ETV Bharat / bharat

ਅੰਤਰਰਾਸ਼ਟਰੀ ਬਾਲੜੀ ਦਿਵਸ ਅੱਜ, ਜਾਣੋ ਇਸ ਦਿਨ ਦੀ ਖ਼ਾਸੀਅਤ - ਕੁੜੀਆਂ ਨੂੰ ਪੇਸ਼ ਆਉਣ ਵਾਲੀ ਚੁਣੌਤੀਆਂ

19 ਦਸੰਬਰ, 2011 ਨੂੰ, ਸੰਯੁਕਤ ਰਾਸ਼ਟਰ ਮਹਾਸਭਾ ਨੇ ਵਿਸ਼ਵ ਭਰ ਦੀਆਂ ਕੁੜੀਆਂ ਨੂੰ ਸਾਹਮਣੇ ਆਉਣ ਵਾਲੀ ਚੁਣੌਤੀਆਂ ਤੇ ਉਨ੍ਹਾਂ ਦੇ ਅਧਿਕਾਰਾਂ ਨੂੰ ਮਾਨਤਾ ਦੇਣ ਲਈ 11 ਅਕਤੂਬਰ ਨੂੰ ਅੰਤਰਰਾਸ਼ਟਰੀ ਬਾਲੜੀ ਦਿਵਸ ਵਜੋਂ ਮਨਾਉਣ ਦਾ ਫੈਸਲਾ ਕੀਤਾ।

ਅੰਤਰ ਰਾਸ਼ਟਰੀ ਬਾਲੜੀ ਦਿਹਾੜਾ
ਅੰਤਰ ਰਾਸ਼ਟਰੀ ਬਾਲੜੀ ਦਿਹਾੜਾ
author img

By

Published : Oct 11, 2020, 8:23 AM IST

ਹੈਦਰਾਬਾਦ : 21 ਵੀਂ ਸਦੀ 'ਚ ਵੀ ਭਾਰਤ ਦੇ ਕਈ ਹਿੱਸਿਆਂ ਵਿੱਚ, ਕੁੜੀਆਂ ਦੇ ਜਨਮ ਨੂੰ ਅਜੇ ਵੀ ਸਵਾਗਤਯੋਗ ਨਹੀਂ ਮੰਨਿਆ ਜਾਂਦਾ ਹੈ। ਕੁੜੀਆਂ ਨੂੰ ਉਨ੍ਹਾਂ ਦੇ ਜਨਮ ਤੋਂ ਹੀ ਆਪਣੇ ਜੀਵਨ ਦੇ ਹਰ ਪੜਾਅ 'ਤੇ ਵਿਤਕਰੇ, ਪਰੇਸ਼ਾਨੀ ਤੇ ਅਪਮਾਨ ਦਾ ਸਾਹਮਣਾ ਕਰਨਾ ਪੈਂਦਾ ਹੈ। ਜਦੋਂ ਅਸੀਂ ਸਿਹਤ, ਸਿੱਖਿਆ ਅਤੇ ਵਿਕਾਸ ਦੇ ਮੌਕਿਆਂ ਬਾਰੇ ਗੱਲ ਕਰਦੇ ਹਾਂ ਤਾਂ, ਕੁੜੀਆਂ ਦੇ ਨਾਲ ਹਮੇਸ਼ਾ ਵਿਤਕਰਾ ਹੁੰਦਾ ਹੈ।

ਇਨ੍ਹਾਂ ਵਿਚੋਂ ਕੁੱਝ ਕੁੜੀਆਂ ਜ਼ਿੰਦਾ ਰਹਿਣ ਲਈ ਨਵੇਂ ਰਾਹ ਵੀ ਚੁਣਦੀਆਂ ਹਨ। ਕੁੜੀਆਂ ਪ੍ਰਤੀ ਵਿਤਕਰਾ ਬੇਕਾਬੂ ਹੋ ਚੁੱਕਿਆ ਹੈ। ਦੁਰਵਿਵਹਾਰ ਅਤੇ ਸ਼ੋਸ਼ਣ ਦੇ ਡਰ ਕਾਰਨ, ਉਨ੍ਹਾਂ ਨੂੰ ਸਕੂਲ ਨਹੀਂ ਭੇਜਿਆ ਜਾਂਦਾ, ਕੁੜੀਆਂ ਨੂੰ ਘਰ 'ਚ ਹੀ ਰੱਖਿਆ ਜਾਂਦਾ ਹੈ। ਉੱਥੇ ਹੀ ਮੌਜੂਦਾ ਸਮੇਂ 'ਚ ਬਾਲ ਵਿਆਹ ਅਜੇ ਵੀ ਇੱਕ ਗੰਭੀਰ ਮੁੱਦਾ ਬਣਿਆ ਹੋਇਆ ਹੈ। ਜਿਸ ਕਾਰਨ ਕੁੜੀਆਂ ਨੂੰ ਛੋਟੀ ਉਮਰ ਵਿੱਚ ਹੀ ਸਕੂਲ ਛੱਡਣਾ ਪੈਂਦਾ ਹੈ।

