੀਚੇ 'ਚ ਲਗਾਉਣਾ ਹੈ, ਤਾਂ ਤੁਹਾਨੂੰ ਪੈਸੇ ਦੇਣੇ ਪੈਣਗੇ।

ਪਿਛਲੇ ਦਸ ਸਾਲਾਂ ਤੋਂ ਗਲੋਬਲ ਵਾਰਮਿੰਗ ਨੂੰ ਧਿਆਨ ਵਿੱਚ ਰੱਖਦੇ ਹੋਏ ਹੁਸ਼ਿਆਰ ਸਿੰਘ ਵਾਤਾਵਰਣ ਨੂੰ ਬਚਾਉਣ ਲਈ ਕੰਮ ਕਰ ਰਹੇ ਹਨ। ਉਹ ਆਪਣੇ ਖੇਤਾਂ ਵਿੱਚ ਬੂਟੇ ਤਿਆਰ ਕਰਕੇ ਲੋਕਾਂ ਨੂੰ ਮੁਫਤ ਵੰਡਦੇ ਹਨ। ਅਜਿਹੀ ਸਥਿਤੀ 'ਚ ਉਹ ਹੁਣ ਤੱਕ ਜਨਤਕ ਥਾਵਾਂ ‘ਤੇ ਲਾਉਣ ਲਈ 50 ਹਜ਼ਾਰ ਤੋਂ ਵੱਧ ਬੂਟੇ ਮੁਫ਼ਤ ਵੰਡੇ ਚੁੱਕੇ ਹਨ। ਸ਼ਮਸ਼ਾਨ ਘਾਟ, ਸਕੂਲ, ਹਸਪਤਾਲ, ਪਾਰਕ ਆਦਿ ਉਹ ਥਾਵਾਂ ਹਨ ਜਿਥੇ ਹੁਸ਼ਿਆਰ ਸਿੰਘ ਦੀ ਨਰਸਰੀ ਵੱਲੋਂ ਮੁਫ਼ਤ ਬੂਟੇ ਲਗਾਏ ਜਾਂਦੇ ਹਨ।

ਟ੍ਰੀ ਮੈਨ ਨੇ ਲਾਏ 50 ਹਜ਼ਾਰ ਤੋਂ ਵੱਧ ਬੂਟੇ
ਟ੍ਰੀ ਮੈਨ ਨੇ ਲਾਏ 50 ਹਜ਼ਾਰ ਤੋਂ ਵੱਧ ਬੂਟੇ

ਬਾਗਾਂ ਦੇ ਫਲ ਨਹੀਂ ਵੇਚਦੇ ਹੁਸ਼ਿਆਰ ਸਿੰਘ

ਹੁਸ਼ਿਆਰ ਸਿੰਘ ਦੇ ਬਾਗ ਦੀ ਖ਼ਾਸ ਗੱਲ ਇਹ ਹੈ ਕਿ ਉਹ ਆਪਣੇ ਬਾਗ ਦੇ ਫਲ ਨਹੀਂ ਵੇਚਦੇ। ਉਨ੍ਹਾਂ ਦੀ ਨਰਸਰੀ 'ਚ ਅੱਬ, ਬੇਲ, ਮੌਸਮੀ ਸਣੇ ਕਈ ਕਿਸਮਾਂ ਦੇ ਫਲਦਾਰ ਰੁੱਖ ਲੱਗੇ ਹੋਏ ਹਨ। ਉਹ ਕਿਸੇ ਵੀ ਫਲ ਨੂੰ ਵੇਚਦੇ ਨਹੀਂ ਤੇ ਇਹ ਸਾਰੇ ਫਲ ਉਹ ਆਪਣੇ ਘਰ 'ਤੇ, ਉਨ੍ਹਾਂ ਦੇ ਰਿਸ਼ਤੇਦਾਰਾਂ, ਪਿੰਡ ਵਾਸੀਆਂ ਤੇ ਉਨ੍ਹਾਂ ਨਾਲ ਕੰਮ ਕਰਨ ਵਾਲੇ ਲੋਕਾਂ ਨੂੰ ਵੰਡਦੇ ਹਨ।

ਟ੍ਰੀ ਮੈਨ ਹੁਸ਼ਿਆਰ ਸਿੰਘ ਨੇ ਕਦੇ ਬੌਟਨੀ ਦੀ ਸਿੱਖਿਆ ਨਹੀਂ ਹਾਸਲ ਕੀਤੀ ,ਪਰ ਖੇਤੀਬਾੜੀ ਵਿਗਿਆਨ ਕੇਂਦਰ ਦੇ ਵਿਗਿਆਨੀਆਂ ਨੇ ਉਨ੍ਹਾਂ ਦੀ ਇਸ ਨਰਸਰੀ ਨੂੰ ਤਿਆਰ ਕਰਨ 'ਚ ਪੂਰੀ ਮਦਦ ਕੀਤੀ ਹੈ। ਹੁਣ ਹੁਸ਼ਿਆਰ ਸਿੰਘ ਦੇ ਪਰਿਵਾਰ ਦੀ ਦਿਲਚਸਪੀ ਵੀ ਵਾਤਾਵਰਣ ਦੀ ਸੰਭਾਲ 'ਚ ਹੈ। ਉਨ੍ਹਾਂ ਦੀ ਸਭ ਤੋਂ ਛੋਟੀ ਧੀ ਰਾਜਸਥਾਨ ਐਗਰੀਕਲਚਰਲ ਕਾਲਜ ਤੋਂ ਬੀ.ਐੱਸ.ਸੀ ਖੇਤੀਬਾੜੀ ਪੜ੍ਹ ਰਹੀ ਹੈ।