ਬੀਜ਼ਿੰਗ 'ਚ ਸਭ ਤੋਂ ਪਹਿਲੀ ਵਾਰ ਚੁੱਕਿਆ ਗਿਆ ਮੁੱਦਾ

ਸਾਲ 1995 'ਚ ਬੀਜਿੰਗ 'ਚ ਮਹਿਲਾਵਾਂ ਉੱਤੇ ਹੋਏ ਵਿਸ਼ਵ ਸੰਮੇਲਨ 'ਚ ਬੀਜਿੰਗ ਐਲਾਨ ਪੱਤਰ 'ਤੇ ਪਲੇਟਫਾਰਮ ਫ਼ਾਰ ਐਕਸ਼ਨ ਨੂੰ ਸਰਬਸੰਮਤੀ ਨਾਲ ਅਪਣਾਇਆ ਗਿਆ।

ਦੱਸਣਯੋਗ ਹੈ ਕਿ ਬੀਜਿੰਗ ਐਲਾਨ ਪੱਤਰ 'ਚ ਪਹਿਲੀ ਵਾਰ ਕੁੜੀਆਂ ਦੇ ਅਧਿਕਾਰਾਂ ਦੇ ਮੁੱਦੇ ਨੂੰ ਚੁੱਕਿਆ ਗਿਆ ਸੀ। ਉਸੇ ਸਮੇਂ, 19 ਦਸੰਬਰ, 2011 ਨੂੰ ਸੰਯੁਕਤ ਰਾਸ਼ਟਰ ਮਹਾਸਭਾ ਨੇ ਵਿਸ਼ਵ ਭਰ ਦੀਆਂ ਕੁੜੀਆਂ ਨੂੰ ਆਉਣ ਵਾਲੀ ਚੁਣੌਤੀਆਂ ਤੇ ਉਨ੍ਹਾਂ ਦੇ ਅਧਿਕਾਰਾਂ ਨੂੰ ਮਾਨਤਾ ਦੇਣ ਲਈ 11 ਅਕਤੂਬਰ ਨੂੰ ਅੰਤਰਰਾਸ਼ਟਰੀ ਬਾਲੜੀ ਦਿਵਸ ਵਜੋਂ ਮਨਾਉਣ ਦਾ ਫੈਸਲਾ ਕੀਤਾ ਗਿਆ।

ਬਾਲੜੀ ਦਿਵਸ ਮਨਾਉਣ ਦਾ ਉਦੇਸ਼

ਅੰਤਰਰਾਸ਼ਟਰੀ ਬਾਲੜੀ ਦਿਵਸ ਮਨਾਉਣ ਦਾ ਮੁਖ ਮੰਤਵ ਕੁੜੀਆਂ ਨੂੰ ਆਉਣ ਵਾਲੀਆਂ ਚੁਣੌਤੀਆਂ ਦਾ ਹੱਲ ਕਰਨਾ, ਉਨ੍ਹਾਂ ਦੇ ਸਸ਼ਕਤੀਕਰਨ ਤੇ ਉਨ੍ਹਾਂ ਦੇ ਅਧਿਕਾਰਾਂ ਦੀ ਪੂਰਤੀ ਨੂੰ ਉਤਸ਼ਾਹਤ ਕਰਨਾ ਹੈ। ਅੱਲੜ ਉਮਰ ਦੀਆਂ ਕੁੜੀਆਂ ਨੂੰ ਸੁਰੱਖਿਅਤ, ਪੜ੍ਹੇ-ਲਿਖੇ ਅਤੇ ਸਿਹਤਮੰਦ ਜੀਵਨ ਜਿਉਣ ਦਾ ਅਧਿਕਾਰ ਹੈ। ਜੇਕਰ ਕਿਸ਼ੋਰ ਅਵਸਥਾ ਦੇ ਦੌਰਾਨ ਕੁੜੀਆਂ ਨੂੰ ਪ੍ਰਭਾਵੀ ਢੰਗ ਨਾਲ ਸਮਰਥਨ ਮਿਲੇ ਤਾਂ ਉਹ ਦੁਨੀਆਂ ਨੂੰ ਬਦਲਣ ਦਾ ਹੌਂਸਲਾ ਰੱਖਦਿਆਂ ਹਨ। ਅਜਿਹਾ ਸਮਰਥਨ ਮਿਲਣ ਨਾਲ ਉਹ ਅੱਜ ਤੇ ਭੱਵਿਖ ਦੀਆਂ ਮਜ਼ਬੂਤ ਕੁੜੀਆਂ ਵਜੋਂ ਮਜ਼ਦੂਰਾਂ, ਮਾਵਾਂ, ਵਪਾਰੀ, ਸਲਾਹਕਾਰਾਂ, ਘਰੇਲੂ ਮੁਖੀਆਂ ਅਤੇ ਰਾਜਨੀਤਿਕ ਨੇਤਾਵਾਂ ਵਜੋਂ ਅੱਗੇ ਆਉਣਗੀਆਂ।

ਅੱਲੜ ਉਮਰ ਦੀਆਂ ਕੁੜੀਆਂ ਦੀ ਤਾਕਤ ਨੂੰ ਸਮਝ ਕੇ ਇੱਕ ਚੰਗਾ ਉਪਰਾਲਾ ਉਨ੍ਹਾਂ ਦੇ ਅਧਿਕਾਰਾਂ 'ਚ ਵਾਧਾ ਕਰ ਸਕਦਾ ਹੈ। ਇਹ ਉਨ੍ਹਾਂ ਸਹੀ ਅਧਿਕਾਰਾਂ ਤੇ ਖੁਸ਼ਹਾਲ ਭਵਿੱਖ ਦਾ ਵਾਅਦਾ ਵੀ ਕਰਦਾ ਹੈ।

ਦੁਨੀਆਂ ਦੇ ਤੱਥ

15 ਤੋਂ 19 ਸਾਲ ਦੀ ਉਮਰ ਦੀਆਂ 4 ਕੁੜੀਆਂ 'ਚੋਂ 1 ਲੜਕੀ ਨੂੰ ਨਾਂ ਤਾਂ ਸਿੱਖਿਆ ਮਿਲਦੀ ਹੈ ਅਤੇ ਨਾ ਹੀ ਉਸ ਦੀ ਉਮਰ ਦੇ 10 ਮੁੰਡਿਆਂ ਦੇ ਮੁਕਾਬਲੇ ਟ੍ਰੇਨਿੰਗ ਜਾ ਸਿੱਖਿਆ। ਤੁਹਾਨੂੰ ਦੱਸ ਦੇਈਏ ਕਿ, 2021 ਤੱਕ, ਤਕਰੀਬਨ 435 ਮਿਲੀਅਨ ਔਰਤਾਂ ਤੇ ਕੁੜੀਆਂ ਇੱਕ ਦਿਨ 'ਚ 1.90 ਡਾਲਰ ਤੋਂ ਘੱਟ 'ਤੇ ਜਿਉਣਗੀਆਂ। ਕੋਵਿਡ-19 ਦੇ ਨਤੀਜੇ ਵਜੋਂ 47 ਮਿਲੀਅਨ ਨੂੰ ਪਹਿਲਾਂ ਹੀ ਗਰੀਬੀ ਰੇਖਾ ਹੇਠ ਧੱਕਿਆ ਜਾ ਚੁੱਕਾ ਹੈ।

ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਦੁਨੀਆ ਭਰ ਵਿੱਚ 3 ਵਿੱਚੋਂ 1 ਮਹਿਲਾ ਨੇ ਸਰੀਰਕ ਤੇ ਜਿਨਸੀ ਹਿੰਸਾ ਦਾ ਸਾਹਮਣਾ ਕੀਤਾ ਹੈ। ਮੌਜੂਦਾ ਸਮੇਂ ਦੇ ਅੰਕੜੇ ਦਰਸਾਉਂਦੇ ਹਨ ਕਿ ਕੋਵਿਡ-19 ਦੇ ਫੈਲਣ ਤੋਂ ਬਾਅਦ ਤੋਂ ਔਰਤਾਂ ਅਤੇ ਕੁੜੀਆਂ (VAWG) ਪ੍ਰਤੀ ਘਰੇਲੂ ਹਿੰਸਾ ਦੇ ਮਾਮਲੇ ਵੱਧ ਗਏ ਹਨ। ਘਟੋਂ-ਘੱਟ 60 ਫੀਸਦੀ ਦੇਸ਼ ਅਜੇ ਵੀ ਧੀਆਂ ਦੀਆਂ ਜ਼ਮੀਨਾਂ ਅਤੇ ਗ਼ੈਰ-ਜ਼ਮੀਨੀ ਜਾਇਦਾਦ ਨੂੰ ਕਾਨੂੰਨ ਜਾਂ ਅਭਿਆਸ ਵਿੱਚ ਵਿਰਾਸਤ ਦੇ ਅਧਿਕਾਰਾਂ ਪ੍ਰਤੀ ਵਿਤਕਰਾ ਕਰਦੇ ਹਨ।

ਕੁੜੀਆਂ ਨੂੰ ਪੇਸ਼ ਆਉਣ ਵਾਲੀ ਚੁਣੌਤੀਆਂ

ਬਾਲ ਵਿਆਹ

ਸੰਯੁਕਤ ਰਾਸ਼ਟਰ ਦੇ ਅੰਕੜਿਆਂ ਮੁਤਾਬਕ, ਵਿਕਾਸਸ਼ੀਲ ਦੇਸ਼ਾਂ (ਚੀਨ ਨੂੰ ਛੱਡ ਕੇ), ਸ਼ਾਇਦ 3 ਵਿੱਚੋਂ ਇੱਕ ਲੜਕੀ 18 ਸਾਲ ਦੀ ਉਮਰ ਤੋਂ ਪਹਿਲਾਂ ਵਿਆਹ ਕਰਵਾ ਲਵੇਗੀ। ਇਸ ਦੇ ਨਾਲ ਹੀ ਅੰਕੜਿਆਂ ਨੇ ਇਹ ਵੀ ਖੁਲਾਸਾ ਕੀਤਾ ਹੈ ਕਿ 9 ਵਿੱਚੋਂ 1 ਕੁੜੀ ਆਪਣੇ 15 ਵੇਂ ਜਨਮਦਿਨ ਤੋਂ ਪਹਿਲਾਂ ਵਿਆਹ ਕਰਾਉਣਗੀਆਂ। ਇਨ੍ਹਾਂ ਵਿੱਚੋਂ ਜ਼ਿਆਦਾਤਰ ਕੁੜੀਆਂ ਗਰੀਬ, ਘੱਟ ਪੜ੍ਹੀ-ਲਿੱਖੀ ਤੇ ਪੇਂਡੂ ਖੇਤਰਾਂ 'ਚ ਰਹਿੰਦੀਆਂ ਹਨ। ਦੱਸ ਦੇਈਏ ਕਿ ਅੱਧੇ ਕੇਸ ਏਸ਼ੀਆ ਅਤੇ ਅਫ਼ਰੀਕਾ ਦੇ ਪੰਜਵੇਂ ਹਿੱਸੇ ਦੇ ਸਨ। ਅਗਲੇ ਦਹਾਕੇ ਵਿਚ, 18 ਸਾਲ ਤੋਂ ਘੱਟ ਉਮਰ ਦੇ 14.2 ਮਿਲੀਅਨ ਲੜਕੀਆਂ ਹਰ ਸਾਲ ਵਿਆਹ ਕਰਾਉਣਗੀਆਂ। ਇਸ ਦਾ ਮਤਲਬ ਹੈ ਕਿ 39 ਹਜ਼ਾਰ ਕੁੜੀਆਂ ਹਰ ਦਿਨ ਵਿਆਹ ਕਰਾਉਂਦੀਆਂ ਹਨ। ਸਾਲ 2021 ਤੋਂ ਸ਼ੁਰੂ ਹੋ ਕੇ 2030 ਤੱਕ ਇਹ ਅੰਕੜੇ ਇੱਕ ਸਾਲ ਵਿੱਚ ਲਗਭਗ 15.1 ਮਿਲੀਅਨ ਤੱਕ ਪਹੁੰਚ ਜਾਣਗੇ।