ਟ੍ਰੀ ਮੈਨ ਨੇ ਲਾਏ 50 ਹਜ਼ਾਰ ਤੋਂ ਵੱਧ ਬੂਟੇ
ਟ੍ਰੀ ਮੈਨ ਨੇ ਲਾਏ 50 ਹਜ਼ਾਰ ਤੋਂ ਵੱਧ ਬੂਟੇ

4 ਹਜ਼ਾਰ ਤੋਂ ਵੱਧ ਕਿਸਮਾਂ ਦੇ ਬੂਟੇ

ਹੁਸ਼ਿਆਰ ਸਿੰਘ ਦੀ ਨਰਸਰੀ 'ਚ ਤਕਰੀਬਨ 4 ਹਜ਼ਾਰ ਤੋਂ ਵੀ ਵੱਧ ਕਿਸਮਾਂ ਦੇ ਬੂਟੇ ਉਪਲਬਧ ਹਨ ਤੇ ਇਨ੍ਹਾਂ ਦੀ ਗਿਣਤੀ ਲੱਖਾਂ ਵਿੱਚ ਹੈ। ਹੁਣ ਉਹ ਕਿਸਾਨਾਂ ਨੂੰ ਵੀ ਇਹ ਸਲਾਹ ਦਿੰਦੇ ਹਨ ਕਿ ਇਹ ਬੂੱਟੇ ਉਨ੍ਹਾਂ ਦੇ ਖ਼ੇਤਰ 'ਚ ਲਾਏ ਜਾਣਗੇ ਤੇ ਇਸ ਨਾਲ ਕਈ ਫਾਇਦੇ ਹੋਣਗੇ। ਉਨ੍ਹਾਂ ਵੱਲੋਂ ਜਿਨ੍ਹਾਂ ਕਿਸਾਨਾਂ ਨੂੰ ਬੂਟੇ ਦਿੱਤੇ ਜਾਂਦੇ ਹਨ ਅਤੇ ਬਾਅਦ 'ਚ ਉਨ੍ਹਾਂ ਦਾ ਫੀਡਬੈਕ ਹਾਸਲ ਕਰ ਹੋਰਨਾਂ ਕਿਸਾਨਾਂ ਨੂੰ ਸਲਾਹ ਦਿੱਤੀ ਜਾਂਦੀ ਹੈ।

ਟ੍ਰੀ ਮੈਨ ਨੇ ਲਾਏ 50 ਹਜ਼ਾਰ ਤੋਂ ਵੱਧ ਬੂਟੇ
ਟ੍ਰੀ ਮੈਨ ਨੇ ਲਾਏ 50 ਹਜ਼ਾਰ ਤੋਂ ਵੱਧ ਬੂਟੇ

ਹੁਸ਼ਿਆਰ ਸਿੰਘ ਕਿਸਾਨਾਂ ਨੂੰ ਖੇਤਾਂ ਦੀਆਂ ਵੱਟਾਂ 'ਤੇ ਰੁੱਖ ਲਾਉਂਣ ਦੀ ਸਲਾਹ ਦਿੰਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਕਿਸਾਨ ਪੂਰੇ ਖੇਤ 'ਚ ਬਾਗ ਨਹੀਂ ਲਗਾਉਣਾ ਚਾਹੁੰਦੇ ਤਾਂ ਉਹ ਨਿੰਬੂ ਦੇ ਬੂਟੇ, ਮੌਸਮੀ, ਕਿੰਨੂ, ਸੰਤਰਾ ਆਦਿ ਅਸਾਨੀ ਨਾਲ ਖੇਤਾਂ ਦੀ ਵੱਟਾਂ 'ਤੇ ਲਾ ਸਕਦੇ ਹਨ। ਇਸ ਨਾਲ ਕਿਸਾਨਾਂ ਦੀ ਆਮਦਨ ਵੀ ਵਧਗੇ ਤੇ ਦੂਜੇ ਪਾਸੇ ਮਿੱਟੀ ਦਾ ਬਹਾਵ ਵੀ ਰੁਕੇਗਾ।

50 ਹਜ਼ਾਰ ਤੋਂ ਵੱਧ ਜਨਤਕ ਥਾਵਾਂ 'ਤੇ ਬੂਟੇ ਦੇਣ ਬਾਰੇ ਹੁਸ਼ਿਆਰ ਸਿੰਘ ਦਾ ਕਹਿਣਾ ਹੇ ਕਿ ਵਾਤਾਵਰਣ ਨੂੰ ਇਸ ਨਾਲ ਕਿੰਨਾ ਫਾਇਦਾ ਹੋਇਆ ਹੋਵੇਗਾ, ਇਹ ਮੇਰੇ ਲਾਭ ਨਾਲੋਂ ਜ਼ਿਆਦਾ ਮਹੱਤਵਪੂਰਨ ਹੈ। ਸ਼ੁਰੂਆਤ ਵਿੱਚ, ਹੁਸ਼ਿਆਰ ਸਿੰਘ ਜਨਤਕ ਥਾਵਾਂ ਤੇ ਬੂਟੇ ਲੈਣ ਆਏ ਲੋਕਾਂ ਨੂੰ 11 ਤੋਂ 21 ਬੂਟੇ ਮੁਫ਼ਤ ਦਿੰਦੇ ਹਨ। ਜੇਕਰ ਉਹ ਵਿਅਕਤੀ ਬੂਟੇ ਦੀ ਦੇਖਭਾਲ ਕਰਦਾ ਹੈ ਤਾਂ ਉਹ ਉਨ੍ਹਾਂ ਕੋਲੋਂ ਹੋਰ ਬੂਟੇ ਲਿਜਾ ਸਕਦਾ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.