ਸਿੱਖਿਆ ਦੀ ਘਾਟ
ਇਸ ਦਾ ਸਭ ਤੋਂ ਵੱਡਾ ਕਾਰਨ ਸਿੱਖਿਆ ਦੀ ਘਾਟ ਹੋਣਾ ਵੀ ਹੈ। ਜਾਣਕਾਰੀ ਦੇ ਮੁਤਾਬਕ ਵਿਸ਼ਵ ਭਰ 'ਚ 132 ਮਿਲੀਅਨ ਕੁੜੀਆਂ ਨੇ ਸਕੂਲ ਦੀ ਸ਼ਕਲ ਤੱਕ ਨਹੀਂ ਵੇਖੀ। ਜਿਸ 'ਚ ਪ੍ਰਾਇਮਰੀ ਸਕੂਲ ਵਿੱਚ 34.3 ਮਿਲੀਅਨ ਕੁੜੀਆਂ , ਸੈਕੰਡਰੀ ਸਕੂਲ 'ਚ 30 ਮਿਲੀਅਨ ਅਤੇ ਉੱਚ-ਸੈਕੰਡਰੀ ਸਕੂਲ ਦੀ ਉਮਰ 'ਚ 67.4 ਮਿਲੀਅਨ ਕੁੜੀਆਂ ਸ਼ਾਮਲ ਹਨ।

ਸ਼ੋਸ਼ਣ ਦਾ ਸ਼ਿਕਾਰ

ਉਪਲਬਧ ਅੰਕੜਿਆਂ ਦੇ ਮੁਤਾਬਕ , 30 ਦੇਸ਼ਾਂ ਵਿੱਚ 15 ਤੋਂ 49 ਸਾਲ ਤੱਕ ਦੀਆਂ 200 ਮਿਲੀਅਨ ਮਹਿਲਾਵਾਂ ਤੇ ਕੁੜੀਆਂ ਜਣਨ ਅੰਗਾਂ ਸਬੰਧੀ ਬਿਮਾਰੀਆਂ ਤੋਂ ਪੀੜਤ ਹਨ। ਦੁਨੀਆ ਭਰ 'ਚ ਤਕਰੀਬਨ 15 ਮਿਲੀਅਨ ਅੱਲੜ ਉਮਰ ਦੀਆਂ (15 ਤੋਂ 19 ਸਾਲ ) ਦੀ ਕੁੜੀਆਂ ਨੇ ਵੀ ਆਪਣੀ ਜ਼ਿੰਦਗੀ 'ਚ ਜ਼ਬਰਨ ਜਿਨਸੀ ਸੋਸ਼ਣ ਸਬੰਧ ਝੱਲੇ ਹਨ। ਦੱਸਣਯੋਗ ਹੈ ਕਿ ਯੂਨੀਅਨ ਸੰਘ ਦੀਆਂ 10 ਵਿੱਚੋਂ ਇੱਕ ਨੇ 15 ਸਾਲ ਦੀ ਉਮਰ ਤੋਂ ਹੀ ਸਾਈਬਰ ਸੋਸ਼ਣ ਦੇ ਦਰਦ ਦਾ ਸਾਹਮਣਾ ਕੀਤਾ ਹੈ।

ਭਾਰਤ 'ਚ ਕੁੜੀਆਂ ਦੀ ਸਥਿਤੀ

ਬਾਲ ਵਿਆਹ

ਨੈਸ਼ਨਲ ਫੈਮਲੀ ਹੈਲਥ ਸਰਵੇ (ਐਨਐਫਐਚਐਸ) ਦੇ ਅੰਕੜੇ ਦਰਸਾਉਂਦੇ ਹਨ ਕਿ ਬਾਲ ਵਿਆਹ ਦੀ ਦਰ 1970 ਤੋਂ 58% ਤੋਂ ਘਟ ਕੇ 2015-16 ਵਿੱਚ 21% ਰਹਿ ਗਈ ਹੈ। ਇਸ ਨਾਲ ਔਰਤਾਂ ਦੇ ਵਿਆਹ ਦੀ ਉਮਰ ਵੱਧ ਰਹੀ ਹੈ। ਸਾਲ 2005-06 'ਚ, ਜਿੱਥੇ ਔਰਤਾਂ ਦਾ ਵਿਆਹ ਦੀ ਉਮਰ 17 ਸਾਲ ਸੀ, ਹੁਣ 2015-16 'ਚ ਇਹ ਉਮਰ 19 ਸਾਲ ਹੋ ਗਈ ਹੈ। ਅੰਕੜਿਆਂ ਤੋਂ ਇਹ ਵੀ ਜਾਣਕਾਰੀ ਮਿਲੀ ਹੈ ਕਿ 45 ਫੀਸਦੀ ਅਨਪੜ੍ਹ ਔਰਤਾਂ ਤੇ ਪ੍ਰਾਇਮਰੀ ਤੱਕ ਪੜ੍ਹਨ ਵਾਲੀਆਂ ਔਰਤਾਂ ਨੇ 18 ਸਾਲ ਦੀ ਉਮਰ ਤੋਂ ਪਹਿਲਾਂ ਹੀ ਵਿਆਹ ਕਰਵਾ ਲਿਆ ਸੀ।

ਸਿੱਖਿਆ ਦੀ ਘਾਟ

ਜਨਵਰੀ 2019 'ਚ ਜਾਰੀ ਕੀਤੀ ਗਈ 2018 ਦੀ ਸਾਲਾਨਾ ਸਥਿਤੀ ਦੀ ਸਿੱਖਿਆ ਰਿਪੋਰਟ (ਏਐਸਈਆਰ) ਦੇ ਮੁਤਾਬਕ 15 ਤੋਂ 16 ਦੇ ਵਿਚਕਾਰ 13.5 ਫੀਸਦੀ ਕੁੜੀਆਂ ਨੇ 2018 ਵਿੱਚ ਸਕੂਲ ਨਹੀਂ ਪੜ੍ਹਿਆ, ਜੋ ਕਿ 2008 ਵਿੱਚ 20 ਫੀਸਦੀ ਤੋਂ ਵੱਧ ਸੀ।

ਸ਼ੋਸ਼ਣ

2018 ਵਿੱਚ 21,605 ਬੱਚਿਆਂ ਨਾਲ ਜਬਰ ਜਨਾਹ ਦੇ ਕੇਸ ਦਰਜ ਕੀਤੇ ਗਏ ਸਨ, ਜਿਨ੍ਹਾਂ ਵਿੱਚੋਂ 21,401 ਲੜਕੀਆਂ ਨਾਲ ਰੇਪ ਅਤੇ 204 ਮੁੰਡਿਆਂ ਨਾਲ ਰੇਪ ਨਾਲ ਸਬੰਧਤ ਐਨਸੀਆਰਬੀ ਦੇ 2019 ਕੇਸ ਹਨ।

ਕੁੜੀਆਂ ਦੀ ਸਿੱਖਿਆ 'ਚ ਨਿਵੇਸ਼ ਨਾਲ ਹੋਣਗੇ ਬਦਲਾਅ

  • ਕੁੜੀਆਂ ਦੀ ਜੀਵਨ ਭਰ ਦੀ ਕਮਾਈ ਵੱਧਦੀ ਹੈ।
  • ਰਾਸ਼ਟਰੀ ਵਿਕਾਸ ਦਰ 'ਚ ਵਾਧਾ ਹੋਵੇਗਾ।
  • ਬਾਲ ਵਿਆਹ ਦੀ ਦਰ 'ਚ ਆਵੇਗੀ ਗਿਰਾਵਟ।
  • ਬੱਚਿਆਂ ਤੇ ਮਾਂ ਦੀ ਮੌਤ ਦਰ ਘੱਟੇਗੀ।

ਕੁੜੀਆਂ ਲਈ ਭਾਰਤ ਸਰਕਾਰ ਦੀਆਂ ਯੋਜਨਾਵਾਂ

  • ਬੇਟੀ ਬਚਾਓ, ਬੇਟੀ ਪੜਾਓ
  • ਸੁਕੰਨਿਆ ਸਮ੍ਰਿਧੀ ਯੋਜਨਾ
  • ਬਾਲਿਕਾ ਸਮ੍ਰਿਧੀ ਯੋਜਨਾ
  • ਸੀਸੀਐਸਈ ਉਦਯਨ ਯੋਜਨਾ

ETV Bharat Logo

Copyright © 2025 Ushodaya Enterprises Pvt. Ltd., All Rights Reserved.